3. ਉੱਚੀ ਅਵਸਥਾ
1. ਕੱਚੇ ਲੋਹੇ ਨੂੰ ਪਿਘਲਾਉਣਾ।
2. ਦਸਤਾਵੇਜ਼ ਲਿਖਣ ਲਈ ਅੱਖਰ ਲਿਪੀ ਦਾ ਵਿਕਾਸ ਅਤੇ ਇਸਤੇਮਾਲ, ਇਸ ਅਵਸਥਾ ਵਿੱਚ ਬਹੁਤ ਸਾਰੇ ਆਵਿਸ਼ਕਾਰ ਹੋਏ। ਯੂਨਾਨੀ ਨਾਇਕਾਂ ਦਾ ਇਹੀ ਕਾਲ ਹੈ।
3. ਵੱਡੀ ਪੱਧਰ ਤੇ ਅਨਾਜ ਦੀ ਖੇਤੀ ਕਰਨ ਦੇ ਲਈ ਪਸ਼ੂਆਂ ਦੁਆਰਾ ਲੋਹੇ ਦੇ ਹਲ ਖਿੱਚੇ ਜਾਂਦੇ ਸਨ।
4. ਜੰਗਲ ਦੀ ਕਟਾਈ, ਲੋਹੇ ਦੀਆਂ ਕੁਹਾੜੀਆਂ ਅਤੇ ਲੋਹੇ ਦੀਆਂ ਸੱਬਲਾਂ ਵਰਤੋਂ ਵਿੱਚ ਆਉਣ ਲੱਗੀਆਂ।
5. ਮਹਾਨ ਪ੍ਰਾਪਤੀਆਂ: (i) ਲੋਹੇ ਦੇ ਉਨਤ ਸੰਦ (ii) ਧੌਂਕਣੀ (iii) ਹੱਥ ਕਾਰਖਾਨੇ (iv) ਘੁਮਿਆਰ ਦਾ ਚੱਕ (v) ਤੇਲ ਅਤੇ ਸ਼ਰਾਬ ਕੱਢਣਾ (vi) ਧਾਤਾਂ ਦੀ ਢਲਾਈ (vii) ਗੱਡੀ ਅਤੇ ਰੱਥ (viii) ਸਮੁੰਦਰੀ ਜਹਾਜ਼ ਨਿਰਮਾਣ
ਪੰਨਾ 9
(ix) ਕਲਾਤਮਿਕ ਇਮਾਰਤਸਾਜ਼ੀ (x) ਸ਼ਹਿਰ ਅਤੇ ਕਿਲਿਆਂ ਦਾ ਨਿਰਮਾਣ
(xi) ਹੋਮਰ ਮਹਾਂਕਾਵਿ ਅਤੇ ਸੰਪੂਰਨ ਮਿਥਿਹਾਸ
ਇਨ੍ਹਾਂ ਪ੍ਰਾਪਤੀਆਂ ਦੇ ਨਾਲ ਹੀ ਯੂਨਾਨੀ, ਤੀਜੀ ਅਵਸਥਾ ‘ਸਭਿਅਤਾ' ਵਿੱਚ ਪ੍ਰਵੇਸ਼ ਕਰ ਜਾਦੇ ਹਨ।
ਸੰਖੇਪ ਵਿੱਚ
1.ਵਹਿਸ਼ਤ: ਮੁੱਖ ਤੌਰ ਤੇ ਕੁਦਰਤੀ ਉਤਪਾਦਨ ਦੀ ਵਰਤੋਂ ਦਾ ਕਾਲ, ਮਾਨਵੀ ਬੁੱਧੀ ਕੌਸ਼ਲਤਾ ਮੁੱਖ ਰੂਪ ਵਿੱਚ ਇਸ ਵਰਤੋਂ ਵਿੱਚ ਸਹਾਇਕ ਸਿੱਧ ਹੋਣ ਵਾਲੇ ਸੰਦਾਂ ਦੀ ਖੋਜ ਕਰਦੀ ਹੈ।
2.ਜਹਾਲਤ: ਪਸ਼ੂ-ਪਾਲਣ, ਖੇਤੀ ਅਤੇ ਮਨੁੱਖੀ ਸਾਧਨਾਂ ਵੱਲੋਂ ਕੁਦਰਤ ਦੀ ਉਤਪਾਦਕਤਾ ਵਧਾਉਣ ਦੇ ਨਵੇਂ ਨਵੇਂ ਤਰੀਕਿਆਂ ਦਾ ਗਿਆਨ ਹਾਸਲ ਕਰਨ ਦਾ ਕਾਲ।
3.ਸਭਿਅਤਾ: ਕੁਦਰਤੀ ਉਤਪਾਦਾਂ ਦੀ ਵਿਸ਼ਾਲ ਵਰਤੋਂ ਸਿੱਖਣ ਦਾ, ਵਸਤਾਂ ਬਣਾਉਣ ਅਤੇ ਕਲਾ ਦਾ ਕਾਲ।
ਤਦ ਸਾਨੂੰ ਮਾਨਵ ਵਿਕਾਸ ਦੀਆਂ ਤਿੰਨ ਮੁੱਖ ਅਵਸਥਾਵਾਂ ਦੇ ਨਾਲ ਆਮ ਤੌਰ ਤੇ ਮੇਲ ਖਾਂਦੇ ਹੋਏ ਪਰਿਵਾਰ ਦੇ ਤਿੰਨ ਮੁੱਖ ਰੂਪ ਮਿਲਦੇ ਹਨ:
1.ਵਹਿਸ਼ਤ ਦੇ ਕਾਲ ਵਿੱਚ: ‘ਟੋਲੀ ਵਿਆਹ'
2.ਜਹਾਲਤ ਦੇ ਕਾਲ ਵਿੱਚ: ‘ਜੋੜਾ ਵਿਆਹ'
31