ਕਰਦੇ ਹਨ। ਜੋ ਕੇਵਲ ਦੁਆ ਕਰਦੇ ਜਾਂ ਕੁਝ ਵੀ ਨਹੀਂ ਕਰਦੇ। ਕੀ ਕਦੇ ਕਿਸੇ ਨੇ ਸੋਚ ਕੇ ਵੇਖਿਆ ਹੈ ਕਿ ਸਚਮੁੱਚ ਹੀ ਹਰ ਇਕ ਰੱਬ ਦੇ ਬੰਦੇ ਅਤੇ ਮਜਲਸ ਲਈ ਖੇਤੀਬਾੜੀ, ਕਾਰੀਗਰੀ ਦਸਤਕਾਰੀ ਆਦਿ ਤੋਂ ‘ਕਾਨੂੰਨ’ ਜਾਂ ‘ਸਰਕਾਰ’, ਮਜ਼ਹਬ ਜਾਂ ਸ਼ਾਹੂਕਾਰ ਜਾਂ ਕੇਵਲ ਜ਼ਿਮੀਂਦਾਰ (ਉਹ ਲੋਕ ਜਿਹੜੇ ਜ਼ਮੀਨਾਂ ਦੇ ਮਾਲਕ ਤਾਂ ਬਣੇ ਬੈਠੇ ਹਨ ਪਰ ਕੰਮ ਕੁਝ ਨਹੀਂ ਕਰਦੇ) ਬਹੁਤ ਜ਼ਰੂਰੀ ਲੋੜਵੰਦ ਹਨ। ਫਿਰ ਕੀ ਕਾਰਨ ਹੈ ਕਿ ਉਸ ਆਦਮੀ ਨੂੰ ਜੋ ਕਿ ਕੁਝ ਘੰਟੇ ਕੁਰਸੀ 'ਤੇ ਬੈਠ ਕੇ ਕੁਝ ਆਦਮੀਆਂ ਨੂੰ ਜੇਲ੍ਹ ਵਿਚ ਘੱਲ ਦਿੰਦਾ ਹੈ, ਕਣਕ ਬੀਜਣ ਵਾਲੇ ਕਿਸਾਨ ਅਤੇ ਜੁਤੀਆਂ ਗੰਢਣ ਵਾਲੇ ਮੋਚੀ ਤੋਂ ਕਈ ਗੁਣਾਂ ਵੱਧ ਤਨਖਾਹ ਦਿੱਤੀ ਜਾਂਦੀ ਹੈ? ਇਕ ਰਾਜਾ ਜਾਂ ਮਜਿਸਟ੍ਰੇਟ ਜਾਂ ਸ਼ਾਹੂਕਾਰ ਹੀ ਉਨ੍ਹਾਂ ਮਿਹਨਤ-ਕਸ਼ ਲੋਕਾਂ ਤੋਂ ਕਿਹੜਾ ਚੰਗਾ ਲਾਭਵੰਦ ਅਤੇ ਜ਼ਰੂਰੀ ਕੰਮ ਕਰਦਾ ਹੈ ਕੀ ਸਬੱਬ ਹੈ ਕਿ ਦੁਨੀਆ 'ਚ ਕਈ ਲੋਕ ਹੱਥ ਪੈਰ ਹਿਲਾਉਣ ਤੋਂ ਬਿਨਾਂ ਹੀ ਮੌਜਾਂ ਕਰਦੇ ਹਨ ਅਤੇ ਕਈ ਲੋਕ ਸਾਰਾ ਦਿਨ ਅੱਡੀ ਚੋਟੀ ਦਾ ਜ਼ੋਰ ਲਾ ਕੇ ਕੰਮ ਕਰਦੇ ਹੋਏ ਵੀ ਆਪਣੀਆਂ ਜ਼ਰੂਰੀ ਚੀਜ਼ਾਂ ਪ੍ਰਾਪਤ ਨਹੀਂ ਕਰ ਸਕਦੇ? ਕੀ ਵਜ੍ਹਾ ਹੈ ਕਿ ਇਕ ਆਦਮੀ ਬੈਠਾ ਪੱਖਾ ਖਿਚਦਾ ਹੈ ਅਤੇ ਇਕ ਅੰਦਰ ਪਿਆ—ਭਾਵੇਂ ਉਹ ਹਿੰਦੂ, ਮੁਸਲਮਾਨ ਜਾਂ ਈਸਾਈ ਹੋਵੇ-ਘੁਰਾੜੇ ਮਾਰਦਾ ਹੈ। ਇਸੇ ਨੂੰ ਹੀ ਪੱਖਾ ਖਿਚਣ ਤੇ ਕਿਉਂ ਨਹੀਂ ਲਾਇਆ ਜਾਂਦਾ। ਉਹ ਲੋਕ ਜਿਹੜੇ ਅਨਾਜ, ਦੁੱਧ, ਮੇਵੇ, ਸਬਜ਼ੀ, ਤਰਕਾਰੀ ਪੈਦਾ ਨਹੀਂ ਕਰਦੇ ਅਤੇ ਸਗੋਂ ਇਹ ਚੀਜ਼ਾਂ ਵਰਤਦੇ ਅਤੇ ਖਾਂਦੇ ਹਨ ਉਹ ਜ਼ਰੂਰ ਵਿਚਾਰੇ ਕਿਸਾਨ ਦੀ ਮਿਹਨਤ ਦਾ ਲਾਭ ਉਠਾਉਂਦੇ ਹਨ। ਇਸ ਗੱਲ ਨੂੰ ਸਮਝਣ ਲਈ ਕਿਸੇ ਫ਼ਿਲਾਸਫ਼ੀ ਦੀ ਲੋੜ ਨਹੀਂ ਹੈ। ਉਹ ਲੋਕ ਜਿਹੜੇ ਰੋਟੀ ਪੈਦਾ ਨਹੀਂ ਕਰਦੇ ਅਤੇ ਰੂੰ ਕੱਤ ਕੇ ਉਣਕੇ ਕੱਪੜਾ ਨਹੀਂ ਤਿਆਰ ਕਰਦੇ, ਜਦ ਉਹ ਵੀ ਰੋਟੀ ਖਾਂਦੇ ਤੇ ਕੱਪੜੇ ਪਹਿਨਦੇ ਹਨ ਤਾਂ ਇਸ ਦੇ ਕੇਵਲ ਇਹ ਅਰਥ ਹੋਣਗੇ ਕਿ ਉਹ ਆਪਣਾ ਹਿੱਸਾ ਉਨ੍ਹਾਂ ਗ਼ਰੀਬ ਕਿਰਤੀਆਂ ਦੀ ਮਿਹਨਤ ਵਿਚੋਂ ਲੈ ਲੈਂਦੇ ਹਨ, ਜੋ ਕਿ ਰੋਟੀ ਪੈਦਾ ਕਰਦੇ ਹਨ, ਕੱਪੜਾ ਉਣਕੇ ਤਿਆਰ ਕਰਦੇ ਹਨ। ਪਰ ਜਦ ਅਸੀਂ ਵੇਖਦੇ ਹਾਂ ਕਿ ਖੇਤੀ ਕਰਨ ਵਾਲੇ ਉਸ ਮਿਹਨਤਕਸ਼ ਕਿਸਾਨ ਨੂੰ ਇਨ੍ਹਾਂ ਮੁਫ਼ਤਖੋਰੇ ਲੋਕਾਂ ਵਾਂਗ ਚੰਗੀ ਖ਼ੁਰਾਕ ਵੀ ਪ੍ਰਾਪਤ ਨਹੀਂ ਹੁੰਦੀ, ਤਦ ਦਿਲ ਵਿਚ ਖ਼ਿਆਲ ਉਪਜਦਾ ਹੈ, ਕਿ ਇਸ ਪ੍ਰਬੰਧ ਵਿਚ ਜ਼ਰੂਰ ਕਿਤੇ ਨਾ ਕਿਤੇ ਧੋਖਾ ਹੈ, ਗ਼ਲਤੀ ਹੈ, ਜ਼ੁਲਮ ਹੈ। ਪਰ ਇਹ ਮਸਲਾ ‘ਸਰਵਦਰਸ਼ਨ ਸੰਗ੍ਰਹਿ' ਆਦਿ ਸ਼ਾਸਤਰਾਂ ਦੀ ਸੋਲਾਂ ਪ੍ਰਕਾਰ ਦੀ ਫ਼ਿਲਾਸਫ਼ੀ ਪੜ੍ਹਨ ਤੋਂ ਹੱਲ ਨਹੀਂ ਹੋ ਸਕਦਾ। ਸਿਹਤ ਅਤੇ ਜ਼ਿੰਦਗੀ ਦੇ ਸਵਾਲ ਨੂੰ ਛੱਡ ਕੇ ਅੱਜ ਅਸੀਂ ਇਕ ਬੜਾ ਵੱਡਾ ਸਵਾਲ ਪੁੱਛਣਾ ਚਾਹੁੰਦੇ ਹਾਂ, ‘ਦੁਨੀਆ ਵਿਚ ਇਹ ਦੋ ਪਾਰਟੀਆਂ ਅਮੀਰ, ਵਿਦਵਾਨ, ਸੁਸਤ ਅਤੇ ਹਰਾਮਖੋਰ ਤਾਂ ਇਕ ਪਾਸੇ ਹਨ। ਦੂਜੇ ਪਾਸੇ ਗ਼ਰੀਬ, ਮਿਹਨਤਕਸ਼, ਜਾਹਲ, ਅਨਪੜ੍ਹ ਲੋਕ ਹਨ ਜੋ ਕਿ ਦੁਨੀਆ ਦੀ ਦੌਲਤ ਨੂੰ ਪੈਦਾ ਕਰਦੇ ਹਨ। ਦੂਸਰਾ ਪਾਸਾ ਕਿਸ ਤਰ੍ਹਾਂ ਵਜੂਦ ਵਿਚ ਆਇਆ? ਦੁਨੀਆਂ ਦੀਆਂ ਤਮਾਮ ਤਹਿਰੀਕਾਂ, ਜੋ ਇਸ ਸੱਚੇ ਸਵਾਲਾਂ ਨੂੰ ਅੱਖੋਂ ਉਹਲੇ ਕਰਦੀਆਂ ਹਨ, ਕੇਵਲ ਬੇਹੂਦਾ, ਫ਼ਜ਼ੂਲ ਅਤੇ ਖ਼ਤਰਨਾਕ ਹਨ। ਫਿਰ ਉਹ ਭਾਵੇਂ ਮਜਲਸੀ ਹੋਣ, ਭਾਵੇਂ ਮਜ਼ਹਬੀ ਹੋਣ ਜਾਂ ਭਾਈਚਾਰਕ, ਆਰਥਿਕ ਹੋਣ ਜਾਂ ਰਾਜਸੀ, ਕੌਮੀ ਹੋਣ ਜਾਂ ਕੌਮਾਂਤਰੀ।
ਜੇ ਇਨ੍ਹਾਂ ਪਾਰਟੀਆਂ ਨੂੰ ਮਿਲਾ ਦਿੱਤਾ ਜਾਵੇ ਤਾਂ ਦੁਨੀਆ ਵਿਚ ਕੋਈ ਐਸੀਆਂ ਚੀਜ਼ਾਂ, ਜਿਨ੍ਹਾਂ ਨੂੰ ਕਿ ਇਕ ਰੱਬ ਦੇ ਬੰਦੇ, ਜਾਂ ‘ਕੌਮ’ ਜਾਂ ‘ਮਜ਼ਹਬ’ ਕਿਹਾ ਜਾਂਦਾ ਹੈ, ਬਾਕੀ ਨਹੀਂ ਰਹਿ ਜਾਂਦੀਆਂ ਕਿਉਂਕਿ ਸਦਾ ਹੀ ਕਦੇ ਅੱਖਾਂ ਦੇ ਸਾਹਮਣੇ ਅਤੇ ਕਦੇ ਅੱਖੋਂ ਓਹਲੇ, ਅਮੀਰ, ਗ਼ਰੀਬਾਂ ਦੇ ਦੁਸ਼ਮਣ ਹੀ ਬਣੇ ਰਹਿੰਦੇ ਹਨ ਕਿਉਂਕਿ ਉਹ ਆਪਣੀ ਦੌਲਤ ਇਨ੍ਹਾਂ ਗ਼ਰੀਬਾਂ ਤੋਂ ਹੀ ਖੋਂਹਦੇ ਹਨ। ਉਨ੍ਹਾਂ ਨੂੰ ਇਹ ਅਸਮਾਨੀ ਤੋਹਫ਼ੇ ਵਾਂਗ ਹੀ ਨਹੀਂ ਮਿਲਦੀ ਅਤੇ ਇਨ੍ਹਾਂ ਪਾਸ (ਪਾਰਸ) ਪੱਥਰ ਵੀ ਨਹੀਂ ਹੈ। ਰਾਜੇ, ਵਜ਼ੀਰ ਅਤੇ ਜੱਜ ਲੋਕ ਸੁਖ ਨਾਲ ਜੀਵਨ ਗੁਜ਼ਾਰਦੇ ਹਨ। ਹਾਲਾਂਕਿ ਉਹ ਪੈਦਾਵਾਰ ਵਿਚ ਕਿਸੇ ਪ੍ਰਕਾਰ ਦੀ ਕੋਈ ਮਿਹਨਤ ਨਹੀਂ ਕਰਦੇ, ਕਿਉਂਕਿ ਵਿਚਾਰਾ ਕਿਸਾਨ
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/209