ਨਿੰਦਿਆ ਵੀ ਕਰ ਸਕਦੇ ਹਨ, ਤਾਂ ਜੋ ਇਸਦਾ ਫਿਰ ਦੁਹਰਾਓ ਨਾ ਹੋਵੇ। ਮੈਂ ਚਾਹੁੰਦਾ ਹਾਂ ਕਿ ਕਿਸੇ ਵੀ ਮੌਕੇ 'ਤੇ ਮੇਰੀ ਕਬਰ ਦੇ ਨੇੜੇ ਜਾਂ ਦੂਰ, ਕਿਸੇ ਵੀ ਬਹਾਨੇ ਰਾਜਨੀਤਕ ਜਾਂ ਧਾਰਮਿਕ ਕਿਸਮ ਦੇ ਪ੍ਰਦਰਸ਼ਨ ਨਾ ਕੀਤੇ ਜਾਣ ਕਿਉਂਕਿ ਮੈਂ ਸਮਝਦਾ ਹਾਂ ਕਿ ਮਰੇ ਹੋਏ ਦੇ ਲਈ ਖਰਚ ਕੀਤੇ ਜਾਣ ਵਾਲੇ ਸਮੇਂ ਦਾ ਬੇਹਤਰ ਇਸਤੇਮਾਲ ਉਨ੍ਹਾਂ (ਜਿਉਂਦੇ -ਸੰਪਾਦਕ) ਲੋਕਾਂ ਦੀ ਜੀਵਨ-ਦਸ਼ਾ ਨੂੰ ਸੁਧਾਰਨ ਲਈ ਕੀਤਾ ਜਾ ਸਕਦਾ ਹੈ, ਜਿਨ੍ਹਾਂ ਵਿਚੋਂ ਬਹੁਤਿਆਂ ਨੂੰ ਇਸਦੀ ਬੜੀ ਲੋੜ ਹੈ।
—ਫਰਾਂਸਿਸਕੋ ਫਰੇਰ32 ਦੀ ਵਸੀਅਤ
ਦਾਨ: ‘ਮੇਰੇ ਪਿਛੇ ਆਓ' ਈਸਾ ਮਸੀਹ ਨੇ ਇੱਕ ਧਨੀ ਨੌਜਵਾਨ ਨੂੰ ਆਖਿਆ। ਆਪਣੇ ਧੰਦੇ ਵਿੱਚ ਲੱਗੇ ਰਹਿਣਾ ਅਤੇ ਆਪਣੀ ਕੁਝ ਦੌਲਤ ਨੂੰ ਦਾਨ-ਕੰਮ ਵਿੱਚ ਲਾਉਣਾ ਤੁਲਨਾਤਮਕ ਤੌਰ ਤੇ ਸੌਖਾ ਸੀ। ਪਰਉਪਕਾਰ ਹਰ ਯੁੱਗ ਵਿੱਚ ਪ੍ਰਚਲਿਤ ਰਿਹਾ ਹੈ। ਦਾਨ ਗਰੀਬੀ ਦੇ ਵਿਦਰੋਹੀ ਤੇਵਰ ਨੂੰ ਨਸ਼ਟ ਕਰ ਦਿੰਦਾ ਹੈ। ਇਸ ਲਈ ਪਰਉਪਕਾਰੀ ਧਨੀ ਆਦਮੀ ਆਪਣੇ ਸਾਥੀ ਦੌਲਤਮੰਦਾਂ ਦਾ ਹੀ ਹਿਤੈਸ਼ੀ ਹੁੰਦਾ ਹੈ, ਅਤੇ ਉਨ੍ਹਾਂ ਦੀ ਹੀ ਅਹਿਸਾਨਮੰਦੀ ਮਹਿਸੂਸ ਕਰਦਾ ਹੈ; ਉਸ ਲਈ ਸਭਿਆ ਸਮਾਜ ਦੇ ਸਾਰੇ ਦਰਵਾਜ਼ੇ ਖੁੱਲ੍ਹੇ ਹੁੰਦੇ ਹਨ। ਇਸੇ ਕਰਕੇ ਉਨ੍ਹਾਂ ਨੇ (ਭਾਵ ਈਸਾ ਮਸੀਹ ਨੇ - ਅਨੁ.) ਭੀਖ-ਦਾਨ ਨੂੰ ਸਮਾਜਿਕ ਕਾਇਆ ਦੇ ਡੂੰਘੇ ਜ਼ਖ਼ਮਾਂ ਦੀ ਮਲ੍ਹਮ-ਪੱਟੀ ਦੇ ਰੂਪ ਵਿੱਚ ਸਵੀਕਾਰਨ ਤੋਂ ਇਨਕਾਰ ਕਰ ਦਿੱਤਾ....। ਪਰਉਪਕਾਰ ਨੂੰ ਨਿਆਂ ਦੇ ਇੱਕ ਬਦਲ ਦੇ ਰੂਪ ਵਿੱਚ ਸਵੀਕਾਰਨ ਤੋਂ ਇਨਕਾਰ ਕਰ ਦਿੱਤਾ......। ਪਰਉਪਕਾਰ ਨੂੰ ਨਿਆਂ ਦੇ ਇੱਕ ਬਦਲ ਦੇ ਰੂਪ ਵਿੱਚ ਉਨ੍ਹਾਂ ਨੇ ਇਸਨੂੰ ਕਦੇ ਵੀ ਤਰਜੀਹ ਨਹੀਂ ਦਿੱਤੀ।
ਪੰਨਾ 25
ਦਾਨ ਦੂਹਰਾ ਪਾਪ ਹੈ ਇਹ ਦਾਤੇ ਨੂੰ ਪੱਥਰਦਿਲ ਅਤੇ ਪ੍ਰਾਪਤ ਕਰਤਾ ਨੂੰ ਨਰਮਦਿਲ ਬਣਾਉਂਦਾ ਹੈ। ਇਹ ਗਰੀਬਾਂ ਦੇ ਸ਼ੋਸ਼ਣ ਨਾਲੋਂ ਕਿਤੇ ਵੱਧ ਨੁਕਸਾਨ ਕਰਦਾ ਹੈ, ਕਿਉਂਕਿ ਇਹ ਉਨ੍ਹਾਂ ਨੂੰ ਸ਼ੋਸ਼ਿਤ ਹੋਣ ਦਾ ਇੱਛਕ ਬਣਾਉਂਦਾ ਹੈ। ਇਹ ਦਾਸ ਭਾਵਨਾ ਨੂੰ ਜਨਮ ਦਿੰਦਾ ਹੈ, ਜੋ ਨੈਤਿਕ ਆਤਮ ਹੱਤਿਆ ਹੀ ਹੈ। ਈਸਾ ਮਸੀਹ ਨੇ ਅਥਾਹ ਦੌਲਤ ਦੇ ਲਈ ਸਿਰਫ ਇੱਕ ਹੀ ਇਜ਼ਾਜਤ ਦਿੱਤੀ ਸੀ ਕਿ ਉਹ ਇਹ ਸੀ ਕਿ ਇਸਨੂੰ ਕ੍ਰਾਂਤੀਕਾਰੀ ਪ੍ਰਚਾਰ ਦੇ ਲਈ ਸਮਰਪਿਤ ਕਰ ਦਿੱਤਾ ਜਾਵੇ ਤਾਂ ਕਿ ਬਾਅਦ ਵਿੱਚ ਅਥਾਹ ਦੌਲਤ ਜਮਾਂ ਹੋਣਾ ਹੀ ਹਮੇਸ਼ਾਂ ਲਈ ਅਸੰਭਵ ਹੋ ਜਾਵੇ।
ਬੱਕ ਵ੍ਹਾਈਟ, ਪਾਦਰੀ, ਜਨਮ 1870, ਯੂ.ਐਸ.ਏ., ਪੰਨਾ-353
ਆਜਾਦੀ ਲਈ ਯੁੱਧ: ਫੌਜਾਂ ਦੀ ਤਾਕਤ ਇੱਕ ਦਿਖਾਈ ਦੇਣ ਵਾਲੀ ਚੀਜ ਹੈ
ਨਿਸਚਿਤ ਦੇਸ਼ ਕਾਲ ਨਾਲ ਬੱਝੀ
ਪਰ ਕੌਣ ਖੋਜ ਸਕਦਾ ਹੈ ਉਸ ਸ਼ਕਤੀ ਦੀ ਸੀਮਾ ਨੂੰ
44