ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੇਲ੍ਹ ਨੋਟ-ਬੁੱਕ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

1 . ਵਹਿਸ਼ਤ: ਵਹਿਸ਼ਤ ਅੱਗੋਂ ਤਿੰਨ ਅਵਸਥਾਵਾਂ ਵਿੱਚ ਵੰਡੀ ਹੋਈ ਸੀ:
(i) ਨੀਵੀਂ (ii) ਵਿਚਕਾਰਲੀ (iii) ਉੱਚੀ
(i) ਵਹਿਸ਼ਤ ਦੀ ਨੀਵੀਂ ਅਵਸਥਾ: ਮਾਨਵ ਜਾਤੀ ਦੀ ਬਾਲ ਅਵਸਥਾ
(1) ਰੁੱਖਾਂ ਤੇ ਰਹਿਣਾ
(2) ਭੋਜਨ - ਫ਼ਲ, ਗਿਰੀਆਂ ਅਤੇ ਕੰਦਮੂਲ ਸੀ
(3) ਭਾਸ਼ਾ ਦਾ ਵਿਕਾਸ ਇਸ ਕਾਲ ਦੀ ਮੁੱਖ ਪ੍ਰਾਪਤੀ ਹੈ।
(ii) ਵਿਚਕਾਰਲੀ ਅਵਸਥਾ:
(1) ਅੱਗ ਦੀ ਖੋਜ ਹੋਈ
(2) ਭੋਜਨ ਦੇ ਰੂਪ ਵਿੱਚ ਮੱਛੀ ਦੀ ਵਰਤੋਂ
(3) ਸ਼ਿਕਾਰ ਲਈ ਪੱਥਰ ਦੇ ਹਥਿਆਰਾਂ ਦੀ ਕਾਢ ਕੱਢੀ ਗਈ
(4) ਮਾਸਾਹਾਰੀ ਮਾਨਵ ਦਾ ਹੋਂਦ ਵਿੱਚ ਆਉਣਾ।
(iii) ਉੱਚੀ ਅਵਸਥਾ:
(1) ਤੀਰ ਅਤੇ ਕਮਾਨ, ਘੁਮਿਆਰਗਿਰੀ ਨਹੀਂ
(2) ਪਿੰਡ ਵਸਣੇ ਸ਼ੁਰੂ
(3) ਘਰ ਬਣਾਉਣ ਲਈ ਇਮਾਰਤੀ ਲੱਕੜ ਦੀ ਵਰਤੋਂ
(4) ਕੱਪੜੇ ਬੁਣੇ ਜਾਣ ਲੱਗੇ।
ਵਹਿਸ਼ਤ ਦੀ ਅਵਸਥਾ ਵਿੱਚ ਕਮਾਨ ਅਤੇ ਤੀਰ ਉਵੇਂ ਹੀ ਸਨ, ਜਿਵੇਂ ਜਹਾਲਤ ਦੀ ਅਵਸਥਾ ਵਿੱਚ ਲੋਹੇ ਦੀ ਤਲਵਾਰ ਅਤੇ ਸਭਿਅਤਾ ਦੀ ਅਵਸਥਾ ਵਿੱਚ ਅਗਨ ਸ਼ਾਸਤਰ ਯਾਨਿ ਪ੍ਰਭੁਤਵ ਦੇ ਹਥਿਆਰ।


ਪੰਨਾ 8

ਜਹਾਲਤ
1. ਨੀਵੀਂ ਅਵਸਥਾ
1. ਘੁਮਿਆਰਗਿਰੀ ਦਾ ਆਰੰਭ। ਪਹਿਲਾਂ ਲੱਕੜ ਦੇ ਭਾਂਡਿਆਂ ਉਤੇ ਮਿੱਟੀ ਦਾ ਲੇਪ ਕੀਤਾ ਜਾਂਦਾ ਸੀ ਪਰ ਬਾਅਦ ਵਿੱਚ ਮਿੱਟੀ ਦੇ ਭਾਂਡੇ ਬਣਾਉਣ ਦੀ ਖੋਜ ਹੋ ਗਈ। 2. ਮਾਨਵ ਜਾਤੀਆਂ ਦੀ ਦੋ ਸਪਸ਼ਟ ਵਰਗਾਂ ਵਿੱਚ ਵੰਡ (i) ਪੂਰਬੀ, ਜਿਹੜੀਆਂ ਜਾਨਵਰ ਪਾਲਦੀਆਂ ਸਨ ਅਤੇ ਅਨਾਜ ਪੈਦਾ ਕਰਦੀਆਂ ਸਨ (ii) ਪੱਛਮੀ, ਜਿੰਨ੍ਹਾਂ ਕੋਲ ਕੇਵਲ ਮੱਕੀ ਸੀ।

2. ਵਿਚਕਾਰਲੀ ਅਵਸਥਾ

(ੳ) ਪੱਛਮੀ ਅਰਧ ਗੋਲਾ ਅਰਥਾਤ ਅਮਰੀਕਾ ਵਿੱਚ ਉਹ ਖਾਣ ਵਾਲੀਆਂ ਫਸਲਾਂ ਉਗਾਉਂਦੇ ਸਨ, (ਖੇਤੀ ਅਤੇ ਸਿੰਚਾਈ), ਅਤੇ ਘਰ ਬਣਾਉਣ ਲਈ ਇੱਟਾਂ ਪਕਾਉਂਦੇ ਸਨ।

30