ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/205

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਅਮਰੀਕਾ ਵਰਗਾ ਦੌਲਤਮੰਦ ਮੁਲਕ ਸਾਰੀ ਦੁਨੀਆ ਦੇ ਤਖ਼ਤੇ ਉਪਰ ਵੀ ਨਹੀਂ। ਉਥੇ “ਰਾਕ ਫੈਲਰ” ਵਰਗੇ ਤਕੜੇ ਅਮੀਰ ਹਨ, ਜੋ ਜੇ ਚਾਹੁਣ ਤਾਂ ਸਾਰੇ ਹਿੰਦੁਸਤਾਨ ਨੂੰ ਇਕੱਲੇ ਹੀ ਖਰੀਦ ਸਕਦੇ ਹਨ ਪਰ ਦੂਜੇ ਪਾਸੇ ਬੇਰੁਜ਼ਗਾਰੀ ਤੇ ਗਰੀਬੀ ਦਾ ਇਹ ਹਾਲ ਹੈ ਕਿ ਹਜ਼ਾਰਾਂ ਨਹੀਂ ਸਗੋਂ ਲੱਖਾਂ ਅਮਰੀਕਨ ਮਜ਼ਦੂਰ ਐਸੇ ਹਨ ਜੋ ਕਿ ਬੇ-ਰੁਜ਼ਗਾਰ ਭੁੱਖੇ ਦਰ-ਬ-ਦਰ ਫਿਰ ਰਹੇ ਹਨ ਅਤੇ ਜਿਨ੍ਹਾਂ ਦਾ ਲਾਂਘਾ ਕੇਵਲ ਗੌਰਮਿੰਟ ਦੇ ਦਾਨ 'ਤੇ ਹੀ ਲੰਘਦਾ ਹੈ। ਕੀ ਜਦ ਤਾਂਈਂ ਇਹ ਹੱਦ ਦਰਜੇ ਦੀ ਗਰੀਬੀ ਅਤੇ ਹੱਦ ਦਰਜੇ ਦੀ ਅਮੀਰੀ ਦੁਨੀਆ ਵਿਚ ਕਾਇਮ ਰਹਿਣਗੀਆਂ। ਦੁਨੀਆ ਤੋਂ ਸਾਜ਼ਸ਼ ਉੱਡ ਸਕਦੀ ਹੈ। ਅਸਾਡਾ ਆਪਣਾ ਖ਼ਿਆਲ ਤਾਂ ਨਹੀਂ ਵਿਚ ਹੈ। ਸਾਜ਼ਸ਼ਾਂ ਦਾ ਹਟਣਾ ਜਾਂ ਨਾ ਹਟਣਾ ਰੋਟੀ ਦੇ ਸਵਾਲ ਦੇ ਹੱਲ ਪੁਰ ਨਿਰਭਰ ਹੈ, ਜੇ ਰੋਟੀ ਦਾ ਸਵਾਲ ਅੱਜ ਨਿਬੜ ਜਾਵੇ ਤਾਂ ਅੱਜੋ ਹੀ ਸਾਜ਼ਸ਼ਾਂ ਦਾ ਖਾਤਮਾ ਹੋ ਸਕਦਾ ਹੈ ਪਰ ਜੇ ਰੋਟੀ ਦਾ ਸਵਾਲ ਨਾ ਨਿਪਟਿਆ ਜਾਵੇ ਤਾਂ ਇਹ ਸਾਜ਼ਸ਼ਾਂ ਕਦੇ ਵੀ ਰੁਕ ਨਹੀਂ ਸਕਦੀਆਂ। ਭਾਵੇਂ ਨੀਰੂ ਅਤੇ ਜ਼ਹਾਦ ਵਰਗੇ ਜ਼ਾਲਮ ਵੀ ਕਿਉਂ ਨਾ ਪੈਦਾ ਹੋ ਜਾਣ।

ਸ਼ਾਇਦ ਕਈ ਲੋਕ ਆਖਣ ਕਿ ਜੇ ਰੋਟੀ ਦੇ ਸਵਾਲ ਦਾ ਹੱਲ ਹੀ ਸਾਜ਼ਸ਼ਾਂ ਦੀ ਬੀਮਾਰੀ ਲਈ ਅਮ੍ਰਿਤਧਾਰਾ ਹੈ ਤਾਂ ਫਿਰ ਰੂਸ ਵਿਚ ਕਿਉਂ ਸਾਜ਼ਸ਼ਾਂ ਹੁੰਦੀਆਂ ਹਨ? ਅਸਾਡਾ ਜਵਾਬ ਸਾਫ਼ ਹੈ ਕਿ ਰੂਸ ਵਿਚ ਜੋ ਵੀ ਸਾਜ਼ਸ਼ਾਂ ਹੁੰਦੀਆਂ ਹਨ ਉਹ ਕੇਵਲ ਗੈਰ ਮੁਲਕੀ ਸਰਮਾਇਦਾਰ ਗੌਰਮਿੰਟਾਂ ਦੇ ਛੱਡੇ ਹੋਏ ਕੁਝ ਭਾੜੇ ਦੇ ਟੱਟੂਆਂ ਵੱਲੋਂ ਹੁੰਦੀਆਂ ਹਨ ਅਤੇ ਉਹ ਗੈਰ ਮੁਲਕੀ ਗੌਰਮਿੰਟਾਂ ਆਪਣੇ ਏਜੰਟਾਂ ਨੂੰ ਰੁਪੈ ਦੀ ਸਹਾਇਤਾ ਦੇ ਕੇ ਉਨ੍ਹਾਂ ਪਾਸੋਂ ਸਾਜ਼ਸ਼ਾਂ ਕਰਵਾਉਂਦੀਆਂ ਹਨ। ਨਹੀਂ ਤਾਂ ਰੂਸ ਵਿਚ ਤਾਂ ਸਾਜ਼ਸ਼ ਕਰਨ ਲਈ ਕੋਈ ਕਾਰਨ ਨਹੀਂ ਹੈ, ਨਾ ਹੀ ਰੂਸੀ ਲੋਕਾਂ ਨੂੰ ਕੋਈ ਤਕਲੀਫ਼ ਹੈ, ਜਿਸ ਤੋਂ ਕਿ ਉਨ੍ਹਾਂ ਨੂੰ ਸਾਜ਼ਸ਼ ਕਰਨ ਦੀ ਲੋੜ ਪਵੇ, ਕੁਝ ਜ਼ਾਰ ਦੇ ਚਾਟੜੇ ਹਨ ਜਾਂ ਗੈਰ ਮੁਲਕੀ ਏਜੰਟ ਹਨ। ਜੋ ਕਦੇ-ਕਦੇ ਰੌਲਾ ਰੱਪਾ ਪਾ ਦੇਂਦੇ ਹਨ ਸਗੋਂ ਰੂਸ ਤਾਂ ਇਸ ਵੇਲੇ ਇਕ ਐਸਾ ਦੇਸ਼ ਹੈ, ਜੋ ਹਰ ਇਕ ਮਨੁੱਖ ਨੂੰ ਪ੍ਰਸੰਨ ਵੇਖਣਾ ਚਾਹੁੰਦਾ ਹੈ ਅਤੇ ਹਰ ਇਕ ਮਨੁੱਖ ਦੀਆਂ ਲੋੜਾਂ ਪੂਰੀਆਂ ਕਰਦਾ ਹੈ।

ਹਿੰਦੋਸਤਾਨ ਦਾ ਤਾਂ ਆਖਣਾ ਹੀ ਕੀ ਹੈ। ਪਹਿਲਾਂ ਤਾਂ ਇਹ ਗੁਲਾਮ ਹੈ, ਇਥੋਂ ਦੇ ਨੌਜਵਾਨ ਦੂਜੇ ਮੁਲਕਾਂ ਨੂੰ ਜਦ ਉੱਨਤੀ ਕਰਦਿਆਂ ਦੇਖਦੇ ਹਨ ਤਾਂ ਉਨ੍ਹਾਂ ਦੇ ਕਲੇਜਿਆਂ ’ਤੇ ਛੁਰੀਆਂ ਚੱਲ ਜਾਂਦੀਆਂ ਹਨ। ਉਹ ਅਨੁਭਵ ਕਰਦੇ ਹਨ ਕਿ ਉੱਨਤੀ ਕਰਨੀ ਤੇ ਕਿਤੇ ਨਹੀਂ। ਉਨ੍ਹਾਂ ਦੇ ਤਾਂ ਸਾਹ ਲੈਣ ਨੂੰ ਵੀ ਇਥੇ ਥਾਂ ਨਹੀਂ ਹੈ, ਇਸ ਕਰਕੇ ਹਿੰਦੋਸਤਾਨ ਦਾ ਗ਼ੁਲਾਮ ਹੋਣਾ ਹੀ ਇਕ ਚੰਗੀ ਦਲੀਲ ਹੈ ਕਿ ਇਥੇ ਆਜ਼ਾਦੀ ਲਈ ਕੋਸ਼ਿਸ਼ਾਂ ਹੋਣ। ਆਜ਼ਾਦੀ ਲਈ ਦੋ ਪ੍ਰਕਾਰ ਨਾਲ ਹੀ ਕੋਸ਼ਿਸ਼ਾਂ ਹੋ ਸਕਦੀਆਂ ਹਨ। ਇਕ ਸ਼ਾਂਤਮਈ ਨਾਲ ਦੂਜੇ ਤਸ਼ੱਦਦ ਨਾਲ। ਆਜ਼ਾਦੀ ਦੀ ਪ੍ਰਾਪਤੀ ਦੇ ਹਰ ਇਕ ਜ਼ਰੀਏ ਦੀ ਇਕ ਨਾ ਇਕ ਦਿਨ ਅਜ਼ਮੈਸ਼ ਹੁੰਦੀ ਹੈ। ਜੇ ਉਹ ਜ਼ਰੀਆ ਪਰਖ਼ ਵਿਚ ਪੂਰਾ ਉੱਤਰ ਆਵੇ ਤਾਂ ਲੋਕ ਉਸ ਵਿਚ ਨਿਸ਼ਚਾ ਰੱਖਦੇ ਹਨ ਪਰ ਜੇ ਉਹ ਪਰਖ ਵਿਚ ਫੇਲ੍ਹ ਹੋ ਜਾਵੇ ਤਾਂ ਲੋਕ ਉਸ ਵਿਚੋਂ ਨਿਸਚਾ ਛੱਡ ਦਿੰਦੇ ਹਨ। ਹਿੰਦੋਸਤਾਨ ਵਿਚ ਬਹੁਤ ਭਾਰੀ ਗਿਣਤੀ ਉਨ੍ਹਾਂ ਲੋਕਾਂ ਦੀ ਹੈ ਜੋ ਕਿ ਸ਼ਾਂਤਮਈ ਦੇ ਹਾਮੀ ਹਨ। ਸ਼ਾਇਦ ਇਸ ਲਈ ਕਿ ਉਨ੍ਹਾਂ ਨੂੰ ਇਸ ਤੋਂ ਬਿਨਾਂ ਹੋਰ ਕੁਝ ਸੁਝਦਾ ਹੀ ਨਹੀਂ ਜਾਂ ਜੇ ਕੁਝ ਸੁਝਦਾ ਵੀ ਹੈ ਤਾਂ ਉਹ ਆਪਣੇ ਆਪ ਨੂੰ ਉਸ ਪਰ ਅਮਲ ਕਰਨੋਂ ਅਸਮਰਥ ਸਮਝਦੇ ਹਨ। ਪਰ ਇਹ ਗੱਲ ਹੁਣ ਸ਼ੱਕ ਸ਼ੁਭੇ ਤੋਂ ਬਾਹਰ ਹੈ ਕਿ ਅਜਿਹੇ ਆਦਮੀ ਵੀ ਹਿੰਦੋਸਤਾਨ ਵਿਚ ਮੌਜੂਦ ਹਨ। ਜੋ ਕਿ ਸ਼ਾਂਤਮਈ ਤੋਂ ਯਕੀਨ ਹਟਾ ਬੈਠੇ ਹਨ। ਪਰ ਜਿਹੜੇ ਕਿ ਹਿੰਦੋਸਤਾਨ ਦੀ ਆਜ਼ਾਦੀ ਲਈ ਕੰਮ ਵੀ ਕਰਨਾ ਚਾਹੁੰਦੇ ਹਨ। ਜਦ ਤਾਂਈਂ ਅਜਿਹੇ ਆਦਮੀ ਮੌਜੂਦ ਹੋਣ ਤਦ ਤਾਂਈਂ ਸਾਜ਼ਸ਼ਾਂ ਦਾ ਹੁੰਦੇ ਰਹਿਣਾ ਅਚੰਭੇ ਦੀ ਗੱਲ ਨਹੀਂ ਹੈ। ਪਰ ਇਕ ਗੁਲਾਮ ਕੀ? ਹਿੰਦੋਸਤਾਨ ਵਿਚ ਤਾਂ ਐਨੀ ਗਰੀਬੀ ਹੈ ਕਿ ਤੋਬਾ ਹੀ ਭਲੀ ਹੈ। ਹਜ਼ਾਰਾਂ ਨਹੀਂ, ਲੱਖਾ ਨਹੀਂ, ਸਗੋਂ ਕਰੋੜਾਂ ਹੀ ਲੋਕ ਰੋਟੀ ਦੀਆਂ ਦੋ ਬੁਰਕੀਆਂ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/189