ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/194

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਪਲਟਾਊਆਂ ਦੀ ਹੋ ਰਹੀ ਏ। ਮਦਰਾਸ ਕਾਂਗਰਸ ਦੇ ਪ੍ਰਧਾਨ ਤੀਕ ਨੇ ਇਹ ਆਖ ਦਿੱਤਾ ਕਿ ਜੇਕਰ ਅੱਜ ਅਸੀਂ ਸ਼ਾਂਤਮਈ ਦੇ ਪੱਖੀ ਹਾਂ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਸਦਾ ਲਈ ਏਸੇ ਤਰ੍ਹਾਂ ਹੀ ਰਹਾਂਗੇ। ਹੋ ਸਕਦਾ ਹੈ ਕਿ ਸਾਨੂੰ ਕੱਲ੍ਹ ਹੀ ਤਸ਼ੱਦਦ (Violence) ਲਈ ਤਿਆਰ ਹੋਣਾ ਪਵੇ। ਸ਼ੋਕ ਤਾਂ ਇਸ ਗੱਲ ਦਾ ਏ ਕੀ ਇਹ 'ਤਸ਼ੱਦਦ' ਪਦ ਘਿਰਣਾ ਯੋਗ ਹੈ? ਇਸ ਦੀਆਂ ਸਿਫਤਾਂ ਠੀਕ ਤੇ ਯੋਗ ਅੱਖਰਾਂ ਵਿਚ ਵਰਣਨ ਨਾ ਹੋਣ ਦੇ ਕਾਰਨ ਦੂਸਰਿਆਂ ਨੂੰ ਆਪਣਾ ਪੱਖੀ ਨਹੀਂ ਬਣਾ ਸਕੀਆਂ। ਅਰਥਾਤ ਉਹ ਲੋਕ ਜਿਹੜੇ ਕਿ ਤਾਕਤ ਵਰਤਣ ਦੇ ਹੱਕ ਵਿਚ ਵੀ ਹਨ, ਉਹ ਵੀ ਜ਼ਾਲਮ ਜਾਂ ਤਸ਼ੱਦਦ ਕਰਤਾ ਕਹਿਲਾਉਣ ਨੂੰ ਪਸੰਦ ਨਹੀਂ ਕਰ ਸਕਦੇ। ਇਸ ਇਕ 'ਤਸ਼ੱਦਦ' ਸ਼ਬਦ ਦੇ ਅਰਥਾਂ ਦੇ ਅਨਰਥ ਹੋਣ ਦੇ ਕਾਰਨ ਹੀ ਕਿੰਨਾ ਭਾਰੀ ਹਰਜ ਹੋ ਰਿਹਾ ਏ।

ਸਾਰੀਂ ਗ਼ਲਤ-ਫ਼ਹਿਮੀ ਦੀ ਜੜ੍ਹ ਤਾਂ ਇਸ ਇਕ ਸ਼ਬਦ ਤਸ਼ੱਦਦ ਦੀ ਗ਼ਲਤ ਵਿਆਖਿਆ ਹੈ। ਕਿਉਂਕਿ ਤਸ਼ੱਦਦ ਅਤੇ ਜ਼ੁਲਮ ਵੀ ਤਾਕਤ ਦੀ ਵਰਤੋਂ ਨਾਲ ਹੀ ਹੁੰਦੇ ਹਨ, ਇਸ ਲਈ ਤਾਕਤ ਦੀ ਵਰਤੋਂ ਨਾਲ ਬਹੁਤ ਸਾਰੇ ਚੰਗੇ ਅਤੇ ਬੁਰੇ ਕੰਮ ਹੁੰਦੇ ਹਨ। ਏਸ ਲਈ ਤਾਕਤ ਦੀ ਵਰਤੋਂ ਨੂੰ ਹੀ ਤਸ਼ੱਦਦ ਜਾਂ ਜ਼ੁਲਮ ਆਖਣਾ ਕਿਸੇ ਤਰ੍ਹਾਂ ਵੀ ਚੰਗਾ ਨਹੀਂ ਆਖਿਆ ਜਾ ਸਕਦਾ। ਤਾਕਤ ਦੀ ਵਰਤੋਂ ਨਾਲ ਬਹੁਤ ਸਾਰੇ ਚੰਗੇ ਤੇ ਭੈੜੇ ਕੰਮ ਹੁੰਦੇ ਹਨ। ਜ਼ੁਲਮ ਇਹਨਾਂ ਵਿਚੋਂ ਇਕ ਹੈ। ਇਕ ਪੁਰਸ਼ ਚੋਰੀ ਕਿਸੇ ਦੇ ਘਰ ਨੂੰ ਅੱਗ ਲਾ ਦੇਂਦਾ ਹੈ, ਉਹ ਵੀ ਅੱਗ ਬਾਲਣ ਵਾਲਾ ਹੈ ਅਤੇ ਦੂਜੇ ਪਾਸੇ ਇਕ ਰਸੋਈਆ ਵੀ ਅੱਗ ਬਾਲਦਾ ਏ। ਪਰ ਰਸੋਈਆ ਕਸੂਰ-ਵਾਰ ਨਹੀਂ ਅਖਵਾ ਸਕਦਾ ਅਤੇ ਨਾ ਹੀ ਅੱਗ ਬਾਲਣ ਦਾ ਕੰਮ ਹੀ ਬੁਰਾ ਕਿਹਾ ਜਾ ਸਕਦਾ ਏ। ਇਸ ਤਰ੍ਹਾਂ ਆਪਣੇ ਦੇਸ਼ ਦੀ ਰੱਖਿਆ ਲਈ ਜਾਂ ਦੇਸ਼-ਆਜ਼ਾਦੀ ਦੀ ਪ੍ਰਾਪਤੀ ਲਈ ਸ਼ਸਤਰ ਲੈ ਕੇ ਮੈਦਾਨ ਵਿਚ ਨਿਤਰਨ ਵਾਲਾ ਦੇਸ਼ ਭਗਤ ਜਦੋਂ ਜ਼ਾਲਮ ਅਤੇ ਜ਼ੋਰਾਵਰ ਦੀ ਧੌਣ ਤਲਵਾਰ ਦੇ ਨਾਲ ਲਾਹ ਦੇਂਦਾ ਹੈ, ਜਾਂ ਜ਼ਾਲਮ ਤੋਂ ਕਿਸੇ ਮਜ਼ਲੂਮ ਦਾ ਬਦਲਾ ਲੈਂਦਾ ਹੋਇਆ ਫ਼ਾਂਸੀ 'ਤੇ ਚੜ੍ਹ ਜਾਂਦਾ ਏ। ਉਹ, ਜਾਂ ਕੋਈ ਹੋਰ ਸੂਰਬੀਰ, ਜਿਹੜਾ ਕਿ ਆਪਣੇ ਆਪਣੇ ਸਾਕ ਸਬੰਧੀਆਂ, ਆਪਣੀ ਇਸਤਰੀ ਜਾਂ ਆਪਣੇ ਘਰ ਬਾਰ ਦੀ ਰਾਖੀ ਦੀ ਖਾਤਰ ਹਥਿਆਰ ਲੈ ਕੇ ਲੁੱਚੇ ਜ਼ਾਲਮਾਂ ਦਾ ਮੁਕਾਬਲਾ ਕਰਨ ਲਈ ਨਿਕਲਦਾ ਏ, ਉਹ ਤਾਕਤ ਦੀ ਵਰਤੋਂ ਤਾਂ ਜ਼ਰੂਰ ਕਰਦੇ ਹਨ, ਪਰ ਤਸ਼ੱਦਦ ਨਹੀਂ ਕਰਦੇ। ਅਰਥਾਤ ਇਹਨਾਂ ਦੇ ਕੀਤੇ ਕੰਮ, ਤਸ਼ੱਦਦ ਦੇ ਕੰਮਾਂ ਵਿਚ ਗਿਣੇ ਨਹੀਂ ਜਾ ਸਕਦੇ। ਸਗੋਂ ਉਹ ਚੰਗੇ ਤੇ ਨੇਕ ਆਖੇ ਜਾਂਦੇ ਹਨ।

ਤਾਕਤ ਦੀ ਉਹ ਵਰਤੋਂ, ਜਿਸ ਨਾਲ ਬੇਦੋਸ਼ੀਆਂ ਨੂੰ ਬਿਨਾਂ ਕਿਸੇ ਕਾਰਨ ਦੇ ਸਤਾਇਆ ਜਾਵੇ, ਜਾਂ ਦੂਜਿਆਂ ਨੂੰ ਕਿਸੇ ਨੀਚ ਗਰਜ਼ ਦੀ ਖਾਤਰ ਨੁਕਸਾਨ ਪਹੁੰਚਾਇਆ ਜਾਵੇ, ਕੇਵਲ ਇਹੋ ਜਿਹੇ ਬੇਹੂਦਾ ਕੰਮਾਂ ਤੇ ਤਾਕਤ ਦੀ ਵਰਤੋਂ ਕਰਨਾ ਤਸ਼ੱਦਦ ਅਖਵਾ ਸਕਦਾ ਏ। ਪਰ ਜਦੋਂ ਕਿਸੇ ਤਾਕਤ ਨੂੰ ਕਿਸੇ ਗਰੀਬ ਅਨਾਥ ਦੀ ਮਦਦ ਲਈ, ਜਾਂ ਇਹੋ ਜਿਹੇ ਕਿਸੇ ਹੋਰ ਚੰਗੇ ਕੰਮ ਲਈ ਵਰਤਿਆ ਜਾਵੇ, ਤਾਂ ਉਹ ਤਸ਼ੱਦਦ ਨਹੀਂ, ਸਗੋਂ ਪੁੰਨ ਅਤੇ ਪਰਉਪਕਾਰ ਅਖਵਾਂਦਾ ਏ। ਤਾਂ ਫਿਰ ਇਸ ਤੋਂ ਸਿੱਧ ਹੋਇਆ ਕਿ ਤਾਕਤ ਦੀ ਵਰਤੋਂ ਕਰਨਾ ਕੋਈ ਜ਼ੁਲਮ, ਜਬਰ ਜਾਂ ਤਸ਼ੱਦਦ ਨਹੀਂ ਸਗੋਂ ਇਹ ਤਾਕਤ ਦੇ ਵਰਤਣ ਵਾਲੇ ਦੀ ਨੀਯਤ 'ਤੇ ਨਿਰਭਰ ਰਹਿੰਦਾ ਏ। ਜੇਕਰ ਉਸ ਨੇ ਕਿਸੇ ਭਲੇ ਤੇ ਨੇਕ ਕੰਮ ਲਈ ਤਾਕਤ ਨੂੰ ਵਰਤਿਆ ਏ ਤਾਂ ਉਸ ਨੂੰ ਤਸ਼ੱਦਦ ਕਰਨ ਦਾ ਦੋਸ਼ ਨਹੀਂ ਠਹਿਰਾਇਆ ਜਾ ਸਕਦਾ। ਪਰ ਜੇਕਰ ਉਸ ਨੇ ਆਪਣੀ ਨਿੱਜ ਦੀ ਗਰਜ਼ ਤਾਂ ਜਾਂ ਬੇਦੋਸ਼ੀਆਂ ਨੂੰ ਦੁੱਖ ਦੇਣ ਦੀ ਖ਼ਾਤਰ ਆਪਣੀ ਤਾਕਤ ਦੀ ਅਯੋਗ ਵਰਤੋਂ ਕੀਤੀ ਹੈ ਤਾਂ ਉਹ ਬਿਨਾਂ ਕਿਸੇ ਸ਼ੱਕ ਜਾਂ ਡਰ ਦੇ ‘ਤਸ਼ੱਦਦੀ' ਆਖਿਆ ਜਾ ਸਕਦਾ ਏ। ਤਸ਼ੱਦਦ ਸਦਾ ਹੀ ਘਿਰਣਾ-ਯੋਗ ਹੈ। ਤਸ਼ੱਦਦ ਤਾਕਤ ਦੀ ਉਹ ਵਰਤੋਂ ਹੈ, ਜਿਸ ਨਾਲ ਕਿ ਬਿਨਾਂ ਕਸੂਰ ਦੇ ਕਿਸੇ ਨੂੰ ਦੁੱਖ ਦਿੱਤਾ ਜਾਵੇ। ਪਰ ਜਿੱਥੇ ਜ਼ਾਲਮਾਂ ਜਾਂ ਗੁੰਡਿਆਂ ਦੇ ਗੁੰਡ-ਪੁਣੇ ਨੂੰ ਰੋਕਣ ਲਈ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/178