ਦੇ ਆਦਰਸ਼ ਵੀ ਇਨ੍ਹਾਂ ਦੇ ਪਾਰਟੀ ਰੰਗ ਵਿਚ ਰੰਗੇ ਰਹਿੰਦੇ ਹਨ। ਹਰ ਇਕ ਲਹਿਰ ਇਸ ਲਹਿਰ ਦੇ ਚਲਾਉਣ ਵਾਲੇ ਲੋਕਾਂ ਦਾ ਅਸਲੀ ਨਿਚੋੜ ਹੀ ਹੋਇਆ ਕਰਦੀ ਹੈ। ਵਿਚਲੇ ਦਰਜੇ ਦੇ ਸੁਧਾਰਕ ਲੋਕ, ਗ਼ਰੀਬ ਕਿਸਾਨਾਂ ਅਤੇ ਮਜ਼ਦੂਰਾਂ ਦੇ ਅੰਦਰ ਵੜ ਕੇ ਚੰਗੀ ਤਰ੍ਹਾਂ ਨਹੀਂ ਸਮਝ ਸਕਦੇ। ਉਹ ਆਪਣੀ ਪਾਰਟੀ ਦੇ ਦੁਖ ਅਤੇ ਤਕਲੀਫ਼ਾਂ ਹੀ ਸਮਝ ਸਕਦੇ ਹਨ। ਉਨ੍ਹਾਂ ਦਾ
ਆਦਰਸ਼ ਵੀ ਉਨ੍ਹਾਂ ਦੇ ਜਮਾਇਤੀ ਤੰਗ ਦਾਇਰੇ ਵਿਚ ਚਲਿਆ ਜਾਂਦਾ ਹੈ। ਉਹ ਇਸ ਕੰਧ ਨੂੰ, ਜੋ ਕਿ ਇਨ੍ਹਾਂ ਦੋਹਾਂ ਪਾਰਟੀਆਂ ਨੂੰ ਵੱਖੋ-ਵੱਖ ਕਰਦੀ ਹੈ, ਲੰਘ ਨਹੀਂ ਸਕਦੇ। ਜੇ ਕਿਸਾਨਾਂ ਨੇ ਕੋਈ ਤਹਿਰੀਕ ਖੜ੍ਹੀ ਕੀਤੀ ਹੋਈ ਹੁੰਦੀ ਤਾਂ ਉਨ੍ਹਾਂ ਦਾ ਵੱਖ ਹੀ ਆਦਰਸ਼ ਹੁੰਦਾ। ਆਮ ਲੋਕ ਆਪਣੀ ਸ਼੍ਰੇਣੀ ਅਨੁਸਾਰ ਹੀ ਹਰ ਇਕ ਚੀਜ਼ ਨੂੰ ਆਪਣੇ-ਆਪਣੇ ਨੁਕਤੇ ਦੀ ਨਜ਼ਰ ਨਾਲ ਵੇਖਦੇ ਹਨ। ਉਹ ਲੋਕ ਇਹ ਵੀ ਨਹੀਂ ਜਾਣ ਸਕਦੇ ਕਿ ਉਨ੍ਹਾਂ ਦੀ ਅਜਿਹੀ ਰਾਏ ਕਿਸ ਤਰ੍ਹਾਂ ਬਣ ਗਈ। ਫਿਰ ਭਾਵੇਂ ਉਹ ਕਿੰਨੇ ਉੱਚੇ ਆਦਰਸ਼ ਲੈ ਕੇ ਰੱਬ ਦੇ ਬੰਦਿਆਂ ਦੀ ਸੇਵਾ ਅਤੇ ਲਾਭ ਦੇ ਖ਼ਿਆਲ ਨਾਲ ਅੱਗੇ ਕਿਉਂ ਨਾ ਨਿਕਲਣ ਪਰ ਸ਼੍ਰੇਣੀ-ਰੁਚੀ ਉਨ੍ਹਾਂ ਦਾ ਪਿੱਛਾ ਨਹੀਂ ਛੱਡਦੀ। ਕਿਉਂਕਿ ਉਹ ਬਹੁਤ ਜ਼ਬਰਦਸਤ ਤਾਕਤ ਹੈ ਅਤੇ ਉਸ ਨੇ ਮਜਲਸੀ ਤਹਿਰੀਕ ਵਿਚ ਬੜਾ ਭਾਰੀ ਅਸਰ ਵਿਖਾਇਆ ਹੈ। ਤਵਾਰੀਖ ਵਿਚ ਅਧਿਕਤਰ ਚੀਜ਼ਾਂ ਜਿਸ ਤਰ੍ਹਾਂ ਨਜ਼ਰ ਆਉਂਦੀਆਂ ਹਨ, ਅਸਲ ਵਿਚ ਉਸ ਤਰ੍ਹਾਂ ਦੀਆਂ ਨਹੀਂ ਹੁੰਦੀਆਂ। ਮਜਲਸੀ ਸ਼੍ਰੇਣੀ-ਰੁਚੀ ਸਮਝਣ ਵਾਲਾ ਫ਼ਲਾਸਫ਼ਰ, ਕੰਮ ਕਰਨ ਵਾਲੇ ਦੀ ਨਿਸਬਤ ਉਸ ਦੀ ਸ਼੍ਰੇਣੀ-ਰੁਚੀ ਨੂੰ ਚੰਗੀ ਤਰ੍ਹਾਂ ਸਮਝ ਅਤੇ ਸਮਝਾ ਸਕਦਾ ਹੈ।
ਮੈਂ ਇਹ ਲੇਖ ਕੇਵਲ ਇਸੇ ਕਰਕੇ ਹੀ ਕਲਮ ਦੇ ਹਵਾਲੇ ਕਰ ਰਿਹਾ ਹਾਂ ਕਿ ਕਿਸਾਨ ਅਤੇ ਮਜ਼ਦੂਰ ਹੀ ਸਾਡੇ ਪਿਆਰ ਦੇ ਹੱਕਦਾਰ ਹਨ। ਅੰਗਰੇਜ਼ੀ ਅਦਬ ਤੋਂ ਜਾਣੂ ਲੋਕ ਕਾਰਲਾਇਲ ਦੇ ਪ੍ਰਸਿੱਧ ਮਕੁਲ ਨੂੰ ਕਈ ਵੇਰ ਪੜ੍ਹ ਚੁਕੇ ਹੋਣਗੇ ਕਿ “ਮੈਂ ਕੇਵਲ ਦੋ ਹੀ ਆਦਮੀਆਂ ਦੀ ਇੱਜ਼ਤ ਤੇ ਮੁਹੱਬਤ ਕਰਦਾ ਹਾਂ ਕਿਸੇ ਤੀਸਰੇ ਦੀ ਨਹੀਂ' ਮੈਂ ਇਕ ਕਦਮ ਹੋਰ ਅੱਗੇ ਵਧਦਾ ਹਾਂ ਅਤੇ ਆਖਦਾ ਹਾਂ ਕਿ ਮੈਂ ਕੇਵਲ ਇਕ ਆਦਮੀ ਨੂੰ ਹੀ ਪਿਆਰ ਅਤੇ ਇੱਜ਼ਤ ਦੀ ਨਿਗਾਹ ਨਾਲ ਵੇਖਦਾ ਹੈ ਕਿਸੇ ਦੂਜੇ ਨੂੰ ਨਹੀਂ ਅਤੇ ਉਹ ਹੈ ਗਰੀਬ ਮਜ਼ਦੂਰ (ਕਿਰਤੀ), ਜੋ ਦੁਨੀਆ ਦੀ ਦੌਲਤ ਪੈਦਾ ਕਰਦਾ ਹੈ।
ਪਿਛਲੇ ਤੀਹਾਂ ਵਰ੍ਹਿਆਂ ਤੋਂ ਜੋ ਲਹਿਰਾਂ ਹਿੰਦੋਸਤਾਨ ਵਿਚ ਚੱਲ ਰਹੀਆਂ ਹਨ, ਉਨ੍ਹਾਂ ਨੂੰ ਹੇਠਲੇ ਤਿੰਨਾਂ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ—(1) ਸਿਆਸੀ (2) ਤਾਲੀਮੀ (3) ਮਜ਼੍ਹਬੀ (ਮਜਲਸੀ)।
ਅੱਜ ਮੈਂ ਇਹ ਵਿਖਾਣਾ ਚਾਹੁੰਦਾ ਹਾਂ ਕਿ ਇਨ੍ਹਾਂ ਲਹਿਰਾਂ ਦਾ ਫ਼ਾਇਦਾ ਵੱਡੇ ਦਰਜੇ ਦੇ ਲੋਕਾਂ ਨੂੰ ਹੀ ਹੋਇਆ ਹੈ। ਗ਼ਰੀਬਾਂ ਨੂੰ ਇਸ ਤੋਂ ਕੋਈ ਲਾਭ ਨਹੀਂ ਪਹੁੰਚਿਆ।
(1) ਰਾਜਸੀ ਲਹਿਰਾਂ ਨੇ ਵੱਖ-ਵੱਖ ਸੂਰਤਾਂ ਪਕੜੀਆਂ। ਇਨ੍ਹਾਂ ਵਿਚ ਸਾਂਝੀਵਾਲ ਅਤੇ ਇੰਤਹਾ-ਪਸੰਦ ਦੋਵੇਂ ਤਰ੍ਹਾਂ ਦੇ ਆਦਮੀ ਸਨ। ਸ਼ਾਂਤਮਈ ਰਹਿ ਕੇ ਸਤਿਆਗ੍ਰਹਿ ਕਰਨ ਵਾਲੇ ਲੋਕ ਵੀ ਪੈਦਾ ਹੋ ਗਏ ਅਤੇ ਭਿਆਨਕ ਸਮਾਂ ਲਿਆਉਣ ਵਾਲੇ ਖ਼ਤਰਨਾਕ ਇਨਕਲਾਬੀ ਲੋਕ ਵੀ ਹੋ ਗਏ। ਇਸ ਰੌਲੇ-ਰੱਪੇ ਵਿਚ ਇਕ ਗੱਲ ਤਾਂ ਸਾਫ਼ ਹੈ, ਉਹ ਇਹ ਕਿ ਇਨ੍ਹਾਂ ਦੇ ਸਿਟਿਆਂ ਤੋਂ ਪਬਲਿਕ ਨੂੰ ਕੋਈ ਵੀ ਲਾਭ ਨਹੀਂ ਹੋਇਆ। ਇੰਡੀਅਨ ਨੈਸ਼ਨਲ ਕਾਂਗਰਸ ਹਿੰਦੋਸਤਾਨ ਭਰ ਦੀ ਕਾਂਗਰਸ ਵਿਚਲੇ ਦਰਜੇ ਦੇ ਲੋਕਾਂ ਦੀ ਇਕ ਖ਼ਾਸੀ ਅਤੇ ਚੰਗੀ ਪਾਰਟੀ (ਜਮਾਤ) ਹੈ। ਉਸ ਦੀਆਂ ਮੰਗਾਂ ਵੀ ਦਰਮਿਆਨੇ ਦਰਜੇ ਦੇ ਲੋਕਾਂ ਲਈ ਹੀ ਹਨ। ਕਾਂਗਰਸ ਕਦੇ ਵੀ ਆਪਣਾ ਪ੍ਰੋਗਰਾਮ ਕਿਰਤੀਆਂ ਤੇ ਕਿਸਾਨਾਂ ਨਾਲ ਰਲ ਕੇ ਤਿਆਰ ਨਹੀਂ ਕਰ ਸਕੀ, ਕਿਉਂਕਿ ਇਸ ਵਿਚ ਤਾਂ ਗਰੈਜੂਏਟ, ਵਕੀਲ, ਪ੍ਰੋਫ਼ੈਸਰ, ਵਪਾਰੀ ਲੋਕ ਵੀ ਸ਼ਾਮਲ ਹੋਏ। ਇਸ ਲਈ ਕਾਂਗਰਸ
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/212