ਜਾਂ ਚੁਣਿਆ ਰਾਜਤੰਤਰ ਅਤੇ ਮਿਸ਼ਰਿਤ ਰੂਪਾਂ ਵਾਲੀ ਵਿਵਸਥਾ।
ਕ੍ਰਾਂਤੀ ਦਾ ਅਧਿਕਾਰ: ਜਦੋਂ ਸਰਕਾਰ ਸਮਝੌਤੇ ਦੇ ਪ੍ਰਤੀ ਆਪਣੀ ਜੁੰਮੇਵਾਰੀ ਪੂਰੀ ਕਰਨ ਯਾਨਿ ਵਿਅਕਤੀਗਤ ਅਧਿਕਾਰਾਂ ਦੀ ਸੁਰੱਖਿਆ ਕਰਨ ਵਿੱਚ ਅਸਫਲ ਹੋ ਜਾਂਦੀ ਹੈ ਤਾਂ ਕ੍ਰਾਂਤੀ ਨਿਆਂ ਸੰਗਤ ਬਣ ਜਾਂਦੀ ਹੈ।
ਰੂਸੋ:
ਸਮਾਨਤਾ: ਕੋਈ ਵੀ ਆਦਮੀ ਐਨਾ ਧਨੀ ਨਹੀਂ ਹੋਣਾ ਚਾਹੀਦਾ ਕਿ ਉਹ ਦੂਜਿਆਂ ਨੂੰ ਖਰੀਦ ਸਕੇ ਅਤੇ ਨਾ ਹੀ ਕੋਈ ਆਦਮੀ ਐਨਾ ਅਧਿਕ ਗਰੀਬ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਆਪ ਨੂੰ ਵੇਚਣ ਦੇ ਲਈ ਮਜਬੂਰ ਹੋ ਜਾਵੇ। ਵੱਡੀ ਨਾ ਬਰਾਬਰੀ ਨਿਰੁੰਕਸ਼ਤਾ ਦੇ ਲਈ ਰਸਤਾ ਤਿਆਰ ਕਰਦੀ ਹੈ।
ਜਾਇਦਾਦ ਅਤੇ ਨਾਗਰਿਕ ਸਮਾਜ: ਜਿਸ ਆਦਮੀ ਨੇ ਪਹਿਲਾਂ ਪਹਿਲ ਜਮੀਨ ਦੇ ਇਕ ਟੁਕੜੇ ਨੂੰ ਘੇਰ ਕੇ ਇਹ ਕਹਿਣ ਦੀ ਸੋਚੀ ਹੋਵੇਗੀ ਕਿ ‘ਇਹ ਮੇਰਾ ਹੈ’ ਅਤੇ ਜਿਸਨੂੰ ਆਪਣੀ ਇਸ ਗੱਲ ਤੇ ਵਿਸ਼ਵਾਸ ਕਰਨ ਵਾਲੇ ਸਿੱਧੇ ਸਾਦੇ ਲੋਕ ਮਿਲ ਗਏ ਹੋਣਗੇ ਉਹੀ ਨਾਗਰਿਕ ਸਮਾਜ ਦਾ ਅਸਲੀ ਸੰਸਥਾਪਕ ਸੀ।
ਜੇ ਕਿਸੇ ਨੇ ਇਸ ਧੋਖੇਬਾਜ਼ੀ ਦਾ ਪਰਦਾ ਫਾਸ਼ ਕਰ ਦਿੱਤਾ ਹੁੰਦਾ ਅਤੇ ਇਹ ਐਲਾਨ ਕਰ ਦਿੱਤਾ ਹੁੰਦਾ ਕਿ ਇਹ ਧਰਤੀ ਕਿਸੇ ਦੀ ਜਾਇਦਾਦ ਨਹੀਂ ਹੈ ਅਤੇ ਇਸਦੇ ਪਦਾਰਥ ਸਭ ਦੇ ਹਨ ਤਾਂ ਮਾਨਵ ਜਾਤੀ ਨੂੰ ਐਨੇ ਯੁੱਧ, ਅਪਰਾਧ ਅਤੇ ਸੰਤਾਪ ਨਹੀਂ ਝੱਲਣੇ ਪੈਣੇ ਸਨ।
ਪੰਨਾ 177
“ਜੋ ਆਦਮੀ ਧਿਆਨ ਕਰਦਾ ਹੈ ਉਹ ਦੁਸ਼ਟ ਪ੍ਰਾਣੀ ਹੈ।"
ਨਾਗਰਿਕ ਕਾਨੂੰਨ: ਕਮਜੋਰਾਂ ਦੇ ਦਮਨ ਅਤੇ ਸਭ ਦੀ ਅਸੁਰੱਖਿਆ ਦੇ ਵੱਲ ਇਸ਼ਾਰਾ ਕਰਕੇ ਅਮੀਰਾਂ ਨੇ ਬੜੀ ਚਲਾਕੀ ਨਾਲ ਨਿਆਂ ਅਤੇ ਸ਼ਾਂਤੀ ਦੇ ਨਿਯਮ ਨਿਰੂਪਤ ਕੀਤੇ ਹਨ ਤਾਂ ਕਿ ਉਨ੍ਹਾਂ ਨਾਲ ਸਭ ਉਤੇ ਮਾਲਕੀ ਦੀ ਗਰੰਟੀ ਰਹੇ ਅਤੇ ਕਾਨੂੰਨ ਨੂੰ ਲਾਗੂ ਕਰਨ ਦੇ ਲਈ ਇਕ ਸਰਵਉਚ ਸ਼ਾਸ਼ਕ ਦੀ ਸਥਾਪਨਾ ਕੀਤੀ।
ਨਿਸਚੇ ਹੀ ਸਮਾਜ ਅਤੇ ਕਾਨੂੰਨਾਂ ਦੀ ਉਤਪਤੀ ਇਸੇ ਢੰਗ ਨਾਲ ਹੋਈ ਹੋਵੇਗੀ ਜਿਸ ਨਾਲ ਗਰੀਬਾਂ ਨੂੰ ਨਵੀਆਂ ਬੇੜੀਆਂ ਪਾ ਦਿੱਤੀਆਂ ਅਤੇ ਅਮੀਰਾਂ ਨੂੰ ਨਵੀਂ ਤਾਕਤ ਦੇ ਦਿੱਤੀ, ਕੁਦਰਤੀ ਸੁਤੰਤਰਤਾ ਨੂੰ ਸਦਾ ਲਈ ਖਤਮ ਕਰ ਦਿੱਤਾ ਅਤੇ ਥੋੜੇ ਜਿਹੇ ਮਹੱਤਵਅਕਾਂਖੀਆਂ ਦੇ ਲਾਭ ਖਾਤਰ ਹਮੇਸ਼ਾਂ ਦੇ ਲਈ ਜਾਇਦਾਦ ਅਤੇ ਅਸਮਾਨਤਾ ਦਾ ਕਾਨੂੰਨ ਨਿਰਧਾਰਤ ਕਰ ਦਿੱਤਾ ਅਤੇ ਇਸ ਪ੍ਰਕਾਰ ਅੱਗੇ ਲਈ ਸਾਰੀ ਮਾਨਵ ਜਾਤੀ ਨੂੰ ਮੁਸ਼ੱਕਤ, ਗੁਲਾਮੀ ਅਤੇ ਦੁਰਗਤੀ ਦਾ ਸ਼ਿਕਾਰ ਬਣਾ ਦਿੱਤਾ।
ਅਸਮਾਨਤਾਵਾਂ: ਪਰ ਇਹ ਗੱਲ ਪੂਰੀ ਤਰਾਂ ਕੁਦਰਤੀ ਕਾਨੂੰਨਾਂ ਦੇ ਖਿਲਾਫ ਹੈ ਕਿ ਮੁੱਠੀ ਭਰ ਲੋਕ ਤਾਂ ਬੇਅੰਤ ਦੌਲਤ ਹੜੱਪਦੇ ਰਹਿਣ ਜਦੋਂ ਕਿ ਵਿਸ਼ਾਲ ਭੁੱਖੀ ਆਬਾਦੀ
113