ਪੰਨਾ 69
ਕਮਿਊਨਿਸਟਾਂ ਦਾ ਨਿਸ਼ਾਨਾ: “ਕਮਿਊਨਿਸਟ ਆਪਣਾ ਦ੍ਰਿਸ਼ਟੀਕੋਣ ਅਤੇ ਨਿਸ਼ਾਨਾ ਲੁਕਾਉਣ ਨਾਲ ਘਿਰਣਾ ਕਰਦੇ ਹਨ। ਉਹ ਖੁੱਲ੍ਹੇ ਤੌਰ ਤੇ ਐਲਾਨ ਕਰਦੇ ਹਨ ਕਿ ਉਨ੍ਹਾਂ ਦਾ ਨਿਸ਼ਾਨਾ ਸਿਰਫ ਸਾਰੇ ਮੌਜੂਦ ਸਮਾਜਿਕ ਹਾਲਤਾਂ ਨੂੰ ਤਾਕਤ ਨਾਲ ਉਖਾੜ ਸੁੱਟਣ ਦੁਆਰਾ ਹੀ ਪ੍ਰਾਪਤ ਹੋ ਸਕਦਾ ਹੈ। ਸ਼ਾਸਕ ਵਰਗ ਨੂੰ ਕਮਿਊਨਿਸਟ ਕ੍ਰਾਂਤੀ ਦੇ ਡਰ ਨਾਲ ਕੰਬਣ ਦਿਉ। ਪ੍ਰੋਲੇਤਾਰੀ ਕੋਲ ਆਪਣੀਆਂ ਬੇੜੀਆਂ ਨੂੰ ਗੁਆਉਣ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਜਿੱਤਣ ਦੇ ਲਈ ਉਨ੍ਹਾਂ ਸਾਹਮਣੇ ਸਾਰੀ ਦੁਨੀਆਂ ਪਈ ਹੈ।
ਸਾਰੇ ਦੇਸ਼ਾਂ ਦੇ ਮਜਦੂਰੋ ਇੱਕ ਹੋ ਜਾਓ
ਕਮਿਊਨਿਸਟ ਕ੍ਰਾਂਤੀ ਦਾ ਨਿਸ਼ਾਨਾ: ਅਸੀਂ ਉਪਰ ਵੇਖ ਚੁੱਕੇ ਹਾਂ, ਕਿ ਮਜਦੂਰ ਵਰਗ ਦੀ ਕ੍ਰਾਂਤੀ ਵਿਚ ਪਹਿਲਾ ਕਦਮ ਸਰਵਹਾਰਾ ਵਰਗ ਨੂੰ ਉਪਰ ਉਠਾ ਕੇ ਸ਼ਾਸ਼ਕ ਵਰਗ ਦੀ ਸਥਿਤੀ ਵਿਚ ਲਿਆਉਣਾ ਹੈ; ਲੋਕਵਾਦ ਦੀ ਲੜਾਈ ਨੂੰ ਜਿੱਤਣਾ ਹੈ। ਸਰਵਹਾਰਾ ਆਪਣੀ ਰਾਜਨੀਤਕ ਸੱਤਾ ਦੀ ਵਰਤੋਂ ਬੁਰਜੂਆ ਵਰਗ ਤੋਂ ਹੌਲੀ ਹੌਲੀ ਸਾਰੀ ਪੂੰਜੀ ਖੋਹਣ, ਉਤਪਾਦਨ ਦੇ ਸਾਰੇ ਸਾਧਨਾਂ ਨੂੰ ਰਾਜ ਦੇ ਭਾਵ ਸ਼ਾਸ਼ਕ ਵਰਗ ਦੇ ਰੂਪ ਵਿਚ ਸੰਗਠਿਤ ਸਰਵਹਾਰਾ ਵਰਗ ਦੇ ਹੱਥਾਂ ਵਿਚ ਕੇਂਦਰਤ ਕਰਕੇ ਅਤੇ ਉਤਪਾਦਨ ਸ਼ਕਤੀਆਂ ਦੀ ਸਮੁੱਚਤਾ ਵਿਚ ਜਿੰਨੀ ਛੇਤੀ ਹੋ ਸਕੇ ਵਾਧਾ ਕਰਨ ਦੇ ਲਈ ਕਰੇਗਾ।
‘ਕਮਿਊਨਿਸਟ ਮੈਨੀਫੈਸਟੋ'
ਪੰਨਾ 70
ਕਾਰਲ ਮਾਰਕਸ ਦੀਆਂ ਗਲਤੀਆਂ ਕੱਢਣਾ: ਅਤੇ ਇਹ ਨਿਸ਼ਚਿਤ ਰੂਪ ਵਿੱਚ ਸਮਝ ਆਉਂਦਾ ਹੈ ਕਿ ਟਰਾਟਸਕੀ ਉਸ ਨਾਲ ਸਬੰਧਿਤ ਸੀ ਜਿਸਨੂੰ ਜਰਮਨ ‘ਅਸਲੀ ਰਾਜਨੀਤੀ’ ਦਾ ਸਕੂਲ ਕਹਿੰਦੇ ਸਨ ਅਤੇ ਉਹ ਕਿਸੇ ਵੀ ਵਿਚਾਰਧਾਰਾ ਦੇ ਪ੍ਰਤੀ ਇਕ ਦਮ ਉਨੇ ਹੀ ਮਾਸੂਮ ਸਨ ਜਿੰਨਾ ਕਿ ਬਿਸਮਾਰਕ। ਇਸ ਲਈ ਇਹ ਵੇਖਕੇ ਹੈਰਾਨੀ ਹੁੰਦੀ ਹੈ ਕਿ ਟਰਾਟਸਕੀ ਵੀ ਐਨਾ ਕ੍ਰਾਂਤੀਕਾਰੀ ਨਹੀਂ ਹੈ ਕਿ ਉਹ ਕਹਿ ਸਕਦਾ ਕਿ ਮਾਰਕਸ ਨੇ ਇੱਕ ਗਲਤੀ ਕੀਤੀ ਸੀ; ਸਗੋਂ ਉਹ ਇੱਕ ਜਾਂ ਵੱਧ ਪੰਨਿਆਂ ਨੂੰ ਅਰਥ ਨਿਰੂਪਣ ਲਈ ਵਰਤਦੇ ਹਨ ਭਾਵ ਇਹ ਸਿੱਧ ਕਰਨਾ ਜਰੂਰੀ ਸਮਝਦੇ ਹਨ ਕਿ ਪਵਿੱਤਰ ਪੁਸਤਕਾਂ ਵਿਚ ਜੋ ਕੁਝ ਕਿਹਾ ਗਿਆ ਹੈ ਉਸ ਦਾ ਅਰਥ ਇਸ ਨਾਲੋਂ ਇਕ ਦਮ ਵੱਖਰਾ ਹੈ।
ਟਰਾਟਸਕੀ ਕ੍ਰਿਤ ‘ਲੈਸਨਜ਼ ਆਫ ਅਕਤੂਬਰ 1917'
ਦੀ ਏ. ਸੂਸਨ, ਲਾਰੈਂਸ ਦੁਆਰਾ ਲਿਖੀ ਭੂਮਿਕਾ
77