ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/224

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਉਹ ਇਹ ਕਿ ਦੁਨੀਆ ਇਸ ਵੇਲੇ ਵੱਖੋ-ਵੱਖ ਜਮਾਤਾਂ ਵਿਚ ਵੰਡੀ ਹੋਈ ਹੈ। ਜੋ ਮਨੁੱਖ ਇਸ ਸੱਚਾਈ ਨੂੰ ਨਜ਼ਰੋਂ ਪਰ੍ਹੇ ਕਰ ਛੱਡਦਾ ਹੈ, ਜਾਂ ਜਿਹੜਾ ਇਸ ਸੱਚਾਈ ਤੋਂ ਜਾਣੂ ਨਹੀਂ ਹੈ ਅਤੇ ਜਾਂ ਜਿਹੜਾ ਰੱਬ ਦੇ ਬੰਦਿਆਂ ਦੀ ਸੱਚੀ ਸੇਵਾ ਕਰਨੀ ਚਾਹੁੰਦਾ ਹੈ, ਉਹ ਉਸ ਜੋਤਸ਼ੀ ਵਾਂਗ ਹੈ ਜੋ ਕਿ ਕੋਸ਼ਿਸ਼ ਦੇ ਅਸੂਲ ਅਤੇ ਸਿਤਾਰਿਆਂ ਦੀ ਗਰਦਿਸ਼ ਤੋਂ ਅਨਜਾਣ ਹੈ, ਖਾਲੀ ਬੇਵਕੂਫ਼ ਅਤੇ ਨਿਕੰਮਾ ਹੈ। ਦੁਨੀਆ ਭਰ ਦੇ ਲੋਕ ਹਾਲਾਂ ਕਿ ਅੰਨ੍ਹੇ ਲੋਕ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਦੁਨੀਆ ਵਿਚ ਅਮੀਰ ਅਤੇ ਗ਼ਰੀਬ ਦੋ ਪਾਰਟੀਆਂ ਹਨ, ਦੁਨੀਆ ਭਰ ਦੀਆਂ ਜ਼ਬਾਨਾਂ ਵਿਚ ਆਪਣੇ-ਆਪਣੇ ਵੱਖੋ-ਵੱਖ ਸ਼ਬਦ ਇਸ ਪਾਰਟੀ-ਵੰਡ ਨੂੰ ਜਤਾਉਣ ਲਈ ਮੌਜੂਦ ਹਨ। ਮਾਲਕ ਅਤੇ ਗ਼ੈਰ-ਮਾਲਕ (ਅਥਵਾ ਜਿਸਦੀ ਕੋਈ ਮਲਕੀਅਤ ਨਹੀਂ) ਜ਼ਿਮੀਂਦਾਰਾਂ ਅਤੇ ਮੁਜ਼ਾਰਿਆਂ, ਹਾਕਮ ਅਤੇ ਪਰਜਾ, ਸਰਮਾਇਦਾਰ ਅਤੇ ਕਿਰਤੀ ਆਦਿ ਸ਼ਬਦ ਉਸ ਭੈੜੇ ਕਿੱਸੇ ਦੀ ਯਾਦ ਕਰਵਾਉਂਦੇ ਹਨ, ਜਿਸ ਨੇ ਦੁਨੀਆ ਦੇ ਇਤਫ਼ਾਕ ਨੂੰ ਨਸ਼ਟ ਕਰ ਦਿੱਤਾ ਹੈ।

ਇਸ ਵੇਲੇ ਦੁਨੀਆ ਵਿਚ ਵੱਖ-ਵੱਖ ਪਾਰਟੀਆਂ ਮੌਜੂਦ ਹਨ। ਪਰ ਸਰਸਰੀ ਨਿਗ੍ਹਾ ਮਾਰਿਆਂ ਅਸੀਂ ਦੋ ਪ੍ਰਕਾਰ ਦੀਆਂ ਪਾਰਟੀਆਂ ਨੂੰ ਤਾਂ ਸਾਫ਼ ਤੌਰ 'ਤੇ ਵੇਖਦੇ ਹਾਂ; ਇਕ ਤਾਂ ਉਹ ਕਿ ਜਿਸ ਪਾਰਟੀ ਵਾਲੇ ਜਿਸਮਾਨੀ ਮਿਹਨਤ ਕਰਕੇ ਕਮਾਉਂਦੇ ਹਨ। ਦੂਜੇ ਉਹ ਜੋ ਮਿਹਨਤ ਨਹੀਂ ਕਰਦੇ। ਉਹ ਲੋਕ, ਜੋ ਖੇਤਾਂ, ਕਾਨਾਂ ਅਥਵਾ ਕਾਰਖਾਨਿਆਂ ਆਦਿ ਵਿਚ ਕੰਮ ਕਰਦੇ ਹਨ, ਉਹ ਮਿਹਨਤਕਸ਼ ਹਿੱਸੇ ਵਿਚ ਦਾਖ਼ਲ ਹਨ। ਜਿਹੜੇ ਲੋਕ ਇਨ੍ਹਾਂ ਥਾਵਾਂ 'ਤੇ ਜਾਂ ਹੋਰ ਕਿਤੇ ਵੀ ਮਿਹਨਤ ਕਰਨ ਲਈ ਮਜਬੂਰ ਨਹੀਂ ਕੀਤੇ ਜਾਂਦੇ, ਉਨ੍ਹਾਂ ਦੀ ਪਾਰਟੀ ਵੱਖਰੀ ਹੈ। ਅਸਲ ਵਿਚ ਇਹ ਦੁਨੀਆ ਵਿਚ ਦੋਵੇਂ ਹੀ ਕੌਮਾਂ ਹਨ, ਇਹ ਦੋ ਹੀ ਫ਼ਿਰਕੇ ਹਨ, ਇਸ ਤੋਂ ਵੱਖ ਜਿਹੜੀ ਹੋਰ ਵੰਡ ਕੀਤੀ ਗਈ ਹੈ, ਉਹ ਬੇਹੂਦਾ ਅਤੇ ਬੇਫ਼ਾਇਦਾ ਹੈ; ਇਸੇ ਕਾਰਨ ਕਰਕੇ ਅਸੀਂ ਵੇਖਦੇ ਹਾਂ ਕਿ ਹਰ ਇਕ ਮਿਹਨਤੀ ਮਨੁੱਖ ਦੀ ਇਹ ਇੱਛਾ ਰਹਿੰਦੀ ਹੈ ਕਿ ਉਸ ਦਾ ਲੜਕਾ ਉੱਨਤੀ ਕਰੇ ਅਤੇ ਇਸ ਮਿਹਨਤਕਸ਼ ਹਿੱਸੇ ਵਿਚੋਂ ਨਿਕਲ ਕੇ ਖੁਸ਼ਹਾਲ ਹਲਕੇ ਵਿਚ ਸ਼ਾਮਲ ਹੋ ਜਾਵੇ। ਦੁਨੀਆ ਵਿਚ ਹਰ ਥਾਂ ਅਤੇ ਹਰ ਸੂਰਤ ਵਿਚ ਤਰਖਾਣ-ਲੁਹਾਰ ਅਤੇ ਕਿਸਾਨ ਆਦਿ ਮਿਹਨਤੀ ਲੋਕ, ਰਾਜੇ, ਵਜ਼ੀਰ, ਵਕੀਲ ਤੇ ਜੱਜ, ਪ੍ਰੋਫ਼ੈਸਰ, ਜ਼ਿਮੀਂਦਾਰ, ਸ਼ਾਹੂਕਾਰ, ਬੈਂਕਰ ਆਦਿ ਤੋਂ ਕਿਤੇ ਘੱਟ ਕਮਾਉਂਦੇ ਹਨ। ਦੁਨੀਆ ਭਰ ਦੀ ਕੋਈ ਮਜਲਸੀ ਤਾਕਤ ਇਨ੍ਹਾਂ ਪਾਰਟੀਆਂ ਨੂੰ ਮਿਲਾ ਨਹੀਂ ਸਕਦੀ। ਹਿੰਦੁਸਤਾਨੀ ‘ਸਫ਼ੈਦਪੋਸ਼' ਸ਼ਬਦ ਉਸ ਗ਼ੈਰ ਮਿਹਨਤਕਸ਼ ਹਿੱਸੇ ਵਾਸਤੇ ਹੀ ਵਰਤਿਆ ਜਾਂਦਾ ਹੈ। ਉਹ ਤਮਾਮ ਚੀਜ਼ਾਂ, ਜਿਨ੍ਹਾਂ ਕਰਕੇ ਕਿ ਜ਼ਿੰਦਗੀ ਰਹਿਣ ਦੇ ਕਾਬਲ ਬਣ ਸਕਦੀ ਹੈ। ਅਥਵਾ ਆਰਾਮ, ਵਿਦਿਆ, ਹੁਨਰ-ਸਫ਼ਾਈ, ਅਰੋਗਤਾ ਆਦਿਕ ਸਾਰੇ ਦੌਲਤ ਨਾਲ ਹੀ ਪ੍ਰਾਪਤ ਕੀਤੇ ਜਾਂਦੇ ਹਨ। ਵਿਚਾਰੇ ਗ਼ਰੀਬ ਹਰ ਵੇਲੇ ਤੇ ਹਰ ਥਾਂ ਗੰਦੀ-ਜ਼ਿੰਦਗੀ, ਗੰਦੀਆਂ ਥਾਵਾਂ 'ਤੇ ਹੀ ਗੁਜ਼ਾਰਨ ਲਈ ਲਾਚਾਰ ਹੁੰਦੇ ਹਨ। ਇਨ੍ਹਾਂ ਨੂੰ ਵਿਦਿਆ ਪ੍ਰਾਪਤ ਕਰਨ ਲਈ ਸਮਾਂ ਹੀ ਨਹੀਂ ਲਭਦਾ। ਗ਼ਰੀਬ ਮਜ਼ਦੂਰ ਸਾਰਾ-ਸਾਰਾ ਦਿਨ ਬਿਲਕੁਲ ਮਾਮੂਲੀ ਗੁਜ਼ਰਨ ਲਈ ਮੁੜ੍ਹਕੋ-ਮੁੜ੍ਹਕੀ ਹੋ ਕੇ ਕੰਮ ਕਰਦਾ ਰਹਿੰਦਾ ਹੈ, ਜਿਥੇ ਕਿ ਵਿਦਵਾਨ ਅਤੇ ਅਮੀਰ ਲੋਕ ਚੰਗੇ-ਚੰਗੇ ਵਧੀਆ ਭੋਜਨ ਖਾਂਦੇ ਹਨ। ਬੱਘੀਆਂ ਤੇ ਮੋਟਰਾਂ ਵਿਚ ਚੜ੍ਹ ਕੇ ਸੈਰ ਲਈ ਜਾਂਦੇ ਹਨ। ਖੁਸ਼ਬੂਦਾਰ ਤੇਲ ਤੇ ਅਤਰ ਨਾਲ ਮਾਲਸ਼ ਕਰਦੇ ਹਨ। ਰੇਸ਼ਮੀ ਕੱਪੜੇ ਪਾਉਂਦੇ ਹਨ। ਗੱਲ ਕੀ ਕਿ ਹਰ ਪ੍ਰਕਾਰ ਨਾਲ ਹੀ ਐਸ਼ ਇਸ਼ਰਤ ਦੀ ਜ਼ਿੰਦਗੀ ਲੰਘਾਉਂਦੇ ਹਨ।

ਪ੍ਰਸ਼ਨ ਉਠਦਾ ਹੈ ਕਿ ਇਹ ਅਜੀਬ ਹਾਲਤ ਪੈਦਾ ਹੀ ਕਿਸ ਤਰ੍ਹਾਂ ਹੋ ਗਈ? ਕੀ ਕਾਰਨ ਹੈ ਕਿ ਜਿਹੜੇ ਲੋਕ ਖੇਤੀ ਕਰਦੇ, ਕੱਪੜੇ ਉਣਦੇ, ਕੱਪੜੇ ਸੀਉਂਦੇ, ਨਾਲੀਆਂ ਸਾਫ਼ ਕਰਦੇ ਜਾਂ ਆਟਾ ਪੀਂਹਦੇ ਹਨ, ਉਨ੍ਹਾਂ ਦੀ ਆਮਦਨ ਉਨ੍ਹਾਂ ਲੋਕਾਂ ਨਾਲੋਂ ਕਈ ਗੁਣਾ ਘੱਟ ਹੈ ਜੋ ਕਿ ਕੇਵਲ ਲੈਕਚਰ ਦਿੰਦੇ ਹਨ, ਜਾਂ ਮੁਕੱਦਮਿਆਂ 'ਤੇ ਬਹਿਸ ਕਰਦੇ ਹਨ। ਜੋ ਅਦਾਲਤ ਕਰਦੇ ਜਾਂ ਹਕੂਮਤ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/208