ਯਾਨੀ ਕਦੀ-ਕਦੀ ਐਸਾ ਸਮਾਂ ਆ ਜਾਂਦਾ ਹੈ ਕਿ ਜਦੋਂ ਆਮ ਲੋਕਾਂ ਵਿਚ ਲੋਕ-ਸੇਵਾ ਦਾ ਭਾਵ ਜ਼ੋਰ ਪਕੜ ਜਾਂਦਾ ਹੈ ਅਤੇ ਉਨ੍ਹਾਂ ਮਰਦ ਅਤੇ ਔਰਤਾਂ ਵਾਸਤੇ ਜੀਣਾ ਮੁਸ਼ਕਲ ਹੋ ਜਾਂਦਾ ਹੈ, ਜੋ ਇਹ ਸਮਝਣ ਲੱਗ ਪੈਂਦੇ ਹਨ ਕਿ ਉਹ ਆਪਣਾ ਫਰਜ਼ ਪੂਰਾ ਨਹੀਂ ਕਰ ਰਹੇ। ਇਹੋ ਹਾਲਤ ਉਸ ਵੇਲੇ ਰੂਸ ਦੀ ਹੋ ਗਈ ਸੀ। ਬੁੱਢੇ ਠੇਰੇ ਆਦਮੀ ਹੱਥ ਧਰ ਕੇ ਬੈਠੇ ਰਹੇ ਪਰ ਨੌਜਵਾਨਾਂ ਦੇ ਦਿਲਾਂ ਵਿਚ ਅੱਗ ਲੱਗ ਉੱਠੀ।
1871 ਵਿਚ ਬਹੁਤ ਸਾਰੇ ਨੌਜਵਾਨ ਰੂਸੀ ਲੜਕੇ ਅਤੇ ਲੜਕੀਆਂ ਪੱਛਮੀ ਯੂਰਪ ਵਿਚ ਭੱਜ ਕੇ ਚਲੇ ਗਏ ਹੋਏ ਸਨ ਅਤੇ ਉੱਥੇ ਉਹ ਪੜ੍ਹਦੇ ਸਨ। ਜ਼ਿਆਦਾਤਰ ਸਵਿਟਜ਼ਰਲੈਂਡ ਵਿਚ ਸਨ। ਉਨ੍ਹਾਂ ਨੂੰ ਮੁਲਕ ਵਿਚ ਵਾਪਸ ਆਉਣ ਦੀ ਇਜਾਜ਼ਤ ਮਿਲ ਗਈ। ਉਹ ਲੋਕੀਂ ਨਵੇਂ ਸਾਂਝੀਵਾਲ ਜਾਂ ਇਕਮਈ ਖ਼ਿਆਲ ਲੈ ਕੇ ਆਏ ਸਨ। ਉਨ੍ਹਾਂ ਨੇ ਆਉਂਦਿਆਂ ਹੀ ਜੋ ਪ੍ਰਚਾਰ ਸ਼ੁਰੂ ਕੀਤਾ, ਜ਼ਾਰ ਨੇ ਝੱਟਪੱਟ ਸਾਰੇ ਹੀ ਫੜ ਲਏ ਅਤੇ ਅੰਨ੍ਹੇਵਾਹ ਸਾਇਬੇਰੀਆ ਵਿਚ ਜਲਾਵਤਨ ਕਰ ਦਿੱਤੇ। ਕੰਮ ਨੇ ਗੁਪਤ ਰੂਪ ਧਾਰਨ ਕਰ ਲਿਆ।
ਉਸ ਵੇਲੇ ਤਿੰਨ ਪਾਰਟੀਆਂ ਕੰਮ ਕਰ ਰਹੀਆਂ ਸਨ। ਇਨ੍ਹਾਂ ਦੇ ਲੀਡਰ ਚਰਨੀ ਸ਼ੇਵਸਕੀ, ਈਸ਼ੁਟਿਨ ਅਤੇ ਨੇਚਾਇਫ ਸਨ। ਪਹਿਲੋਂ ਆਵਾਜ਼ ਸੁਣਾਈ ਦਿੰਦੀ ਸੀ “with the people” ਯਾਨੀ ਲੋਕਾਂ ਦੇ ਨਾਲ ਹੋਣਾ ਚਾਹੀਦਾ ਹੈ। ਯਾਨੀ ਉਨ੍ਹਾਂ ਨਾਲ ਹਮਦਰਦੀ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਚੁੱਕਣ ਦਾ ਯਤਨ ਕਰਨਾ ਚਾਹੀਦਾ ਹੈ। ਪਰ ਹੁਣ ਨਵੀਂ ਆਵਾਜ਼ ਉੱਠੀ ਕਿ (Be the people vanguard) ਆਪ ਹੀ ਆਮ ਲੋਕੀਂ ਬਣ ਜਾਓ ਯਾਨੀ ਉਨ੍ਹਾਂ ਦੇ ਨਾਲ ਰਲ ਜਾਓ। ਇਸ ਆਵਾਜ਼ ਦੇ ਉੱਠਦਿਆਂ ਹੀ ਐਸੀਆਂ-ਐਸੀਆਂ ਕੁਰਬਾਨੀਆਂ ਦੀਆਂ ਮਿਸਾਲਾਂ ਮਿਲਦੀਆਂ ਹਨ ਕਿ ਹੁਣ ਤੀਕ ਦੁਨੀਆ ਦੇ ਤਖ਼ਤੇ 'ਤੇ ਉਨ੍ਹਾਂ ਦੀ ਨਜ਼ੀਰ ਨਹੀਂ ਮਿਲਦੀ।
ਪਰ ਪਹਿਲੋਂ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਇਹ ਆਵਾਜ਼ ਉੱਠੀ ਕਿਉਂ? ਪ੍ਰਿੰਸ ਕ੍ਰੋਪਾਟਕਿਨ ਨੇ ਲਿਖਿਆ ਹੈ:
"Until of late-however, the peasant has always regarded the man who wears broad cloth and neither ploughs, nor hews, neither hammers, nor digs, side by side with him, as an enemy. We wanted faith, and love from him; and to obtain them it was necessary to live their life."
ਮਤਲਬ ਇਹ ਕਿ ਉਸ ਵੇਲੇ ਤੀਕ ਰੂਸੀ ਕਿਸਾਨ ਕਿਸੇ ਵੀ ਆਦਮੀ ਨੂੰ, ਜਿਸ ਨੇ ਖੁੱਲ੍ਹੇ-ਖੁੱਲ੍ਹੇ ਕੱਪੜੇ ਪਾਏ ਹੋਏ ਹੋਣ ਅਤੇ ਜੋ ਨਾ ਤੇ ਹਲ ਵਾਹੁੰਦਾ ਹੋਵੇ, ਤੇ ਨਾ ਕੁਹਾੜਾ ਚਲਾਉਂਦਾ ਹੋਵੇ, ਜਿਸ ਦੇ ਹੱਥਾਂ ਵਿਚ ਨਾ ਤੇ ਹਥੌੜਾ ਚਲਾਉਣ ਵਾਲੇ ਛਾਲੇ ਪਏ ਹੋਣ ਤੇ ਨਾ ਜਿਸ ਨੇ ਕਦੀ ਕਹੀ ਵਾਹੀ ਹੋਵੇ, ਉਸ ਨੂੰ ਆਪਣਾ ਦੁਸ਼ਮਣ ਸਮਝਦੇ ਸਨ ਪਰ ਸਾਨੂੰ ਉਸ ਦੀ ਮੁਹੱਬਤ ਚਾਹੀਦੀ ਸੀ। ਉਸ ਦਾ ਯਕੀਨ ਚਾਹੀਦਾ ਸੀ ਅਤੇ ਇਸੇ ਕਰਕੇ ਉਸ ਦੇ ਨਾਲ ਰਹਿਣ ਦੀ ਜ਼ਰੂਰਤ ਸੀ। ਉਸਦੇ ਨਾਲ ਮਿਹਨਤ ਕਰਨ ਦੀ ਤੇ ਉਸ ਦੇ ਵਾਂਗੂੰ ਰਹਿਣ ਦੀ ਲੋੜ ਸੀ। ਆਹਾ! ਅੱਜ ਅਸੀਂ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੀਆਂ ਬੜੀਆਂ ਵਧ-ਵਧ ਕੇ ਗੱਲਾਂ ਪਏ ਕਰਦੇ ਹਾਂ। ਕਿੰਨੇ ਕੁ ਆਦਮੀ ਇਸੇ ਤਰ੍ਹਾਂ ਕੁਰਬਾਨੀ ਕਰਨ ਨੂੰ ਤਿਆਰ ਹਨ? ਕਿੰਨੇ ਕੁ ਆਪਣੇ ਸ਼ਹਿਰਾਂ ਨੂੰ ਛੱਡ ਕੇ ਪਿੰਡਾਂ ਵਿਚ ਜੱਟਾਂ ਵਾਂਗੂੰ ਗੰਦੇ ਮੰਦੇ ਰਹਿਣ ਲਈ ਤਿਆਰ ਹੋਣਗੇ? ਉਥੇ ਤਾਂ ਅਜੀਬ ਨਜ਼ਾਰਾ ਬੱਝ ਗਿਆ ਸੀ।
"Youngman left their classrooms, their regiments and their desks, learned the smith's trade, or the cobbler's or the ploughman's, and went to
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/155