ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਗੋਲਾਬਾਰੀ ਦੀ ਹਨੇਰੀ ਵਿੱਚ
ਵਧੀ ਗਏ ਨਿੱਡਰ ਉਹ ਸਿੱਧੇ
ਮੌਤ ਦੇ ਜਬਾੜਿਆਂ ਦੇ ਵਿੱਚ
ਨਰਕ ਦੇ ਮੂੰਹ ਵਿੱਚ
ਵਧੀ ਗਏ ਛੇ ਸੌ ਵੀਰ
ਚਮਕਾਉਂਦੇ ਸਾਰੇ, ਨੰਗੀਆਂ ਤਲਵਾਰਾਂ
ਹਵਾ ਵਿੱਚ ਜਦੋਂ ਉਹਨਾਂ ਨੂੰ ਲਹਿਰਾਉਂਦੇ
ਵੱਢਦੇ ਜਾਂਦੇ ਤੋਪਚੀਆਂ ਨੂੰ
ਹਮਲਾ ਕਰਦੇ ਸੈਨਾ 'ਤੇ
ਜਦੋਂ ਕਿ ਸਾਰੀ ਦੁਨੀਆਂ ਚਕਰਾਉਂਦੀ
ਪੰਨਾ 27
ਠਿੱਲ੍ਹ ਪਏ ਤੋਪ ਦੇ ਧੂੰਏਂ ਵਿੱਚ
ਵਧ ਗਏ, ਤੋੜਕੇ ਮੋਰਚਾ
ਕਜ਼ਾਕ ਅਤੇ ਰੂਸੀ ਸਿਪਾਹੀ
ਖਾਕੇ ਤਲਵਾਰ ਦੀਆਂ ਚੋਟਾਂ
ਤੂੰਬਾ ਤੂੰਬਾ ਹੋ ਜਾਂਦੇ।
ਤੋਪਾਂ ਉਹਨਾਂ ਦੇ ਸੱਜੇ ਪਾਸੇ
ਤੋਪਾਂ ਉਹਨਾਂ ਦੇ ਖੱਬੇ ਪਾਸੇ
ਤੋਪਾਂ ਉਹਨਾਂ ਦੇ ਪਿੱਛੇ
ਭੜਕਦੀਆਂ ਤੇ ਗਰਜਦੀਆਂ
ਗੋਲਾਬਾਰੀ ਦੀ ਹਨੇਰੀ ਵਿੱਚ
ਭਾਂਵੇਂ ਡਿੱਗੇ ਘੋੜੇ ਅਤੇ ਨਾਇਕ
ਫੇਰ ਵੀ ਉਹ ਐਨਾ ਚੰਗਾ ਜੂਝੇ
ਕਿ ਹੋਕੇ ਮੌਤ ਦੇ ਜਬਾੜਿਆਂ ਵਿਚ
ਪਰਤੇ ਉਹ ਨਰਕ ਦੇ ਮੂੰਹ ਤੋਂ
ਜੋ ਵੀ ਸੀ ਬਚੇ ਰਹਿ ਗਏ
ਛੇ ਸੌ ਵਿਚੋਂ ਜੋ ਬਚੇ ਰਹਿ ਗਏ
ਕੌਣ ਧੁੰਦਲਾ ਕਰ ਸਕਦਾ ਹੈ, ਉਨ੍ਹਾਂ ਦਾ ਜਸ?
ਉਨ੍ਹਾਂ ਦਾ ਉਹ ਔਖੀ ਚੜ੍ਹਾਈ
ਸਾਰੀ ਦੁਨੀਆਂ ਚਕਰਾਉਂਦੀ ਹੈ।
ਆਦਰ! ਇਸ ਹਮਲੇ ਨੂੰ
46