ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/173

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਮੁਕੱਦਮਿਆਂ ਵਿਚੋਂ ਇਕ ਮੁਕੱਦਮਾ (Trial of the Hundred Ninety Three) 193 ਆਦਮੀਆਂ ਦੇ ਮੁਕੱਦਮੇ ਦੇ ਨਾਮ ਤੋਂ ਪ੍ਰਸਿੱਧ ਹੈ। ਉਸ ਦੇ ਸਬੰਧ ਵਿਚ ਸਰਕਾਰੀ ਤਾਦਾਦ ਦੇ ਮੁਤਾਬਕ ਹਜ਼ਾਰ ਤੋਂ ਵੱਧ ਪਕੜੇ ਗਏ ਅਤੇ ਜੇਲ੍ਹਾਂ ਦੀਆਂ ਭੀੜੀਆਂ ਹਨੇਰੀਆਂ, ਸਿੱਲ੍ਹੀਆਂ ਕੋਠੜੀਆਂ ਵਿਚ ਚਾਰ-ਚਾਰ, ਪੰਜ-ਪੰਜ ਸਾਲ ਬੰਦ ਕਰੀ ਰੱਖਿਆ। ਇਨ੍ਹਾਂ ਵਿਚੋਂ ਤਿੰਨ ਸੌ ਨੂੰ ਤਾਂ ਬਹੁਤ ਦਿਨਾਂ ਤੀਕ ਬੰਦ ਰੱਖਿਆ। ਜਿਨ੍ਹਾਂ ਵਿਚੋਂ ਕਿ 11 ਤਪਦਿਕ ਨਾਲ ਮਰ ਗਏ। 4 ਨੇ ਆਪਣੇ ਗਲ ਵੱਢ ਲਏ, ਇਸੇ ਤਰ੍ਹਾਂ ਹੋਰ ਵੀ ਕਈਆਂ ਨੇ ਮਰਨ ਦੀ ਕੋਸ਼ਿਸ਼ ਕੀਤੀ। 193 'ਤੇ ਮੁਕੱਦਮਾ ਚੱਲਿਆ, ਬੜੀ ਜ਼ਾਲਮ ਕੋਰਟ, ਜਿਸ ਨੇ ਮਾੜੇ ਜਿਹੇ ਸਬੂਤ ਪਰ ਹੀ 10-10 ਸਾਲ ਦੀ ਸਜ਼ਾ ਸਿਰਫ ਇਸ ਗੱਲ ਵਿਚ ਦਿੱਤੀ ਕਿ ਉਹ ਪ੍ਰਚਾਰਕ ਸਨ। ਉਨ੍ਹਾਂ ਵਿਚੋਂ 90 ਨੂੰ ਬਰੀ ਕਰ ਦਿੱਤਾ। ਬਾਕੀਆਂ ਨੂੰ ਸੱਤ ਸਾਲ ਤੋਂ ਦਸ ਸਾਲ ਦੀ ਸਜ਼ਾ ਸਖ਼ਤ ਹੋਈ ਅਤੇ ਬਾਅਦ ਵਿਚ ਉਮਰ ਵਾਸਤੇ ਸਾਇਬੇਰੀਆ ਦੀ ਜਲਾਵਤਨੀ। ਇਕ ਹੋਰ ਮੁਕੱਦਮੇ ਵਿਚ ਔਰਤ ਨੂੰ ਨੌਂ ਦਸ ਸਾਲ ਦੀ ਸਖ਼ਤ ਕੈਦ ਕੇਵਲ ਇਸ ਅਪਰਾਧ ਵਿਚ ਹੋਈ ਕਿ ਉਸ ਨੇ ਇਕ ਮਜ਼ਦੂਰ ਨੂੰ ਸਾਂਝੀਵਾਲ ਖ਼ਿਆਲਾਂ ਦਾ ਪੈਂਫ਼ਲਟ ਦਿੱਤਾ ਸੀ।

ਇਸ ਤਰ੍ਹਾਂ ਜ਼ੁਲਮ ਹੁੰਦਾ ਵੇਖ ਕੇ ਕੰਮ ਪਹਿਲੋਂ ਨਾਲੋਂ ਵੀ ਵਧੀਕ ਗੁਪਤ ਅਤੇ ਸੋਚ ਸਮਝਦਾਰੀ ਨਾਲ ਚੱਲਣ ਲੱਗ ਪਿਆ ਅਤੇ ਨਾਲ ਹੀ ਬਦਲੇ ਦਾ ਭਾਵ ਵੀ ਚੱਲ ਪਿਆ। ਆਮ ਤੌਰ 'ਤੇ ਇਕ ਅੱਧਾ ਕਮੀਨਾ ਖੁਫ਼ੀਆ ਜਿਸ ਨੂੰ ਚਾਹੁੰਦਾ ਪਕੜਵਾ ਕੇ ਜਲਾਵਤਨ ਕਰਵਾ ਦੇਂਦਾ। ਜਿਸ ਨਾਲ ਉਸ ਨੂੰ ਤੇ ਇਨਾਮ ਮਿਲ ਜਾਂਦਾ ਪਰ ਨੌਜਵਾਨਾਂ ਦੀਆਂ ਜ਼ਿੰਦਗੀਆਂ ਖ਼ਤਰੇ ਵਿਚ ਪੈ ਜਾਂਦੀਆਂ ਇਸ ਤੋਂ ਤੰਗ ਆ ਕੇ ਇਨ੍ਹਾਂ ਨੂੰ ਵੀ ਠਿਕਾਣੇ ਲਾਉਣ ਦੀ ਫ਼ਿਕਰ ਹੋਈ।

ਕਿਹਾ ਤੇ ਇਹ ਜਾਂਦਾ ਹੈ ਕਿ 16 ਅਪ੍ਰੈਲ 1879 ਨੂੰ ਜੋ ਕਾਰਾਕਾਜ਼ੋਫ (Karakazoff) ਨੇ ਜ਼ਾਰ 'ਤੇ ਗੋਲੀ ਚਲਾਈ ਸੀ ਉਹ ਵੀ ਨਿਹਿਲਸਟਾਂ ਦਾ ਹੀ ਕੰਮ ਸੀ ਅਤੇ ਅਗਲੇ ਵਰ੍ਹੇ ਇਕ ਪੁਲਿਸ ਨੌਜਵਾਨ ਬੇਰੋਜੋਬਸਕੀ (Bere zowski) ਨੇ ਜੋ ਜ਼ਾਰ 'ਤੇ ਪੈਰਿਸ ਵਿਚ ਗੋਲੀ ਚਲਾਈ ਸੀ ਏਹ ਵੀ ਉਸ ਪਾਰਟੀ ਦਾ ਕੰਮ ਸੀ। ਪਰ ਏਹ ਹਾਲਤ ਹੈ ਕਿਉਂਕਿ ਕ੍ਰੋਪਾਟਕਿਨ ਹੋਰਾਂ ਲਿਖਿਆ ਹੈ ਕਿ ਸਾਡੇ ਸ਼ੁਰੂ-ਸ਼ੁਰੂ ਕੰਮ ਵਿਚ 'ਤੇ ਜਿੰਨਾ ਜ਼ਾਰ ਮਹਫੂਜ਼ ਸੀ ਓਨਾ ਕਦੇ ਵੀ ਨਹੀਂ ਹੋਣਾ। ਏਹ ਤਾਂ ਅੱਕ ਅੱਕ ਕੇ ਆਖੀਰ ਵਿਚ ਤਾਕਤ ਦੇ ਇਸਤੇਮਾਲ 'ਤੇ ਉਤਰੇ। ਇਨ੍ਹਾਂ ਪਹਿਲੋਂ ਤੇ ਜ਼ਾਰ ਨੂੰ ਹਮੇਸ਼ਾ ਬਚਾਉਣ ਦੀ ਕੋਸ਼ਿਸ਼ ਕੀਤੀ। ਇਕ ਵਾਰੀ ਕੋਈ ਨੌਜਵਾਨ ਜ਼ਾਰ ਨੂੰ ਮਾਰਨ ਵਾਸਤੇ ਸੇਂਟ ਪੀਟਰਸਬਰਗ ਵਿਚ ਪੁਜਾ। ਪਰ ਏਸ ਪਾਰਟੀ ਵਾਲਿਆਂ ਉਸ ਨੂੰ ਏਸ ਕੰਮ ਤੋਂ ਰੋਕ ਦਿੱਤਾ।

ਪਰ ਮਗਰੋਂ ਤੇ ਕੰਮ ਜ਼ੋਰਾਂ ਨਾਲ ਚੱਲ ਪਿਆ। 1879 ਵਿਚ ਜ਼ੇਰ ਸਮਾਇਤ ਕੈਦੀ ਜਿਨ੍ਹਾਂ ’ਤੇ ਕਿ ਹਾਲੇ ਮੁਕੱਦਮਾ ਚਲਣਾ ਸੀ ਉਨ੍ਹਾਂ ਵਿਚੋਂ ਇਕ ਨੂੰ ਬੈਂਤ ਲਗਾਏ ਗਏ। ਕਿਉਂਕਿ ਉਸ ਨੇ ਉਠ ਕੇ ਪੁਲਿਸ ਅਫ਼ਸਰ ਨੂੰ ਸਲਾਮ ਨਹੀਂ ਸੀ ਕੀਤਾ ਤੇ ਬਾਕੀ ਕੈਦੀਆਂ ਨੂੰ, ਜਿਨ੍ਹਾਂ ਕਿ ਉਸ ਦੀ ਹਮਾਇਤ ਕੀਤੀ, ਜੈਨਰਲ ਟ੍ਰੈਪੋਫ (Trepoff) ਦੇ ਹੁਕਮ ਨਾਲ ਬੁਰੀ ਤਰ੍ਹਾਂ ਮਾਰਿਆ ਗਿਆ। ਏਸ ਪਰ ਇਕ ਬਹਾਦਰ ਲੜਕੀ ਵੀਰਾ ਜਸੂਲਿੱਚ (Bera Zassoulitch) ਨੇ ਜੈਨਰਲ ਟ੍ਰੈਪਫ਼ 'ਤੇ ਗੋਲੀ ਚਲਾ ਦਿੱਤੀ। ਉਹ ਮਰਿਆ ਤੇ ਨਾ ਪਰ ਲੜਕੀ ਤੇ ਮੁਕੱਦਮਾ ਚਲਿਆ। ਤੇ ਬਰੀ ਕਰ ਦਿੱਤੀ ਗਈ। ਪੁਲਿਸ ਨੇ ਮੁੜ ਫੜਨਾ ਚਾਹਿਆ ਪਰ ਲੋਕੀਂ ਉਸ ਨੂੰ ਖੋਹ ਕੇ ਲੈ ਗਏ।

ਜਦ ਤੋਂ ਰੂਸੀ ਜੁੱਗ-ਪਲਟਾਊਆਂ ਵੇਖਿਆ ਕਿ ਉਨ੍ਹਾਂ ਦੀ ਕੋਈ ਮਦਦ ਨਹੀਂ ਕਰਦਾ ਅਤੇ ਉਨ੍ਹਾਂ ਦੀ ਰੱਖਿਆ ਵਾਸਤੇ ਕੋਈ ਕਾਨੂੰਨ ਨਹੀਂ ਤਦੋਂ ਆਪ ਹੀ ਰੱਖਿਆ ਸ਼ੁਰੂ ਕਰ ਦਿੱਤੀ। ਪੁਲਿਸ ਤੜਕੇ ਲੋਕਾਂ ਦੇ ਘਰ ਘੇਰ ਲੈਂਦੀ, ਔਰਤਾਂ ਤੀਕ ਦੇ ਕਪੜੇ ਲਾਹ ਕੇ ਸਿਪਾਹੀ ਉਨ੍ਹਾਂ ਦੀ ਤਲਾਸ਼ੀ ਲੈਂਦੇ, ਲੋਕੀ ਬੜੇ ਤੰਗ ਆਏ ਤਦੋਂ ਕੁਝ ਗੁਣ-ਗੁਣਾਨ ਲੱਗ ਪਏ ਕਿ ਦੂਜੇ ਮੁਲਕਾ ਵਿਚ ਤਾਂ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/157