ਬਸੰਤ ਕੁਮਾਰ ਨੂੰ ਚੂੰਕਿ ਬਹੁਤ ਚਿਰ ਤੋਂ ਸਾਰਾ ਕੰਮ ਸਿਖਾਇਆ ਗਿਆ ਸੀ ਇਸ ਕਰਕੇ ਉਸਨੂੰ ਸਿਰਫ ਕੋਈ ਵੀ ਖ਼ਤਰਨਾਕ ਕੰਮ ਕਰਨ ਵਾਸਤੇ ਹੀ ਮਖਸੂਸ ਰੱਖਿਆ ਗਿਆ ਸੀ, ਤਾਂ ਕਿ ਜੇ ਕਿਧਰੇ ਫੜਿਆ ਵੀ ਜਾਵੇ, ਤਾਂ ਕਿਧਰੇ ਬਹੁਤੀ ਖ਼ਬਰ ਨਾ ਦੇ ਸਕੇ।
ਖ਼ੈਰ! ਚੀਫ਼ ਕੋਰਟ ਦੇ ਜੱਜ ਨੇ ਆਪ ਨੂੰ ਫ਼ਾਂਸੀ ਦੀ ਸਜ਼ਾ ਸੁਣਾ ਦਿੱਤੀ ਅਤੇ ਆਪਨੇ ਬੜੀ ਖ਼ੁਸ਼ੀ ਨਾਲ ਸੁਣੀ। ਇਕ ਗੱਲ ਖਾਸ ਕਾਬਿਲੇ ਗੌਰ ਹੈ ਕਿ ਆਪ ਦੇ ਮੁਕੱਦਮੇ ਲਈ ਬੰਗਾਲ ਤੋਂ ਇਕ ਵਕੀਲ ਮਿਸਟਰ ਸੇਨ ਆਇਆ ਸੀ। ਜਦ ਕਿ ਸਾਡੇ ਲੋਕਾਂ ਦਾ ਇਹ ਹਾਲ ਸੀ, ਕਿ ਮਹਾਤਮਾ ਹੰਸ ਰਾਜ ਨੂੰ ਇਕ ਹੋਰ ਆਦਮੀ, ਜਿਸ ਦਾ ਪੁੱਤਰ ਕਿ ਇਨ੍ਹਾਂ ਦੇ ਲੜਕੇ ਬਲਰਾਜ ਨਾਲ ਇਸੇ ਕੇਸ ਵਿਚ ਫੜਿਆ ਹੋਇਆ ਸੀ, ਮਿਲਣ ਆਇਆ ਤਾਂ ਕਿ ਮੁਕੱਦਮੇ ਦੇ ਬਾਰੇ ਵਿਚ ਸਲਾਹ ਕਰ ਸਕੇ। ਮਹਾਤਮਾ ਜੀ ਦੇ ਮਕਾਨ ਤੋਂ ਉਸਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ ਅਤੇ ਆਰੀਆ ਸਮਾਜ ਦੇ ਲਾਈਫ਼ ਮੈਂਬਰ ਜਾਂ ਜਿਨ੍ਹਾਂ ਆਪਣੀ ਸਾਰੀ ਉਮਰ ਆਰੀਆ ਸਮਾਜ ਨੂੰ ਦੇ ਦਿੱਤੀ ਸੀ, ਉਨ੍ਹਾਂ ਦੀ ਵੀ ਕੋਈ ਮਦਦ ਨਾ ਕੀਤੀ ਗਈ। ਇਹ ਗੱਲ ਜ਼ਰਾ ਖਾਸ ਗੌਰ ਦੇ ਕਾਬਿਲ ਹੈ।
ਸਰ ਮਾਈਕਲ ਓਡਵਾਇਰ ਕਹਿੰਦਾ ਹੈ, ਕਿ ਫ਼ਾਂਸੀ ਲੱਗਣ ਤੋਂ ਇਕ ਦਿਨ ਪਹਿਲਾਂ ਬਸੰਤ ਕੁਮਾਰ ਨੇ ਮੰਨ ਲਿਆ ਸੀ ਕਿ ਦਿੱਲੀ ਵਿਚ ਵਾਇਸਰਾਏ 'ਤੇ ਬੰਬ ਉਸੇ ਹੀ ਸੁੱਟਿਆ ਸੀ। ਕੀ ਜਾਣੇ, ਸੱਚ ਹੈ ਜਾਂ ਨਹੀਂ। ਜੋ ਵੀ ਹੋਵੇ, ਅਖ਼ੀਰ ਇਹਨਾਂ ਵਿਚੋਂ ਹੀ ਕਿਸੇ ਦਾ ਕੰਮ ਸੀ।
ਆਪ ਨੇ ਵੀ ਬੜੀ ਬੀਰਤਾ ਵਾਲ ਫ਼ਾਂਸੀ ਲਟਕ ਕੇ ਆਪਣੇ ਪ੍ਰਾਣ ਦੇਸ਼ ਅਤੇ ਕੌਮ ਦੀ ਆਜ਼ਾਦੀ ਲਈ ਕੁਰਬਾਨ ਕਰ ਦਿੱਤੇ।
“ਵਿਦ੍ਰੋਹੀ”
☆☆☆
26. ਆਜ਼ਾਦੀ ਦੀ ਭੇਟਾ! ਸ਼ਹੀਦੀਆਂ। ਮਾਰਸ਼ਲ-ਲਾ ਦੇ ਬਹਾਦਰ ਸ਼ਹੀਦ
ਸ਼੍ਰੀ ਖੁਸ਼ੀ ਰਾਮ ਜੀ!
-ਕਿਰਤੀ ਅਕਤੂਬਰ 1928
1919 ਦਾ ਵਰ੍ਹਾ ਵੀ ਹਿੰਦੋਸਤਾਨ ਦੇ ਇਤਿਹਾਸ ਵਿਚ ਸਦਾ ਹੀ ਯਾਦ ਰਹੇਗਾ। ਤਾਜ਼ੀ-ਤਾਜ਼ੀ ਲੜਾਈ ਮੁੱਕੀ ਸੀ। ਹਿੰਦੋਸਤਾਨੀਆਂ ਤੇ ਖ਼ਾਸਕਰ ਪੰਜਾਬੀਆਂ ਜਾਨਾਂ ਤੇ ਖੇਲ ਕੇ ਅੰਗਰੇਜ਼ਾਂ ਨੂੰ ਜਿੱਤ ਦੁਆਈ ਸੀ, ਪਰ ਅਹੰਕਾਰੀ ਅੰਗਰੇਜ਼ ਨੇ ਅਹਿਸਾਨ ਦਾ ਬਦਲਾ ਖ਼ੂਬ ਚੁਕਾਇਆ। ਇਕ ਰੋਲਟ ਐਕਟ ਪਾਸ ਕਰ ਦਿੱਤਾ। ਤਰਥੱਲੀ ਪੈ ਗਈ ਪੰਜਾਬ ਵਿਚ ਤੇ ਖ਼ਾਸ ਹੀ ਜੋਸ਼ ਵਧ ਗਿਆ। ਪੰਜਾਬ ਵਿਚ ਤਾਂ ਹਾਲੇ ਪਿਛਲੀ ਜੰਗ ਦੀ ਯਾਦ ਤਾਜ਼ਾ ਸੀ, ਉਨ੍ਹਾਂ ਨੂੰ ਰੋਲਟ ਐਕਟ ਦੇਖ ਕੇ ਹੱਦ ਦਰਜੇ ਦੀ ਹੈਰਾਨੀ ਹੋਈ। ਹੜਤਾਲਾਂ, ਜਲੂਸ ਅਤੇ ਜਲਸੇ ਆਮ ਹੋਣ ਲੱਗ ਪਏ। ਜੋਸ਼ ਬਹੁਤ ਵਧਿਆ। ਨੌਬਤ ਜਲ੍ਹਿਆਂ ਵਾਲਾ ਤੇ ਮਾਰਸ਼ਲ ਲਾ ਤੀਕ ਦੀ ਆਈ।
ਲੋਕੀਂ ਡਰ ਗਏ। ਕੌਣ ਆਖਦਾ ਸੀ ਕਿ ਨਿਹੱਥਿਆਂ 'ਤੇ ਗੋਲੀ ਵੀ ਚਲਾਈ ਜਾ ਸਕਦੀ ਹੈ। ਆਮ ਲੋਕਾਂ ਡਿਗਦਿਆਂ ਢਹਿੰਦਿਆਂ ਪਿੱਠ ਵਿਚ ਹੀ ਗੋਲੀਆਂ ਖਾਧੀਆਂ ਪਰ ਉਹਨਾਂ ਵਿਚ ਵੀ ਸ਼੍ਰੀ ਖੁਸ਼ੀ ਰਾਮ ਜੀ ਸ਼ਹੀਦ ਨੇ ਛਾਤੀ ਵਿਚ ਗੋਲੀਆਂ ਖਾ-ਖਾ ਕੇ ਕਦਮ ਅਗਾਂਹ ਹੀ ਪੁੱਟਿਆ ਅਤੇ ਬਹਾਦਰੀ ਦੀ ਲਾਜਵਾਬ ਮਿਸਾਲ ਕਾਇਮ ਕਰ ਦਿੱਤੀ।
ਆਪ ਦਾ ਜਨਮ 27 ਸਾਵਣ ਸੰਮਤ 1957 ਵਿਚ ਪਿੰਡੀ ਸੈਦਪੁਰ ਜ਼ਿਲਾ ਜੇਹਲਮ ਵਿਚ ਲਾਲਾ ਭਗਵਾਨ ਦਾਸ ਦੇ ਘਰ ਹੋਇਆ ਸੀ।ਆਪ ਦੀ ਜਾਤ ਅਰੋੜਾ ਸੀ। ਪੈਦਾ ਹੋਣ ਤੇ ਪੰਡਿਤਾਂ ਟੇਵਾ ਬਣਾਇਆ ਤੇ ਕਿਹਾ ਕਿ ਏਹ ਬਾਲਕ ਬੜਾ ਤਕੜਾ ਤੇ ਬਹਾਦਰ ਹੋਵੇਗਾ ਅਤੇ ਇਸ
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/121