ਲਿਖਿਆ “ਸੋਵੀਅਤ ਦੀ ਕਾਂਗਰਸ ਦਾ ਇੰਤਜਾਰ ਕਰਨਾ ਰਸਮਾਂ ਦੀ ਇਕ ਬਚਕਾਨਾ ਖੇਡ
ਖੇਡਣਾ ਹੈ। ਰਸਮਾਂ ਦੇ ਨਾਲ ਇਕ ਅਪਮਾਨਜਨਕ ਖੇਡ ਖੇਡਣਾ ਹੈ, ਇਹ ਕ੍ਰਾਂਤੀ ਦੇ ਨਾਲ
ਵਿਸ਼ਵਾਸਘਾਤ ਕਰਨਾ ਹੈ।”
ਯੋਗ ਪਲ
ਰਾਜਨੀਤੀ ਵਿਚ ਸਮਾਂ ਇਕ ਮਹੱਤਵਪੂਰਨ ਕਾਰਕ ਹੈ ਅਤੇ ਯੁੱਧ ਤੇ ਕ੍ਰਾਂਤੀ ਵਿੱਚ ਤਾਂ ਇਹ ਹਜਾਰਾਂ ਗੁਣਾ ਵੱਧ ਮਹੱਤਵਪੂਰਨ ਹੈ। ਜਿਹੜੀਆਂ ਚੀਜਾਂ ਅੱਜ ਕੀਤੀਆਂ ਜਾ ਸਕਦੀਆਂ ਹਨ ਉਹ ਕੱਲ ਨਹੀਂ ਕੀਤੀਆਂ ਜਾ ਸਕਦੀਆਂ। ਹਥਿਆਰ ਲੈ ਕੇ ਉੱਠ ਖੜਨਾ, ਦੁਸ਼ਮਣ ਨੂੰ ਹਾਰ ਦੇਣਾ, ਸੱਤਾ ਤੇ ਕਬਜਾ ਕਰਨਾ ਅੱਜ ਸੰਭਵ ਹੋ ਸਕਦਾ ਹੈ ਅਤੇ ਕੱਲ ਅਸੰਭਵ ਹੋ ਸਕਦਾ ਹੈ। ਪਰ ਤੁਸੀਂ ਆਖ ਸਕਦੇ ਹੋ ਕਿ ਸੱਤਾ ਤੇ ਕਬਜਾ ਕਰਨ ਦਾ ਅਰਥ ਤਾਂ ਇਤਿਹਾਸ ਦੀ ਧਾਰਾ ਨੂੰ ਬਦਲ ਦੇਣਾ ਹੈ ਅਤੇ ਕੀ ਇਹ ਸੰਭਵ ਹੈ ਕਿ ਇੱਕ ਅਜਿਹੀ ਚੀਜ਼ ਕੇਵਲ 24 ਘੰਟੇ ਦੀ ਦੇਰੀ ਤੇ ਨਿਰਭਰ ਹੋਵੇ? ਹਾਂ ਜਦੋਂ ਹਥਿਆਰਬੰਦ ਲੋਕ ਬਗਾਵਤ ਦੀ ਘੜੀ ਆ ਜਾਂਦੀ ਹੈ ਤਾਂ ਘਟਨਾਵਾਂ ਰਾਜਨੀਤੀ ਦੇ ਲੰਮੇ ਪੈਮਾਨਿਆਂ ਨਾਲ ਨਹੀਂ ਸਗੋਂ ਯੁਧ ਦੇ ਛੋਟੇ ਪੈਮਾਨਿਆਂ ਨਾਲ ਮਾਪੀਆਂ ਜਾਂਦੀਆਂ ਹਨ। ਇਸ ਵਿਚ ਕੁਝ ਕੁ ਹਫਤੇ, ਕੁਝ ਕੁ ਦਿਨ ਜਾਂ ਇਥੋਂ ਤਕ ਕਿ ਕਦੇ ਕਦੇ ਇਕ ਦਿਨ ਦੀ ਦੇਰੀ ਦਾ ਮਤਲਬ, ਕ੍ਰਾਂਤੀ ਦਾ ਤਿਆਗ ਹੋ ਸਕਦਾ ਹੈ, ਗੋਡੇ ਟੇਕ ਦੇਣਾ ਵੀ ਹੋ ਸਕਦਾ ਹੈ।
ਰਾਜਨੀਤਕ ਚਾਲਬਾਜੀ ਖਾਸ ਤੌਰ ਤੇ ਕ੍ਰਾਂਤੀ ਵਿਚ ਹਮੇਸ਼ਾਂ ਖਤਰਨਾਕ ਹੁੰਦੀ ਹੈ। ਤੁਸੀਂ ਦੁਸ਼ਮਣ ਨੂੰ ਧੋਖਾ ਦੇ ਸਕਦੇ ਹੋ ਪਰ ਇਸ ਨਾਲ ਤੁਹਾਡੇ ਪਿਛੇ ਚੱਲਣ ਵਾਲੇ ਆਮ ਲੋਕ ਭੰਬਲ-ਭੂਸੇ ਵਿਚ ਪੈ ਸਕਦੇ ਹਨ।
ਪੰਨਾ 74
ਹਿਚਕਚਾਹਟ: ਨੇਤਾਵਾਂ ਵਲੋਂ ਦਿਖਾਈ ਜਾਣ ਵਾਲੀ ਅਤੇ ਉਨ੍ਹਾਂ ਦੇ ਅਨੁਯਾਈਆਂ ਵਲੋਂ ਮਹਿਸੂਸ ਕੀਤੀ ਜਾਣ ਵਾਲੀ ਹਿਚਕਚਾਹਟ ਰਾਜਨੀਤੀ ਵਿਚ ਆਮ ਕਰਕੇ ਨੁਕਸਾਨਦੇਹ ਸਾਬਤ ਹੁੰਦੀ ਅਤੇ ਹਥਿਆਰਬੰਦ ਲੋਕ ਬਗਾਵਤ ਦੀ ਸਥਿਤੀ ਵਿਚ ਤਾਂ ਇਹ ਇੱਕ ਘਾਤਕ ਖਤਰਾ ਹੈ।
ਯੁੱਧ:...ਯੁੱਧ ਯੁੱਧ ਹੈ; ਚਾਹੇ ਕੁਝ ਵੀ ਹੋਵੇ, ਇਸ ਵਿੱਚ ਕਿਸੇ ਹਿਚਕਚਾਹਟ ਜਾਂ ਵਕਤ ਦੀ ਬਰਬਾਦੀ ਨਹੀਂ ਹੋਣੀ ਚਾਹੀਦੀ।
ਅਯੋਗ ਨੇਤਾ: ਅਜਿਹੇ ਨੇਤਾਵਾਂ ਦੀਆਂ ਦੋ ਕਿਸਮਾਂ ਹਨ ਜਿਹੜੇ ਪਾਰਟੀ ਨੂੰ ਅਜਿਹੇ ਵਕਤ ਪਿੱਛੇ ਖਿੱਚਣ ਦੀ ਰੁਚੀ ਰਖਦੇ ਹਨ ਜਦੋਂ ਇਸਨੂੰ ਸਭ ਤੋਂ ਵੱਧ ਤੇਜ਼ੀ ਨਾਲ ਅੱਗੇ ਵਧਾਉਣ ਦੀ ਲੋੜ ਹੁੰਦੀ ਹੈ। ਇੱਕ ਕਿਸਮ ਅਜਿਹੇ ਨੇਤਾਵਾਂ ਦੀ ਹੈ ਜਿਨ੍ਹਾਂ ਦੀ ਰੁਚੀ ਕ੍ਰਾਂਤੀ ਦੇ ਰਸਤੇ ਵਿਚ ਹਮੇਸ਼ਾਂ ਹੀ ਬੇਅੰਤ ਕਠਿਨਾਈਆਂ ਅਤੇ ਰੋਕਾਂ ਦੇਖਣ ਦੀ ਹੁੰਦੀ ਹੈ
80