ਇਹ ਵਰਕਾ ਤਸਦੀਕ ਕੀਤਾ ਗਿਆ ਏ
ਅਤੇ ਜੋ ਇਨ੍ਹਾਂ ਨੂੰ ਦੇਖਕੇ ਸੁਚੇਤ ਜਾਂ ਅਚੇਤ ਤੌਰ ਤੇ —ਇਸ ਤੋਂ ਬਚਣ ਦੀ ਇੱਛਾ ਰਖਦੇ ਹਨ। ਇਹ ਮਾਰਕਸਵਾਦ ਨੂੰ ਤੋੜ-ਮਰੋੜ ਕੇ ਇਸ ਰੂਪ ਵਿੱਚ ਵਿਆਖਿਆ ਕਰਦੇ ਹਨ ਕਿ ਕ੍ਰਾਂਤੀਕਾਰੀ ਕਾਰਵਾਈ ਅਸੰਭਵ ਕਿਵੇਂ ਹੈ।
ਦੂਜੀ ਤਰ੍ਹਾਂ ਦੇ ਨੇਤਾ ਕੇਵਲ ਸਤਹੀ ਪੱਧਰ ਦੇ ਅੰਦੋਲਨਕਰਤਾ ਹੁੰਦੇ ਹਨ। ਉਹ ਜਦੋਂ ਤੱਕ ਰੋਕਾਂ ਨਾਲ ਟਕਰਾਕੇ ਆਪਣਾ ਸਿਰ ਨਹੀਂ ਤੋੜ ਲੈਂਦੇ ਉਦੋਂ ਤੀਕ ਉਨ੍ਹਾਂ ਨੂੰ ਕਦੇ ਰੋਕਾਂ ਨਜ਼ਰ ਹੀ ਨਹੀਂ ਆਉਂਦੀਆਂ। ਉਹ ਸਮਝਦੇ ਹਨ ਕਿ ਬਸ ਭਾਸ਼ਣ ਝਾੜ ਕੇ ਹੀ ਅਸਲੀ ਮੁਸ਼ਕਲਾਂ ਤੋਂ ਨਿਜਾਤ ਪਾ ਲੈਣਗੇ। ਉਹ ਹਰ ਚੀਜ਼ ਨੂੰ ਅੰਤਾਂ ਦੇ ਆਸ਼ਾਵਾਦ ਨਾਲ ਦੇਖਦੇ ਹਨ ਅਤੇ ਜਦੋਂ ਸਚਮੁਚ ਕੁਝ ਕਰਨ ਨੂੰ ਹੁੰਦਾ ਹੈ ਠੀਕ ਉਸੇ ਸਮੇਂ ਉਹ ਪਾਲਾ ਬਦਲ ਲੈਂਦੇ ਹਨ।
ਪੰਨਾ 80
ਪੰਨਾ ਨੰਬਰ 75 ਤੋਂ 100 ਤੱਕ ਖਾਲੀ ਹਨ।
81