ਹੈ ਅਤੇ ਨਾ ਕਿਸੇ ਹੋਰ ਵਿਚ ਹੀ। ਇਹ ਸਭ ਕੁਝ ਹਿੰਦੋਸਤਾਨ ਦੇ ਆਜ਼ਾਦ ਹੋਣ 'ਤੇ ਹੀ ਲਿਖਿਆ ਜਾਏਗਾ। ਹਾਂ ਜੇ ਕਿਸੇ ਇਸ ਜ਼ੁਲਮ, ਅਤਿਆਚਾਰ ਅਤੇ ਅਨਿਆਂ ਦਾ ਥੋੜ੍ਹਾ ਜਿਹਾ ਨਮੂਨਾ ਵੇਖਣਾ ਹੋਵੇ ਤਾਂ ਉਹਨਾਂ ਨੂੰ ਮਿਸਟਰ ਐਡਵਰਡ ਥਾਮਸਨ ਦੀ ਕਿਤਾਬ ‘ਤਸਵੀਰ ਦਾ ਦੂਜਾ ਪਹਿਲੂ' (The other side of the medal) ਪੜ੍ਹਨੀ ਚਾਹੀਦੀ ਹੈ ਜਿਸ ਵਿਚ ਉਸਨੇ ਸਭਯ ਅੰਗਰੇਜ਼ਾਂ ਦੀਆਂ ਕਰਤੂਤਾਂ 'ਤੇ ਚਾਨਣਾ ਪਾਇਆ ਹੈ ਅਤੇ ਜਿਸ ਵਿਚ ਦਸਿਆ ਗਿਆ ਹੈ ਕਿ ਕਿੱਦਾਂ ਨੀਲ ਹੇਵ ਲੌਕ, ਹੌਡਸਨ ਕੂਵਰ ਤੇ ਲਾਰੰਸ ਨੇ ਬੇਗੁਨਾਹ ਹਿੰਦੋਸਤਾਨੀ ਇਸਤਰੀਆਂ ਅਤੇ ਬੱਚਿਆਂ ਤਕ ’ਤੇ ਉਸ ਕਹਿਰ ਢਾਏ ਸਨ ਕਿ ਸੁਣ ਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ ਅਤੇ ਸਰੀਰ ਵਿਚ ਕੰਬਣੀ ਸ਼ੁਰੂ ਹੋ ਜਾਂਦੀ ਹੈ।
ਪਰ ਇਸ ਗੱਲ ਦਾ ਖ਼ਿਆਲ ਕਰਕੇ ਸੁਤੰਤਰ ਆਦਮੀਆਂ ਨੂੰ ਸ਼ਰਮ ਆਏਗੀ; ਕਿ ਉਹ ਲੋਕ ਵੀ ਜਿਨ੍ਹਾਂ ਦੇ ਬਜ਼ੁਰਗ ਇਸ ਜੰਗ ਵਿਚ ਲੜੇ ਸਨ, ਜਿਨ੍ਹਾਂ ਨੇ ਹਿੰਦੋਸਤਾਨ ਦੀ ਆਜ਼ਾਦੀ ਦੀ ਬਾਜ਼ੀ ਤੇ ਸਭ ਕੁਝ ਲਾ ਦਿੱਤਾ ਸੀ ਅਤੇ ਜਿਨ੍ਹਾਂ ਨੂੰ ਫ਼ਖਰ ਹੋਣਾ ਚਾਹੀਦਾ ਸੀ, ਉਹ ਵੀ ਇਸ ਜੰਗ ਨੂੰ ਆਜ਼ਾਦੀ ਦਾ ਜੰਗ ਆਖਣ ਤੋਂ ਡਰਦੇ ਹਨ। ਕਾਰਨ ਇਹ ਹੈ ਕਿ ਅੰਗਰੇਜ਼ੀ ਅੱਤਿਆਚਾਰ ਨੇ ਉਹਨਾਂ ਨੂੰ ਐਨਾ ਦਬਾਅ ਦਿੱਤਾ ਸੀ ਕਿ ਉਹ ਸਿਰ ਲੁਕਾ ਕੇ ਹੀ ਦਿਨ-ਕਟੀ ਕਰਦੇ ਸਨ। ਇਸ ਵਾਸਤੇ ਉਨ੍ਹਾਂ ਬਜ਼ੁਰਗਾਂ ਦੀ ਯਾਦਗਾਰ ਕਾਇਮ ਕਰਨੀ ਜਾਂ ਮਨੌਣੀ ਤਾਂ ਕਿਤੇ ਰਹੀ, ਉਹਨਾਂ ਦਾ ਨਾਮ ਲੈਣਾ ਵੀ ਗੁਨਾਹ ਸਮਝਿਆ ਜਾਂਦਾ ਸੀ।
ਪਰ ਹਾਲਾਤ ਕੁਝ ਐਸੇ ਪੈਦਾ ਹੋ ਗਏ ਜਿਨ੍ਹਾਂ ਕਰਕੇ ਕਿ ਬਾਹਰਲੇ ਦੇਸ਼ਾਂ ਵਿਚਲੇ ਹਿੰਦੋਸਤਾਨੀ ਨੌਜਵਾਨ 10 ਮਈ ਦੇ ਦਿਨ ਨੂੰ ਕੌਮੀ ਤਿਉਹਾਰ ਬਣਾ ਕੇ ਮਨਾਉਣ ਲੱਗ ਪਏ ਅਤੇ ਅਤੇ ਕੁਝ ਕੁ ਹਿੰਦੀ ਨੌਜਵਾਨ ਇਥੇ ਭਾਰਤ ਵਰਸ਼ ਵਿਚ ਵੀ ਇਹ ਤਿਉਹਾਰ ਮਨਾਉਣ ਦੇ ਕੁਝ ਆਹਰ ਕਰਦੇ ਰਹੇ ਹਨ। ਸਭ ਤੋਂ ਪਹਿਲਾਂ ਇਥੇ ਤਕ ਪਤਾ ਚਲਦਾ ਹੈ, ਇਹ ਤਿਉਹਾਰ ਇੰਗਲੈਂਡ ਵਿਚ ‘ਅਭਿੰਨਵ ਭਾਰਤ' (ਨੌਜਵਾਨ ਭਾਰਤ) ਬੈਰਿਸਟਰ ਸਾਵਰਕਰ ਦੀ ਅਗਵਾਈ ਵਿਚ ਸੰਨ 1907 ਵਿਚ ਮਨਾਇਆ ਗਿਆ। ਇਸ ਤਿਉਹਾਰ ਦੇ ਮਨਾਉਣ ਦਾ ਜਿੱਦਾਂ ਖ਼ਿਆਲ ਆਇਆ, ਉਹ ਵਾਰਤਾ ਇਸ ਪ੍ਰਕਾਰ ਹੈ, (ਗੁਲਾਮਾਂ ਨੂੰ ਆਪੂੰ ਤਾਂ ਇਹੋ ਜਿਹੇ ਯਾਦਗਾਰ ਮਨਾਉਣ ਦੇ ਖ਼ਿਆਲ ਘੱਟ ਹੀ ਉਪਜਦੇ ਹਨ।)
“1907 ਵਿਚ ਅੰਗਰੇਜ਼ਾਂ ਨੇ ਵਿਚਾਰ ਕੀਤੀ ਕਿ 1857 ਦੇ ਗ਼ਦਰੀਆਂ 'ਤੇ ਫਤਹਿ ਹਾਸਲ ਕਰਨ ਦੀ ਪੰਜਾਹਵੀਂ ਵਰ੍ਹੇ ਗੰਢ ਮਨਾਉਣੀ ਚਾਹੀਦੀ ਹੈ। 1857 ਦੀ ਯਾਦ ਤਾਜ਼ਾ ਕਰਨ ਲਈ ਹਿੰਦੋਸਤਾਨ ਅਤੇ ਇੰਗਲੈਂਡ ਦੇ ਪ੍ਰਸਿੱਧ ਅੰਗਰੇਜ਼ਾਂ ਦੇ ਅਖ਼ਬਾਰਾਂ ਨੇ ਆਪਣੇ-ਆਪਣੇ ਖਾਸ ਨੰਬਰ (ਸਪੈਸ਼ਲ ਅੰਕ) ਕੱਢੇ, ਡਰਾਮੇ ਕੀਤੇ ਗਏ ਅਤੇ ਲੈਕਚਰ ਦਿੱਤੇ ਗਏ ਅਤੇ ਹਰ ਤਰ੍ਹਾਂ ਨਾਲ ਇਹਨਾਂ ਨਾਲ ਨਾਮ-ਧਰੀਕ ਗ਼ਦਰੀਆਂ ਨੂੰ ਬਹੁਤ ਬੁਰੀ ਤਰ੍ਹਾਂ ਕੋਸਿਆ ਗਿਆ, ਇਥੋਂ ਤਕ ਕਿ ਜੋ ਕੁਛ ਵੀ ਇਹਨਾਂ ਦੇ ਮਨ 'ਚ ਆਇਆ, ਸਭ ਊਲ-ਜਲੂਲ ਇਹਨਾਂ ਨੇ ਗ਼ਦਰੀਆਂ ਖ਼ਿਲਾਫ ਆਖਿਆ ਅਤੇ ਕਈ ਤੂਫਾਨ ਤੋਲੇ। ਇਸ ਗਾਲ੍ਹਾਂ ਕੱਢਣ ਤੇ ਬਦਨਾਮ ਕਰਨ ਵਾਲੀ ਕਾਰਵਾਈ ਦੇ ਉਲਟ ਮਿਸਟਰ ਸਾਵਰਕਰ ਨੇ 1857 ਦੇ ਹਿੰਦੁਸਤਾਨੀ ਆਗੂਆਂ ਨਾਨਾ ਸਾਹਿਬ, ਮਹਾਰਾਣੀ ਝਾਂਸੀ, ਤਾਤੀਆਂ ਟੋਪੇ, ਕੁੰਵਰ ਸਿੰਘ, ਮੌਲਵੀ ਅਹਿਮਦ ਸਾਹਿਬ ਦੀ ਯਾਦ ਮਨਾਉਣ ਲਈ ਕੰਮ ਸ਼ੁਰੂ ਕਰ ਦਿੱਤਾ, ਤਾਂ ਜੋ ਕੌਮੀ ਜੰਗ ਦੇ ਸੱਚੇ ਸੁੱਚੇ ਹਾਲਾਤ ਦੱਸੇ ਜਾਣ। ਇਹ ਬੜੀ ਬਹਾਦਰੀ ਦਾ ਕੰਮ ਸੀ ਅਤੇ ਫੇਰ ਸ਼ੁਰੂ ਵੀ ਅੰਗਰੇਜ਼ੀ ਰਾਜਧਾਨੀ ਦੇ ਵਿਚ ਹੀ ਕੀਤਾ ਗਿਆ ਸੀ। ਆਮ ਅੰਗਰੇਜ਼ ਨਾਨਾ ਸਾਹਿਬ ਤੇ ਤਾਤੀਆਂ ਟੋਪੇ ਨੂੰ ਸ਼ੈਤਾਨ ਦੀ ਜਮਾਤ ਵਿਚੋਂ ਸਮਝਦੇ ਸਨ। ਇਸ ਕਰਕੇ ਲਗਭਗ ਸਾਰੇ ਹਿੰਦੋਸਤਾਨੀ ਆਗੂਆਂ ਨੇ ਇਸ ਆਜ਼ਾਦੀ ਦੀ ਜੰਗ ਨੂੰ ਮਨਾਉਣ ਵਾਲੇ ਦਿਨ ਕੋਈ ਹਿੱਸਾ ਨਾ ਲਿਆ। ਪਰ ਮਿਸਟਰ ਸਾਵਰਕਰ ਦੇ ਨਾਲ ਸਾਰੇ
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/105