ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੇਲ੍ਹ ਨੋਟ-ਬੁੱਕ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਨਾ 32

“ਅਤੇ ਅਸੀਂ ਸਨਮਾਨਤ ਕੀਤੇ ਗਏ ਹਾਂ, ਇਕ ਮਿਸ਼ਨ ਦੇ ਕੇ!
ਅਸੀਂ ਇਕ ਕਠਿਨ ਸਕੂਲ ਪਾਸ ਕੀਤਾ, ਪਰ ਹਾਸਲ ਕਰ ਲਿਆ
ਉੱਚਾ ਗਿਆਨ। ਦੇਸ਼ ਨਿਕਾਲੇ, ਜੇਲ੍ਹ ਅਤੇ ਮੁਸ਼ਕਿਲਾਂ ਦਾ ਧੰਨਵਾਦ,
ਜਿਨ੍ਹਾਂ ਸਦਕਾ ਅਸੀਂ ਜਾਣ ਗਏ ਹਾਂ। ਅਤੇ ਕੀਮਤ ਸਮਝਦੇ ਹਾਂ
ਸਚਾਈ ਅਤੇ ਆਜ਼ਾਦੀ ਦੀ ਦੁਨੀਆਂ ਦੀ”
(ਪ੍ਰਿਜ਼ਨਰਜ਼ ਆਫ਼ ਸਲੂਸੇਲਬਰਗ42)

ਇਕ ਬਾਲ ਦੀ ਮੌਤ ਅਤੇ ਪੀੜਾ: “ਇੱਕ ਬੱਚਾ ਪੈਦਾ ਹੋਇਆ, ਉਸਨੇ ਸੁਚੇਤ ਰੂਪ ਵਿਚ ਨਾ ਤਾਂ ਕੋਈ ਬੁਰਾ ਕੰਮ ਕੀਤਾ, ਅਤੇ ਨਾ ਚੰਗਾ ਕੰਮ ਕੀਤਾ। ਉਹ ਬੀਮਾਰ ਪੈ ਗਿਆ, ਕਾਫੀ ਸਮੇਂ ਤੱਕ ਤਕਲੀਫ ਝੱਲਦਾ ਰਿਹਾ, ਉਦੋਂ ਤਕ ਜਦੋ ਤਕ ਉਹ ਇਸ ਅਸਹਿ ਦਰਦ ਨਾਲ ਮਰ ਨਹੀਂ ਗਿਆ। ਕਿਉਂ? ਕੀ ਕਾਰਨ ਸੀ? ਦਾਰਸ਼ਨਿਕ ਦੇ ਲਈ ਇਹ ਇਕ ਸਦੀਵੀ ਪਹੇਲੀ ਹੈ।”

ਇਕ ਕ੍ਰਾਂਤੀਕਾਰੀ ਦੇ ਦਿਮਾਗ ਦੀ ਬਨਾਵਟ: “ਜੋ ਆਦਮੀ ਕਦੇ ਵੀ ਈਸਾ ਮਸੀਹ ਦੇ ਜੀਵਨ ਤੋਂ ਪ੍ਰਭਾਵਿਤ ਰਿਹਾ ਹੈ, ਜਿਨ੍ਹਾਂ ਨੇ ਇਕ ਆਦਰਸ਼ ਦੇ ਨਾਂ ਤੇ ਪੀੜ, ਅਪਮਾਨ ਅਤੇ ਮੌਤ ਵਿਹਾਜੀ ਹੈ, ਜਿਸਨੇ ਉਸਨੂੰ ਕਦੀ ਇਕ ਆਦਰਸ਼ ਅਤੇ ਉਸਦੇ ਜੀਵਨ ਨੂੰ ਬੇਗਰਜ਼ ਪਿਆਰ ਦੀ ਮੂਰਤੀ ਮੰਨਿਆ ਹੈ - ਉਹ ਉਸ ਕ੍ਰਾਂਤੀਕਾਰੀ ਦੇ ਦਿਮਾਗ ਦੀ ਬਨਾਵਟ ਨੂੰ ਸਮਝ ਸਕਦਾ ਹੈ, ਜਿਸਨੂੰ ਸਜ਼ਾ ਦੇ ਦਿੱਤੀ ਗਈ ਹੈ ਅਤੇ ਜਨਤਾ ਦੀ ਆਜਾਦੀ ਦੇ ਲਈ ਕੰਮ ਕਰਨ ਦੇ ਜੁਰਮ ਵਿਚ ਜਿਉਂਦੇ ਹੀ ਮਕਬਰੇ ਵਿਚ ਸੁੱਟ ਦਿੱਤਾ ਗਿਆ ਹੈ।”

(ਵੇਰਾ ਐਨ. ਫਿਗਨਰ)

ਅਧਿਕਾਰ: ਅਧਿਕਾਰ ਮੰਗੋ ਨਾ, ਪ੍ਰਾਪਤ ਕਰ ਲਵੋ ਅਤੇ ਉਨ੍ਹਾਂ ਨੂੰ ਕਿਸੇ ਨੂੰ ਵੀ ਤੁਹਾਨੂੰ ਦੇਣ ਨਾ ਦਿਉ। ਜੇ ਮੁਫਤ ਵਿਚ ਤੁਹਾਨੂੰ ਕੋਈ ਅਧਿਕਾਰ ਦਿਤਾ ਜਾਂਦਾ ਹੈ ਤਾਂ ਸਮਝੋ ਕਿ ਉਸ ਵਿੱਚ ਕੋਈ ਨਾ ਕੋਈ ਰਾਜ਼ ਜਰੂਰ ਹੈ। ਜਿਆਦਾ ਸੰਭਾਵਨਾ ਇਹੀ ਹੈ ਕਿ ਕਿਸੇ ਗਲਤ ਗੱਲ ਨੂੰ ਉਲਟ ਦਿੱਤਾ ਗਿਆ ਹੈ।

51