ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੇਲ੍ਹ ਨੋਟ-ਬੁੱਕ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਦਰਸ਼ ਹੋ ਸਕਦਾ ਹੈ? ਇਸਦਾ ਮਤਲਬ ਕੀ ਹੋਵੇਗਾ? ਇਸ ਦਾ ਮਤਲਬ ਜਾਂ ਤਾਂ ਸਾਡਾ ਕੋਈ ਸਵੈ-ਸ਼ਾਸ਼ਨ ਨਹੀਂ ਹੋਵੇਗਾ ਜਾਂ ਇੰਗਲੈਂਡ ਦਾ ਸਾਡੇ ਉਤੇ ਕੋਈ ਅਸਲੀ ਅਧਿਕਾਰ ਨਹੀਂ ਹੋਵੇਗਾ। ਕੀ ਅਸੀਂ ਸਵੈ-ਸ਼ਾਸ਼ਨ ਦੇ ਨਾਂ ਨਾਲ ਹੀ ਸੰਤੁਸ਼ਟ ਹੋ ਜਾਵਾਂਗੇ। ਦੋਨ੍ਹਾਂ ਹੀ ਹਾਲਤਾਂ ਵਿੱਚ ਇੰਗਲੈਂਡ ਇਕ ਨਾਂ ਮਾਤਰ ਅਧਿਕਾਰ ਨਾਲ ਸੰਤੁਸ਼ਟ ਨਹੀਂ ਹੋ ਸਕਦਾ ਅਤੇ ਅਸੀਂ ਵੀ ਨਾ ਮਾਤਰ ਸਵੈ-ਸ਼ਾਸ਼ਨ ਨਾਲ ਸੰਤੁਸ਼ਟ ਹੋਣ ਤੋਂ ਇਨਕਾਰ ਕਰਦੇ ਹਾਂ। ਇਸ ਲਈ ਭਾਰਤ ਵਿਚ ਸਵੈ-ਸ਼ਾਸ਼ਨ ਅਤੇ ਇੰਗਲੈਂਡ ਦੇ ਉਸ ਉਪਰ ਅਧਿਕਾਰ ਵਿਚਕਾਰ ਐਸੀ ਹਾਲਤਾਂ ਵਿਚ ਕੋਈ ਸਮਝੌਤਾ ਸੰਭਵ ਨਹੀਂ ਹੈ। ਜੇ ਸਵੈ-ਸ਼ਾਸ਼ਨ ਵਾਸਤਵਿਕ ਹੈ ਤਾਂ ਸਿਰਫ ਭਾਰਤ ਵਿਚ ਹੀ ਨਹੀਂ ਬਲਕਿ ਖੁਦ ਬ੍ਰਿਟਿਸ਼ ਸਾਮਰਾਜ ਦੇ ਅੰਦਰ ਇੰਗਲੈਂਡ ਦੀ ਸਥਿਤੀ ਕੀ ਹੋਵੇਗੀ? ਸਵੈ-ਸ਼ਾਸ਼ਨ ਦਾ ਅਰਥ ਹੈ ਖੁਦ ਟੈਕਸ ਲਗਾਉਣ ਦਾ ਅਧਿਕਾਰ, ਇਸ ਦਾ ਅਰਥ ਹੈ ਆਪਣਾ ਨਿਯੰਤਰਣ, ਇਸਦਾ ਅਰਥ ਹੈ ਆਪਣੀ ਜਨਤਾ ਨੂੰ ਵਿਦੇਸ਼ੀ ਨਿਰਯਾਤਾਂ ਉਤੇ ਸੁਰੱਖਿਆਤਮਿਕ ਅਤੇ ਨਿਖੇਧਾਤਮਿਕ ਚੁੰਗੀ ਲਗਾਉਣ ਦਾ ਅਧਿਕਾਰ ਜਿਸ ਸਾਲ ਸਾਨੂੰ ਖੁਦ ਟੈਕਸ ਲਾਉਣ ਦਾ ਅਧਿਕਾਰ ਪ੍ਰਾਪਤ ਹੋ ਜਾਵੇਗਾ, ਉਸ ਪਲ ਅਸੀਂ ਕੀ ਕਰਾਂਗੇ? ਫੇਰ ਅਸੀਂ ਉਦਯੋਗਿਕ ਬਾਈਕਾਟ ਦੇ ਇਸ ਕਠਿਨ ਕੰਮ ਵਿਚ ਲੱਗਣ ਦੀ ਕੋਸ਼ਿਸ਼ ਨਹੀਂ ਕਰਾਂਗੇ। ਫੇਰ ਅਸੀਂ ਉਹ ਕੁਝ ਕਰਾਂਗੇ ਜੋ ਰਾਸ਼ਟਰ ਕਰਦਾ ਆਇਆ ਹੈ। ਅੱਜ ਅਸੀਂ ਜਿਨ੍ਹਾਂ ਪ੍ਰਸਥਿਤੀਆਂ ਵਿਚ ਜੀ ਰਹੇ ਹਾਂ ਉਸਦੇ ਮੱਦੇਨਜ਼ਰ ਅਸੀਂ ਮਾਨਚੈਸਟਰ ਤੋਂ ਆਉਣ ਵਾਲੇ ਕੱਪੜੇ ਦੇ ਇਕ ਇਕ ਇੰਚ ਉਪਰ ਅਤੇ ਲੀਡਜ਼ ਤੋ ਆਉਣ ਵਾਲੀ ਹਰ ਇਕ ਬਲੇਡ ਜਾਂ ਛੁਰੀ ਤੇ ਭਾਰੀ ਨਿਖੇਧਆਤਮਿਕ ਅਤੇ ਸੁਰੱਖਿਆਤਮਿਕ ਚੁੰਗੀ ਲਾ ਦੇਵਾਂਗੇ। ਅਸੀਂ ਆਪਣੇ ਦੇਸ਼ ਵਿਚ ਇਕ ਵੀ ਅੰਗਰੇਜ਼ ਨੂੰ ਵੜਨ ਦੀ ਇਜਾਜਤ ਨਹੀਂ ਦੇਵਾਂਗੇ। ਅੱਜ ਜਿਸ ਤਰ੍ਹਾਂ ਬ੍ਰਿਟਿਸ਼ ਪੂੰਜੀ ਭਾਰਤੀ ਸਾਧਨਾਂ ਦੇ ਵਿਕਾਸ ਦੇ ਨਾਂ ਉਤੇ ਇਥੇ ਲੱਗੀ ਹੋਈ ਹੈ ਉਸਦੀ ਅਸੀਂ ਕਦੇ ਵੀ ਇਜਾਜਤ ਨਹੀਂ ਦੇਵਾਂਗੇ। ਅਸੀਂ ਬ੍ਰਿਟਿਸ਼ ਪੂੰਜੀਪਤੀਆਂ ਨੂੰ ਦੇਸ਼ ਦੇ ਖਣਿਜ ਖਜਾਨਿਆਂ ਦੀ ਖੁਦਾਈ ਕਰਕੇ ਆਪਣੇ ਦੇਸ਼ ਲੈ ਜਾਣ ਦਾ ਕੋਈ ਅਧਿਕਾਰ ਨਹੀਂ ਦੇਵਾਂਗੇ।

ਪੰਨਾ 275

ਸਾਨੂੰ ਵਿਦੇਸ਼ੀ ਪੂੰਜੀ ਦੀ ਜਰੂਰਤ ਹੋਵੇਗੀ ਪਰ ਇਸ ਲਈ ਅਸੀਂ ਪੂਰੀ ਦੁਨੀਆਂ ਦੇ ਖੁੱਲ੍ਹੇ ਬਾਜਾਰ ਤੋਂ ਵਿਦੇਸ਼ੀ ਕਰਜੇ ਲੈਣ ਲਈ ਦਰਖਾਸਤ ਕਰਾਂਗੇ ਅਤੇ ਕਰਜੇ ਦੀ ਵਾਪਸੀ ਦੇ ਲਈ ਭਾਰਤ ਸਰਕਾਰ, ਭਾਰਤੀ ਰਾਸ਼ਟਰ ਦੀ ਸ਼ਾਖ ਦੀ ਗਾਰੰਟੀ ਦੇਵਾਂਗੇ। ਅੱਜ ਜਿਵੇਂ ਇੰਗਲੈਂਡ ਦੇ ਵਪਾਰਕ ਹਿੱਤ ਪੂਰੇ ਹੋ ਰਹੇ ਹਨ ਫੇਰ ਜਨਤਾ ਦਾ ਸਵੈ-ਸ਼ਾਸਨ ਵਿੱਚ ਅਜਿਹਾ ਨਹੀਂ ਹੋਵੇਗਾ ਭਾਂਵੇਂ ਸਰਕਾਰ ਸਾਮਰਾਜ ਦੇ ਅਧੀਨ ਹੀ ਕਿਉਂ ਨਾ ਹੋਵੇ। ਪਰ ਫੇਰ ਸਾਮਰਾਜ ਦੇ ਅੰਦਰ ਇਸਦਾ ਕੀ ਅਰਥ ਹੋਵੇਗਾ। ਇਸਦਾ ਅਰਥ ਇਹ ਹੋਵੇਗਾ ਕਿ ਇੰਗਲੈਂਡ ਨੂੰ ਚੁੰਗੀ ਸਬੰਧੀ ਕੁਝ ਰਿਆਇਤ ਲੈਣ ਲਈ ਸਾਡੇ ਨਾਲ ਕੁਝ ਕਰਾਰ ਕਰਨ ਲਈ ਮਜਬੂਰ ਹੋਣਾ ਪਵੇਗਾ। ਜੇ ਇੰਗਲੈਂਡ ਭਾਰਤ ਦੇ ਬਜਾਰਾਂ ਵਿਚ ਆਉਣ ਦੀ ਖੁੱਲੀ ਛੁੱਟੀ ਚਾਹੇਗਾ ਤਾਂ ਉਸਨੂੰ ਸਾਡੇ ਵਲੋਂ ਰੱਖੀਆਂ ਸ਼ਰਤਾਂ ਦੇ ਥੱਲੇ ਹੀ ਆਉਣਾ ਪਵੇਗਾ ਅਤੇ ਇਕ ਖਾਸ ਸਮੇਂ

126