ਅਸਲ ਵਿਚ ਤਾਂ ਹੁਣ ਦੀ ਤਹਿਰੀਕ 1907 ਤੋਂ ਹੀ ਚਲਦੀ ਹੈ ਅਤੇ ਫੇਰ ਉਹ ਕਦ ਕਿਸੇ ਰੰਗ ਵਿਚ ਤੇ ਕਦੀ ਕਿਸੇ ਢੰਗ ਵਿਚ ਚਲਦੀ ਚਲੀ ਗਈ। 1907 ਵਿਚ ਬੜੀ ਭਾਰੀ ਐਜੀਟੇਸ਼ਨ ਹੋਈ। ਜੋਸ਼ ਵਿਚ ਆਏ ਹੋਏ। ਲੋਕਾਂ ਨੇ ਕਈ ਥਾਈਂ ਫਸਾਦ, ਝਗੜੇ ਕੀਤੇ। ਉਨ੍ਹਾਂ ਦੀਆਂ ਕੁਝ ਗੱਲਾਂ ਸਰਕਾਰ ਨੇ ਮੰਨ ਲਈਆਂ ਅਤੇ ਫੇਰ ਤਹਿਰੀਕ ਨੂੰ ਕੁਚਲ ਸੁੱਟਿਆ। ਬਾਦ 1908-09 ਵਿਚ ਲਿਰੇਚਰ ਪੈਦਾ ਕਰਨ ਦਾ ਅਤੇ ਅੱਛੇ-ਅੱਛੇ ਖ਼ਿਆਲਾਤ ਪੱਕਿਆਂ ਕਰਨ ਦਾ ਕੰਮ ਹੁੰਦਾ ਰਿਹਾ। ਬਾਦ ਵਿਚ ਇਕ ਖ਼ੁਫੀਆ ਸੁਸਾਇਟੀ ਬਣ ਗਈ ਜਿਸ ਦਾ ਸਿੱਟਾ ਕਿ ਦਿੱਲੀ ਬੰਬ ਕੇਸ ਨਿਕਲਿਆ, ਜਿਸ ਵਿਚ ਕਿ ਚਾਰ ਸੱਜਣਾਂ ਸ਼੍ਰੀ ਅਮੀਰ ਚੰਦਰ ਜੀ, ਸ਼੍ਰੀ ਅਵਧ ਬਿਹਾਰੀ, ਸ਼੍ਰੀ ਬਾਲਮੁਕੰਦ ਜੀ ਅਤੇ ਸ਼੍ਰੀ ਬਸੰਤ ਕੁਮਾਰ ਵਿਸ਼ਵਾਸ ਨੂੰ ਫਾਂਸੀ ਹੋਈ। ਬਾਦ ਵਿਚ ਕਾਮਾਗਾਟਾਮਾਰੂ ਦਾ ਬੱਜ ਬੱਜ ਦਾ ਵਾਕਿਆ ਹੋ ਗਿਆ ਅਤੇ 1914-15 ਯਾਨੀ ਅਗਲੇ ਹੀ ਵਰ੍ਹੇ ਗ਼ਦਰ ਲਹਿਰ ਦੀ ਰੌਣਕ ਹੋਈ ਅਤੇ ਤਿੰਨ ਚਾਰ ਸਾਲ ਤੀਕ ਏਹ ਰੌਲਾ ਰੱਪਾ ਰਿਹਾ। 1919 ਵਿਚ ਬਗ਼ਾਵਤਾਂ ਅਤੇ ਮਾਰਸ਼ਲ ਲਾਅ ਹੋਇਆ। ਫੇਰ ਨਾਮਿਲਵਰਤਨ ਦੀ ਲਹਿਰ ਚੱਲੀ ਅਤੇ ਅਕਾਲੀ ਲਹਿਰਾਂ ਚੱਲੀਆਂ ਅਤੇ ਆਖ਼ਿਰ ਵਿਚ ਬੱਬਰ ਅਕਾਲੀ ਲਹਿਰ ਚੱਲੀ, ਜਿਸ ਵਿਚ ਕਿ 10-12 ਆਦਮੀ ਫ਼ਾਂਸੀ ਲਟਕਾਏ ਗਏ ਜਾਂ ਲੜਦੇ 2 ਸ਼ਹੀਦ ਹੋ ਗਏ। ਪੰਜਾਬ ਦੀਆਂ ਕੁਰਬਾਨੀਆਂ ਅਤੇ ਤਹਿਰੀਕਾਂ ਦਾ ਇਤਿਹਾਸ ਹਿੰਦੋਸਤਾਨ ਵਿਚ ਸਭ ਸੂਬਿਆਂ ਤੋਂ ਵਧੀਕ ਸੋਹਣਾ ਅਤੇ ਫ਼ਖ਼ਰ ਲਾਇਕ ਹੈ ਪਰੰਤੂ ਅਫ਼ਸੋਸ ਹੈ ਕਿ ਉਹ ਹਾਲੇ ਤੀਕ ਤਰਤੀਬ ਵਾਰ ਕਿਸੇ ਲਿਖਿਆ ਹੀ ਨਹੀਂ।
ਅੱਜ ਅਸੀਂ ਦਿੱਲੀ ਸਾਜ਼ਿਸ਼ ਦੇ ਸ਼ਹੀਦ, ਸ਼ਹੀਦ ਭਾਈ ਬਾਲਮੁਕੰਦ ਜੀ ਦਾ ਜੀਵਨ ਲਿਖ ਰਹੇ ਹਾਂ। ਅਗਲੀ ਵਾਰੀਂ ਅਸੀਂ ਸਾਜ਼ਿਸ਼ ਇਤਿਹਾਸ ਵੀ ਦੇਵਾਂਗੇ ਅਤੇ ਉਨ੍ਹਾਂ ਦੇ ਨਾਲ ਦੇ ਹੋਰ ਸ਼ਹੀਦਾਂ ਦੇ ਹਾਲਾਤ ਵੀ ਲਿਖਾਂਗੇ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹੋਰਾਂ ਨੂੰ ਜਦੋਂ ਔਰੰਗਜ਼ੇਬ ਨੇ ਦਿੱਲੀ ਵਿਚ ਕਤਲ ਕਰਵਾਇਆ ਸੀ ਉਦੋਂ ਹੀ ਉਨ੍ਹਾਂ ਦੇ ਨਾਲ ਇਕ ਬ੍ਰਾਹਮਣ ਭਾਈ ਮਤੀ ਦਾਸ ਹੋਰੀਂ ਵੀ ਹੈ ਸਨ ਅਤੇ ਉਨ੍ਹਾਂ ਨੂੰ ਵੀ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ ਸੀ, ਉਦੋਂ ਤੋਂ ਹੀ ਇਨ੍ਹਾਂ ਦੇ ਖਾਨਦਾਨ ਨੂੰ ਭਾਈ ਦਾ ਖ਼ਿਤਾਬ ਮਿਲਿਆ ਹੋਇਆ ਹੈ। ਭਾਈ ਬਾਲਮੁਕੰਦ ਜੀ ਉਸੇ ਖਾਨਦਾਨ ਵਿਚੋਂ ਸਨ। ਆਪ ਕਰਿਆਲਾ ਜ਼ਿਲਾ ਜੇਹਲਮ ਦੇ ਰਹਿਣ ਵਾਲੇ ਸਨ। ਭਾਈ ਪਰਮਾਨੰਦ ਜੀ ਦੇ ਚਾਚੇ ਦੇ ਲੜਕੇ ਸਨ। ਆਪ ਨੇ ਬੀ.ਏ. ਤੀਕ ਤਾਲੀਮ ਹਾਸਲ ਕੀਤੀ ਸੀ।
ਆਪ ਉਦੋਂ ਜੋਧਪੁਰ ਦੇ ਰਾਜੇ ਦੇ ਲੜਕਿਆਂ ਨੂੰ ਪੜੌਂਦੇ ਹੁੰਦੇ ਸਨ, ਜਦੋਂ ਕਿ ਆਪ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਥੇ ਆਪ ਦੇ ਘਰ ਦੀ ਤਲਾਸ਼ੀ ਲਈ ਗਈ ਆਪ ਦੇ ਪਿੰਡ ਵੀ ਘਰ ਦੀ ਤਲਾਸ਼ੀ ਹੋਈ, ਪਰ ਕੋਈ ਚੀਜ਼ ਐਸੀ ਨਾ ਮਿਲੀ ਜਿਸ ਤੋਂ ਕਿ ਉਹਨਾਂ ਦੇ ਖ਼ਿਲਾਫ਼ ਕੁਝ ਸਾਬਤ ਕੀਤਾ ਜਾ ਸਕਦਾ ਹੈ।
ਅਸਲ ਵਿਚ 1907 ਵਿਚ ਹੀ ਜੋ ਲਹਿਰ ਚੱਲੀ ਸੀ ਉਸ ਨਾਲ ਹੀ ਕੁਝ ਕੁ ਆਦਮੀਆਂ ਵਿਚ ਜੋਸ਼ ਭਰ ਗਿਆ ਸੀ। 1908 ਦੇ ਭਾਰਤ ਮਾਤਾ ਬੁਕ ਸੁਸਾਇਟੀ ਅਤੇ ਲਾਲਾ ਹਰਦਿਆਲ ਦੇ ਪ੍ਰਚਾਰ ਨੇ ਵੀ ਕੁਝ ਹੋਰ ਰੰਗ ਚੜ੍ਹਾ ਦਿੱਤਾ। ਉਸ ਦੇ ਬਾਅਦ ਬੰਗਾਲ ਦੇ ਇਕ ਦੋ ਆਦਮੀ ਇਧਰ ਆਏ। ਜਿਨ੍ਹਾਂ ਨੇ ਕਿ ਇਨ੍ਹਾਂ ਵਿਚੋਂ ਬਹੁਤ ਸਾਰੇ ਨੌਜਵਾਨਾਂ ਨੂੰ ਇਕ ਖੁਫ਼ੀਆ ਪਾਰਟੀ ਵਿਚ ਸ਼ਾਮਲ ਕੀਤਾ। 1910 ਵਿਚ ਸ਼੍ਰੀ ਰਾਸ ਬਿਹਾਰੀ ਬੋਸ ਨੇ ਆ ਕੇ ਪੰਜਾਬ ਦਾ ਕੰਮ ਆਪ ਸੰਗਠਤ ਕੀਤਾ ਜਿਸ ਵਿਚ ਕਿ ਭਾਈ ਬਾਲਮੁਕੰਦ ਹੋਰਾਂ ਨੂੰ ਹੀ ਲਾਹੌਰ ਦਾ ਜਥੇਦਾਰ ਮੁਕਰਰ ਕੀਤਾ ਗਿਆ।
ਦਸੰਬਰ 1912 ਨੂੰ ਦਿੱਲੀ ਵਿਚ ਵਾਇਸਰਾਏ ਦਾ ਜਲੂਸ ਨਿਕਲ ਰਿਹਾ ਸੀ। ਬੜੀ ਸ਼ਾਨ ਅਤੇ ਸ਼ੌਕਤ ਸੀ। ਬੜੀ ਰੌਣਕ ਤੇ ਹੋ ਹੱਲਾ ਮੱਚਿਆ ਹੋਇਆ ਸੀ। ਚਾਂਦਨੀ ਚੌਕ ਵਿਚੋਂ ਦੀ
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/114