ਹਨ? ਉਸ ਵੇਲੇ ਸਵਾਰਥ ਲਈ ਮਰਨ ਵਾਲੇ ਲੋਕ ਇਸੇ ਤਰ੍ਹਾਂ ਖ਼ੁਸ਼ ਰਹਿ ਸਕਦੇ, ਇਸ ਤਰ੍ਹਾਂ ਹੱਸਦਿਆਂ ਮੌਤ ਨਾਲ ਗਲਵੱਕੜੀ ਪਾਉਂਦੇ, ਇਹ ਅਸੰਭਵ ਲੱਗਦਾ ਹੈ। ਸਵੈ-ਆਦਰ, ਦੇਸ਼ ਲਈ ਅਤੇ ਆਜ਼ਾਦੀ ਪ੍ਰਾਪਤੀ ਆਦਿ ਪਤਾ ਨਹੀਂ ਕਿਹੜੇ-ਕਿਹੜੇ ਬੁਲੰਦ ਜਜ਼ਬਿਆਂ ਨਾਲ ਮੌਤ ਵਿਜੇਈ ਬਣ ਸਕੇ ਸਨ? ਇਸੇ ਤੋਂ ਅਸੀਂ ਉਨ੍ਹਾਂ ਦੀ ਉਤੇਜਨਾ ਅਤੇ ਜਲਦਬਾਜ਼ੀ ਨੂੰ ਭੁੱਲ ਕੇ ਉਨ੍ਹਾਂ ਦਾ ਪ੍ਰਣ ਸਮਝਣ ਵਿਚ ਸਫਲ ਹੁੰਦੇ ਹਾਂ। ਖ਼ੈਰ! ਇਕ-ਇਕ ਕਰਕੇ 49 ਤਾਂ ਤੋਪਾਂ ਨਾਲ ਉਡਾ ਦਿੱਤੇ ਗਏ ਪਰ ਪੰਜਾਹਵੇਂ ਨੇ, ਜੋ ਕਿ ਤੇਰ੍ਹਾਂ ਵਰ੍ਹਿਆਂ ਦਾ ਬਾਲਕ ਸੀ, ਉਥੇ ਝਗੜਾ ਖੜ੍ਹਾ ਕਰ ਦਿੱਤਾ। ਮਿ: ਕਾਵਨ ਇਕ ਖ਼ਤ ਵਿਚ ਲਿਖਦਾ ਹੈ:
“ਮੇਰੀ ਨੀਅਤ ਇਹ ਸੀ ਕਿ ਪੰਜਾਹਾਂ ਨੂੰ ਤਾਂ ਉਡਾ ਦਿੱਤਾ ਜਾਵੇ ਅਤੇ ਬਾਕੀ ਬਚਦੇ ਸੋਲਾਂ ਬਾਗ਼ੀ ਮਲੌਦ ਕੋਲ ਫਾਹੇ ਲਾਉਣ ਲਈ ਘੱਲ ਦਿਆਂ; ਪਰ ਇਕ ਨੇ ਪਹਿਰੇਦਾਰਾਂ ਤੋਂ ਬਚ ਕੇ ਮੇਰੇ 'ਤੇ ਖ਼ਤਰਨਾਕ ਹਮਲਾ ਕਰ ਦਿੱਤਾ। ਮੈਨੂੰ ਦਾੜ੍ਹੀ ਤੋਂ ਫੜ ਲਿਆ ਅਤੇ ਗਲ ਘੁੱਟਣ ਦੀ ਕੋਸ਼ਿਸ਼ ਕਰਨ ਲੱਗਾ ਅਤੇ ਜਿਵੇਂ ਕਿ ਉਹ ਬੜਾ ਤਾਕਤਵਰ ਬੰਦਾ ਸੀ, ਮੈਨੂੰ ਆਪਣਾ-ਆਪ ਛੁਡਾਉਣ ਦੀ ਬੜੀ ਮੁਸ਼ਕਲ ਹੋਈ। ਸਿਪਾਹੀਆਂ ਨੇ ਤਲਵਾਰਾਂ ਕੱਢੀਆਂ ਅਤੇ ਉਸ ਨੂੰ ਵੱਢ ਕੇ ਰੱਖ ਦਿੱਤਾ।”
ਇਸੇ ਘਟਨਾ ਦੇ ਸਬੰਧ ਵਿਚ ਜੋ ਗੱਲ ਸੁਣੀ ਜਾਂਦੀ ਹੈ, ਉਹ ਇੰਝ ਹੈ ਕਿ ਪੰਜਾਹਵਾਂ ਇਕ ਤੇਰ੍ਹਾਂ ਵਰ੍ਹਿਆਂ ਦਾ ਬੱਚਾਂ ਸੀ। ਉਹਨੂੰ ਦੇਖ ਕੇ ਮਿਸਜ਼ ਕਾਵਨ ਨੂੰ ‘ਤਰਸ' ਆ ਗਿਆ ਅਤੇ ਆਪਣੇ ਪਤੀ ਨੂੰ ਉਹਨੂੰ ਛੱਡ ਦੇਣ ਲਈ ਕਿਹਾ, ਪਤਨੀ ਦੇ ਕਹਿਣ 'ਤੇ ਮਿ:ਕਾਵਨ ਨੇ ਨਿਉਂ ਕੇ ਉਸ ਬੱਚੇ ਨੂੰ ਕਿਹਾ, “ਪਾਜੀਆ, ਰਾਮ ਸਿੰਘ ਦਾ ਸਾਥ ਛੱਡ ਦੇ ਅਤੇ ਕਹਿ ਦੇ ਕਿ ਮੈਂ ਉਹਦਾ ਚੇਲਾ ਨਹੀਂ ਹਾਂ, ਤੈਨੂੰ ਛੱਡ ਦਿੱਤਾ ਜਾਵੇਗਾ।” ਬਹਾਦਰ ਬਾਲਕ ਆਪਣੇ ਗੁਰੂ ਲਈ ਅਜਿਹੇ ਬੇਇੱਜ਼ਤ ਲਫ਼ਜ਼ ਬਰਦਾਸ਼ਤ ਨਾ ਕਰ ਸਕਿਆ। ਗੁਸੈਲ ਸ਼ੇਰ ਵਾਂਗਣ ਉਹ ਝਪਟਿਆ ਅਤੇ ਮਿ:ਕਾਵਨ ਨੂੰ ਦਾੜ੍ਹੀ ਤੋਂ ਫੜ ਲਿਆ ਅਤੇ ਉਦੋਂ ਤਕ ਛੱਡਿਆ ਨਾ, ਜਦ ਤਕ ਉਹਦੇ ਦੋਵੇਂ ਹੱਥ ਕੱਟ ਨਾ ਦਿੱਤੇ ਗਏ ਅਤੇ ਤਲਵਾਰਾਂ ਨਾਲ ਉਸ ਨੂੰ ਸ਼ਹੀਦ ਨਾ ਕਰ ਦਿੱਤਾ ਗਿਆ। ਇਸ ਤਰ੍ਹਾਂ ਇਸ ਦੁਖਾਂਤ ਨਾਟਕ ਦਾ ਇਕ ਹੋਰ ਕਾਂਡ ਖ਼ਤਮ ਹੋ ਗਿਆ।
ਬਿਨਾਂ ਮੁਕੱਦਮਾ ਚਲਾਇਆਂ ਪੰਜਾਹਾਂ ਨੂੰ ਤੋਪ ਨਾਲ ਉਡਾ ਦੇਣਾ ਅਤੇ ਕਤਲੇਆਮ ਕਰਨਾ ਇਕਦਮ ਗ਼ਲਤ ਹੈ। ਮਿ:ਫਾਰਸਿਥ ਅੰਬਾਲਾ ਕਮਿਸ਼ਨਰ ਨੇ ਲਿਖ ਦਿੱਤਾ ਸੀ ਕਿ ਬਿਨਾਂ ਮੁਕੱਦਮਾ ਚਲਾਇਆਂ ਕਿਸੇ ਨੂੰ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ। ਪਰ ਇਸ ਕਾਵਨ ਨੇ ਮਨ ਆਈ ਕੀਤੀ ਅਤੇ ਜਦੋਂ ਬਾਅਦ ਵਿਚ ਕਾਵਨ 'ਤੇ ਮੁਕੱਦਮਾ ਚੱਲਿਆ ਤਾਂ ਉਸ ਨੇ ਕਮਿਸ਼ਨਰ ਦਾ ਪਿਛਲੇ ਦਿਨ ਦਾ ਖ਼ਤ, ਜਿਸ ਵਿਚ ਉਸ ਨੇ ਉਹਦੀ ਵਡਿਆਈ ਕੀਤੀ ਸੀ, ਪੇਸ਼ ਕੀਤਾ। ਪਰ ਉਸ ਸਬੰਧ ਵਿਚ ਮਿ:ਫਾਰਮਿਥ ਦਾ ਕਹਿਣਾ ਹੈ ਕਿ ਮੈਂ ਮੌਕਾ ਨਾਜ਼ਕ ਜਾਣ, ਇਹ ਉਚਿਤ ਸਮਝਿਆ ਕਿ ਲੋਕਾਂ ਨੂੰ ਰੱਤੀ ਭਰ ਵੀ ਸ਼ੱਕ ਨਾ ਹੋਵੇ ਕਿ ਅਫ਼ਸਰਾਂ ਵਿਚ ਵੀ ਆਪਸ ਵਿਚ ਖਿੱਚੋਤਾਣ ਹੋ ਰਹੀ ਹੈ। ਇੰਝ ਉਸ ਦੇ ਪਿਛਲੇ ਕਾਰੇ ਦੀ ਪ੍ਰਸ਼ੰਸਾ ਕਰਕੇ ਅਤੇ ਕਤਲੇਆਮ ਕਰਨੋਂ ਵਰਜ ਦਿੱਤਾ ਸੀ ਪਰ ਬਾਕੀ ਸੋਲਾਂ ਆਦਮੀਆਂ ਨੂੰ ਵੀ ਤਾਂ ਅਗਲੇ ਹੀ ਦਿਨ ਫਾਂਸੀ ਦੇ ਦਿੱਤੀ ਗਈ।
ਉਨ੍ਹਾਂ ਵੀਰਾਂ ਦੀ ਮੌਤ ਨੇ ਅਫ਼ਸਰਾਂ ਨੂੰ ਵੀ ਪ੍ਰਭਾਵਤ ਕਰ ਦਿੱਤਾ ਸੀ, ਮਿ:ਈ. ਪਰਕਿਨਸਨਾ ਡਿਪਟੀ ਸੁਪਰਡੈਂਟ ਪੁਲਿਸ, ਆਪਣੀ 17 ਜਨਵਰੀ ਦੀ ਰਿਪੋਰਟ ਵਿਚ ਦੋ ਆਦਮੀਆਂ ਬਾਰੇ ਲਿਖਦਾ ਹੈ:
“.....ਹੀਰਾ ਸਿੰਘ ਅਤੇ ਲਹਿਣਾ ਸਿੰਘ ਦੋਵੇਂ ਆਗੂ ਲੱਗਦੇ ਹਨ ਅਤੇ ਬਣੇ-ਤਣੇ ਅਤੇ ਚੰਗੀ ਪੁਸ਼ਾਕ ਵਿਚ ਸਨ; ਪਰ ਲੱਗਦੇ ਦ੍ਰਿੜ੍ਹ ਇਰਾਦੇ ਵਾਲੇ ਅਤੇ ਬਹਾਦਰ ਸਨ।”
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/95