ਆਫ਼ ਨੋਟੇਬਲਜ਼) ਜਨਵਰੀ 1787 ਵਿੱਚ ਬੁਲਾਈ ਗਈ ਜਿਸ ਵਿੱਚ ਉਨ੍ਹਾਂ ਨੇ ਆਪਣੇ
ਟੈਕਸ ਨਾ ਦੇਣ ਦੇ ਵਿਸ਼ੇਸ਼ ਅਧਿਕਾਰਾਂ ਵਿੱਚ ਕਟੌਤੀ ਦੀ ਵਿਰੋਧਤਾ ਕੀਤੀ।
121. ਇਹ ਕੁਲੀਨ ਵਰਗ, ਪਾਦਰੀ ਅਤੇ ਬੁਰਜੂਆ ਵਰਗ ਵਿਚੋਂ ਚੁਣੇ ਹੋਏ ਲੋਕਾਂ ਦੀ ਸਭਾ ਸੀ।
122. ਮਾਰਕਿਵਸ-ਦ-ਲਫਾਇਤ (1757–1834), ਅਮਰੀਕੀ ਅਜ਼ਾਦੀ ਦੀ ਲਹਿਰ ਅਤੇ ਫਰਾਂਸ
ਦੀ ਕ੍ਰਾਂਤੀ ਵਿੱਚ ਹਿੱਸਾ ਲਿਆ। ਫਰਾਂਸੀਸੀ ਸੈਨਾ ਦਾ ਉੱਚ ਅਫ਼ਸਰ। ਕ੍ਰਾਂਤੀਕਾਰੀ ਵਿਚਾਰਾਂ
ਕਾਰਨ ਪੰਜ ਸਾਲ ਪਰਸ਼ੀਆ, ਜਰਮਨੀ, ਆਸਟਰੀਆ ਦੀਆਂ ਜੇਲਾਂ ਵਿੱਚ ਕੈਦ ਰਿਹਾ।
1799 ਵਿੱਚ ਨਿਪੋਲੀਅਨ ਬੋਨਾਪਾਰਟ ਦੇ ਦਖਲ ਨਾਲ ਰਿਹਾ ਹੋ ਕੇ ਫਰਾਂਸ ਪਰਤਿਆ।
123. ਪੈਰਿਸ ਤੋਂ ਕੁਝ ਦੂਰ ਬਾਸਤੀ ਦਾ ਕਿਲਾ ਜਿੱਥੇ ਰਾਜਤੰਤਰ ਵਿਰੋਧੀਆਂ ਨੂੰ ਕੈਦ ਕਰਕੇ ਤਸੀਹੇ
ਦਿੱਤੇ ਜਾਂਦੇ ਸਨ। 14 ਜੁਲਾਈ 1789 ਨੂੰ ਨਿਹੱਥੀ ਭੀੜ ਨੇ ਇਸਤੇ ਹਮਲਾ ਕਰਕੇ ਕਬਜਾ
ਕਰ ਲਿਆ।
124. ਪੈਰਿਸ ਤੋਂ ਕੁਝ ਦੂਰ ਰਾਜੇ ਅਤੇ ਉਸਦੇ ਮੰਤਰੀਆਂ ਦਾ ਮਹਿਲਨੁਮਾ ਟਿਕਾਣਾ ਜਿੱਥੋਂ ਉਹ ਸੈਨਾ
ਰਾਹੀਂ ਕ੍ਰਾਂਤੀ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਸਨ। 5 ਅਕਤੂਬਰ 1789 ਨੂੰ ਲੋਕਾਂ ਨੇ
ਹਮਲਾ ਕਰਕੇ ਰਾਜੇ ਲੂਈ ਚੌਦਵੇਂ ਅਤੇ ਉਸਦੇ ਸਾਥੀਆਂ ਨੂੰ ਬੰਦੀ ਬਣਾਕੇ ਪੈਰਿਸ ਵਾਪਿਸ
ਲਿਆਂਦਾ।
125. ਜਾਰਜ ਜ਼ਾਕ ਦਾਂਤੋ (1769-1794), ਫਰਾਂਸੀਸੀ ਕ੍ਰਾਂਤੀਕਾਰੀ
126. ਗੇਅਰਿੰਗ ਵਿਲੀਅਮ ਫਰੇਡਰਿਕ ਹੀਗਲ (1770–1830), ਜਰਮਨ ਦਾਰਸ਼ਨਿਕ ਜਿਸਨੇ
ਚਿੰਤਨ ਦੀ ਦਵੰਦਵਾਦੀ ਪ੍ਰਣਾਲੀ ਵਿਕਸਤ ਕੀਤੀ ਜਿਸਨੂੰ ਮਾਰਕਸ ਨੇ ਚੇਤਨਾ ਪਦਾਰਥ
ਦੀ ਪ੍ਰਾਥਮਿਕਤਾ ਉਲਟਾਕੇ ਅਪਣਾਇਆ।
5.ਭਾਰਤ ਬਾਰੇ
127. ਬਿਪਿਨ ਚੰਦਰਪਾਲ(1858-1932), ਕਾਂਗਰਸ ਦੇ ਗਰਮ ਦਲ ਦੇ ਨੇਤਾ
128. ਸਰ ਵੈਲੇਟਾਈਨ ਸ਼ਿਰੋਲ (1858–1928), ਬ੍ਰਿਟਿਸ਼ ਪੱਤਰਕਾਰ, ਭਾਰਤੀ ਲੋਕ ਸੇਵਾ ਕਮਿਸ਼ਨ
ਦਾ ਮੈਂਬਰ ਰਿਹਾ ਹੈ, ਕਈ ਪੁਸਤਕਾਂ ਦਾ ਲੇਖਕ।
129. ਪੰਡਤ ਮਦਨ ਮੋਹਨ ਮਾਲਵੀਆ (1861-1946), ਕਾਂਗਰਸੀ ਨੇਤਾ
130. ਮਦਨ ਲਾਲ ਢੀਂਗਰਾ, ਲੰਦਨ ਵਿੱਚ ‘ਇੰਡੀਅਨ ਹੋਮਰੂਲ ਸੋਸਾਇਟੀ' ਅਤੇ ‘ਇੰਡੀਆ
ਹਾਊਸ ਗਰੁੱਪ' ਦਾ ਨੌਜਵਾਨ ਕ੍ਰਾਂਤੀਕਾਰੀ ਜਿਸਨੇ ਬੰਗਾਲ ਵੰਡ ਅਤੇ ਅੰਦੋਲਨ ਤੇ ਜਬਰ-
ਜ਼ੁਲਮ ਵਿਰੁੱਧ ਸਰ ਵਿਲੀਅਮ ਕਰਜ਼ਨ ਵਾਇਲੀ ਦੀ 1 ਜੁਲਾਈ 1909 ਨੂੰ ਗੋਲੀ ਮਾਰ ਕੇ
ਹੱਤਿਆ ਕੀਤੀ।
131. ਰਾਸ਼ਟਰਵਾਦੀ ਕ੍ਰਾਂਤੀਕਾਰੀਆਂ ਨੇ ਭਾਰਤ ਦੇ ਰਜਵਾੜਿਆਂ ਨੂੰ ਇੱਕ ਪਰਚਾ ਭੇਜਿਆ ਸੀ।
132. ਸ਼ਮਸ-ਉਲ-ਆਲਮ ਦੀ ਹੱਤਿਆ ਤੋਂ ਬਾਅਦ ਕ੍ਰਾਂਤੀਕਾਰੀਆਂ ਨੇ ਇਹ ਅਪੀਲ ਕਲਕੱਤੇ
ਵਿੱਚ ਜਾਰੀ ਕੀਤੀ ਸੀ।
133. ਵਰਿੰਦਰ ਘੋਸ਼, ਅਰਬਿੰਦੋ ਘੋਸ਼ ਦੇ ਛੋਟੇ ਭਾਈ, ਕ੍ਰਾਂਤੀਕਾਰੀਆਂ ਦੇ ਨੇਤਾ, ਯੁਗਾਂਤਰਨਾਂ ਦੇ
ਕ੍ਰਾਂਤੀਕਾਰੀ ਪੱਤਰ ਦੇ ਪ੍ਰਕਾਸ਼ਕ, ਅਲੀਪੁਰ ਸਾਜ਼ਿਸ਼ ਕੇਸ ਮਈ 1909 ਦੇ ਦੋਸ਼ੀ
134. ਆਸ਼ੋਤੋਸ਼ ਬਿਸਵਾਸ, ਅੰਗਰੇਜ਼ ਪ੍ਰਸਤ ਸਰਕਾਰੀ ਵਕੀਲ ਜਿਸਨੂੰ ਅਲੀਪੁਰ ਪੁਲੀਸ ਕੋਰਟ ਦੇ
143