ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/112

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਇਧਰ ਤਾਂ ਇਹ ਸਭ ਕੁਝ ਹੋ ਰਿਹਾ ਸੀ। ਉਧਰ ਡਿਪਟੀ ਕਮਿਸ਼ਨਰ ਨੇ ਗੁਰੂ ਰਾਮ ਸਿੰਘ ਨੂੰ ਬੁਲਾਇਆ ਅਤੇ ਘਰ ਵਾਪਸ ਭੇਜ ਦਿੱਤਾ ਕਿਉਂਕਿ ਉਹ ਸਮਝਦਾ ਸੀ ਕਿ ਉਹ ਨਿਰਦੋਸ਼ ਹਨ ਕਿਉਂਕਿ ਉਨ੍ਹਾਂ ਭੜਕੇ ਹੋਏ ਕੂਕਿਆਂ ਦੀ ਖ਼ਬਰ ਦੇ ਕੇ ਪੁਲਿਸ ਨੂੰ ਚੌਕੰਨਾ ਕਰ ਦਿੱਤਾ ਸੀ। ਗੁਰੂ ਰਾਮ ਸਿੰਘ ਦੀ ਨਿਰਦੋਸ਼ਤਾ ਬਾਰੇ ਪੰਜਾਬ ਸਰਕਾਰ ਨੇ ਭਾਰਤ ਸਰਕਾਰ ਨੂੰ ਇਹ ਲਿਖਿਆ:

"ਰਾਮ ਸਿੰਘ ਦੇ ਖ਼ਿਲਾਫ ਮੁਕੱਦਮਾ ਚਲਾਉਣ ਲਈ ਕੋਈ ਖਾਸ ਅਤੇ ਸਿੱਧਾ ਸਬੂਤ ਨਹੀਂ ਹੈ।"

ਪਰ 17 ਜਨਵਰੀ ਨੂੰ ਕਮਿਸ਼ਨਰ ਦੇ ਹੁਕਮ ਨਾਲ ਘੋੜ ਸਵਾਰ ਅਤੇ ਦੂਸਰੀ ਪੁਲਿਸ ਨੇ ਕਰਨਲ ਬਾਇਲੀ ਦੀ ਅਗਵਾਈ ਹੇਠ ਹੇਠ ਭੈਣੀ ਪਿੰਡ ਨੂੰ ਅਚਾਨਕ ਘੇਰਾ ਪਾ ਲਿਆ। ਲੋਕਾਂ ਇਹ ਦੇਖ ਕੇ ਬਹੁਤ ਹੈਰਾਨੀ ਹੋਈ। ਪਰ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਸਰਕਾਰ ਉਨ੍ਹਾਂ ਨੂੰ ਫੜਨਾ ਚਾਹੁੰਦੀ ਹੈ ਤਾਂ ਉਨ੍ਹਾਂ ਆਪਣੇ-ਆਪ ਨੂੰ ਸ਼ਾਂਤੀ ਨਾਲ ਪੁਲਿਸ ਦੇ ਹਵਾਲੇ ਕਰ ਦਿੱਤਾ। ਉਸ ਵੇਲੇ ਗੁਰੂ ਰਾਮ ਸਿੰਘ ਨਾਲ ਵੱਖ-ਵੱਖ ਚਾਰ ਸੂਬਿਆਂ ਦੇ ਸਾਹਿਬ ਸਿੰਘ, ਜਵਾਹਰ ਸਿੰਘ, ਗੁਰਦਿੱਤ ਸਿੰਘ ਅਤੇ ਨਨੂ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਪਹਿਲਾਂ ਤਾਂ ਇਨ੍ਹਾਂ ਨੂੰ ਅਲਾਹਾਬਾਦ ਭੇਜਿਆ ਗਿਆ ਅਤੇ ਬਾਅਦ ਵਿਚ ਰੰਗੂਨ! ਗ੍ਰਿਫ਼ਤਾਰੀ ਰੈਜੂਲੇਸ਼ਨ 1818 ਅਨੁਸਾਰ ਹੋਈ ਸੀ। ਇਥੇ ਹੀ ਗੁਰੂ ਰਾਮ ਸਿੰਘ ਜੀ ਦੀ ਉਹ ਚਾਲ ਉਲਟੀ ਪਈ। ਜੇ ਉਹ ਉਸ ਵੇਲੇ ਬਚੇ ਰਹਿੰਦੇ ਤਾਂ ਜਲਦੀ ਹੀ ਸਾਰੀ ਹਾਲਤ ਸੰਭਲ ਜਾਣੀ ਸੀ।

ਇਧਰ ਜਿਉਂ-ਜਿਉਂ ਸੂਬੇ ਭਰ ਵਿਚ ਬਗ਼ਾਵਤ ਦੀ ਖ਼ਬਰ ਫੈਲਣ ਲੱਗੀ, ਤਿਉਂ-ਤਿਉਂ ਲੋਕ ਭੈਣੀ ਵੱਲ ਨੂੰ ਜਾਣ ਲੱਗੇ। ਸਭਨਾਂ ਲੋਕਾਂ ਦਾ ਖ਼ਿਆਲ ਸੀ ਕਿ ਜਿਸ ਦਿਨ ਦੀ ਉਡੀਕ ਸੀ, ਉਹ ਆ ਗਿਆ। ਪੁਲਿਸ ਵੀ ਚੌਕੰਨੀ ਹੋ ਗਈ ਸੀ, ਜਿਥੇ ਕੋਈ ਕੂਕਾ ਮਿਲਦਾ, ਫੜ ਲਿਆ ਜਾਂਦਾ। ਇੰਜ ਹੀ 172 ਕੂਕਿਆਂ ਦੇ ਇਕ ਜਥੇ ਦੀ ਕਰਨਲ ਬਾਇਲੀ ਨਾਲ ਭੇਟ ਹੋ ਗਈ। ਉਨ੍ਹਾਂ ਵਿਚ ਚਾਰ ਤਾਂ ਵੱਖ-ਵੱਖ ਸਥਾਨਾਂ ਦੇ ਸੂਬੇ ਸਨ: ਸਰਵਸ਼੍ਰੀ ਬ੍ਰਹਮਾ ਸਿੰਘ, ਕਾਹਨ ਸਿੰਘ, ਪਹਾੜਾ ਸਿੰਘ ਅਤੇ ਹੁਕਮ ਸਿੰਘ, ਝੱਟ ਪਹਿਲਾਂ ਲੁਧਿਆਣੇ ਅਤੇ ਫਿਰ ਗੁਰੂ ਜੀ ਕੋਲ ਇਲਾਹਾਬਾਦ ਭੇਜ ਦਿੱਤੇ ਗਏ ਅਤੇ 120 ਘਰੀਂ ਵਾਪਸ ਕਰ ਦਿੱਤੇ ਅਤੇ ਬਾਕੀ 50...।"

"...ਜਿਨ੍ਹਾਂ ਦਾ ਕੋਈ ਘਰ ਨਹੀਂ, ਤੇ ਸਿਰਫ ਦਿਖਾਵੇ ਵਾਲੇ ਗੁਜ਼ਾਰੇ ਜੋਗੇ ਕੰਮ ਕਰਦੇ ਹਨ ਪਰ ਅਸਲ ਵਿਚ ਇਹ ਬਹੁਤ ਖ਼ਤਰਨਾਕ ਜਮਾਤ ਹੈ, ਜਿਨ੍ਹਾਂ ਆਪਣਾ ਸਭ ਕੁਝ ਵੇਚ ਦਿੱਤਾ ਹੈ ਅਤੇ ਆਪਣੇ ਨੇਤਾ ਦੇ ਹੁਕਮ 'ਤੇ ਹਰ ਕੰਮ ਕਰਨ ਲਈ ਤੱਤਪਰ ਹਨ...।" ਨੂੰ ਜੇਲ ਵਿਚ ਡੱਕ ਦਿੱਤਾ ਗਿਆ। ਇਸ ਤਰ੍ਹਾਂ ਕੁਝ ਹੀ ਦਿਨਾਂ ਵਿਚ ਸਾਰਾ ਮਾਮਲਾ ਠੱਪ ਹੋ ਗਿਆ।

ਉਸ ਦੇ ਬਾਅਦ:

ਸਭ ਕੁਝ ਹੋ ਚੁੱਕਿਆ। ਨਾਟਕ ਦੀ ਮੁਹਿੰਮ ਹੋ ਚੁੱਕੀ ਅਤੇ ਫਾਰਸਿਥ 'ਤੇ ਕਤਲੇਆਮ (Summary Execution) ਕਰਨ ਦਾ ਮੁਕੱਦਮਾ ਚੱਲਿਆ। ਉਨ੍ਹਾਂ ਪੰਜਾਬ ਦੀ ਭੈੜੀ ਹਾਲਤ ਦੀ ਰੋਮਾਂਚਕਾਰੀ ਚਿੱਤਰ-ਚਿਤਰਨ ਵਿਚ ਕੋਈ ਕਸਰ ਨਾ ਛੱਡੀ ਅਤੇ ਇਨਾਮ ਲੈਣ ਦੀ ਆਸ ਰੱਖਣ ਲੱਗੇ। ਮਿ:ਕਾਵਨ ਨੂੰ ਨਾਂ ਤਬਦੀਲ ਕਰਕੇ ਇੰਗਲੈਂਡ ਭੇਜ ਦਿੱਤਾ ਗਿਆ ਅਤੇ ਮਿ:ਫਾਰਸਿਥ ਨੂੰ ਉਸੇ ਅਹੁਦੇ 'ਤੇ ਅਵਧ ਤਬਦੀਲ ਕਰ ਦਿੱਤਾ ਗਿਆ। ਪੰਜਾਹਾਂ ਨੂੰ ਤੋਪ ਨਾਲ ਉਡਾਉਣ ਅਤੇ ਸੋਲਾਂ ਨੂੰ ਬਿਨਾਂ ਮੁਕੱਦਮਾ ਚਲਾਏ, ਬਿਨਾਂ ਉਨ੍ਹਾਂ ਦੀ ਸਫ਼ਾਈ ਦੇਣ ਦਾ ਮੌਕਾ ਦਿੱਤੇ, ਫਾਂਸੀ ਦੀ ਸਜ਼ਾ ਹੋਈ। ਸਰ ਹੈਨਰੀ ਕਾਟਕ ਦੇ ਸ਼ਬਦਾਂ ਵਿਚ ਤਾਂ ਇਹ ਸਜ਼ਾ ਇਕਦਮ ਨਾ-ਕਾਫ਼ੀ ਸੀ ਪਰ ਐਂਗਲੋ ਇੰਡੀਅਨ ਅਖ਼ਬਾਰਾਂ ਵਿਚ ਇੰਨੀ ਸਜ਼ਾ ਦੇਣ 'ਤੇ ਬਹੁਤ ਵਾਵੇਲਾ ਹੋਇਆ ਸੀ।

'ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/96