ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੇਲ੍ਹ ਨੋਟ-ਬੁੱਕ.pdf/66

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਇਹ ਦੁਨੀਆਂ ਸਾਡੀ ਹੈ, ਅਸੀਂ ਇਸ ਦੇ ਮਾਲਕ ਹਾਂ ਅਤੇ ਇਹ ਸਾਡੀ ਹੀ ਰਹੇਗੀ। ਜਿੱਥੋਂ ਤਕ ਮਜਦੂਰ ਦੀ ਗੱਲ ਹੈ, ਇਹ ਤਾਂ ਜਦੋਂ ਦਾ ਇਤਿਹਾਸ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਧੂੜ ਚੱਟਦਾ ਰਿਹਾ ਹੈ ਅਤੇ ਮੈਂ ਇਤਿਹਾਸ ਚੰਗੀ ਤਰ੍ਹਾਂ ਪੜ੍ਹਿਆ ਹੈ। ਇਹ ਉਸ ਸਮੇਂ ਤੱਕ ਧੂੜ ਚੱਟਦਾ ਰਹੂਗਾ ਜਦੋਂ ਤਕ ਸਾਡੇ ਅਤੇ ਸਾਡੇ ਉਤਰਅਧਿਕਾਰੀਆਂ ਦੇ ਹਥ ਵਿਚ ਸੱਤਾ ਰਹੇਗੀ।

“ਇਕ ਸ਼ਬਦ ਹੈ -ਸੱਤਾ। ਇਹ ਸਾਰਿਆਂ ਸ਼ਬਦਾਂ ਦਾ ਰਾਜਾ ਹੈ। ਈਸ਼ਵਰ ਨਹੀਂ, ਧਨ-ਸ਼ਾਨ ਨਹੀਂ, ਸਗੋਂ ਸੱਤਾ। ਇਸਨੂੰ ਆਪਣੀ ਜ਼ੁਬਾਨ ਤੇ ਰੱਖ ਲਵੋ ਅਤੇ ਉਦੋਂ ਤੱਕ ਰੱਖੀ ਰਖੋ ਜਦ ਤਕ ਇਹ ਉਸਨੂੰ ਝਨਝਨਾਉਣ ਨਾ ਲੱਗੇ”

“ਮੈਨੂੰ ਉਤਰ ਮਿਲ ਗਿਆ,” ਆਰਨਸਟ (ਉਸ ਸਮਾਜਵਾਦੀ ਨੇਤਾ) ਨੇ ਆਖਿਆ। “ਕੇਵਲ ਇਹੀ ਉਤਰ ਦਿੱਤਾ ਜਾ ਸਕਦਾ ਸੀ। ਸੱਤਾ। ਅਸੀਂ ਮਜਦੂਰ ਵਰਗ ਦੇ ਲੋਕ ਇਸੇ ਦਾ ਤਾਂ ਪ੍ਰਚਾਰ ਕਰਦੇ ਹਾਂ। ਅਸੀਂ ਜਾਣਦੇ ਹਾਂ ਅਤੇ ਆਪਣੇ ਕੌੜੇ ਅਨੁਭਵ ਤੋਂ ਬੜੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸੱਚ, ਨਿਆਂ, ਮਾਨਵਤਾ ਦੀ ਕੋਈ ਵੀ ਅਪੀਲ ਤੁਹਾਨੂੰ ਕਦੇ ਛੋਹ ਵੀ ਨੀ ਸਕਦੀ। ਤੁਹਾਡੇ ਦਿਲ ਵੀ ਤੁਹਾਡੀਆਂ ਅੱਡੀਆਂ ਵਾਂਗ ਹੀ ਕਠੋਰ ਹਨ ਜਿਨ੍ਹਾਂ ਨਾਲ ਤੁਸੀਂ ਗਰੀਬਾਂ ਦੇ ਚਿਹਰੇ ਕੁਚਲਦੇ ਹੋ। ਇਸੇ ਲਈ ਤਾਂ ਅਸੀਂ ਸੱਤਾ ਦਾ ਪ੍ਰਚਾਰ ਕੀਤਾ ਹੈ ਪਰ ਚੋਣਾਂ ਦੇ ਦਿਨ ਸਾਡੀ ਮੱਤ ਪੱਤਰਾਂ ਦੀ ਤਾਕਤ ਤੁਹਾਡੇ ਤੋਂ ਤੁਹਾਡੀ ਸਰਕਾਰ ਖੋਹ ਕੇ ਲੈ ਜਾਵੇਗੀ . . .”|

“ਜੇ ਚੋਣਾਂ ਦੇ ਦਿਨ ਤੁਹਾਨੂੰ ਬਹੁਮਤ, ਭਾਰੀ ਬਹੁਮਤ ਮਿਲ ਵੀ ਗਿਆ ਤਾਂ ਵੀ ਉਸ ਨਾਲ ਕੋਈ ਫਰਕ ਨਹੀਂ ਪੈਣ ਲਗਿਆ” ਮਿਸਟਰ ਵਿਕਸਨ ਝਟ ਬੋਲਿਆ। “ਮੰਨ ਲਵੋ ਮਤਪੇਟੀਆਂ ਵਿਚ ਤੁਹਾਡੀ ਜਿੱਤ ਦੇ ਬਾਵਜੂਦ ਅਸੀਂ ਤੁਹਾਨੂੰ ਸੱਤਾ ਸੌਂਪਣ ਤੋਂ ਇਨਕਾਰ ਕਰ ਦੇਈਏ ਤਾਂ?”


ਪੰਨਾ 54

“ਅਸੀਂ ਇਸ ਬਾਰੇ ਵੀ ਸੋਚ ਰੱਖਿਆ ਹੈ,” ਅਰਨੈਸਟ ਨੇ ਜੁਆਬ ਦਿੱਤਾ “ਅਤੇ ਇਸਦਾ ਉਤਰ ਅਸੀਂ ਤੁਹਾਨੂੰ ਗੋਲੀਆਂ ਨਾਲ ਦੇਵਾਂਗੇ, ਸੱਤਾ, ਤੁਸੀਂ ਇਸਨੂੰ ਸ਼ਬਦਾਂ ਦਾ ਰਾਜਾ ਆਖਿਆ ਹੈ। ਬਹੁਤ ਅੱਛਾ। ਸੱਤਾ, ਦੇਖਾਂਗੇ ਇਸਨੂੰ। ਜਿਸ ਦਿਨ ਅਸੀਂ ਚੋਣਾਂ ਵਿਚ ਜਿੱਤ ਹਾਸਲ ਕਰ ਲਈ ਅਤੇ ਤੁਸੀਂ ਸਾਡੀ ਇਸ ਸੰਵਿਧਾਨਕ ਅਤੇ ਸ਼ਾਂਤੀਪੂਰਨ ਢੰਗ ਨਾਲ ਹਾਸਲ ਕੀਤੀ ਗਈ ਸੱਤਾ ਸਾਨੂੰ ਸੌਂਪਣ ਤੋਂ ਇਨਕਾਰ ਕਰੋਗੇ ਤਾਂ ਤੁਹਾਡੇ ਇਸ ਸਵਾਲ ਦੇ ਜਵਾਬ ਵਿਚ ਅਸੀਂ ਕੀ ਕਰਾਂਗੇ - ਉਸ ਦਿਨ, ਮੈ ਦੱਸ ਦਿਆਂ ਕਿ ਅਸੀਂ ਜਵਾਬ ਦਿਆਂਗੇ, ਅਸੀਂ ਬੰਬ-ਗੋਲਿਆਂ ਦੀ ਗੜਗੜਾਹਟ ਅਤੇ ਮਸ਼ੀਨਗੰਨਾਂ ਦੀ ਤੜ-ਤੜਾਹਟ ਨਾਲ ਆਪਣਾ ਜਵਾਬ ਦਿਆਂਗੇ।”

66