‘ਇਜ਼ਤਦਾਰ ਗਰੀਬ’ ਅਤੇ ਹੋਰ ਅਜਿਹੇ ਫਿਕਰੇ ਉਨੇ ਹੀ ਨਾਕਾਬਲੇ ਬਰਦਾਸ਼ਤ ਅਤੇ ਅਨੈਤਿਕ ਹਨ ਜਿੰਨੇ ਕਿ 'ਸ਼ਰਾਬੀ ਪਰ ਪਿਆਰਨਯੋਗ'
"ਧੋਖੇਬਾਜ਼ ਪਰ ਖਾਣੇ ਬਾਅਦ ਦਾ ਵਧੀਆ ਬੁਲਾਰਾ"
"ਸ਼ਾਨਦਾਰ ਅਪਰਾਧੀ" ਜਾਂ ਅਜਿਹੇ ਹੋਰ। ਸਭਿਅਤਾ ਦਾ ਮੁੱਖ ਦਾਅਵਾ, ਸੁਰਖਿਅਤਾ, ਉਥੇ ਨਹੀਂ ਹੋ ਸਕਦੀ ਜਿਥੇ ਸਭ ਤੋਂ ਭੈੜਾ ਖਤਰਾ, ਗਰੀਬੀ ਦਾ ਖਤਰਾ, ਹਰ ਇੱਕ ਦੇ ਸਿਰ ਤੇ ਮੰਡਰਾ ਰਿਹਾ ਹੋਵੇ ਅਤੇ ਜਿਥੇ ਹਿੰਸਾ ਤੋਂ ਕਿਸੇ ਆਦਮੀ ਦਾ ਕਥਿਤ ਬਚਾਓ ਕੇਵਲ ਪੁਲੀਸ ਦੀ ਹੋਂਦ ਦਾ ਇਤਫ਼ਾਕਨ ਸਿੱਟਾ ਹੋਵੇ, ਜਿਸਦਾ (ਪੁਲੀਸ ਦਾ — ਅਨੁ.) ਅਸਲ ਕਾਰਜ ਇਹ ਵੇਖਣਾ ਹੈ ਕਿ ਗਰੀਬ ਆਦਮੀ ਆਪਣੇ ਬੱਚਿਆਂ ਨੂੰ ਵੀ ਭੁੱਖੇ ਮਰਦੇ ਵੇਖਦਾ ਰਹੇ ਜਦ ਕਿ ਵਿਹਲੜ ਲੋਕ ਆਪਣੇ ਪਾਲਤੂ ਕੁੱਤਿਆਂ ਨੂੰ ਉਸ ਪੈਸੇ ਨਾਲ ਵਾਧੂ ਭੋਜਨ ਖੁਆ ਰਹੇ ਹੋਣ ਜਿਸ ਨਾਲ ਉਹਨਾਂ ਬੱਚਿਆਂ ਨੂੰ ਭੋਜਨ ਅਤੇ ਕੱਪੜੇ ਦਿੱਤੇ ਜਾ ਸਕਦੇ ਹੋਣ।
ਮੇਜਰ ਬਾਰਬਰਾ, ਸਫ਼ਾ 154, ਬਰਨਾਰਡ ਸ਼ਾਅ
ਕੈਦ: ਅਸੀਂ ਇੱਕ ਆਦਮੀ ਨੂੰ ਪਕੜਦੇ ਹਾਂ ਅਤੇ ਸੋਚ ਸਮਝਕੇ ਉਸਨੂੰ ਮੰਦਭਾਵੀ ਸੱਟ ਮਾਰਦੇ ਹਾਂ, ਕਹਿ ਲਵੋ, ਉਸਨੂੰ ਜੇਲ੍ਹ ਵਿੱਚ ਬੰਦ ਕਰ ਦਿੰਦੇ ਹਾਂ ....ਇੱਕ ਆਦਮੀ ਮੇਰੇ ਘਰ ਵਿੱਚ ਘੁਸ ਕੇ ਮੇਰੀ ਪਤਨੀ ਦੇ ਹੀਰੇ ਚੁਰਾਉਂਦਾ ਹੈ, ਮੈਥੋਂ ਸੁਭਾਵਿਕ ਹੀ ਉਸਦੀ ਜ਼ਿੰਦਗੀ ਦੇ ਦਸ ਸਾਲ ਚੁਰਾ ਲੈਣ ਦੀ ਆਸ ਕੀਤੀ ਜਾਂਦੀ ਹੈ ਜਿਸ ਦੌਰਾਨ ਸਾਰਾ ਸਮਾਂ ਉਸਨੂੰ ਕਸ਼ਟ ਦਿੱਤੇ ਜਾਣ। ਪਰ ਉਹ ਬੇਸਮਝ ਸ਼ੈਤਾਨੀ ਜਿਸ ਨਾਲ ਅਸੀਂ ਜੇਲ੍ਹ ਦੀਆਂ ਸਜਾਵਾਂ ਦਿੰਦੇ ਹਾਂ, ਕਾਲ ਕੋਠੜੀ ਵਿੱਚ ਡੱਕ ਕੇ ਅਤੇ ਸੋਣ ਵਾਲੇ ਤਖਤਿਆਂ ਉਪਰ ਤੰਗ ਕਰਦੇ ਹਾਂ ਅਤੇ ਜੋਸ਼ੀਲੇ ਬਾਗੀਆਂ ਅਤੇ ਨੈਤਿਕ ਤੌਰ ਤੇ ਨਜਾਇਜ਼ ਕਰਨ ਵਾਲਿਆਂ ਨੂੰ ਕੋਰੜੇ ਮਾਰਦੇ ਹਾਂ, ਉਸ ਮੂਰਖਤਾ ਭਰੇ ਹੋਛੇਪਣ ਮੁਕਾਬਲੇ ਕੁਝ ਵੀ ਨਹੀਂ ਜਿਸ ਨਾਲ ਅਸੀਂ ਗਰੀਬੀ ਨੂੰ ਬਰਦਾਸ਼ਤ ਕਰਦੇ ਹਾਂ।
ਸਫ਼ਾ 155
ਦੇਸ਼ ਦੀ ਫੌਰੀ ਲੋੜ ਚੰਗੇਰੇ ਨੈਤਿਕ ਆਚਾਰ, ‘ਸਸਤੀ ਰੋਟੀ’, ਸੰਜਮੀ ਆਜਾਦੀ, ਸਭਿਆਚਾਰ, ਗਿਰੇ ਕਿਰਦਾਰ ਵਾਲੀਆਂ ਭੈਣਾਂ ਅਤੇ ਗਲਤ ਚੱਲ ਰਹੇ ਭਰਾਵਾਂ ਦੇ ਸੁਧਾਰ ਦੀ ਨਹੀਂ ਹੈ, ਨਾ ਹੀ ਤ੍ਰਿਦੇਵ ਦੇ ਮਿਹਰ, ਪਿਆਰ ਅਤੇ ਸਾਥ ਦੀ ਲੋੜ ਹੈ, ਬਲਕਿ ਸਿਰਫ ਕਾਫੀ ਪੈਸੇ ਦੀ ਜਰੂਰਤ ਹੈ। ਅਤੇ ਬੁਰਾਈ ਜਿਸ ਤੇ ਹਮਲਾ ਕਰਨ ਦੀ ਲੋੜ ਹੈ ਉਹ ਪਾਪ, ਕਸ਼ਟ, ਲਾਲਚ, ਪਾਦਰੀਆਂ ਦੀਆਂ ਠੱਗੀਆਂ, ਰਾਜੇ ਦੀਆਂ ਚਲਾਕੀਆਂ, ਭੜਕਾਊਪੁਣਾ, ਏਕਾਅਧਿਕਾਰ, ਅਗਿਆਨਤਾ, ਸ਼ਰਾਬ, ਜੰਗ, ਮਹਾਂਮਾਰੀ ਨਹੀਂ ਹਨ ਅਤੇ ਨਾ ਹੀ ਸੁਧਾਰਕਾਂ ਦੁਆਰਾ ਬਣਾਏ ਗਏ ਅਜਿਹੇ ਕਿਸੇ ਹੋਰ ਬਲੀ ਦੇ ਬੱਕਰੇ ਤੇ ਪਰ ਸਿਰਫ ਗਰੀਬੀ ਉੱਤੇ।
ਸਫ਼ਾ 161
20