ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੇਲ੍ਹ ਨੋਟ-ਬੁੱਕ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੰਨਾ 117

ਨਾਗਰਿਕ ਅਤੇ ਮਨੁੱਖ : ਸਪਾਰਟਾ ਵਾਸੀ ਪੇਡਾਰਕਟੀਜ਼ ਤਿੰਨ ਸੌ ਦੀ ਪ੍ਰੀਸ਼ਦ ਵਿਚ ਦਾਖਲੇ ਲਈ ਗਿਆ ਪਰ ਉਸਨੂੰ ਵਾਪਸ ਕਰ ਦਿਤਾ ਗਿਆ। ਉਹ ਇਸ ਖੁਸ਼ੀ ਵਿਚ ਵਾਪਸ ਚਲਾ ਗਿਆ ਕਿ 300 ਸਪਾਰਟਾਵਾਸੀ ਉਸ ਨਾਲੋਂ ਬੇਹਤਰ ਤਾਂ ਸਨ। ਮੈਂ ਸਮਝਦਾ ਹਾਂ ਕਿ ਇਸ ਵਿੱਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਕਿ ਉਹ ਸੱਚਾ ਸੀ, ਉਹ ਇੱਕ ਸੱਚਾ ਨਾਗਰਿਕ ਸੀ।

ਇਕ ਸਪਾਰਟਾਵਾਸੀ ਮਾਂ ਦੇ ਪੰਜ ਬੇਟੇ ਸੈਨਾ ਵਿੱਚ ਸਨ।ਇੱਕ ਦਾਸ ਆਇਆ। ਕੰਬਦੇ ਹੋਏ ਉਸਨੇ ਸਮਾਚਾਰ ਦੱਸਿਆ, “ ਤੁਹਾਡੇ ਪੰਜੇ ਬੇਟੇ ਮਾਰੇ ਗਏ।”
“ਤੁੱਛ ਦਾਸ, ਕੀ ਮੈਂ ਤੇਰੇ ਤੋਂ ਇਹ ਪੁੱਛਿਆ ਸੀ?”
“ਅਸੀਂ ਜਿੱਤ ਗਏ ਹਾਂ।" ਉਹ ਦੇਵਤਿਆਂ ਦਾ ਧੰਨਵਾਦ ਕਰਨ ਲਈ ਭੱਜ ਕੇ ਮੰਦਰ ਵਿਚ ਚਲੀ ਗਈ।
ਉਹ ਇੱਕ ਸੱਚੀ ਨਾਗਰਿਕ ਸੀ।

ਐਮਿਲੀ 82, ਪੰਨਾ 8

ਜੀਵਨ ਅਤੇ ਸਿਖਿਆ : ਲੋਕ ਸਿਰਫ ਆਪਣੇ ਬੱਚੇ ਦੀ ਜ਼ਿੰਦਗੀ ਦੀ ਸਲਾਮਤੀ ਬਾਰੇ ਸੋਚਦੇ ਰਹਿੰਦੇ ਹਨ, ਪਰ ਐਨਾ ਹੀ ਕਾਫੀ ਨਹੀਂ ਹੈ ਜੇ ਉਹ ਮਨੁੱਖ ਹੈ ਤਾਂ ਉਸਨੂੰ ਖੁਦ ਵੀ ਆਪਣੀ ਜਿੰਦਗੀ ਦੀ ਸਲਾਮਤੀ ਲਈ ਸਿੱਖਿਅਤ ਹੋਣਾ ਜਰੂਰੀ ਹੈ ਤਾਂ ਕਿ ਉਹ ਕਿਸਮਤ ਦੇ ਥਪੇੜਿਆਂ ਨੂੰ ਸਹਿ ਸਕੇ ਅਤੇ ਗਰੀਬੀ ਦਾ ਮੁਕਾਬਲਾ ਕਰ ਸਕੇ, ਜਰੂਰਤ ਪੈਣ ਤੇ ਆਇਰਲੈਂਡ ਦੀ ਬਰਫ ਵਿੱਚ ਜਾਂ ਮਾਲਟਾ ਦੀਆਂ ਤਪਦੀਆਂ ਚਟਾਨਾਂ ਤੇ ਰਹਿ ਸਕੇ। ਬੇਕਾਰ ਹੀ ਤੁਸੀਂ ਮੌਤ ਦੇ ਵਿਰੁਧ ਖੈਰ ਮਨਾਉਂਦੇ ਹੋ, ਉਸਨੇ ਮਰਨਾ ਤਾਂ ਹੈ ਹੀ, ਅਤੇ ਭਾਵੇਂ ਤੁਸੀਂ ਆਪਣੀਆਂ ਸਾਵਧਾਨੀਆਂ ਦੇ ਨਾਲ ਉਸ ਨੂੰ ਮਰਨ ਨਾ ਦੇਣਾ ਚਾਹੋ, ਪਰ ਇਹ ਮੁਗਾਲਤਾ ਤਾਂ ਹੈ ਹੀ।

ਉਸ ਨੂੰ ਮੌਤ ਤੋਂ ਬਚਣ ਦੀ ਥਾਂ ਤੇ ਜਾਣ ਦੀ ਸਿਖਿਆ ਦੇਵੋ। ਜੀਵਨ ਸਾਹ ਲੈਣਾ ਨਹੀਂ ਸਗੋਂ ਕਰਮ ਹੈ। ਆਪਣੀਆਂ ਇੰਦਰੀਆਂ, ਦਿਮਾਗ, ਸਮਰਥਾਵਾਂ ਅਤੇ ਆਪਣੀ ਹੋਂਦ ਨੂੰ ਚੇਤਨ ਬਣਾਈ ਰਖਣ ਵਾਲੇ ਹਰ ਭਾਗ ਦੀ ਵਰਤੋਂ ਕਰਨੀ ਹੈ। ਜੀਵਨ ਦਾ ਅਰਥ ਉਂਮਰ ਦੀ ਲੰਬਾਈ ਨਾਲ ਘੱਟ ਜੀਣ ਦੇ ਬੇਹਤਰ ਢੰਗ ਨਾਲ ਵੱਧ ਹੈ। ਇਕ ਆਦਮੀ ਸੌ ਸਾਲ ਦੇ ਮਗਰੋਂ ਕਬਰ ਵਿੱਚ ਜਾ ਸਕਦਾ ਹੈ ਪਰ ਉਸਦਾ ਜੀਣਾ ਨਿਰਾਰਥਕ ਹੋ ਸਕਦਾ ਹੈ ਚੰਗਾ ਹੁੰਦਾ ਕਿ ਉਹ ਜਵਾਨੀ ਵਿਚ ਹੀ ਮਰ ਗਿਆ ਹੁੰਦਾ।

ਐਮਿਲੀ, ਪੰਨਾ 10

94