ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੇਲ੍ਹ ਨੋਟ-ਬੁੱਕ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਨਾ 173

ਰਾਜਿਆਂ ਦੇ ਦੈਵੀ ਅਧਿਕਾਰਾਂ ਦਾ ਸਿਧਾਂਤ

ਪਿਤਾ ਪੁਰਖੀ ਸੱਤਾ ਸਿਧਾਂਤ: ਇਸ ਯੁੱਗ ਵਿਚ ਜਿਥੇ ਬਹੁਤ ਸਾਰੇ ਵਿਚਾਰਕ ‘ਜਨਤਾ ਦੀ ਪ੍ਰਭੂਸਤਾ’ ਦੇ ਇਨ੍ਹਾਂ ਸਿਧਾਂਤਾਂ ਨੂੰ ਇਸ ਪ੍ਰਕਾਰ ਘੜਨ ਲਗੇ ਹੋਏ ਸਨ ਉਥੇ ਦੂਸਰੇ ਸਿਧਾਂਤਕਾਰ ਵੀ ਸਨ ਜੋ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਰਾਜ ਵੱਡਾ ਪਰਿਵਾਰ ਹੀ ਹੈ, ਜਿਸ ਵਿਚ ਇਕ ਕੁਟੰਬ ਦੇ ਮੁਖੀਏ ਦੀ ਪਿੱਤਰੀ ਸੱਤਾ ਜੇਠਿਆਂ ਨੂੰ ਵੰਸ਼ ਪਰੰਪਰਾ ਵਿੱਚ ਪੂਰਵਵਰਤੀ ਸ਼ਾਸਕ ਦੇ ਉਸ ਪ੍ਰਤੀਨਿਧ ਦੇ ਹੱਥ ਵਿੱਚ ਦੇ ਦਿੱਤੀ ਜਾਂਦੀ ਸੀ ਜੋ ਕਿਸੇ ਰਾਸ਼ਟਰ ਤੇ ਸ਼ਾਸ਼ਨ ਕਰਨ ਵਿਚ ਯੋਗ ਸਿੱਧ ਹੋ ਸਕੇ। ਇਸ ਲਈ ਰਾਜਸ਼ਾਹੀ ਨੂੰ ਇਕ ਅਜਿੱਤ ਅਧਿਕਾਰ ਉਤੇ ਅਧਾਰਿਤ ਮੰਨਿਆ ਗਿਆ ਹੈ ਅਤੇ ਰਾਜੇ ਨੂੰ ਕੇਵਲ ਰੱਬ ਦੇ ਪ੍ਰਤੀ ਹੀ ਉਤੱਰਦਾਈ ਠਹਿਰਾਇਆ ਗਿਆ ਹੈ। ਇਸ ਨੂੰ ਹੀ ਰਾਜਿਆਂ ਦਾ ਦੈਵੀ ਅਧਿਕਾਰ ਕਿਹਾ ਗਿਆ ਹੈ। ਇਸਨੂੰ ਹੀ ਪਿਤਾਪੁਰਖੀ ਸੱਤਾ ਦਾ ਸਿਧਾਂਤ ਕਿਹਾ ਗਿਆ।

ਥਾਮਸ ਹਾਬਸ: 1642-1650-1651 ਵਿੱਚ ਲਿਖੀਆਂ ਗਈਆਂ ਆਪਣੀਆਂ ਵਿਭਿੰਨ ਰਚਨਾਵਾਂ ਵਿੱਚ ਉਸਨੇ ਪ੍ਰਭੁਸੱਤਾ ਸਪੰਨ ਸ਼ਾਸ਼ਕ ਦੀ ਅਸੀਮਤ ਸੱਤਾ ਦੇ ਸਿਧਾਂਤ ਨੂੰ ਜਨਤਾ ਦੇ ਮੁਢਲੇ ਕਰਾਰ ਵਾਲੇ ਵਿਰੋਧੀ ਸਿਧਾਂਤ ਨਾਲ ਸੰਯੁਕਤ ਕਰ ਦਿੱਤਾ। ਪਰ ਨਿਰੁੰਕਸ਼ਤਾਵਾਦ-ਚੁੱਪ ਆਗਿਆਕਾਰਤਾ ਦੇ ਵੱਲ ਹਾਬਸ ਦਾ ਝੁਕਾਓਂ ਧਰਮ ਸ਼ਾਸ਼ਤਰੀ ਨਾ ਹੋਕੇ, ਧਰਮ ਨਿਰਪੇਖ ਅਤੇ ਤਰਕਸੰਗਤ ਸੀ। ਉਹ ਭਾਈਚਾਰੇ (ਸਮੁੱਚੇ) ਦੇ ਸੁੱਖ ਨੂੰ ਸਰਕਾਰ ਦਾ ਮਹਾਨ ਨਿਸ਼ਾਨਾ ਮੰਨਦਾ ਸੀ।

ਮਨੁੱਖ ਇਕ ਅਸਮਾਜਿਕ ਪ੍ਰਾਣੀ: (ਲਗਾਤਾਰ ਖਤਰਾ ਉਸਨੂੰ ਰਾਜ ਗਠਿਤ ਕਰਨ ਲਈ ਮਜਬੂਰ ਕਰਦਾ ਹੈ)

ਹਾਬਸ ਦਾ ਦਰਸ਼ਨ ਸਿਨਿਕਵਾਦੀ ਹੈ। ਉਸ ਅਨੁਸਾਰ ਮਨੁੱਖ ਦੇ ਮਨੋਵੇਗ ਸੁਭਾਵਿਕ ਰੂਪ ਵਿਚ ਉਸਦੀ ਆਤਮ ਰੱਖਿਆ ਅਤੇ ਸੁਖ ਦੀ ਦਿਸ਼ਾ ਵਿਚ ਹੀ ਲਿਜਾਂਦੇ ਹਨ ਅਤੇ ਉਹ ਇਨ੍ਹਾਂ ਦੀ ਪ੍ਰਾਪਤੀ ਦੇ ਇਲਾਵਾ ਹੋਰ ਕੋਈ ਉਦੇਸ਼ ਨਹੀਂ ਰੱਖਦਾ। ਸੋ ਮਨੁਖ ਸੁਭਾਓ ਤੋਂ ਹੀ ਅਸਮਾਜਿਕ ਹੈ। ਉਹ ਕਹਿੰਦਾ ਹੈ, ‘ਕੁਦਰਤੀ ਅਵਸਥਾ ਵਿੱਚ ਹਰ ਆਦਮੀ ਆਪਣੇ ਵਰਗਿਆਂ ਨਾਲ ਲੜਦਾ ਰਹਿੰਦਾ ਹੈ ਅਤੇ ਹਰ ਦਾ ਜੀਵਨ ਖਤਰੇ ਵਿਚ, ਇਕੱਲਾ, ਬੇਸਹਾਰਾ, ਅਸੁਰੱਖਿਅਤ, ਪਸ਼ੂ ਵਰਗਾ ਅਤੇ ਅਲਪ ਕਾਲੀ ਹੁੰਦਾ ਹੈ।' ਇਸ ਤਰ੍ਹਾਂ ਦੇ ਜੀਵਨ ਦਾ ਡਰ ਹੀ ਉਸਨੂੰ ਰਾਜਨੀਤਕ ਏਕਤਾ ਵਿਚ ਬੱਝਣ ਲਈ ਮਜਬੂਰ ਕਰਦਾ ਹੈ। ਕਿਉਂਕਿ ਕੇਵਲ ਸਮਝੌਤਾ ਕੰਮ ਨਹੀਂ ਦਿੰਦਾ ਇਸ ਲਈ ਇਕ ਸਰਵਉੱਚ ਸਰਬਪ੍ਰਵਾਨਤ ਸੱਤਾ-ਸਰਕਾਰ ਦੀ ਸਥਾਪਨਾ ਹੁੰਦੀ ਹੈ।

(ਜਿੱਤ ਜਾਂ ਕਬਜਾ ਅਤੇ ਸੰਸਥਾਬੱਧਤਾ ਸਾਰੇ ਰਾਜਾਂ ਦੇ ਇਕਮਾਤਰ ਆਧਾਰ ਹਨ)

ਸਮਾਜ ਦੀ ਸਥਾਪਨਾ “ਕਬਜੇ” ਅਰਥਾਤ ਜਿੱਤ ਦੁਆਰਾ ਜਾਂ “ਸੰਸਥਾਬੱਧਤਾ” ਰਾਹੀਂ ਮਸਲਨ ਪਰਸਪਰ ਸਮਝੌਤੇ ਜਾਂ ਕਰਾਰ ਰਾਹੀਂ ਹੁੰਦੀ ਹੈ। ਇਸ ਪ੍ਰਕਾਰ ਇੱਕ ਵਾਰ ਜਦ

109