ਸਲਾਨਾ ਉਤਪਾਦਨ ਰਿਹਾ = 2000,000,000 ਪੌਂਡ
ਵਿਦੇਸ਼ੀ ਨਿਵੇਸ਼ਾਂ ਤੋਂ ਲਾਭ = 200,000,000 ਪੌਂਡ
ਜੋੜ = 2200,000,000 ਪੌਂਡ
ਵੰਡ : ਕੁਲ ਆਬਾਦੀ ਦੇ 1/9 ਭਾਵ ਪੂੰਜੀਪਤੀ ਜਾਂ ਬੁਰਜੂਆ ਨੇ ਲੈ ਲਿਆ ਕੁੱਲ ਉਤਪਾਦਨ ਦਾ 1/2 ਭਾਵ 11,00,000,000 ਪੌਂਡ
(ਔਸਤ ਆਮਦਨੀ ਘੱਟੋ ਘੱਟ 160 ਪੌਂਡ ਸਲਾਨਾ)
ਕੁਲ ਅਬਾਦੀ ਦੇ 2/9 ਭਾਵ ਨਿੱਕ ਬੁਰਜੂਆ ਵਰਗ ਨੇ ਬਾਕੀ ਅੱਧੇ ਦਾ 1/3 ਜਾਂ ਕੁੱਲ ਦਾ 1/6 ਲੈ ਲਿਆ ਭਾਵ 300,000,000 ਪੌਂਡ (ਔਸਤ ਆਮਦਨੀ 160 ਪੌਂਡ ਸਲਾਨਾ ਤੋਂ ਘੱਟ) ਆਬਾਦੀ ਦੇ 2/3 ਭਾਵ ਸਰੀਰਕ ਕਿਰਤ ਕਰਨ ਵਾਲੇ ਜਾਂ ਸਰਵਹਾਰਾ ਨੂੰ ਬਾਕੀ ਮਿਲਿਆ 800,00,000 ਪੌਂਡ (ਔਸਤ ਆਮਦਨੀ 60 ਪੌਂਡ ਸਲਾਨਾ)
ਸੰਯੁਕਤ ਰਾਜ ਅਮਰੀਕਾ : 1890 ਵਿੱਚ
ਕੁੱਲ ਉਤਪਾਦਨ ਦਾ 40 ਪ੍ਰਤੀਸ਼ਤ (ਉਤਪਾਦਨ ਦੇ) ਸਾਧਨਾਂ ਦੇ ਮਾਲਕਾਂ ਨੂੰ ਮਿਲਿਆ ਕੁਲ ਉਤਪਾਦਨ ਦਾ 60 ਪ੍ਰਤੀਸ਼ਤ ਸਾਰੇ ਮਜਦੂਰਾਂ ਨੂੰ ਦਿਤਾ ਗਿਆ।
ਪੰਨਾ 124
ਜੀਵਨ ਦਾ ਉਦੇਸ਼ :ਜੀਵਨ ਦਾ ਉਦੇਸ਼ ਮਨ ਨੂੰ ਕਾਬੂ ਕਰਨਾ ਨਹੀਂ ਸਗੋਂ ਉਸਦਾ ਠੀਕ ਵਿਕਾਸ ਕਰਨਾ ਹੈ। ਮਰਨ ਤੋਂ ਬਾਅਦ ਮੁਕਤੀ ਪ੍ਰਾਪਤ ਕਰਨਾ ਨਹੀਂ ਸਗੋਂ ਇਸ ਸੰਸਾਰ ਵਿਚ ਹੀ ਉਸਦਾ ਸਭ ਤੋਂ ਵਧੀਆ ਇਸਤੇਮਾਲ ਕਰਨਾ ਹੈ, ਕੇਵਲ ਧਿਆਨ ਵਿਚ ਹੀ ਨਹੀਂ ਬਲਕਿ ਰੋਜਾਨਾ ਜੀਵਨ ਦੇ ਯਥਾਰਥ ਅਨੁਭਵ ਵਿਚ ਵੀ ਸੱਚ, ਚੰਗਿਆਈ ਅਤੇ ਸੁੰਦਰਤਾ ਨੂੰ ਪ੍ਰਤੱਖ ਕਰਨਾ ਹੈ। ਸਮਾਜਿਕ ਪ੍ਰਗਤੀ ਕੁਝ ਦੀ ਉਨਤੀ ਉਪਰ ਨਹੀਂ ਸਗੋਂ ਬਹੁਤਿਆਂ ਦੀ ਅਮੀਰੀ ਤੇ ਨਿਰਭਰ ਕਰਦੀ ਹੈ।ਆਤਮਿਕ ਲੋਕਤੰਤਰ ਜਾਂ ਸਰਵਸਾਂਝਾ ਭਰੱਪਣ ਕੇਵਲ ਤਦ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਜੇ ਸਮਾਜਿਕ-ਰਾਜਨੀਤਕ ਅਤੇ
ਉਦਯੋਗਿਕ ਜੀਵਨ ਵਿਚ ਮੌਕਿਆਂ ਦੀ ਸਮਾਨਤਾ ਹੋਵੇ।
98