ਹਿੰਦੁਸਤਾਨੀਆਂ ਦੀ ਕੀ ਗੱਤ ਬਣਦੀ ਹੈ। ਖ਼ੈਰ! ਮਤਲਬ ਤਾਂ ਇਹ ਹੈ ਕਿ ਸਰਕਾਰ ਅੰਗਰੇਜ਼ੀ, ਜੋ ਕਿ ਜਾਣਦੀ ਹੈ ਕਿ ਉਸ ਦਾ ਕਬਜ਼ਾ ਹਿੰਦੁਸਤਾਨ 'ਤੇ ਸਰਾਸਰ ਨਾਜਾਇਜ਼ ਅਤੇ ਗ਼ੈਰ ਮੁਨਸਿਫ਼ਾਨਾ ਹੈ। ਉਹ ਕਿਸੇ ਸੂਰਤ ਵਿਚ ਵੀ ਹਿੰਦੁਸਤਾਨੀਆਂ ਨੂੰ ਹਥਿਆਰ ਰੱਖਣ ਦੀ ਇਜਾਜ਼ਤ ਨਹੀਂ ਦੇ ਸਕਦੀ। ਮਗਰ ਮੁਲਕ ਵਾਸਤੇ ਇਹੋ ਜਿਹੇ ਕਾਨੂੰਨ ਹੱਦ ਦਰਜੇ ਦੇ ਨੁਕਸਾਨ-ਦੇਹ ਹੁੰਦੇ ਹਨ। ਲੋਕਾਂ ਵਿਚ ਨਾਮਰਦੀ, ਬੁਜ਼ਦਿਲੀ, ਕਮਜ਼ੋਰੀ ਇੰਨੀ ਜ਼ਿਆਦਾ ਆ ਗਈ ਹੈ ਕਿ ਸੁਣਦਿਆਂ ਹੀ ਸ਼ਰਮ ਆਉਂਦੀ ਹੈ। ਅੱਜ ਅਸੀਂ ਦੇਖਦੇ ਹਾਂ ਕਿ ਜਿਥੇ ਕੌਮਾਂ ਯੁੱਧ ਵਿੱਦਿਆ ਆਮ ਸਿਖਾਲ ਕੇ ਕੌਮ ਨੂੰ ਇਕ ਤਰ੍ਹਾਂ ਦੀ ਦੀ ਤਿਆਰ-ਬਰ-ਤਿਆਰ ਫ਼ੌਜ ਬਣਾ ਕੇ (Nation in Arms) ਮੁਲਕ ਨੂੰ ਜ਼ਿਆਦਾ ਮਹਿਫ਼ੂਜ਼ ਅਤੇ ਫ਼ੌਜੀ ਖ਼ਰਚ ਨੂੰ ਹੱਦੋਂ ਘਟਾ ਦਿੰਦੇ ਹਨ, ਉਥੇ ਸਾਡੀ ਇਹ ਹਾਲਤ ਹੈ ਕਿ ਹਿੰਦੁਸਤਾਨ ਵਿਚ 99 ਫੀਸਦੀ ਤੋਂ ਵੱਧ ਲੋਕੀਂ ਕਦੀ ਪਿਸਤੌਲ ਅਤੇ ਬੰਦੂਕ ਦੀ ਸ਼ਕਲ ਵੀ ਨਹੀਂ ਦੇਖ ਸਕਦੇ। ਫਿਰ ਕਿਹਾ ਜਾਂਦਾ ਹੈ ਕਿ ਹਿੰਦੁਸਤਾਨ ਵਿਚੋਂ ਕੋਈ ਅੱਛੇ ਜਨਰਲ (Military Geniuis) ਪੈਦਾ ਨਹੀਂ ਹੋ ਰਹੇ।
ਕਿਹਾ ਜਾਂਦਾ ਹੈ ਕਿ ਹਿੰਦ ਵਿਚ ਅਮਨ ਕਾਇਮ ਰੱਖਣ ਲਈ, ਜੁਰਾਇਮ ਘਟਾਉਣ ਲਈ ਹੀ ਲੋਕਾਂ ਨੂੰ ਨਿਹੱਥੇ ਰੱਖਿਆ ਜਾਂਦਾ ਹੈ। ਪਰ ਅਸੀਂ ਦੇਖਦੇ ਕਿ ਚੋਰ ਅਤੇ ਡਾਕੂ ਤੇ ਜਿਵੇਂ ਕਿਵੇਂ ਵੀ ਹੁੰਦਾ ਹੈ, ਹਥਿਆਰ ਹਾਸਲ ਕਰ ਹੀ ਲੈਂਦੇ ਹਨ, ਪਰ ਭਲੇ ਮਾਣਸ ਲੋਕੀਂ ਆਪਣੀ ਹਿਫ਼ਾਜ਼ਤ ਲਈ ਕਿਧਰੋਂ ਵੀ ਹਥਿਆਰ ਹਾਸਲ ਨਹੀਂ ਕਰ ਸਕਦੇ। ਕਿੰਨੀ ਸਖ਼ਤ ਤਕਲੀਫ਼ ਇਸ ਗੱਲ ਨਾਲ ਹੁੰਦੀ ਹੈ, ਇਹ ਅੰਦਾਜ਼ਾ ਆਸਾਨੀ ਨਾਲ ਹੀ ਲੱਗ ਸਕਦਾ ਹੈ।
ਜਦੋਂ ਵੀ ਫ਼ੌਜੀ ਤਾਲੀਮ ਦਾ ਸਵਾਲ ਉੱਠਦਾ ਹੈ, ਉਦੋਂ ਹੀ ਸਰਕਾਰ ਆਏਂ-ਬਾਏਂ ਕਰਕੇ ਟਾਲਣਾ ਸ਼ੁਰੂ ਕਰ ਦਿੰਦੀ ਹੈ। ਕੀ ਇਹ ਸਾਨੂੰ ਸਾਫ਼ ਤੌਰ 'ਤੇ ਸਮਝ ਨਹੀਂ ਲੈਣਾ ਚਾਹੀਦਾ ਕਿ ਸਾਨੂੰ ਖ਼ਾਸ ਤੌਰ 'ਤੇ ਕਮਜ਼ੋਰ ਬਣਾ ਕੇ ਗ਼ੁਲਾਮ ਬਣਾਈ ਰੱਖਣ ਲਈ ਯਤਨ ਕੀਤਾ ਜਾਂਦਾ ਹੈ? ਅਸੀਂ ਦੇਖਦੇ ਹਾਂ ਕਿ ਵਿਚਾਰੀਆਂ ਔਰਤਾਂ ਵੀ ਇਕੱਲਿਆਂ ਸਫ਼ਰ ਨਹੀਂ ਕਰ ਸਕਦੀਆਂ। ਕਿਉਂਕਿ ਉਨ੍ਹਾਂ ਪਾਸ ਆਪਣੀ ਰੱਖਿਆ ਦਾ ਵੀ ਪੂਰਾ ਸਾਮਾਨ ਮੌਜੂਦ ਨਹੀਂ। ਜੇਕਰ ਹਰੇਕ ਔਰਤ ਪਾਸ ਘੱਟ ਤੋਂ ਘੱਟ ਇਕ ਪਿਸਤੌਲ ਹੋਵੇ, ਤੇ ਉਹ ਵੀ ਬੇਫ਼ਿਕਰੀ ਨਾਲ ਘੁੰਮ ਸਕਣ ਅਤੇ ਆਰਾਮ ਨਾਲ ਜ਼ਿੰਦਗੀ ਲੰਘਾ ਸਕਣ।
ਅਤੇ ਜੇ ਜ਼ਰਾ ਗੌਰ ਨਾਲ ਦੇਖੀਏ ਤਾਂ ਮਾਲੂਮ ਹੋਵੇਗਾ ਕਿ ਇਸ ਖ਼ਿਆਲ ਨਾਲ ਕਿ ਸਾਨੂੰ ਆਪਣੀ ਰੱਖਿਆ ਵਾਸਤੇ ਪੁਲਿਸ ਦਾ ਮੂੰਹ ਦੇਖਣਾ ਚਾਹੀਦਾ ਹੈ। ਅਸੀਂ ਲੋਕੀਂ ਕਿਤਨੇ ਕਮਜ਼ੋਰ ਹੋ ਗਏ ਹਾਂ। ਇਸ ਤਰ੍ਹਾਂ ਸਾਡੇ ਵਿਚੋਂ ਇਨਸਾਨੀਅਤ ਜ਼ਾਇਲ ਕੀਤੀ ਜਾ ਰਹੀ ਹੈ। ਇਹੋ ਤਾਂ ਵਜ੍ਹਾ ਹੈ ਕਿ ਹਰੀ ਸਿੰਘ ਜੀ ਨਲਵਾ ਜਿਹੇ ਜਰਨੈਲ ਪੈਦਾ ਕਰ ਸਕਣ ਵਾਲੀ ਕੌਮ ਦੇ ਆਦਮੀਆਂ ਨੂੰ ਮਹਜ਼ ਆਜ਼ਾਦੀ ਤੋਂ ਡਰਾਉਣ ਲਈ ਸਰਹੱਦ ਦੇ ਪਠਾਣਾਂ ਦਾ ਭੂਤ ਦਿਖਾ ਕੇ ਥਰ-ਥਰ ਕੰਬਾ ਦਿੱਤਾ ਜਾਂਦਾ ਹੈ।
ਸਭ ਤੋਂ ਵੱਡੀ ਗੱਲ ਤਾਂ ਹੈ ਕਿ ਇਹ ਇਨਸਾਨੀਅਤ ਦੀ ਹੱਤਕ ਹੈ ਕਿ ਸਾਰੇ ਮੁਲਕ ਵਿਚੋਂ ਹਥਿਆਰ ਬੰਦ ਹੀ ਕਰ ਦਿੱਤੇ ਜਾਣ। ਜਿਥੇ ਆਪਣੀ ਫ਼ੌਜੀ ਤਾਕਤ ਨੂੰ ਅੰਗਰੇਜ਼ ਦਿਨੋ-ਦਿਨ ਵਧਾਈ ਚਲੇ ਜਾ ਰਹੇ ਹਨ, ਉਥੇ ਸਾਨੂੰ ਕਿਸ ਤਰ੍ਹਾਂ ਨਿਹੱਥੇ ਕਰ ਸੁੱਟਿਆ ਗਿਆ ਹੈ ਅਤੇ ਅੱਜ ਕੱਲ੍ਹ ਖਾਸ ਤੌਰ 'ਤੇ ਪੁਲਿਸ ਅਤੇ ਖੁਫ਼ੀਆ ਪੁਲਿਸ ਦੀ ਸਾਰੀ ਤਾਕਤ ਲੁਕੇ-ਛਿਪੇ ਹਥਿਆਰ ਖੋਜਣ ਵਿਚ ਅਤੇ ਅਗਾਂਹ ਉਨ੍ਹਾਂ ਦੀ ਆਮਦ ਬੰਦ ਕਰਨ ਵਿਚ ਖ਼ਰਚ ਹੋ ਰਹੀ ਹੈ। ਗੱਲ ਕੀ ਹੈ, ਰੋਲਟ ਰਿਪੋਰਟ ਵਿਚ ਸਾਫ਼ ਤੌਰ 'ਤੇ ਲਿਖਿਆ ਹੋਇਆ ਹੈ ਕਿ ਜੇ 1914-15 ਵਿਚ ਪੰਜਾਬ ਅਤੇ ਬੰਗਾਲ ਦੇ ਰਾਜ ਪਲਟਾਊ ਲੋਕਾਂ ਪਾਸ ਕਾਫ਼ੀ ਹਥਿਆਰ ਹੁੰਦੇ ਤਾਂ ਬੜਾ ਹਨ੍ਹੇਰ ਪੈ ਜਾਣਾ ਸੀ। ਇਹੋ ਗੱਲ ਬੰਦੀ ਜੀਵਨ ਵਿਚ ਲਿਖੀ ਗਈ ਹੈ। ਅੱਜ ਕੱਲ੍ਹ ਲੜਾਈ ਦੇ ਆਸਾਰ ਨਜ਼ਰ
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/206