ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/181

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਪਾਠ-9

ਵੱਖ-ਵੱਖ ਸਮਾਜਕ ਤੇ ਰਾਜਨੀਤਿਕ ਮਸਲਿਆਂ ਬਾਰੇ ਵਿਚਾਰ

[ਜਦ ਭਗਤ ਸਿੰਘ ਤੇ ਉਸਦੇ ਸਾਥੀ ਭਾਰਤੀ ਅਤੇ ਅੰਤਰਰਾਸ਼ਟਰੀ ਇਨਕਲਾਬੀ ਲਹਿਰਾਂ ਤੇ ਘੋਖ ਕਰਦੇ, ਅਤੇ ਆਪਣੀ ਜਾਣਕਾਰੀ ਲੋਕਾਂ ਨਾਲ ਸਾਂਝੇ ਕਰ ਰਹੇ ਸਨ ਤਾਂ ਭਾਰਤ ਦੀ ਆਜ਼ਾਦੀ ਪ੍ਰਾਪਤੀ ਦੇ ਢੰਗ ਨਾਲ ਆਜ਼ਾਦੀ ਲਹਿਰ ਨੂੰ ਦਰਪੇਸ਼ ਰੁਕਾਵਟਾਂ ਬਾਰੇ ਵੀ ਚਰਚਾ ਪੂਰੇ ਜ਼ੋਰਾਂ ਵਿਚ ਚੱਲ ਰਹੀ ਸੀ। ਮਈ, 1928 ਤੋਂ ਸਤੰਬਰ, ਤਕ ਦੇ ਅਰਸੇ ਵਿਚ ਜਦ ਭਗਤ ਸਿੰਘ ਪੂਰੀ ਤਰ੍ਹਾਂ ‘ਕਿਰਤੀ' ਅਖ਼ਬਾਰ ਚਲਾਉਣ ਵਿਚ ਰੁਝੇ ਹੋਏ ਸਨ, ਉਸ ਸਮੇਂ ਦੇ ਇਹ ਲੇਖ ਏਥੇ ਦਿੱਤੇ ਜਾ ਰਹੇ ਹਨ। ਚਾਹੇ ਲੇਖਕਾਂ ਦੇ ਨਾਵਾਂ ਦਾ ਪਤਾ ਨਹੀਂ, ਪਰ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਉਸ ਸਮੇਂ ਦੇ ਵਿਚਾਰਾਂ ਦਾ ਪਰਗਟਾਓ ਜ਼ਰੂਰ ਕਰਦੇ ਹਨ, ਇਸ ਕਰਕੇ ਏਥੇ ਦਿੱਤੇ ਜਾ ਰਹੇ ਹਨ। ਸ਼ਹੀਦ ਭਗਵਤੀ ਚਰਨ ਵੋਹਰਾ ਵੀ ‘ਕਿਰਤੀ’ ਅਖ਼ਬਾਰ ਨਾਲ ਬਹੁਤ ਗੂੜ੍ਹੀ ਤਰ੍ਹਾਂ ਸੰਬੰਧਤ ਰਹੇ ਹਨ। ਉਹ ਵੀ ਕਿਰਤੀ ਲਈ ਲਗਾਤਾਰ ਲਿਖਦੇ ਸਨ।–ਸੰਪਾਦਕ]

☆ ☆ ☆

33. ਹਰ ਸੰਭਵ ਤਰੀਕੇ ਨਾਲ ਅੰਗਰੇਜ਼ੀ ਰਾਜ ਤੋਂ ਬਾਹਰ ਪੂਰਨ ਸਵਤੰਤਰਤਾ

–ਮਈ 1928 'ਕਿਰਤੀ' ਵਿਚੋਂ

ਅੰਮ੍ਰਿਤਸਰ ਕਾਨਫਰੰਸ ਵਿਚ ਜਿਨ੍ਹਾਂ ਗੱਲਾਂ 'ਤੇ ਬਹੁਤ ਝਗੜਾ ਵਧਿਆ ਅਤੇ ਬਹਿਸ ਹੋਈ ਉਨ੍ਹਾਂ ਵਿਚੋਂ ਇਕ ਸਭ ਤੋਂ ਵੱਡੀ ਅਤੇ ਜ਼ਰੂਰੀ ਗੱਲ ਇਹ ਸੀ, ਕਿ ਕਾਂਗਰਸ ਦਾ ਉਦੇਸ਼ ਅੰਗਰੇਜ਼ੀ ਰਾਜ ਤੋਂ ਬਾਹਰ ਹਰ ਮੁਮਕਿਨ ਜ਼ਰੀਏ ਨਾਲ ਮੁਕੰਮਲ ਆਜ਼ਾਦੀ ਹਾਸਲ ਕਰਨੀ ਹੋਵੇ। The attainment of complete independence outside the British Empire by all possible means. ਰੈਜ਼ੂਲੇਸ਼ਨ ਪਾਸ ਹੋ ਗਿਆ ਅਤੇ ਬੜੇ-ਬੜੇ ਲੀਡਰਾਂ ਨੇ ਕਾਂਗਰਸ ਵਿਚੋਂ ਅਸਤੀਫੇ ਦੇ ਦਿੱਤੇ ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਮਤਾ ਪਾਸ ਕਰਨ ਵਾਲਿਆਂ ਨੂੰ ਸਾਜ਼ਿਸ਼ੀ ਲੀਡਰੀ ਦੇ ਭੁੱਖੇ ਲੋਕੀਂ ਕਿਹਾ ਗਿਆ। ਪੰਜਾਬ ਭਰ ਦੇ ਅਖ਼ਬਾਰਾਂ ਨੇ ਅਸਮਾਨ ਸਿਰ ਤੇ ਚੁੱਕ ਲਿਆ ਅਤੇ ਹਾਏ ਤੌਬਾ ਮਚਾ ਦਿੱਤੀ। ਸਾਨੂੰ ਸਮਝ ਨਹੀਂ ਆਉਂਦੀ ਕਿ ਕਹਿਰ ਕੀ ਹੋ ਗਿਆ।

ਮਦਰਾਸ ਕਾਂਗਰਸ ਨੇ ਪੂਰਨ ਸਵਤੰਤਰਤਾ (Complete Independence) ਦਾ ਮਤਾ ਪਾਸ ਕਰ ਦਿੱਤਾ ਸੀ। ਇਥੇ ਉਸ ਨੂੰ ਸਾਫ਼ ਕਹਿ ਦਿੱਤਾ ਗਿਆ ਕਿ ਆਜ਼ਾਦੀ, ਪੂਰਨ ਆਜ਼ਾਦੀ ਅੰਗਰੇਜ਼ੀ ਰਾਜ ਤੋਂ ਬਾਹਰ ਹੀ ਹੋ ਸਕਦੀ ਹੈ। ਹਾਂ ਇਹ ਗੱਲ ਸਾਫ਼ ਹੈ ਕਿ ਮਦਰਾਸ ਦੇ ਪ੍ਰਸਤਾਵ ਨੂੰ ਜ਼ਿਆਦਾ ਜ਼ੋਰਦਾਰ ਤੇ ਵਾਜਿਆ ਕਰ ਦਿੱਤਾ ਗਿਆ ਹੈ। ਉਸ ਮਤੇ ਉਤੇ ਤਾਂ ਕਿਸੇ ਨੂੰ ਕੋਈ ਖ਼ਾਸ ਸ਼ਿਕਾਇਤ ਨਹੀਂ ਹੋਈ ਨਜ਼ਰ ਆਉਂਦੀ। ਸਿਰਫ਼ ਝਗੜਾ ਹਰ ਮੁਮਕਿਨ ਜ਼ਰੀਏ ਨਾਲ (By all possible means) ਪ੍ਰਾਪਤ ਕਰਨ ਦਾ ਹੈ। ਹੁਣ ਤਾਂ ਕਾਂਗਰਸ ਕਰੀਡ ਵਿਚ ਲਿਖਿਆ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/165