3.ਸਭਿਅਤਾ ਦੇ ਕਾਲ ਵਿੱਚ: ਇੱਕ ਪਤੀ-ਇੱਕ ਪਤਨੀ ਇਸ ਦੇ ਨਾਲ ਨਾਲ ਵਿਭਚਾਰ ਅਤੇ ਵੇਸਵਾ-ਵਿਰਤੀ। ਜੋੜਾ ਵਿਆਹ ਅਤੇ ਇੱਕ ਪਤੀ-ਇੱਕ ਪਤਨੀ ਵਿਆਹ ਦੇ ਦਰਮਿਆਨ ਜਹਾਲਤ ਦੀ ਉੱਚੀ ਅਵਸਥਾ ਵਿੱਚ ਦਾਸੀਆਂ ਦੇ ਉਪਰ ਪੁਰਸ਼ਾਂ ਦੇ ਸ਼ਾਸ਼ਨ ਅਤੇ ਬਹੁ-ਪਤਨੀ ਵਿਆਹ ਦਾ ਪ੍ਰਵੇਸ਼।
ਪੰਨਾ 90
ਪੰਨਾ 10
ਵਿਆਹ ਦੇ ਦੋਸ਼: ਖਾਸ ਤੌਰ ਤੇ ਇੱਕ ਲੰਮੇ ਸਮੇਂ ਦੇ ਸਬੰਧਾਂ ਦੇ ਦਸ ਮਾਮਲਿਆਂ ਵਿੱਚੋਂ ਨੌਂ ਵਿੱਚ, ਵਿਭਚਾਰ ਦਾ ਇੱਕ ਪੱਕਾ ਸਿਖਲਾਈ ਸਕੂਲ ਹੁੰਦਾ ਹੈ।
ਪੰਨਾ 914
ਸਮਾਜਵਾਦੀ ਕ੍ਰਾਂਤੀ ਅਤੇ ਵਿਆਹ ਸੰਸਥਾ: ਹੁਣ ਅਸੀਂ ਇੱਕ ਅਜਿਹੀ ਸਮਾਜਿਕ ਕ੍ਰਾਂਤੀ ਦੇ ਵੱਲ ਵੱਧ ਰਹੇ ਹਾਂ ਜਿਸਦੇ ਸਿੱਟੇ ਵਜੋਂ ਇੱਕ ਪਤੀ-ਇੱਕ ਪਤਨੀ ਵਿਆਹ ਦਾ ਵਰਤਮਾਨ ਆਰਥਿਕ ਅਧਾਰ ਉਨੇ ਹੀ ਨਿਸ਼ਚਿਤ ਰੂਪ ਨਾਲ ਮਿਟ ਜਾਵੇਗਾ, ਜਿੰਨੇ ਨਿਸ਼ਚਿਤ ਰੂਪ ਵਿੱਚ ਇੱਕ ਪਤੀ-ਇੱਕ ਪਤਨੀ ਵਿਆਹ ਦੀ ਪ੍ਰਥਾ ਇੱਕ ਵਿਅਕਤੀ ਦੇ, ਅਤੇ ਉਹ ਵੀ ਇੱਕ ਪੁਰਸ਼ ਦੇ - ਹੱਥ ਵਿੱਚ ਬਹੁਤ ਸਾਰਾ ਧਨ ਇਕੱਤਰ ਹੋ ਜਾਣ ਦੇ ਕਾਰਨ ਤੇ ਇਸ ਇੱਛਾ ਦੇ ਫਲਸਰੂਪ ਪੈਦਾ ਹੋਈ ਸੀ ਕਿ ਉਹ ਇਹ ਧਨ ਕਿਸੇ ਦੂਸਰੇ ਦੀ ਸੰਤਾਨ ਦੇ ਲਈ ਨਹੀਂ ਕੇਵਲ ਆਪਣੀ ਸੰਤਾਨ ਦੇ ਲਈ ਛੱਡਕੇ ਜਾਵੇ। ਇਸ ਉਦੇਸ਼ ਦੇ ਲਈ ਔਰਤ ਦੀ ਇੱਕ ਪਤੀ ਨਾਲ ਨਿਸ਼ਠਾ ਜ਼ਰੂਰੀ ਸੀ, ਪਰ ਪੁਰਸ਼ ਦੀ ਨਹੀਂ। ਇਸ ਲਈ ਔਰਤ ਦੇ ਨਾਲ ਪੁਰਸ਼ ਦੇ ਖੁੱਲ੍ਹੇ ਜਾਂ ਚੋਰੀ ਛਿਪੇ ਬਹੁਪਤਨੀ ਸਬੰਧਾਂ ਵਿੱਚ ਕੋਈ ਰੋਕ ਨਹੀਂ ਪੈਂਦੀ ਸੀ।
ਪਰ ਆਉਣ ਵਾਲੀ ਸਮਾਜਿਕ ਕ੍ਰਾਂਤੀ ਸਥਾਈ ਧਨ-ਦੌਲਤ ਦੇ ਵੱਡੇ ਭਾਗ ਨੂੰ - ਭਾਵ ਉਤਪਾਦਨ ਦੇ ਸਾਧਨਾਂ ਨੂੰ ਸਮਾਜਿਕ ਸੰਪਤੀ ਬਣਾ ਦੇਵੇਗੀ ਅਤੇ ਇਉਂ ਕਰਕੇ ਸੰਪਤੀ ਦੀ ਵਿਰਾਸਤ ਦੇ ਬਾਰੇ ਇਸ ਸਾਰੀ ਚਿੰਤਾ ਨੂੰ ਘਟਾ ਦੇਵੇਗੀ। ਪਰ ਇੱਕ ਪਤੀ-ਇੱਕ ਪਤਨੀ ਵਿਆਹ ਕਿਉਂਕਿ ਆਰਥਿਕ ਕਾਰਨਾਂ ਕਰਕੇ ਪੈਦਾ ਹੋਇਆ ਸੀ, ਇਸ ਲਈ ਕੀ ਇਨ੍ਹਾਂ ਕਾਰਨਾਂ ਦੇ ਮਿਟ ਜਾਣ ਨਾਲ ਉਹ ਵੀ ਮਿਟ ਜਾਵੇਗਾ?
ਪੰਨਾ 915
ਪੰਨਾ 11
ਮੇਰੀ ਪਿਆਰੀ ਭਰ ਦੇ ਪਿਆਲਾ ਜੋ ਦੂਰ ਕਰੇ
ਅੱਜ ਬੀਤੇ ਦੇ ਦੁੱਖ ਨੂੰ, ਭਵਿੱਖ ਦੇ ਡਰ ਨੂੰ
32