ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੇਲ੍ਹ ਨੋਟ-ਬੁੱਕ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਭੁਸੱਤਾ ਕਾਇਮ ਹੋ ਜਾਂਦੀ ਹੈ। ਫੇਰ ਸਭ ਨੂੰ ਉਸਦਾ ਆਗਿਆਕਾਰੀ ਹੋਣਾ ਜਰੂਰੀ ਹੋ ਜਾਂਦਾ ਹੈ। ਇਸ ਅੱਗੇ ਵਿਦਰੋਹ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਖਤਮ ਕਰ ਦਿੱਤਾ ਜਾਣਾ ਚਾਹੀਦਾ ਹੈ। ਉਸਨੂੰ ਤਬਾਹ ਕਰ ਦੇਣਾ ਚਾਹੀਦਾ ਹੈ।

(ਸਰਬ ਸੱਤਾਧਾਰੀ ਸ਼ਾਸ਼ਕ ਦੀ ਅਸੀਮਤ ਸੱਤਾ!)

ਉਹ ਵਿਧਾਨਪਾਲਿਕਾ, ਨਿਆਂ ਪਾਲਿਕਾ ਅਤੇ ਕਾਰਜਪਾਲਿਕਾ ਦੇ ਸਾਰੇ ਦੇ ਸਾਰੇ ਅਧਿਕਾਰ ਸ਼ਾਸ਼ਨ ਦੇ ਹਵਾਲੇ ਕਰ ਦਿੰਦਾ ਹੈ। ਉਹ ਲਿਖਦਾ ਹੈ ਕਿ "ਪ੍ਰਭਾਵੀ ਹੋਣ ਦੇ ਲਈ ਸਰਬ ਪ੍ਰਭੂਤਾ ਸੱਤਾ ਨੂੰ ਨਿਸਚੇ ਹੀ ਅਸੀਮਤ, ਨਾ-ਤਬਦੀਲੀ ਯੋਗ ਅਤੇ ਅਵੰਡ ਹੋਣਾ ਚਾਹੀਦਾ ਹੈ। ਭਾਂਵੇਂ ਅਸੀਮਤ ਸੱਤਾ ਗੜਬੜੀਆਂ ਨੂੰ ਜਨਮ ਦੇ ਸਕਦੀ ਹੈ ਪਰ ਇਸਦਾ ਸਭ ਤੋਂ ਭੈੜਾ ਰੂਪ ਵੀ ਓਨਾ ਭੈੜਾ ਨਹੀਂ ਹੈ ਜਿੰਨਾ ਗ੍ਰਹਿਯੁੱਧ ਜਾਂ ਅਰਾਜਕਤਾ।

ਪੰਨਾ 174

ਉਸਦੇ ਵਿਚਾਰ ਅਨੁਸਾਰ ਰਾਜਾਸ਼ਾਹੀ, ਕੁਲੀਨਤੰਤਰ ਜਾਂ ਜਨਤੰਤਰ ਵਿੱਚ ਸੱਤਾ ਨੂੰ ਲੈ ਕੇ ਕੋਈ ਫਰਕ ਨਹੀਂ ਹੈ। ਆਮ ਸ਼ਾਂਤੀ ਤੇ ਸੁਰੱਖਿਆ ਦੀ ਦਿਸ਼ਾ ਵਿੱਚ ਇਨ੍ਹਾਂ ਦੀਆਂ ਪ੍ਰਾਪਤੀਆਂ ਇਨ੍ਹਾਂ ਦੁਆਰਾ ਸ਼ਾਸ਼ਤ ਜਨਤਾ ਜਾਂ ਲੋਕਾਂ ਦੀ ਆਗਿਆਕਾਰਤਾ ਤੇ ਨਿਰਭਰ ਕਰਦੀਆਂ ਹਨ। ਫੇਰ ਵੀ ਉਹ ‘ਰਾਜਾਸ਼ਾਹੀ’ ਨੂੰ ਹੀ ਅਧਿਕ ਪਸੰਦ ਕਰਦਾ ਹੈ। ਉਸਦੇ ਵਿਚਾਰ ਅਨੁਸਾਰ (ਸੀਮਤ ਰਾਜਾਸ਼ਾਹੀ) ਹੀ ਸਰਵੋਤਮ ਹੈ। ਪਰ ਉਹ ਇਸ ਗੱਲ ਤੇ ਵੀ ਜੋਰ ਦਿੰਦਾ ਹੈ ਕਿ ਸ਼ਾਸ਼ਨ ਨੂੰ ਨਿਸਚੇ ਹੀ ਧਾਰਮਿਕ ਦੇ ਨਾਲੋ ਨਾਲ ਨਾਗਰਿਕ ਮਾਮਲਿਆਂ ਨੂੰ ਵੀ ਨਿਯਮਤ ਕਰਨਾ ਚਾਹੀਦਾ ਹੈ। ਉਸਨੂੰ ਇਹ ਵੀ ਖਿਆਲ ਰਖਣਾ ਚਾਹੀਦਾ ਹੈ ਕਿ ਕਿਹੜੇ ਸਿਧਾਂਤ ਸ਼ਾਂਤੀ ਅਵਸਥਾ ਬਣਾਈ ਰੱਖਣ ਵਿੱਚ ਸਹਾਇਕ ਸਿੱਧ ਹੋ ਸਕਦੇ ਹਨ।

ਇਸ ਪ੍ਰਕਾਰ ਉਹ ਪ੍ਰਭੂਤਾ ਦੇ ਇੱਕ ਸਪਸ਼ਟ ਅਤੇ ਪ੍ਰਮਾਣਕ ਸਿਧਾਂਤ ਦੀ ਹਿਮਾਇਤ ਤਾਂ ਕਰਦਾ ਹੈ ਪਰ ਇਸਦੇ ਨਾਲ ਹੀ ਰਾਜੇ ਜਾਂ ਸ਼ਾਸ਼ਕ ਪੈਦਾ ਕਰਨ ਦੇ ਲਈ ਸਮਾਜਿਕ ਸਮਝੌਤੇ ਦੀ ਕਲਪਨਾ ਵੀ ਬਣਾਈ ਰੱਖਦਾ ਹੈ।

ਸਿਪਨੋਜਾ (1677)114 (ਮਨੁੱਖ ਦੀ ਅਸਮਾਜਿਕਤਾ): ਆਪਣੀ ਰਚਨਾ ‘ਟ੍ਰਿਕਟੇਟਸ ਪਾਲਿਟਿਕਸ (1677)' ਵਿੱਚ ਉਹ ਮੰਨਦਾ ਹੈ ਕਿ ਸ਼ੁਰੂ ਸ਼ੁਰੂ ਵਿੱਚ ਮਨੁੱਖਾਂ ਦਾ ਸਾਰੀਆਂ ਚੀਜ਼ਾਂ ਤੇ ਇਕੋ ਜਿੰਨਾ ਅਧਿਕਾਰ ਸੀ ਇਸ ਲਈ ਕੁਦਰਤੀ ਅਵਸਥਾ ਯੁੱਧ ਦੀ ਅਵਸਥਾ ਸੀ। ਮਨੁੱਖ ਨੇ ਆਪਣੇ ਵਿਵੇਕ ਤੋਂ ਪ੍ਰੇਰਿਤ ਹੋ ਕੇ ਆਪਣੀਆਂ ਸ਼ਕਤੀਆਂ ਨੂੰ ਨਾਗਰਿਕ ਸਰਕਾਰ ਦੀ ਸਥਾਪਨਾ ਲਈ ਸੰਯੁਕਤ ਕੀਤਾ। ਕਿਉਂਕਿ ਮਨੁੱਖਾਂ ਪਾਸ ਨਿਰੁੰਕਸ਼ ਸੱਤਾ ਸੀ ਇਸ ਲਈ ਹਰ ਪ੍ਰਕਾਰ ਦੀ ਸਥਾਪਤ ਪ੍ਰਭੂਸੱਤਾ ਵੀ ਨਿਰੁੰਕਸ਼ ਸੱਤਾ ਹੀ ਹੈ ਉਸਦੇ ਵਿਚਾਰ ਵਿੱਚ ‘ਅਧਿਕਾਰ' ਅਤੇ ‘ਸੱਤਾ’ ਇਕ ਸਮਾਨ ਹੈ। ਸੋ ਸੱਤਾ ਨਾਲ ਲੈਸ ਹੋ ਕੇ ਸ਼ਾਸ਼ਕ ਨੂੰ ਸਾਰੇ ਅਧਿਕਾਰ ਆਪਣੇ ਆਪ ਪ੍ਰਾਪਤ ਹੋ ਜਾਂਦੇ ਹਨ। ਇਸ ਪ੍ਰਕਾਰ ਉਹ ‘ਨਿਰੰਕੁਸ਼’ ਦਾ ਸਮਰਥਨ ਕਰਦਾ ਹੈ।

ਪੁਫੇਨਡੋਰ115 (ਲਾਅ ਆਫ ਨੇਚਰ ਐਂਡ ਨੇਸ਼ਨਜ਼ 1672)116

110