ਮਹਾਤਮਾ ਬੁੱਧ ਅਤੇ ਮਹਾਤਮਾ ਟਾਲਸਟਾਏ ਅਤੇ ਸ਼ਹਿਜ਼ਾਦਾ ਕ੍ਰੋਪਾਟਕਨ ਵਰਗੇ ਮਹਾਪੁਰਸ਼ ਆਪਣੀ ਜਾਇਦਾਦ ਛੱਡ ਕੇ ਗ਼ਰੀਬਾਂ ਵਰਗੀ ਜ਼ਿੰਦਗੀ ਬਸਰ ਕਰਨ ਲੱਗ ਪੈਂਦੇ ਹਨ। ਪਰ ਇਨ੍ਹਾਂ ਇਕ ਦੋ ਦ੍ਰਿਸ਼ਟਾਂਤਾਂ ਨਾਲ ਅਸੂਲ ਨਹੀਂ ਬਦਲਿਆ ਜਾ ਸਕਦਾ। ਉਹ ਹਸਤੀਆਂ ਤਾਂ ਸਤਿਕਾਰ ਯੋਗ ਹਨ। ਪਰ ਬਾਕੀ ਅਮੀਰ ਲਾਣਾ ਤਾਂ ਬੇਈਮਾਨੀ, ਧੋਖੇਬਾਜ਼ੀ ਆਦਿ ਹਰ ਪ੍ਰਕਾਰ ਨਾਲ ਹੀ ਆਪਣੀ ਜਾਇਦਾਦ ਦੀ ਰਾਖੀ ਕਰਦਾ ਹੈ।
ਦੂਜਿਆਂ ਦੇ ਸਿਰਾਂ 'ਤੇ ਮੌਜਾਂ ਕਰਨ ਵਾਲੀ ਇਹ ਪਾਰਟੀ ਜੇ ਕੁਝ ਆਪ ਵੀ ਕਰਦੀ ਹੈ ਤਾਂ ਉਹ ਕੇਵਲ ਆਪਣੇ ਲਾਭ ਲਈ ਹੀ ਕਰਦੀ ਹੈ। ਉਹ ਕਿਸੇ ਤਰ੍ਹਾਂ ਵੀ ਦੂਜਿਆਂ ਦਾ ਕੁਝ ਨਹੀਂ ਸਵਾਰ ਸਕਦੀ। ਕਿਉਂਕਿ ਦੁਨੀਆ ਵਿਚ ਦੋਵੇਂ ਹੀ ਕੌਮਾਂ ਮੌਜੂਦ ਹਨ ਅਮੀਰ ਅਤੇ ਗ਼ਰੀਬ। ਇਨ੍ਹਾਂ ਵਿਚ ਕੋਈ ਪਿਆਰ ਅਤੇ ਹਮਦਰਦੀ ਵੀ ਨਹੀਂ ਹੈ। ਉਹ ਤਾਂ ਇਕ-ਦੂਜੇ ਦੇ ਖ਼ਿਆਲ ਸਮਝਾਣੋਂ ਵੀ ਅਸਮਰਥ ਹਨ। ਸਾਧਾਰਨ ਲੋਕ ਤਾਂ ਘੱਟ-ਸਮਝੀ ਦੀ ਵਜ੍ਹਾ ਕਰਕੇ ਦੂਜਿਆਂ ਦੇ ਖ਼ਿਆਲ 'ਤੇ ਕੰਮ ਨਹੀਂ ਸਮਝ ਸਕਦੇ ਅਤੇ ਸਮਝਦਾਰ ਲੋਕਾਂ ਨੂੰ ਪਾਰਟੀ ਵੰਡ, ਦੂਸਰਿਆਂ ਨੂੰ ਸਮਝਣ ਤੋਂ ਵਾਂਝਿਆ ਰੱਖਦੀ ਹੈ। ਇਸ ਤੋਂ ਅਸੀਂ ਵੇਖਦੇ ਹਾਂ ਕਿ ਪਾਰਟੀ ਵੰਡ ਦੇ ਲਾਭ ਤੋਂ ਵੱਖ, ਹਾਲਾਤ ਵੀ ਅਮੀਰਾਂ ਨੂੰ ਗ਼ਰੀਬਾਂ ਦੀ ਅਸਲੀ ਹਾਲਾਤ ਤੋਂ ਜਾਣੂ ਨਹੀਂ ਹੋਣ ਦਿੰਦੇ। ਮਨੁੱਖ ਦੇ ਖ਼ਿਆਲ ਆਮ ਕਰਕੇ ਇਸ ਦੇ ਤਜਰਬੇ 'ਤੇ ਨਿਰਭਰ ਹੋਇਆ ਕਰਦੇ ਹਨ ਅਤੇ ਅਮੀਰ ਲੋਕਾਂ ਨੂੰ ਗ਼ਰੀਬਾਂ ਦੀ ਹਾਲਤ ਦਾ ਕੁਝ ਵੀ ਤਜਰਬਾ ਨਹੀਂ। ਇਨ੍ਹਾਂ ਦਾ ਦਾਇਰਾ ਵੀ ਪਾਰਟੀ ਵੰਡ ਦੀਆਂ ਸਰਗਰਮੀਆਂ ਕਰਕੇ ਬਹੁਤ ਤੰਗ ਹੁੰਦਾ ਹੈ। ਉਨ੍ਹਾਂ ਨੂੰ ਆਪਣੀ ਪਾਰਟੀ ਤੋਂ ਬਾਹਰ ਕੁਝ ਨਹੀਂ ਨਜ਼ਰ ਆਉਂਦਾ। ਮਜਲਸੀ ਅਸੂਲਾਂ ਦੇ ਨਿਸਚੇ 'ਤੇ ਹਰ ਇਕ ਮਨੁੱਖ ਦੀ ਜਮਾਤ-ਵੰਡ ਦਾ ਬਹੁਤ ਅਸਰ ਰਹਿੰਦਾ ਹੈ। ਅਮੀਰ ਲੋਕ ਭਾਵੇਂ ਹਰ ਇਕ ਰੱਬ ਦੇ ਬੰਦੇ ਦੇ ਲਾਭ ਲਈ ਹੀ ਕੋਈ ਲਹਿਰ ਕਿਉਂ ਨਾ ਚਲਾਉਣ, ਆਖ਼ਰ ਵਿਚ ਉਹ ਉਨ੍ਹਾਂ ਦੀ ਜਮਾਤ ਲਈ ਹੀ ਲਾਭਵੰਦੀ ਸਾਬਤ ਹੁੰਦੀ ਹੈ। ਹਰ ਇਕ ਬੰਦੇ ਦੀ ਬਿਹਤਰੀ ਅਤੇ ਆਸ ਲੋਕਾਂ ਦੀ ਤਰੱਕੀ ਦੇ ਖ਼ਿਆਲ ਦੀ ਮੌਜੂਦਗੀ ਦੇ ਹੁੰਦਿਆਂ ਵੀ ਅਮੀਰ ਲੋਕ ਆਪਣੇ ਜਮਾਤੀ ਹਲਕੇ ਤੋਂ ਬਾਹਰ ਨਹੀਂ ਵੇਖ ਸਕਦੇ ਅਤੇ ਇਸੇ ਤੰਗ ਦਾਇਰੇ ਵਿਚ ਚੱਕਰ ਕੱਢਦੇ ਰਹਿੰਦੇ ਹਨ। ਦੁਨੀਆ ਵਿਚ ਜਿੰਨੀ ਤਾਕਤ ਇਸ ਪਾਰਟੀ-ਵੰਡ ਦੀ ਵਜ੍ਹਾ ਕਰਕੇ ਨਸ਼ਟ ਹੁੰਦੀ ਹੈ, ਇੰਨੀ ਹੋਰ ਕਿਧਰੇ ਨਹੀਂ ਹੁੰਦੀ। ਲੋਕ ਗ਼ਰੀਬਾਂ ਦੀ ਸਹਾਇਤਾ ਦਾ ਉੱਚਾ ਆਦਰਸ਼ ਸਾਹਮਣੇ ਰੱਖ ਕੇ ਮੈਦਾਨ ਵਿਚ ਕੁੱਦਦੇ ਹਨ। ਪਰ ਕਈ ਵੇਰਾਂ ਉਸ ਤੋਂ ਪਿੱਛੋਂ ਵੇਖਿਆ ਜਾਂਦਾ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਕੇਵਲ ਅਮੀਰ ਜਮਾਤ ਦੇ ਫ਼ਾਇਦੇ ਲਈ ਹੀ ਵਰਤੀਆਂ ਜਾਂਦੀਆਂ ਹਨ। ਇਸ ਕਰਕੇ ਖੁਸ਼ੀ ਰੰਜ ਵਿਚ ਬਦਲ ਜਾਂਦੀ ਹੈ। ਪਰ ਬਹੁਤ ਸਾਰੇ ਭੋਲੇ-ਭਾਲੇ ਲੋਕ ਅਖ਼ੀਰ ਤਕ ਇਹ ਸਮਝ ਹੀ ਨਹੀਂ ਸਕਦੇ ਅਤੇ ਇਸੇ ਨਿਸਚੇ ਵਿਚ ਮਰਦੇ ਹਨ ਕਿ ਉਨ੍ਹਾਂ ਨੇ ਆਮ ਲੋਕਾਂ ਦੀ ਤਰੱਕੀ ਲਈ ਬਹੁਤ ਕੁਝ ਕੰਮ ਕੀਤਾ।
ਅੱਜਕੱਲ੍ਹ ਹਿੰਦੁਸਤਾਨ ਦੀਆਂ ਤਮਾਮ ਤਹਿਰੀਕਾਂ 'ਤੇ ਨਜ਼ਰਸਾਨੀ ਕਰਨ ਕਰਕੇ ਹਰ ਇਕ ਪੁਰਸ਼ ਇਸ ਹਸਰਤ ਨਾਲ ਸੱਚਾਈ ਦੀ ਇਕ ਵਧੀਆ ਮਿਸਾਲ ਪਾ ਸਕਦਾ ਹੈ। ਚੰਦ ਇਕ ਸੱਜਣਾਂ ਦੀਆਂ ਜ਼ਾਤੀ ਕੋਸ਼ਿਸ਼ਾਂ ਨੂੰ ਛੱਡ ਕੇ ਸਿਆਸੀ ਅਤੇ ਮਜਲਸੀ ਮੈਦਾਨ ਵਿਚ ਜੋ ਲਹਿਰਾਂ ਉੱਠੀਆਂ, ਉਹ ਵੱਧ ਦਰਜੇ ਦੇ ਤਾਲੀਮਯਾਫ਼ਤਾ ਲੋਕਾਂ ਦੇ ਉਦਾਲੇ ਪੁਦਾਲੇ ਹੀ ਰਹੀਆਂ, ਜੋ ਕਿ ਸ਼ਹਿਰਾਂ ਵਿਚ ਰਹਿੰਦੇ ਹਨ ਅਤੇ ਆਜ਼ਾਦ ਪੇਸ਼ਾਵਰ ਲੋਕ ਅਖਵਾਉਂਦੇ ਹਨ, ਮੈਂ ਅੱਜ ਇਹ ਸਾਬਤ ਕਰਨਾ ਚਾਹੁੰਦਾ ਹਾਂ ਕਿ ਪਿਛਲੇ ਤੀਹਾਂ ਸਾਲਾਂ ਤੋਂ ਜੋ ਤਾਲੀਮੀ, ਮਜ਼ਲਸੀ ਅਤੇ ਸਿਆਸੀ ਲਹਿਰਾਂ ਚੱਲੀਆਂ, ਉਨ੍ਹਾਂ ਤੋਂ ਹਿੰਦੁਸਤਾਨ ਦੇ ਆਮ ਲੋਕਾਂ ਨੇ ਬਹੁਤ ਘੱਟ ਲਾਭ ਉਠਾਇਆ ਕਿਉਂਕਿ ਵੱਡੇ ਦਰਜੇ ਦੇ ਕਹੇ ਜਾਣ ਵਾਲੇ ਲੋਕ ਹੀ ਇਨ੍ਹਾਂ ਲਹਿਰਾਂ ਨੂੰ ਚਲਾਉਂਦੇ ਸਨ। ਇਸ ਕਰਕੇ ਇਨ੍ਹਾਂ
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/211