ਏਸੇ ਤਰ੍ਹਾਂ ਸ਼ੌਕਤ ਉਸਮਾਨੀ ਜੀ ਦੀ ਕਿਤਾਬ ਮੇਰੀ ਰੂਸ ਯਾਤਰਾ ਦਾ ਹਿੰਦੀ ਅਨੁਵਾਦ ਹੋਇਆ ਤੇ ਛਪਿਆ ਸੀ। ਇਨ੍ਹਾਂ ਰੀਵਿਊ ਵਿਚ ਵੀ ਇਕ ਸੁਨੇਹਾ ਹੈ, ਨੌਜਵਾਨਾਂ ਵਾਸਤੇ ਜੋ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਦੇਣਾ ਚਾਹੁੰਦੇ ਸਨ।
–ਸੰਪਾਦਕ]
ਸਮਾਲੋਚਨਾ!
(ਰੀਵਿਊ)
“ਆਇਰਸ਼ ਸਵਤੰਤਰਤਾ ਯੁੱਧ” ਹਿੰਦੀ ਵਿਚ “ਪ੍ਰਤਾਪ ਆਫ਼ਿਸ ਕਾਨ੍ਹਪੁਰ" ਤੋਂ ਛਪੀ ਹੈ। ਸਫੇ 100—ਮੁੱਲ:1
ਇਹ ਕਿਤਾਬ ਆਇਰਲੈਂਡ ਦੇ ਬਹਾਦਰ ਰਾਜ ਪਲਟਾਊ ਬੀਰ ਸ਼੍ਰੀ ਡੇਨ ਬ੍ਰੀਲ ਦੀ ਅੰਗਰੇਜ਼ੀ ਕਿਤਾਬ My fight for Irish Freedom ਦਾ ਹਿੰਦੀ ਅਨੁਵਾਦ ਹੈ। ਪਾਠਕ ਜਾਣਦੇ ਹੋਣਗੇ ਕਿ ਸੌ ਸਾਲ ਤੋਂ ਆਇਰਲੈਂਡ ਅੰਗਰੇਜ਼ਾਂ ਦੇ ਪੰਜੇ 'ਚੋ ਰਿਹਾਅ ਹੋਣ ਦੀ ਕੋਸ਼ਿਸ਼ ਵਿਚ ਮਸਰੂਫ ਸੀ। ਪਿਛਲੀ ਸਦੀ ਵਿਚ 1848, 68, 98 ਦੀਆਂ ਬਗ਼ਾਵਤਾਂ ਮਸ਼ਹੂਰ ਹਨ। ਪਿਛਲੀ ਲੜਾਈ ਦੇ ਦਿਨਾਂ ਵਿਚ 1916 ਵਿਚ ਈਸਟਰ ਦੇ ਦਿਨਾਂ ਵਿਚ ਉਨ੍ਹਾਂ ਮੁੜ ਬਗ਼ਾਵਤ ਕਰ ਦਿੱਤੀ ਸੀ। ਉਸ ਵਿਚ ਵੀ ਉਨ੍ਹਾਂ ਨੂੰ ਨਿਸਫ਼ਲਤਾ ਹੀ ਹੋਈ ਸੀ। ਉਹ ਹੁਣ ਤੀਕ ਈਸਟਰ ਬਗ਼ਾਵਤ (Easter Rising) ਦੇ ਨਾਮ ਨਾਲ ਪ੍ਰਸਿੱਧ ਹੈ।
ਫੇਰ ਲੜਾਈ ਮੁੱਕ ਜਾਣ ਪਰ ਜਦੋਂ ਪਾਰਲੀਮੈਂਟ ਵਾਸਤੇ ਮੈਂਬਰਾਂ ਦੀ ਚੋਣ ਹੋਈ ਤੇ ਆਇਰਲੈਂਡ ਦੇ ‘ਸਿਨਫਿਨਰਾਂ' ਦੇ ਮੈਂਬਰ ਹੀ ਵਧੇਰੇ ਚੁਣੇ ਗਏ। ਉਨ੍ਹਾਂ ਆਰਿਸ਼ ਪਾਰਲੀਮੈਂਟ ਵੱਖਰੀ ਹੀ ਕਾਇਮ ਕਰ ਲਈ ਅਤੇ ਦੂਜੇ ਪਾਸੇ ਰਾਜ ਪਲਟਾਊਆਂ ਗੁਰੀਲਾ ਯੁੱਧ (Guerilla warfare) ਯਾਨੀ ਲੁਕਵੀਂ ਛਿਪਵੀਂ ਲੜਾਈ ਸ਼ੁਰੂ ਕਰ ਦਿੱਤੀ। ਸਭ ਤੋਂ ਪਹਿਲੋਂ ਲੜਾਈ ਛੇੜਕੇ ਮੁਲਕ ਤੇ ਕੌਮ ਅਤੇ ਸਰਕਾਰ ਦੀ ਨੀਂਦਰ ਭੰਗ ਕਰਨ ਵਾਲੇ ਲੋਕਾਂ ਵਿਚੋਂ ਸ਼੍ਰੀ ਡੇਨ ਬ੍ਰੀਨ ਹੋਰੀਂ ਭੀ ਸਨ। ਪਹਿਲੇ ਦਿਨ ਹੀ ਸਿਪਾਹੀਆਂ ਨਾਲ ਲੜ ਕੇ ਉਨ੍ਹਾਂ ਦਾ ਬਾਰੂਦ ਖੋਹ ਕੇ ਉਹ ਭੱਜ ਗਏ। ਫੇਰ ਉਨ੍ਹਾਂ ਦੇ ਵਾਰੰਟ ਨਿਕਲ ਆਏ ਤੇ ਪਕੜਨ ਲਈ ਇਨਾਮਾਂ ਦੇ ਵੀ ਐਲਾਨ ਹੋ ਗਏ। ਬਸ ਰਾਤ ਦਿਨ ਸਿਰ ਧੱਰ ਤਲੀ ਉਹ ਲੋਕੀਂ ਉਥੇ ਹੀ ਬੱਬਰ ਅਕਾਲੀਆਂ ਵਾਂਗੂੰ ਦੌੜਦੇ ਭੱਜਦੇ ਰਹੇ।
ਉਨ੍ਹਾਂ ਨੂੰ ਕਿਹਾ ਕਿ ਤੁਸੀਂ ਅਮਰੀਕਾ ਚਲੇ ਜਾਓ, ਪਰ ਉਨ੍ਹਾਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਅਸੀਂ ਤਾਂ ਆਇਰਲੈਂਡ ਵਿਚ ਹੀ ਲੜ-ਲੜ ਕੇ ਮਰਨਾ ਹੈ ਤੇ ਦੂਜੇ ਮੁਲਕਾਂ ਵਿਚ ਟੱਕਰਾਂ ਮਾਰਨੀਆਂ। ਕਿਸ ਤਰ੍ਹਾਂ ਲੋਕ ਉਨ੍ਹਾਂ ਨੂੰ ਗਾਲ੍ਹਾਂ ਕੱਢਦੇ ਤੇ ਨੇੜੇ ਨਾ ਢੁੱਕਣ ਦੇਂਦੇ ਅਤੇ ਕਿਸੇ ਤਰ੍ਹਾਂ ਉਹ ਵਾਰ-ਵਾਰ ਪੁਲਿਸ ਦੇ ਪੰਜੇ 'ਚੋਂ ਫਸਦੇ ਫਸਦੇ ਬਚ ਜਾਂਦੇ। ਇਹ ਸਭ ਗੱਲਾਂ ਪੜ੍ਹਨ ਦੇ ਹੀ ਕਾਬਲ ਹਨ। ਸ਼੍ਰੀ ਡੇਨ ਬ੍ਰੀਨ ਦਾ ਲਿਖਣ ਦਾ ਢੰਗ ਬੜਾ ਨਿਰਾਲਾ ਤੇ ਮਖ਼ੌਲੀਆ ਹੈ, ਇਸ ਕਰਕੇ ਉਸ ਨੇ ਸਾਰਾ ਹਾਲ ਐਸੇ ਢੰਗ ਨਾਲ ਲਿਖਿਆ ਹੈ ਕਿ ਪੜ੍ਹਨ ਵਿਚ ਬਹੁਤ ਹੀ ਸਵਾਦ ਆਉਂਦਾ ਹੈ।
ਉਸ ਨੇ ਪਹਿਲੀ ਲੜਾਈ ਵਿਚ ਆਪਣੇ ਘਬਰਾਉਣ ਦੀ, ਤੇ ਬਾਅਦ ਦੀਆਂ ਲੜਾਈਆਂ ਵਿਚ ਆਪਣੀ ਧੀਰਜ ਦੀ ਸਾਫ਼ ਅਤੇ ਸੱਚੀ ਸੱਚੀ ਕਥਾ ਲਿਖੀ, ਜੋ ਕਿ ਬਿਲਕੁਲ ਹੀ ਸੁਭਾਵਕ ਨਜ਼ਰ ਆਉਂਦੀ ਹੈ। ਸਾਥੀ ਪਕੜੇ ਜਾਣ ਤੇ ਕਿਸ ਤਰ੍ਹਾਂ ਉਹ ਤੜਫ ਉਠੇ ਅਤੇ ਉਸ ਨੂੰ ਛੜਾਉਣ ਲਈ ਯਤਨ ਕਰਨ ਲੱਗ ਪਏ, ਇਹ ਸਭ ਪੜ੍ਹਨ ਵਾਲੀ ਹੀ ਵਾਰਤਾ ਹੈ।
ਇਕ ਬੜੀ ਮਾਰਕੇ ਦੀ ਗੱਲ, ਸ਼੍ਰੀ ਡੇਨ ਬ੍ਰੀਨ ਦੀ ਸ਼ਾਦੀ ਹੈ। ਸਾਡੇ ਮੁਲਕ ਦੇ ਨੌਜਵਾਨ ਵੀ ਵਿਆਹ ਕਰਾਉਣ ਨੂੰ ਭਜਦੇ ਹਨ। ਪਿਓ ਨੇ ਕੋਈ ਸਵਾਰੀ ਨਹੀਂ ਕੀਤੀ ਹੁੰਦੀ ਤੇ ਲਾੜੇ
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/163