ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੇਲ੍ਹ ਨੋਟ-ਬੁੱਕ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਨਾ 49

ਇੰਟਰਨੈਸ਼ਨਲ54:ਓ ਮਿਹਨਤ ਦੇ ਬੇਟਿਓ ਜਾਗੋ, ਕਰਲੋ ਹਾਸਿਲ ਮਾਣ
ਸੁਣੋ ਸੁਣੋ ਉਹ ਲੱਖ ਆਵਾਜ਼ਾਂ ਤੁਸੀਂ ਜਾਗੋ
ਬੱਚੇ, ਬੀਵੀ ਅਤੇ ਵੱਡ-ਵਡੇਰੇ ਤੁਹਾਡੇ
ਦੇਖੋ ਤੁਸੀਂ ਉਨ੍ਹਾਂ ਦੇ ਹੰਝੂ ਅਤੇ ਸੁਣੋ ਤੁਸੀਂ ਉਨ੍ਹਾਂ ਦੀਆਂ ਚੀਕਾਂ
ਕੀ ਘ੍ਰਿਣਤ ਨਿਰੁੰਕਸ਼ ਸ਼ਾਸਕ ਕਰਦੇ ਰਹੇ ਸ਼ਰਾਰਤ
ਲੈ ਕੇ ਭਾੜੇ ਦੇ ਟੱਟੂ ਅਤੇ ਗੁੰਡਿਆਂ ਦੇ ਜੱਥੇ
ਕਰਦੇ ਰਹੇ ਧਰਤੀ ਨੂੰ ਦੁਖੀ ਅਤੇ ਵੀਰਾਨ
ਜਦੋਂ ਕਿ ਸ਼ਾਂਤੀ ਅਤੇ ਆਜਾਦੀ ਦਾ ਵਹਿੰਦਾ ਰਿਹਾ ਖੂਨ?

ਕੋਰਸ


ਆਓ ਸਸ਼ਤਰ ਸੰਭਾਲੀਏ, ਕਤਾਰਾਂ ਬੰਨਕੇ ਜਾਈਏ
ਖੇਤ ਸਿੰਜਦੇ ਉਨ੍ਹਾਂ ਦੇ ਖੂਨ ਨਾਲ ਅੱਗੇ ਵਧਦੇ ਜਾਈਏ
ਬੇਹਿਸਾਬੀ ਅਯਾਸ਼ੀ ਅਤੇ ਸ਼ਾਨ ਸ਼ੌਕਤ ਦੀ
ਜੁਅਰਤ ਕਰਦੇ ਹਨ ਅਤ੍ਰਿਪਤ ਤਾਨਾਸ਼ਾਹ
ਉਨ੍ਹਾਂ ਦੀ ਸੋਨੇ ਅਤੇ ਸੱਤਾ ਦੀ ਭੁੱਖ ਅਮਿੱਟ ਹੈ
ਭੋਗਦੇ ਅਤੇ ਵੇਚਦੇ ਧੁੱਪ ਹਵਾ ਵੀ
ਅਸੀਂ ਉਨਾਂ ਦਾ ਭਾਰ ਲਾਟੂ ਘੋੜੇ ਬਣਕੇ ਢੋਂਹਦੇ ਹਾਂ
ਉਹ ਕਹਿਣ ਕਿ ਉਨ੍ਹਾਂ ਦੇ ਦਾਸ ਉਨ੍ਹਾਂ ਨੂੰ ਦੇਵਤੇ ਮੰਨਣ
ਪਰ ਇਨਸਾਨ ਤੋਂ ਵੱਧ ਕੇ ਹੋਰ ਕੌਣ ਹੈ?
ਫੇਰ ਉਹ ਕਦੋਂ ਤੱਕ ਟਿਕੇ ਰਹਿਣਗੇ, ਕਦੋਂ ਤਕ ਮਾਰਨਗੇ ਸਾਨੂੰ

(ਕੋਰਸ)


ਹੇ ਆਜਾਦੀ ਕੀ ਮਾਨਵ ਛੱਡ ਸਕੂਗਾ ਤੈਨੂੰ
ਮਹਿਸੂਸ ਕਰ ਲੈਣ ਤੋਂ ਬਾਦ ਤੇਰੀ ਲੋਅ ਨੂੰ?
ਕੀ ਰੋਕ ਸਕਣਗੀਆਂ ਤੁਹਾਨੂੰ ਤਹਿਖਾਨੇ ਦੀਆਂ ਫਾਟਕਾਂ ਅਤੇ ਸਲਾਖਾਂ
ਕੀ ਕੋੜੇ ਬੰਨ ਸਕਣਗੇ ਤੇਰੇ ਜੀਵਨ ਨੂੰ?
ਲੰਮੇ ਸਮੇਂ ਤੋਂ ਵਿਲਕ ਰਹੀ ਹੈ ਦੁਨੀਆਂ
ਚਲਾ ਰਹੇ ਹੈਂ ਝੂਠ ਦੀ ਕਟਾਰ ਤਾਨਾਸ਼ਾਹ
ਪਰ ਆਜਾਦੀ ਹੈ, ਤਲਵਾਰ ਅਤੇ ਢਾਲ ਸਾਡੀ
ਅਤੇ ਵਿਅਰਥ ਹੈ ਉਨ੍ਹਾਂ ਦੀ ਸਾਰੀ ਕਲਾਕਾਰੀ।

62