ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੇਲ੍ਹ ਨੋਟ-ਬੁੱਕ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੋਂ ਬਾਅਦ ਅਸੀਂ ਆਪਣੇ ਸਾਧਨਾਂ ਦਾ ਵਿਕਾਸ ਕਰ ਲਵਾਂਗੇ ਅਤੇ ਆਪਣੇ ਉਦਯੋਗਿਕ ਜੀਵਨ ਨੂੰ ਸਥਾਪਿਤ ਕਰ ਲਵਾਂਗੇ ਤਾਂ ਅਸੀਂ ਕੇਵਲ ਇੰਗਲੈਂਡ ਨੂੰ ਨਹੀਂ ਸਗੋਂ ਬ੍ਰਿਟਿਸ਼ ਸਾਮਰਾਜ ਦੇ ਹਰ ਹਿੱਸੇ ਲਈ ਆਪਣੇ ਦਰਵਾਜ਼ੇ ਖੋਹਲ ਦੇਵਾਂਗੇ। ਤੁਸੀਂ ਕੀ ਸਮਝਦੇ ਹੋ ਕਿ ਇੰਗਲੈਂਡ ਵਰਗਾ ਮੁੱਠੀ ਭਰ ਆਬਾਦੀ ਵਾਲਾ ਛੋਟਾ ਜਿਹਾ ਦੇਸ਼ ਜੋ ਚਾਹੇ ਕਿੰਨਾਂ ਵੀ ਭਰਿਆ ਕਿਉਂ ਨਾ ਹੋਵੇ ਨਿਰਪੱਖ ਅਤੇ ਬਰਾਬਰੀ ਦੀਆਂ ਸ਼ਰਤਾਂ ਉਤੇ ਭਾਰਤ ਵਰਗੇ ਕੁਦਰਤੀ ਸਾਧਨਾਂ ਨਾਲ ਭਰਪੂਰ ਦੇਸ਼ ਦੇ ਨਾਲ ਮੁਕਾਬਲਾ ਕਰ ਸਕੂਗਾ ਜਿਸਦੇ ਕੋਲ ਬਹੁਤ ਵੱਡੀ ਆਬਾਦੀ ਹੈ ਅਤੇ ਜਿਹੜੀ ਦੁਨੀਆਂ ਦੇ ਕਿਸੇ ਵੀ ਹੋਰ ਹਿਸੇ ਤੋਂ ਵੱਧ ਸ਼ਾਂਤ ਅਤੇ ਸੰਜਮੀ ਸਮਝੀ ਜਾਂਦੀ ਹੈ।

ਜੇ ਸਾਮਰਾਜ ਅੰਦਰ ਸਚਮੁੱਚ ਸਾਡੀ ਆਪਣੀ ਸਰਕਾਰ ਹੋ ਜਾਵੇ, ਜੇ 30 ਕਰੋੜ ਲੋਕਾਂ ਨੂੰ ਠੀਕ ਸੁਤੰਤਰਤਾ ਮਿਲ ਜਾਵੇ ਜੋ ਸਾਮਰਾਜ ਨੂੰ ਹਾਸਲ ਹੈ ਤਾਂ ਫੇਰ ਬ੍ਰਿਟਿਸ਼ ਸਾਮਰਾਜ ਰਹਿ ਹੀ ਨਹੀਂ ਸਕਦਾ। ਭਾਰਤ ਸਾਮਰਾਜ ਬਣ ਜਾਊਗਾ।

ਬਿ. ਚੰ. ਪਾਲ127
ਨਿਊ ਸਪਿਰਟ, 1907 ਵਿਚ

ਪੰਨਾ 276

ਹਿੰਦੂ ਸਭਿਅਤਾ: ਸਾਨੂੰ ਇਉਂ ਲੱਗ ਸਕਦਾ ਹੈ ਕਿ ਆਪਣੇ ਕਈ ਪੱਖਾਂ ਦੀ ਦ੍ਰਿਸ਼ਟੀ ਤੋਂ ਇਹ ਇਕ ਅਜਿਹਾ ਲਗਭਗ ਛੋਟਾ ਜਿਹਾ ਸਮੁੱਚ ਹੈ ਜਿਸ ਵਿੱਚ ਇਕ ਪਾਸੇ ਅਧਿਆਤਮਿਕ ਵਿਚਾਰਵਾਦ ਹੈ ਤਾਂ ਦੂਜੇ ਪਾਸੇ ਠੋਸ ਭੌਤਿਕਵਾਦ ਵੀ ਹੈ, ਇਕ ਪਾਸੇ ਇੰਦਰੀ-ਨਿਖੇਧ ਹੈ ਤਾਂ ਦੂਜੇ ਪਾਸੇ ਇੰਦਰੀਪ੍ਰਸਤੀ ਵੀ ਹੈ। ਇਕ ਪਾਸੇ ਇਹ ਮਾਨਵੀ ਆਤਮਾ ਨੂੰ ਵਿਸ਼ਵਆਤਮਾ ਦੇ ਨਾਲ ਏਕਾਕਾਰ ਕਰਨ ਦਾ ਦਾਅਵਾ ਕਰਦੀ ਹੈ ਅਤੇ ਮਨੁੱਖ ਨੂੰ ਦੈਵੀਪਣ ਵਿੱਚ ਤੇ ਦੈਵੀਪਨ ਨੂੰ ਮਨੁੱਖ ਵਿਚ ਪਾਉਂਦੀ ਹੈ ਤਾਂ ਦੂਜੇ ਪਾਸੇ ਥਕਾ ਦੇਣ ਵਾਲਾ ਨਿਰਾਸ਼ਾਵਾਦ ਵੀ ਹੈ ਜਿਸ ਦੇ ਤਹਿਤ ਇਹ ਉਪਦੇਸ਼ ਦਿੰਦੀ ਹੈ ਕਿ ਜੀਵਨ ਆਪਣੇ ਆਪ ਵਿੱਚ ਦੁਖਦਾਈ ਅਨੁਭਵ ਦੇ ਇਲਾਵਾ ਹੋਰ ਕੁਝ ਨਹੀਂ ਹੈ ਅਤੇ ਇਸਤੋਂ ਮੁਕਤੀ ਦਾ, ਸਾਰੀਆਂ ਬੁਰਾਈਆਂ ਦੇ ਅੰਤ ਦਾ, ਇਕ ਮਾਤਰ ਰਸਤਾ ਅਸਤਿਤਵਹੀਣ ਹੋ ਜਾਣ ਵਿਚ ਹੀ ਹੈ।

ਸ਼ਿਰੋਲ,128 ਪੰਨਾ 26
ਇੰਡੀਅਨ ਅਨਟੈੱਸਟ

ਸਿਖਿਆ ਨੀਤੀ: ਭਾਰਤ ਵਿੱਚ ਪੱਛਮੀ ਸਿਖਿਆ ਨੂੰ ਚਾਲੂ ਕਰਨ ਦਾ ਮੂਲ ਮੰਤਵ ਨੌਜੁਆਨ ਭਾਰਤੀਆਂ ਦੀ ਇਕ ਚੰਗੀ ਗਿਣਤੀ ਨੂੰ ਸਿਖਿਅਤ ਕਰਨਾ ਸੀ ਤਾਂ ਜੋ ਸਰਕਾਰੀ ਦਫਤਰਾਂ ਵਿਚ ਅਧੀਨ ਪਦਾਂ ਨੂੰ ਅੰਗਰੇਜ਼ੀ ਬੋਲਣ ਵਾਲੇ ਦੇਸੀ ਲੋਕਾਂ ਨਾਲ ਭਰਿਆ ਜਾ ਸਕੇ।

ਪੰਨਾ 34

127