ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੇਲ੍ਹ ਨੋਟ-ਬੁੱਕ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੰਨਾ 118

ਸੱਚ : ਸੱਚ ਕੋਈ ਖ਼ਜਾਨਾ ਨਹੀਂ ਦਿੰਦਾ ਅਤੇ ਜਨਤਾ ਕੋਈ ਰਾਜਦੂਤ ਜਾਂ ਪ੍ਰੋਫੈਸਰ ਦੀ ਪਦਵੀ ਜਾਂ ਪੈਨਸ਼ਨ ਨਹੀਂ ਦਿੰਦੀ।

ਰੂਸੋ, 122, ਐਸ. ਸੀ,83

ਜੁਰਮ ਅਤੇ ਮੁਜਰਿਮ : ਪੱਕੀ-ਪਕਾਈ ਧਾਰਨਾ ਦੇ ਕੇ ਜੁਰਮ ਨੂੰ ਸਮਝਿਆ ਨਹੀਂ ਜਾ ਸਕਦਾ। ਲੋਕ ਜਿਵੇਂ ਸੋਚਦੇ ਹਨ ਇਸ ਨਾਲੋਂ ਉਸ ਦਾ ਫਲਸਫਾ ਕੁਝ ਵਧ ਹੀ ਜਟਿਲ ਹੈ। ਇਹ ਤਾਂ ਮੰਨੀ ਹੋਈ ਗੱਲ ਹੈ ਕਿ ਨਾ ਤਾਂ ਕੋਈ ਕੈਦ, ਨਾ ਕੋਈ ਕਾਲ-ਕੋਠੜੀ, ਅਤੇ ਨਾ ਹੀ ਕੋਈ ਸਖਤ ਮੁਸ਼ੱਕਤ ਦੀ ਪ੍ਰਣਾਲੀ ਹੀ ਕਿਸੇ ਮੁਜਰਿਮ ਨੂੰ ਸੁਧਾਰ ਸਕਦੀ ਹੈ। ਦੰਡ ਵਿਧਾਨ ਦੇ ਇਹ ਰੂਪ ਸਿਰਫ ਉਸੇ ਨੂੰ ਦੰਡਿਤ ਕਰਦੇ ਹਨ ਅਤੇ ਸਮਾਜ ਨੂੰ ਇਹ ਭਰੋਸਾ ਦਿੰਦੇ ਹਨ ਕਿ ਉਹ ਹੋਰ ਜੁਰਮ ਨਹੀਂ ਕਰੇਗਾ। ਕੈਦ, ਨਿਯਮ-ਵਿਧਾਨ ਅਤੇ ਸਖਤ ਤੋਂ ਸਖਤ ਮੁਸ਼ੱਕਤ ਉਸ ਉਪਰ ਕੋਈ ਅਸਰ ਨਹੀਂ ਕਰ ਸਕਦੇ। ਇਸ ਗੱਲ ਤੋਂ ਛੁੱਟ ਕਿ ਅਜਿਹੇ ਵਿਅਕਤੀਆਂ ਵਿਚ ਇਕ ਭਾਰੀ ਨਫ਼ਰਤ, ਵਰਜਿਤ ਕੰਮ ਨੂੰ ਚਾਅ ਨਾਲ ਕਰਨ ਦੀ ਇਕ ਲਲਕ ਅਤੇ ਇਕ ਖੌਫ਼ਨਾਕ ਹੁਕਮਅਦੂਲੀ ਹੀ ਵਿਕਸਿਤ ਹੋ ਜਾਂਦੀ ਹੈ। ਇਸ ਲਈ ਮੇਰਾ ਪੱਕੇ ਤੌਰ ਤੇ ਇਹ ਮੰਨਣਾ ਹੈ ਕਿ ਇਹ ਕਾਲ ਕੋਠੜੀ ਵਾਲੀ ਪਰੰਪਰਾ ਪ੍ਰਣਾਲੀ ਦਿਖਾਵਟੀ ਅਤੇ ਧੋਖੇ ਭਰੇ ਨਤੀਜੇ ਹੀ ਦਿੰਦੀ ਹੈ। ਇਹ ਮੁਜਰਿਮ ਦੀ ਸਾਰੀ ਤਾਕਤ ਨਿਚੋੜ ਲੈਂਦੀ ਹੈ ਅਤੇ ਉਸ ਨੂੰ ਬਲਹੀਣ ਕਰਕੇ ਅਤੇ ਡਰਾਕੇ ਉਸ ਦੀ ਆਤਮਾ ਨੂੰ ਮਾਰ ਦਿੰਦੀ ਹੈ। ਇਸ ਪ੍ਰਕਾਰ ਅਖੀਰ ਉਸਨੂੰ ਪਛਤਾਵੇ ਅਤੇ ਸੁਧਾਰ ਕੇ ਇਕ ਨਮੂਨੇ ਦੇ ਤੌਰ ਤੇ, ਇਕ ਬੇਜਾਨ ਯਾਦਗਾਰ ਦੇ ਰੂਪ ਵਿਚ ਪ੍ਰਸਤੁਤ ਕਰਦੀ ਹੈ।

ਦ ਹਾਊਸ ਆਫ਼ ਡੈੱਡ 84 ਪੰਨਾ 17, ਫੇਦੌਰ ਦੋਸਤੋਵਸਕੀ


ਪੰਨਾ 119

ਇੱਛਾ ਬਨਾਮ ਸੰਤੁਸ਼ਟੀ : ਜੇ ਇਕ ਚੇਤਨ ਜੀਵ ਦੀਆਂ ਸ਼ਕਤੀਆਂ ਉਸਦੀਆਂ ਇਛਾਵਾਂ ਦੇ ਬਰਾਬਰ ਹੁੰਦੀਆਂ ਤਾਂ ਉਹ ਪੂਰੀ ਤਰ੍ਹਾਂ ਸੁਖੀ ਹੁੰਦਾ. . . । ਪਰ ਸਿਰਫ ਆਪਣੀਆਂ ਇਛਾਵਾਂ ਨੂੰ ਸੀਮਤ ਕਰਨਾ ਹੀ ਕਾਫੀ ਨਹੀਂ ਹੈ ਕਿਉਂਕਿ ਜੇ ਉਹ ਸਾਡੀਆਂ ਸ਼ਕਤੀਆਂ ਤੋਂ ਘਟ ਹੈ ਫੇਰ ਤਾਂ ਸਾਡੀਆਂ ਸਮਰਥਾਵਾਂ ਦਾ ਇਕ ਅੰਸ਼ ਉਂਝ ਹੀ ਬੇਕਾਰ ਚਲਿਆ ਜਾਵੇਗਾ ਅਤੇ ਫੇਰ ਅਸੀਂ ਆਪਣੇ ਪੂਰੇ ਅਸਤਿਤਵ ਦਾ ਆਨੰਦ ਵੀ ਨਹੀਂ ਲੈ ਸਕਾਂਗੇ। ਇਸੇ ਤਰਾਂ ਆਪਣੀ ਸ਼ਕਤੀਆਂ ਦਾ ਮਹਿਜ ਵਿਸ਼ਵਾਸ ਵੀ ਕਾਫੀ ਨਹੀਂ ਹੈ

95