ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੇਲ੍ਹ ਨੋਟ-ਬੁੱਕ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੁਸੀਂ ਸਾਥੋਂ ਬਚ ਨਹੀਂ ਸਕਦੇ। ਇਹ ਸਹੀ ਹੈ ਕਿ ਤੂੰ ਇਤਿਹਾਸ ਨੂੰ ਠੀਕ ਪੜ੍ਹਿਆ ਹੈ। ਇਹ ਠੀਕ ਹੈ ਕਿ ਮਜਦੂਰ ਇਤਿਹਾਸ ਦੇ ਮੁੱਢ ਤੋਂ ਹੀ ਧੂੜ ਚੱਟਦਾ ਆ ਰਿਹਾ ਹੈ। ਇਹ ਵੀ ਸਹੀ ਹੈ ਕਿ ਜਦੋਂ ਤੱਕ ਤੁਹਾਡੇ ਅਤੇ ਤੁਹਾਡੇ ਉੱਤਰਅਧਿਕਾਰੀਆਂ ਦੇ ਹੱਥਾਂ ਵਿਚ ਸੱਤਾ ਰਹੂਗੀ ਉਦੋਂ ਤੱਕ ਮਜਦੂਰ ਧੂੜ ਹੀ ਚੱਟਦਾ ਰਹੇਗਾ। ਮੈਂ ਤੇਰੇ ਨਾਲ ਸਹਿਮਤ ਹਾਂ ਤੂੰ ਜੋ ਕੁਝ ਕਿਹਾ ਹੈ, ਮੈਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ। ਸੱਤਾ ਹੀ ਨਿਰਨਾਇਕ ਹੋਵੇਗੀ, ਜਿਵੇਂ ਹਮੇਸ਼ਾਂ ਹੁੰਦਾ ਆਇਆ ਹੈ; ਇਹੀ ਤਾਂ ਵਰਗ ਸੰਘਰਸ਼ ਹੈ। ਜਿਵੇਂ ਕਿ ਤੁਹਾਡੇ ਵਰਗ ਨੇ ਪੁਰਾਣੇ ਸਾਮੰਤੀ ਵਰਗ ਨੂੰ ਢਾਹਿਆ ਸੀ, ਠੀਕ ਉਸੇ ਤਰ੍ਹਾਂ ਮੇਰਾ ਵਰਗ, ਮਜਦੂਰ ਵਰਗ, ਤੁਹਾਡੇ ਵਰਗ ਨੂੰ ਢਹਿ ਢੇਰੀ ਕਰੇਗਾ। ਜੇ ਤੁਸੀਂ ਆਪਣੇ ਜੀਵ ਵਿਗਿਆਨ ਤੇ ਸਮਾਜ ਵਿਗਿਆਨ ਨੂੰ ਵੀ ਉਨੀ ਹੀ ਸਪਸ਼ਟਤਾ ਨਾਲ ਪੜ੍ਹੋ ਜਿੰਨੀ ਨਾਲ ਇਤਿਹਾਸ ਪੜਿਆ ਹੈ ਤਾਂ ਤੁਸੀਂ ਵੇਖੋਗੇ ਕਿ ਮੈ ਜਿਸ ਹਸ਼ਰ ਦਾ ਵਰਨਣ ਕੀਤਾ ਹੈ ਉਹ ਟਾਲਿਆ ਨਹੀਂ ਜਾ ਸਕਦਾ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਸ ਵਿਚ ਇਕ ਸਾਲ ਲੱਗੂ, ਦਸ ਸਾਲ ਲਗਣਗੇ ਜਾਂ ਹਜਾਰ ਸਾਲ ਲਗਣਗੇ - ਇਹ ਤਹਿ ਹੈ ਕਿ ਤੇਰਾ ਵਰਗ ਮਿਟੀ ਵਿਚ ਮਿਲ ਜਾਵੇਗਾ ਅਤੇ ਇਹ ਸੱਤਾ ਦੇ ਰਾਹੀਂ ਹੀ ਹੋਵੇਗਾ। ਅਸੀਂ ਮਿਹਨਤਕਸ਼ ਇਸ ਸ਼ਬਦ ਨੂੰ ਐਨਾ ਰੱਟ ਚੁੱਕੇ ਹਾਂ ਕਿ ਸਾਡੇ ਦਿਮਾਗ ਇਸ ਨਾਲ ਝਨਝਨਾ ਰਹੇ ਹਨ। ਸੱਤਾ!

-ਜੈਕ ਲੰਡਨ ਦੀ ਰਚਨਾ ‘ਆਇਰਨ ਹੀਲ' (ਪੰਨਾ 88)


ਪੰਨਾ 55

ਅੰਕੜੇ: ਇੰਗਲੈਂਡ 1922 — ਬੇਰੁਜ਼ਗਾਰਾਂ ਦੀ ਸੰਖਿਆ 1135000
1926 — ਇਹ 1 1/4 ਤੋਂ 1 1/2 ਮਿਲੀਅਨ ਦੇ ਵਿਚਕਾਰ ਹੈ ਭਾਵ
1,250,000 ਤੋਂ 1,500,000 ਦੇ ਵਿੱਚ ਰਹੀ ਹੈ।

ਅੰਗਰੇਜ਼ ਮਜਦੂਰ ਨੇਤਾਵਾਂ ਦਾ ਵਿਸ਼ਵਾਸਘਾਤ: 1912 ਤੋਂ 1913 ਤੱਕ ਦੇ ਸਾਲ ਆਮ ਤੌਰ ਤੇ ਖਾਣ ਮਜਦੂਰਾਂ, ਰੇਲ ਕਰਮੀਆਂ ਅਤੇ ਆਵਾਜਾਈ ਮਜਦੂਰਾਂ ਦੇ ਲਈ ਬੇਮਿਸਾਲ ਵਰਗ-ਸੰਘਰਸ਼ ਦਾ ਸਮਾਂ ਸੀ। ਅਗਸਤ 1911 ਵਿਚ ਰੇਲਵੇ ਦੀ ਕੌਮੀ ਆਮ ਹੜਤਾਲ ਫੁੱਟ ਪਈ ਸੀ। ਇਨ੍ਹਾਂ ਦਿਨਾਂ ਵਿਚ ਬ੍ਰਿਟੇਨ ਉਤੇ ਕ੍ਰਾਂਤੀ ਦੀ ਇਕ ਧੁੰਦਲੀ ਛਾਇਆ ਮੰਡਰਾ ਰਹੀ ਸੀ। ਪਰ ਨੇਤਾਵਾਂ ਨੇ ਇਸ ਅੰਦੋਲਨ ਨੂੰ ਅਪੰਗ ਕਰਨ ਲਈ ਆਪਣੀ ਪੂਰੀ ਤਾਕਤ ਲਾ ਦਿੱਤੀ। ਉਨ੍ਹਾਂ ਦਾ ਇਰਾਦਾ ‘ਦੇਸ਼ ਭਗਤੀ' ਦਾ ਸੀ, ਇਹ ਹਰਕਤ ਉਸ ਘਟਨਾ ਦੇ ਸਮੇਂ ਕੀਤੀ ਜਾ ਰਹੀ ਸੀ, ਜਿਸਨੇ ਜਰਮਨੀ ਦੇ ਨਾਲ ਯੁੱਧ ਦਾ ਖਤਰਾ ਖੜਾ ਕਰ ਦਿਤਾ ਸੀ। ਜਿਵੇਂ ਹੁਣ ਭਲੀ ਭਾਂਤ ਪਤਾ ਹੈ, ਕਿ ਪ੍ਰਧਾਨ ਮੰਤਰੀ ਨੇ ਮਜਦੂਰ-ਨੇਤਾਵਾਂ ਨੂੰ ਇਕ ਗੁਪਤ ਮੀਟਿੰਗ ਵਿਚ ਸੱਦਿਆ ਅਤੇ ਉਸ ਨੇ ਪਿਤਰ ਭੂਮੀ ਦੀ ਰੱਖਿਆ ਲਈ ਅਪੀਲ ਕੀਤੀ। ਨੇਤਾਵਾਂ ਨੇ ਬੁਰਜੂਆ ਵਰਗ ਨੂੰ ਮਜਬੂਤ ਕਰਨ ਦੇ ਲਈ

67