ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੇਲ੍ਹ ਨੋਟ-ਬੁੱਕ.pdf/82

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਸਮਾਜਿਕ ਵਿਗਿਆਨ


ਪੰਨਾ 101

ਮੁੱਲ : “1 ਪਾਅ ਮੱਕੀ = ਉ / ਲੋਹੇ ਦੀ ਕੀਮਤ। ਇਹ ਸਮੀਕਰਨ ਸਾਨੂੰ ਕੀ ਦੱਸਦਾ ਹੈ? ਇਹ ਸਾਨੂੰ ਦੱਸਦਾ ਹੈ ਕਿ ਦੋ ਅੱਡ ਅੱਡ ਚੀਜ਼ਾਂ ਵਿੱਚ -ਪਾਈਆ ਮੱਕੀ ਅਤੇ ਲੋਹੇ ਦੀ ੳ ਕੀਮਤ ਵਿੱਚ - ਸਾਂਝੇ ਗੁਣਾਂ ਵਾਲੀ ਕੋਈ ਚੀਜ਼ ਦੋਨ੍ਹਾਂ ਵਿਚ ਲੁਪਤ ਰੂਪ ਵਿਚ ਮੌਜੂਦ ਹੈ। ਇਸ ਲਈ ਇਨ੍ਹਾਂ ਦੋ ਚੀਜਾਂ ਨੂੰ ਅਵੱਸ਼ ਹੀ ਕਿਸੇ ਅਜਿਹੀ ਤੀਜੀ ਚੀਜ਼ ਦੇ ਬਰਾਬਰ ਹੋਣਾ ਚਾਹੀਦਾ ਹੈ, ਜੋ ਖੁਦ ਨਾ ਤਾਂ ਪਹਿਲੀ ਚੀਜ਼ ਹੋਵੇ ਅਤੇ ਨਾ ਹੀ ਦੂਜੀ ਚੀਜ਼ ...। ਹੁਣ ਆਓ ਆਪਾਂ ਇਨਾਂ ਦੋਹਾਂ ਉਤਪਾਦਾਂ 'ਚ ਹਰੇਕ ਅੰਦਰ ਮੌਜੂਦ ਇਸ ਤੀਸਰੀ ਚੀਜ਼ ਤੇ ਵਿਚਾਰ ਕਰੀਏ, ਇਹ ਹਰ ਉਤਪਾਦ ਵਿਚ ਇੱਕ ਹੀ ਅਭੌਤਿਕ ਯਥਾਰਥ ਦੇ ਰੂਪ ਵਿਚ, ਇਕ ਸਾਰ ਮਨੁੱਖੀ ਮਿਹਨਤ ਯਾਨਿ ਉਸ ਮਿਹਨਤ ਸ਼ਕਤੀ ਦੇ ਮਹਿਜ਼ ਇੱਕ ਜੋੜ ਦੇ ਰੂਪ ਵਿਚ ਨਿਹਿਤ ਹੈ ਜਿਸ ਵਿਚ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਸ ਮਿਹਨਤ ਸ਼ਕਤੀ ਦੇ ਖਰਚ ਕੀਤੇ ਜਾਣ ਦਾ ਢੰਗ ਕੀ ਰਿਹਾ। ਹੁਣ ਇਹ ਸਾਰੀਆਂ ਚੀਜਾਂ ਸਾਨੂੰ ਦਸਦੀਆਂ ਹਨ ਕਿ ਇਨ੍ਹਾਂ ਉਤਪਾਦਾਂ ਦੇ ਉਤਪਾਦਨ ਵਿਚ ਮਨੁੱਖੀ ਮਿਹਨਤ ਖਰਚ ਕੀਤੀ ਗਈ ਹੈ, ਯਾਨਿ ਇਨ੍ਹਾਂ ਵਿਚ ਮਿਹਨਤ ਹੀ ਮੂਰਤੀਮਾਨ ਹੋਈ ਹੈ। ਹੁਣ ਜਦੋਂ ਅਸੀਂ ਇਸ ਸਮਾਜਕ ਯਥਾਰਥ ਯਾਨੀ ਮਿਹਨਤ ਨੂੰ ਉਸਦੇ ਅੱਡ ਅੱਡ ਸਪਸ਼ਟ ਮੂਰਤੀਮਾਨ ਰੂਪਾਂ ਵਿਚ ਦੇਖਦੇ ਹਾਂ ਤਾਂ ਜਨ ਸਧਾਰਣ ਦੇ ਲਈ ਇਹ ਹੀ ਮੁੱਲ ਅਖਵਾਉਂਦੇ ਹਨ।

ਮਾਰਕਸ “ਪੂੰਜੀ” ਅੰਗਰੇਜ਼ੀ ਅਨੁਵਾਦ (ਪੰਨਾ 3,4,5)

ਕਾਨੂੰਨ : “ਖੈਰ, ਸਮਾਜ ਕਾਨੂੰਨ ਤੇ ਅਧਾਰਿਤ ਨਹੀਂ ਹੁੰਦਾ। ਇਹ ਤਾਂ ਇਕ ਕਾਨੂੰਨੀ ਗਲਪ ਹੈ। ਇਸਦੇ ਉਲਟ ਕਾਨੂੰਨ ਨੂੰ ਜਰੂਰ ਹੀ ਸਮਾਜ ਤੇ ਅਧਾਰਿਤ ਹੋਣਾ ਚਾਹੀਦਾ ਹੈ। ਉਸਨੂੰ ਨਿਸਚੇ ਹੀ ਸਮਾਜ ਦੇ ਹਿੱਤ ਅਤੇ ਲੋੜਾਂ ਦਾ ਪੇਸ਼ਕਾਰ ਹੋਣਾ ਚਾਹੀਦਾ ਹੈ ਅਤੇ ਇਸਨੂੰ ਉਦਯੋਗਿਕ ਉਤਪਾਦਨ ਦੀ ਮਨਮਰਜੀ ਦੀ ਥਾਂ ਤੇ ਉਤਪਾਦਨ ਦੀ ਸਮਾਜਿਕ ਤੇ ਨਿਰਵਿਵਾਦ ਰੂਪ ਵਿਚ ਭੌਤਿਕ ਉਤਪਾਦਨ ਪ੍ਰਣਾਲੀ ਦੇ ਅਧਾਰਿਤ ਹੋਣਾ ਚਾਹੀਦਾ ਹੈ। ਇਸ ਸਮੇਂ ਮੇਰੇ ਹੱਥ ਵਿਚ ਨੈਪੋਲੀਅਨ ਸੰਹਿਤਾ ਹੈ ਪਰ ਇਸ ਨੂੰ ਆਧੁਨਿਕ ਨਾਗਰਿਕ ਸਮਾਜ ਨੇ ਪੈਦਾ ਨਹੀਂ ਕੀਤਾ। 18ਵੀਂ ਸਦੀ ਵਿੱਚ ਜਨਮਿਆ ਅਤੇ 19ਵੀਂ ਸਦੀ ਵਿਚ ਵਿਕਸਿਤ ਹੋਇਆ ਸਮਾਜ ਇਸ ਸੰਹਿਤਾ ਵਿਚ ਸਿਰਫ ਇੱਕ ਕਾਨੂੰਨੀ ਅਭਿਵਿਅਕਤੀ ਦੇ ਰੂਪ ਵਿਚ ਨਿਹਿਤ ਹੈ। ਜਦੋਂ ਇਹ ਸਮਾਜਕ ਹਾਲਤਾਂ ਦੇ ਅਨੁਰੂਪ ਨਹੀਂ ਰਹਿ ਜਾਵੇਗਾ ਤਾਂ ਉਸ ਸਮੇਂ ਇਹ ਮਹਿਜ ਰੱਦੀ ਕਾਗਜ਼ ਦਾ ਪੁਲੰਦਾ ਹੀ ਸਿੱਧ ਹੋਵੇਗਾ।

82