ਆਪਣੇ ਬਲਬੂਤੇ ਸਭ ਕੁਝ ਦਿਤਾ ਅਤੇ ਇਸ ਪ੍ਰਕਾਰ ਸਾਮਰਾਜਵਾਦੀ ਨਰ ਸੰਹਾਰ ਦੇ ਲਈ ਰਸਤਾ ਸਾਫ ਕੀਤਾ।
(ਪੰਨਾ-3, ਵੇਅਰ ਇਜ਼ ਬ੍ਰਿਟੇਨ ਗੋਇੰਗ) ਟਰਾਟਸਕੀ58
ਪੰਨਾ 56
ਵਿਸ਼ਵਾਸਘਾਤ: ਕੇਵਲ 1920, ਭਾਵ ਕਾਲੇ ਸ਼ੁੱਕਰਵਾਰ ਦੇ ਮਗਰੋਂ ਹੀ ਅੰਦੋਲਨ ਵਾਪਿਸ ਹੋ ਗਿਆ, ਜਦੋਂ ਖਾਣ ਮਜਦੂਰਾਂ, ਰੇਲ ਕਰਮੀਆਂ ਅਤੇ ਆਵਾਜਾਈ ਕਰਮਚਾਰੀਆਂ ਦੇ ਤਿੰਨ ਪੱਖੀ ਗਠਜੋੜ ਦੇ ਨੇਤਾਵਾਂ ਨੇ ਆਮ ਹੜਤਾਲ ਦੇ ਨਾਲ ਵਿਸ਼ਵਾਸਘਾਤ ਕਰ ਦਿੱਤਾ।
(ਪੰਨਾ 3)
ਸੁਧਾਰ ਦੇ ਲਈ ਕ੍ਰਾਂਤੀ ਦਾ ਖਤਰਾ ਜਰੂਰੀ ਹੈ: . . . . ਬ੍ਰਿਟਿਸ਼ ਬੁਰਜੂਆ ਵਰਗ ਨੇ ਇਹ ਸਮਝ ਲਿਆ ਹੈ ਕਿ ਅਜਿਹੇ ਉਪਾਵਾਂ (ਸੁਧਾਰਾਂ) ਨਾਲ ਕ੍ਰਾਂਤੀ ਨੂੰ ਟਾਲਿਆ ਜਾ ਸਕਦਾ ਹੈ। ਇਥੋਂ ਸਿੱਟਾ ਨਿਕਲਦਾ ਹੈ ਕਿ ਸੁਧਾਰਾਂ ਨੂੰ ਲਾਗੂ ਕਰਵਾਉਣ ਦੇ ਲਈ ਸਿਰਫ ਹੌਲੀ-ਹੌਲੀ ਕੰਮ ਕਰਦੇ ਰਹਿਣ ਦਾ ਸਿਧਾਂਤ ਕਾਫੀ ਨਹੀਂ ਹੈ ਅਤੇ ਇਸ ਲਈ ਕ੍ਰਾਂਤੀ ਦਾ ਇਕ ਅਸਲੀ ਖਤਰਾ ਜਰੂਰੀ ਹੈ।
(ਪੰਨਾ 29)
ਸਮਾਜਕ ਏਕਤਾ: ਅਜਿਹਾ ਹੋ ਸਕਦਾ ਹੈ ਕਿ ਇੱਕ ਵਾਰ ਜਦੋਂ ਅਸੀਂ ਇੱਕ ਅਜਿਹੇ ਵਿਸ਼ੇਸ਼ ਅਧਿਕਾਰ ਪ੍ਰਾਪਤ ਵਰਗ ਦੇ ਸਫਾਏ ਲਈ ਉਠ ਖੜੇ ਹੋਈਏ ਜੋ ਰੰਗਮੰਚ ਤੋਂ ਪਾਸੇ ਨਾ ਹਟਣਾ ਚਾਹੁੰਦਾ ਹੋਵੇ ਤਾਂ ਵਰਗ ਸੰਘਰਸ਼ ਦਾ ਬੁਨਿਆਦੀ ਤੱਤ ਉਸੇ ਵਿਚ ਜਾਪੇ। ਪਰ ਨਹੀਂ, ਮੈਕਡੋਨਾਲਡ ਸਮਾਜਕ ਏਕਤਾ ਦੀ ਚੇਤਨਾ ਜਾਗਰਿਤ ਕਰਨਾ ਚਾਹੁੰਦਾ ਹੈ। ਪਰ ਕਿਸਦੀ? ਮਜਦੂਰ ਵਰਗ ਦੀ ਏਕਤਾ ਤਾਂ ਬੁਰਜੂਆ ਵਰਗ ਦੇ ਵਿਰੁੱਧ ਸੰਘਰਸ਼ ਵਿਚ ਉਸਦੀ ਅੰਦਰਲੇ ਸਬੰਧਾਂ ਦੀ ਪੇਸ਼ਕਾਰੀ ਹੁੰਦੀ ਹੈ।
ਮੈਕਡੋਨਾਲਡ ਜਿਸ ਸਮਾਜਕ ਏਕਤਾ ਦਾ ਉਪਦੇਸ਼ ਦਿੰਦਾ ਹੈ ਉਹ ਸੋਸ਼ਕਾਂ ਦੇ ਨਾਲ ਸ਼ੋਸ਼ਿਤਾਂ ਦੀ ਏਕਤਾ ਜਾਂ ਦੂਜੇ ਸ਼ਬਦਾਂ ਵਿਚ, ਸੋਸ਼ਣ ਨੂੰ ਬਣਾਈ ਰੱਖਣ ਦੇ ਇਲਾਵਾ ਹੋਰ ਕੁਝ ਨਹੀਂ ਹੈ।
ਕ੍ਰਾਂਤੀ ਇਕ ਆਫਤ:“ਰੂਸ ਦੀ ਕ੍ਰਾਂਤੀ ਨੇ" ਮੈਕਡੋਨਾਲਡ ਦੇ ਕਥਨ ਅਨੁਸਾਰ “ਸਾਨੂੰ ਵੱਡਾ ਸਬਕ ਸਿਖਾਇਆ ਹੈ। ਇਸ ਨੇ ਦਿਖਾ ਦਿੱਤਾ ਹੈ ਕਿ ਕ੍ਰਾਂਤੀ ਇਕ ਬਰਬਾਦੀ ਅਤੇ ਬਿਪਤਾ ਦੇ ਇਲਾਵਾ ਹੋਰ ਕੁਝ ਨਹੀਂ ਹੈ।"
68