ਸੀ, ਯਾਨਿ ਕਿ ਉਸ ਲੰਮੀ ਕਾਲ ਕੋਠੜੀ ਵਿੱਚ, ਜਿਸਦੇ ਅੰਦਰ ਕੋਈ ਰੋਸ਼ਨੀ ਨਾ ਜਾ ਸਕੇ, ਫੇਰ ਉਥੇ ਤੈਨੂੰ ਨੰਗੀ ਫਰਸ਼ ਤੇ ਪਿੱਠ ਭਾਰ ਪਾਇਆ ਜਾਵੇ, ਤੇਰੇ ਤੇੜ ਸਿਰਫ ਇਕ ਕਪੜਾ ਹੋਵੇ ਬਾਕੀ ਸਾਰਾ ਨੰਗਾ ਹੋਵੇ, ਤੇਰੇ ਸਰੀਰ ਉਤੇ ਲੋਹੇ ਦਾ ਐਨਾ ਭਾਰੀ ਬੋਝ ਰਖਿਆ ਜਾਵੇ ਜਿੰਨਾਂ ਤੂੰ ਬਰਦਾਸ਼ਤ ਕਰ ਸਕੇ ਅਤੇ ਫਿਰ ਉਸ ਨਾਲੋਂ ਵੀ ਭਾਰੀ।ਤੈਨੂੰ ਪਹਿਲੇ ਦਿਨ ਖਾਣ ਲਈ ਭਾਰੀਆਂ ਤੋਂ ਭਾਰੀਆਂ ਰੋਟੀਆਂ ਦੇ ਇਲਾਵਾ ਹੋਰ ਕੋਈ ਚੀਜ਼ ਨਾ ਦਿਤੀ ਜਾਵੇ। ਦੂਜੇ ਦਿਨ ਜੇਲ ਦੇ ਫਾਟਕ ਦੇ ਨੇੜਲੇ ਟੋਏ ਵਿਚੋਂ ਪਾਣੀ ਦੇ ਤਿੰਨ ਘੁੱਟ ਦਿਤੇ ਜਾਣ। ਤੀਜੇ ਦਿਨ ਫਿਰ ਪਹਿਲਾਂ ਵਰਗਾ ਹੀ ਖਾਣਾ ਦਿਤਾ ਜਾਵੇ ਅਤੇ ਅਜਿਹੀਆਂ ਰੋਟੀਆਂ ਅਤੇ ਅਜਿਹਾ ਪਾਣੀ ਇੱਕ ਇੱਕ ਦਿਨ ਦੇ ਅੰਤਰ ਨਾਲ ਉਦੋਂ ਤੱਕ ਦਿੱਤਾ ਜਾਵੇ ਜਦੋਂ ਤਕ ਕਿ ਤੂੰ ਮਰ ਨਾ ਜਾਵੇਂ”
ਇਹ ਸਜਾ ਔਰਤ ਮਰਦ ਦੋਨ੍ਹਾਂ ਨੂੰ ਸਮਾਨ ਰੂਪ ਵਿਚ ਉਨ੍ਹਾਂ ਸਾਰੇ ਤਰ੍ਹਾਂ ਦੇ ਜੁਰਮਾਂ ਦੇ ਲਈ ਦਿਤੀ ਗਈ ਜਿਹੜੇ ਗੈਰ-ਮਾਮੂਲੀ ਨਹੀਂ ਸਨ।
ਪੰਨਾ 116
ਵਿਦੇਸ਼ੀ ਅਧੀਨਤਾ: ਵਿਦੇਸ਼ੀ ਜੂਲੇ ਦੀ ਅਧੀਨਤਾ ਰਾਸ਼ਟਰ ਦੇ ਪਤਨ ਲਈ ਸਭ ਤੋਂ ਪ੍ਰਬਲ ਕਾਰਨਾਂ ਵਿਚੋਂ ਇੱਕ ਹੈ।
ਪ੍ਰੋ. ਏ. ਈ. ਰਾਸ
ਲੋਕਤੰਤਰ ਦੀ ਪ੍ਰਭੂਸੱਤਾ ਅਤੇ ਵਿਦੇਸ਼ੀ ਰਾਸ਼ਟਰ ਵਿਦੇਸ਼ੀ ਜਨਤਾ ਦੇ ਉਤੇ ਇਕ ਲੋਕਤੰਤਰ ਦੀਆਂ ਕਾਰਵਾਈਆਂ ਜਿੰਨੀਆਂ ਝਪਟਾਮਾਰ ਅਤੇ ਕਠੋਰ ਹੁੰਦੀਆਂ ਹਨ ਉਨੀਆਂ ਹੋਰ ਕਿਸੇ ਵੀ ਸ਼ਾਸ਼ਨ ਦੀਆਂ ਨਹੀਂ ਹੁੰਦੀਆਂ।
ਲਾਲਾ ਜੀ81
ਵਿਆਹ: ਡਾ: ਟੈਗੋਰ ਦਾ ਮੰਨਣਾ ਹੈ ਕਿ ਆਦਿਮ ਯੁਗ ਤੋਂ ਲੈ ਕੇ ਅੱਜ ਤੱਕ ਵਿਆਹ ਦੀ ਪ੍ਰਣਾਲੀ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਸਾਰੀ ਦੁਨੀਆਂ ਵਿੱਚ ਇਸਤਰੀ ਅਤੇ ਪੁਰਸ਼ ਦੇ ਸੱਚੇ ਮੇਲ ਦੇ ਰਾਹ ਵਿੱਚ ਰੁਕਾਵਟ ਬਣੀ ਹੋਈ ਹੈ, ਇਹ ਤਾਂ ਹੀ ਸੰਭਵ ਹੈ ਜਦੋਂ ਸਮਾਜ ਐਨਾ ਸਮਰੱਥ ਹੋ ਜਾਵੇ ਕਿ ਉਹ ਇਸਤਰੀ ਨੂੰ ਘਰ ਵਿਚ ਰਚਨਾਤਮਿਕ ਕੰਮ ਕਰਨ ਤੋਂ ਰੋਕੇ ਬਿਨਾ ਉਸਦੀ ਵਿਸ਼ਿਸ਼ਟ ਪ੍ਰਤਿਭਾ ਨੂੰ ਰਚਨਾਤਮਿਕ ਕੰਮ ਵਿੱਚ ਲਾਣ ਲਈ ਇੱਕ ਵਿਆਪਕ ਖੇਤਰ ਮੁਹੱਈਆ ਕਰ ਸਕੇ।
93