ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੇਲ੍ਹ ਨੋਟ-ਬੁੱਕ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਨਾ 50

ਮੌਕਾਪ੍ਰਸਤੀ ਦਾ ਜਨਮ: ਕਾਨੂੰਨ ਦੇ ਘੇਰੇ ਵਿਚ ਰਹਿਕੇ ਕੰਮ ਕਰਨ ਦੀ ਸੰਭਾਵਨਾ ਨੇ ਹੀ ਦੂਜੀ ਇੰਟਰਨੈਸ਼ਨਲ ਦੇ ਸਮੇਂ ਮਜਦੂਰ ਪਾਰਟੀਆਂ ਦੇ ਵਿਚ ਮੌਕਾਪ੍ਰਸਤੀ ਨੂੰ ਜਨਮ ਦਿੱਤਾ।

(ਲੈਨਿਨ, ਕੋਲੈਪਸ ਆਫ ਸੈਕਿੰਡ ਇੰਟਰਨੈਸ਼ਨਲ)55

ਗੈਰਕਾਨੂੰਨੀ ਕੰਮ: "ਕਿਸੇ ਦੇਸ਼ ਵਿੱਚ ਜਿਥੇ ਬੁਰਜੂਆ ਵਰਗ ਜਾਂ ਪ੍ਰਤੀਕਿਰਿਆਵਾਦੀ ਸਮਾਜਿਕ ਲੋਕਰਾਜ ਸੱਤਾ ਵਿਚ ਹੈ, ਕਮਿਉਨਿਸਟ ਪਾਰਟੀਆਂ ਨੂੰ ਆਪਣੇ ਕਾਨੂੰਨੀ ਅਤੇ ਗੈਰ ਕਾਨੂੰਨੀ ਕੰਮਾਂ ਦੇ ਵਿਚ ਤਾਲਮੇਲ ਰੱਖਣਾ ਜਰੂਰ ਸਿੱਖਣਾ ਚਾਹੀਦਾ ਹੈ ਅਤੇ ਕਾਨੂੰਨੀ ਕੰਮ ਨੂੰ ਸਦਾ ਅਤੇ ਪੱਕੇ ਤੌਰ ਤੇ ਗੈਰ ਕਾਨੂੰਨੀ ਪਾਰਟੀ ਦੇ ਪ੍ਰਭਾਵਸ਼ਾਲੀ ਕਾਬੂ ਵਿਚ ਹੀ ਰੱਖਣਾ ਚਾਹੀਦਾ।

ਬੁਖਾਰਿਨ56

ਦੂਜੀ ਇੰਟਰਨੈਸ਼ਨਲ ਦੇ ਨਿਸ਼ਾਨੇ ਨਾਲ ਵਿਸ਼ਵਾਸਘਾਤ: ਸਮਾਜਵਾਦੀ ਅਤੇ ਕਿਰਤੀਆਂ ਦੇ ਇਸ ਵੱਡੇ ਸੰਗਠਨ ਨੂੰ ਅਜਿਹੀਆਂ ਸ਼ਾਂਤੀ ਦੇ ਸਮੇਂ ਦੀਆਂ ਗਤੀਵਿਧੀਆਂ ਲਈ ਢਾਲ ਲਿਆ ਗਿਆ ਕਿ ਜਦੋਂ ਸੰਕਟ ਆਇਆ ਤਾਂ ਬਹੁਤੇ ਨੇਤਾ ਅਤੇ ਜ਼ਨ ਸਮੂਹ ਦੇ ਵੱਡੇ ਹਿੱਸੇ ਨੇ ਆਪਣੇ ਆਪ ਨੂੰ ਨਵੀਂ ਸਥਿਤੀ ਦੇ ਅਨੁਸਾਰ ਢਾਲਣ ਤੋਂ ਅਸਮਰਥਤਾ ਦਿਖਾਈ। ਇਹੀ ਨਾ ਟਾਲੀ ਜਾਣ ਵਾਲੀ ਸਥਿਤੀ ਹੈ ਜੋ ਕਾਫੀ ਹੱਦ ਤੱਕ ਦੂਜੀ ਇੰਟਰਨੈਸ਼ਨਲ ਦੇ ਵਿਸ਼ਵਾਸਘਾਤ ਦਾ ਕਾਰਨ ਹੈ।

ਮਾਰਕਸ ਟੂ ਲੈਨਿਨ, ਪੰਨਾ 140 (ਮਾਰਿਸ ਹਿਲਕਵੀਟ)57

'ਦ ਸਿਨਿਕਸ ਵਰਡ ਬੁਕ' (1906): ਐਮਬ੍ਰੋਸ ਪੀਅਰਸ ਲਿਖਦਾ ਹੈ:

ਗਰੇਪ ਸ਼ਾਟ - ਇਕ ਤਰਕ ਜਿਸਨੂੰ ਭਵਿੱਖ ਅਮਰੀਕੀ ਸਮਾਜਵਾਦ ਦੀਆਂ ਮੰਗਾਂ ਦੇ ਜਵਾਬ ਵਿਚ ਤਿਆਰ ਕਰ ਰਿਹਾ ਹੈ।


ਪੰਨਾ 51

ਧਰਮ, ਸਥਾਪਿਤ ਪ੍ਰਬੰਧ ਦਾ ਸਮਰਥਕ

ਗੁਲਾਮੀ: 1835 ਵਿਚ, ਪ੍ਰੈਸਬਟੇਰਿਯਨ ਚਰਚ ਦੀ ਆਮ ਸਭਾ ਨੇ ਮਤਾ ਪਾਸ ਕੀਤਾ ਕਿ “ਦਾਸ ਪ੍ਰਥਾ ਪੁਰਾਣੇ ਅਤੇ ਨਵੇਂ ਦੋਨ੍ਹਾਂ ਹੀ ਟੈਸਟਾਮੈਂਟਾਂ ਵਿਚ ਪ੍ਰਵਾਨ ਹੈ ਅਤੇ

63