ਪਾਠ-8
ਅੰਤਰਰਾਸ਼ਟਰੀ ਇਨਕਲਾਬੀ ਲਹਿਰਾਂ ਦਾ ਅਧਿਐਨ
[ਜਦ ਭਾਰਤੀ ਇਤਿਹਾਸ, ਇਨਕਲਾਬੀ ਲਹਿਰਾਂ ਦੀ ਵਿਚਾਰਕ, ਕੰਮ ਕਰਨ ਦੇ ਤਰੀਕੇ ਤੇ ਢੰਗ ਦੀ ਪੜਚੋਲ ਭਗਤ ਸਿੰਘ ਨੇ ਸ਼ੁਰੂ ਕੀਤੀ ਤਾਂ ਨਾਲ ਹੀ ਅੰਤਰਰਾਸ਼ਟਰੀ ਇਨਕਲਾਬੀ ਲਹਿਰਾਂ ਨੂੰ ਵੀ ਖੂਬ ਘੋਖਿਆ ਤੇ ਲੋਕਾਂ ਨਾਲ ਸਾਂਝੇ ਵੀ ਕੀਤਾ। ਇਸ ਪੱਖ ਵਿਚ ‘ਕਿਰਤੀ’ ਵਿਚ ਅਨਾਰਕਿਜ਼ਮ ਕੀ ਹੈ? ਰੂਸ ਦੇ ਜੁਗ-ਪਲਟਾਊ ਨਿਹਿਲਿਸਟ, ਚੀਨੀ ਲੀਡਰ ਸਨ—ਯਤਸੇਨ ਦੀਆਂ ਯਾਦਾਂ ਦਾ ਤਰਜਮਾ, ਕਿਰਤੀਆਂ ਦੇ ਆਪਣੇ ਰੂਸ ਦੇ ਹਾਲਾਤ—ਰੂਸੀ ਮਜ਼ਦੂਰ ਹਕੂਮਤ ਸਭ ਤੋਂ ਚੰਗਾ ਰਾਜ ਹੈ ਜੋ ਐਲਬਰਟ ਰਾਇਸ ਵਿਲੀਅਮ ਦੀ ਕਿਤਾਬ ਦਾ ਤਰਜਮਾ ਅਤੇ ਡਬਲੂ.ਜੇ. ਬ੍ਰਾਊਨ ਦੇ ਲੇਖ ਦਾ ਤਰਜਮਾ ਰੂਸ ਦੇ ਜੇਲ੍ਹ ਖਾਨੇ ਵੀ ਬਹਿਸ਼ਤ ਹਨ। ਡੈਨ ਬਰੀਨ ਦੀ ਕਿਤਾਬ ਆਇਰਸ਼ ਸਵਤੰਤਰਤਾ ਯੁੱਧ ਦੀ ਪੁਸਤਕ ਪੜਚੋਲ ਦਾ ਹਿੰਦੀ ਤਰਜਮਾ ਜੋ ਭਗਤ ਸਿੰਘ ਨੇ ਕੀਤਾ ਸੀ ਅਤੇ ਕਾਨਪੁਰ ਤੋਂ ਛਾਪਿਆ ਸੀ। ਇਹ ਦਰਸਾਉਂਦਾ ਹੈ ਕਿ ਅੰਤਰਰਾਸ਼ਟਰੀ ਇਨਕਲਾਬੀ ਲਹਿਰ ਨੂੰ ਸਮਝਣ ਲਈ ਕਿੰਨਾ ਯਤਨ ਕੀਤਾ ਗਿਆ। ਕੁਝ ਜਾਣਕਾਰੀ ਏਥੇ ਸਾਂਝੀ ਕੀਤੀ ਗਈ ਹੈ।
ਇਹ ਲੇਖ ਭੇਂਟ ਹਨ।
ਭਗਤ ਸਿੰਘ ਨੇ ਮਈ 1928 ਦੇ ‘ਕਿਰਤੀ' ਵਿਚ ਅਨਾਰਕਿਜ਼ਮ ਕੀ ਹੈ? ਦੀ ਲੇਖ ਲੜੀ ਸ਼ੁਰੂ ਕੀਤੀ, ਜਿਸ ਦੀ ਦੂਸਰੀ ਤੇ ਤੀਸਰੀ ਕਿਸ਼ਤ ਜੂਨ ਤੇ ਜੁਲਾਈ 1928 ਵਿਚ ਛਪੀਆਂ। ਏਥੇ ਕਮਿਊਨਿਜ਼ਮ ਅਤੇ ਸੋਸ਼ਲਿਜ਼ਮ ਬਾਰੇ ਲਿਖਣ ਦਾ ਵਾਅਦਾ ਵੀ ਕੀਤਾ ਗਿਆ ਹੈ, ਪਰ ਸਮੇਂ ਦੀ ਘਾਟ ਕਰਕੇ ਸ਼ਾਇਦ ਉਹ ਲੇਖ ‘ਕਿਰਤੀ’ ਵਿਚ ਨਾ ਛਪ ਸਕੇ। ਅਗਸਤ, 1928 ਵਿਚ ਨਿਹਿਲਿਸਟਾਂ ਬਾਰੇ ਲੇਖ ਛਪਿਆ।
—ਸੰਪਾਦਕ
☆☆☆
28. (1) ਅਨਾਰਕਿਜ਼ਮ (ANARCHISM) ਕੀ ਹੈ?
(ਵਲੋਂ-‘ਵਿਦ੍ਰੋਹੀ' ਜੀ)
ਅੱਜ ਦੁਨੀਆ ਵਿਚ ਬੜੀ ਹਲਚਲ ਮੱਚੀ ਹੋਈ ਹੈ। ਬੜੇ-ਬੜੇ ਦਿਮਾਗ਼ ਸੰਸਾਰ ਵਿਚ ਸ਼ਾਂਤੀ ਸਥਾਪਿਤ ਕਰਨ ਦੇ ਫ਼ਿਕਰ ਵਿਚ ਫ਼ਸੇ ਹੋਏ ਹਨ ਪਰ ਹੁਣ ਜਿਸ ਸ਼ਾਂਤੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਆਰਜ਼ੀ ਸ਼ਾਂਤੀ ਨਹੀਂ, ਉਹ ਪੱਕੀ ਸਦਾ ਰਹਿਣ ਵਾਲੀ ਸ਼ਾਂਤੀ ਹੈ। ਉਸ ਤੀਕ ਪੁੱਜਣ ਵਾਸਤੇ ਬੜੇ-ਬੜੇ ਮਹਾਂਪੁਰਸ਼ ਆਪਣਾ ਜੀਵਨ ਅਰਪਣ ਕਰ ਗਏ ਅਤੇ ਕਰ ਰਹੇ ਹਨ, ਅਸੀਂ ਅੱਜ ਗ਼ੁਲਾਮ ਹਾਂ। ਸਾਡੀ ਨਜ਼ਰ ਕਮਜ਼ੋਰ ਹੈ। ਸਾਡਾ ਦਿਮਾਗ਼ ਮੰਦ ਹੋਇਆ ਹੈ। ਸਾਡਾ ਦਿਲ ਕਮਜ਼ੋਰ ਹੋ ਗਿਆ ਅਤੇ ਹੋ ਰਿਹਾ ਹੈ। ਅਸੀਂ ਦੁਨੀਆ ਦੀ ਸ਼ਾਂਤੀ ਤੇ ਕੀ ਫ਼ਿਕਰ ਕਰਨੀ ਹੈ, ਆਪਣੇ ਦੇਸ਼ ਵਾਸਤੇ ਹੀ ਕੁਝ ਨਹੀਂ ਕਰ ਸਕਦੇ ਅਤੇ ਕੁਝ ਨਹੀਂ ਕਰ ਰਹੇ। ਇਸ ਨੂੰ ਆਪਣੀ ਬਦਕਿਸਮਤੀ ਹੀ ਕਹਿਣਾ ਚਾਹੀਦਾ ਹੈ। ਸਾਨੂੰ ਤਾਂ ਸਾਡੇ ਦਕਿਆਨੂਸੀ ਖਿਆਲਾਤ ਹੀ ਸਗੋਂ
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/139