ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/231

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿਰਾਂ ਨਹੀਂ ਅਖਵਾ ਸਕਦੀਆਂ। ਇਸ ਲਈ ਅਸੀਂ ਕਾਂਗਰਸ ਨੂੰ ਗੁਨਾਹਗਾਰ ਨਹੀਂ ਠਹਿਰਾ ਸਕਦੇ ਕਿਉਂਕਿ ਉਹ ਆਪਣੇ ਮੈਂਬਰਾਂ ਤੋਂ ਬਿਨਾਂ ਦੂਜੇ ਲੋਕਾਂ ਵੱਲ ਵਧੀਕ ਧਿਆਨ ਨਹੀਂ ਦੇ ਸਕਦੀ। ਜੁੱਤੀ ਪੌਣ ਵਾਲਾ ਹੀ ਚੰਗੀ ਤਰ੍ਹਾਂ ਸਮਝ ਸਕਦਾ ਹੈ, ਕਿ ਪੈਰ ਵਿਚ ਕਿੱਲ ਕਿੱਥੋਂ ਵੱਜਦਾ ਹੈ। ਇਹ ਗੱਲ ਚੰਗੀ ਤਰ੍ਹਾਂ ਕਿਸਾਨ ਹੀ ਅਨੁਭਵ ਕਰ ਸਕਦਾ ਹੈ ਕਿ ਆਏ ਦਿਨ ਲਗਾਨ ਆਦਿ ਨਾਲ ਦੁਖੀ ਹੋ ਕੇ ਮੇਰੀ ਜ਼ਿੰਦਗੀ ਕਿਸ ਤਰ੍ਹਾਂ ਲੰਘ ਰਹੀ ਹੈ। ਤਾਲੀਮ ਯਾਫ਼ਤਾ ਦਰਮਿਆਨੇ ਦਰਜੇ ਦੇ ਲੋਕ ਸੁਆਹ ਇਸ ਦਾ ਅੰਦਾਜ਼ਾ ਲਾ ਸਕਣਗੇ?
ਅਸੀਂ ਤਾਂ ਸਾਫ਼ ਆਖਦੇ ਹਾਂ ਕਿ ਕਿਸਾਨਾਂ ਦੀ ਕਾਂਗਰਸ ਦੇ ਮਤੇ ਇਸ ਕਾਂਗਰਸ ਨਾਲੋਂ ਬਿਲਕੁਲ ਵੱਖਰੇ ਅਤੇ ਨਵੇਂ ਢੰਗ ਦੇ ਹੀ ਹਨ ਅਤੇ ਉਨ੍ਹਾਂ ਦੀਆਂ ਮੰਗਾਂ ਵੀ ਹੋਰ ਹੀ ਢੰਗ ਦੀਆਂ ਹੋਣਗੀਆਂ।

ਵਿੱਦਿਅਕ ਲਹਿਰਾਂ

ਰਾਜਸੀ-ਲਹਿਰਾਂ ਵਾਸਤੇ ਮੁਲਕ ਨੇ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ। ਦਰਜਨਾਂ ਕੀਮਤੀ ਜਾਨਾਂ ਇਸੇ ਵਿਚ ਲੱਗ ਗਈਆਂ। ਪਰ ਵਿੱਦਿਅਕ-ਲਹਿਰਾਂ ਲਈ ਤਾਂ ਸਾਡੀ ਬਹੁਤ ਸਾਰੀ ਤਾਕਤ ਖਰਚ ਹੋਈ ਅਤੇ ਬਹੁਤ ਸਾਰੇ ਨੇਕ ਮਰਦ ਅਤੇ ਔਰਤਾਂ ਦੀਆਂ ਜ਼ਿੰਦਗੀਆਂ ਇਨ੍ਹਾਂ ਲਈ ਹੀ ਵਕਫ਼ ਹੋ ਗਈਆਂ। ਪਰ ਸਿੱਟਾ ਇਥੇ ਵੀ ਨਿਰਾਸਤਾ ਭਰਿਆ ਹੀ ਹੋਇਆ। ਕਿਉਂਕਿ ਇਸ ਤੋਂ ਵੀ ਵਿਚਲੇ ਦਰਜੇ ਦੇ ਲੋਕਾਂ ਨੂੰ ਹੀ ਕੁਝ ਲਾਭ ਪਹੁੰਚ ਸਕਿਆ ਹੈ। ਸਾਡੇ ਬਹੁਤ ਸਾਰੇ ਆਗੂਆਂ ਨੇ ਸ਼ਹਿਰਾਂ ਵਿਚ ਵੱਖ-ਵੱਖ ਕੌਮਾਂ, ਬਰਾਦਰੀਆਂ ਤੇ ਸਭਾਵਾਂ ਵੱਲੋਂ ਹਾਈ ਸਕੂਲ ਅਤੇ ਕਾਲਜ ਖੋਲ੍ਹ ਦਿੱਤੇ। ਪਰ ਕੀ ਅਸੀਂ ਪੁਛ ਸਕਦੇ ਹਾਂ ਕਿ ਉਨ੍ਹਾਂ ਦੇਸ਼-ਭਗਤਾਂ ਦੇ ਦਿਲਾਂ ਵਿਚ ਕਾਲਜ ਅਤੇ ਸਕੂਲ ਖੋਲ੍ਹਣ ਦਾ ਖ਼ਿਆਲ ਕਿਵੇਂ ਪੈਦਾ ਹੋਇਆ? ਉਨ੍ਹਾਂ ਨੇ ਆਪਣੇ ਇਸ ਵੱਡੇ ਕੰਮ ਨੂੰ ਪਿੰਡਾਂ ਵਿਚ ਹੀ ਕਿਉਂ ਨਾ ਕੀਤਾ? ਜਿਸ ਕਰਕੇ ਖ਼ਰਚ ਤਾਂ ਘੱਟ ਹੁੰਦਾ ਅਤੇ ਲਾਭ ਵਧੇਰੇ ਪੁੱਜਦਾ। ਉਨ੍ਹਾਂ ਨੇ ਵਕੀਲ ਅਤੇ ਦਫ਼ਤਰਾਂ ਲਈ ਕਲਰਕ ਪੈਦਾ ਕਰਨੇ ਆਪਣਾ ਮੰਤਵ ਹੀ ਕਿਉਂ ਬਣਾ ਲਿਆ ਹੈ ਅਤੇ ਫੇਰ ਹਿੰਦੂ ਅਤੇ ਮੁਸਲਮਾਨ ਵੱਖੋ-ਵੱਖ ਆਪਣੀਆਂ-ਆਪਣੀਆਂ ਯੂਨੀਵਰਸਿਟੀਆਂ ਕਿਉਂ ਕਾਇਮ ਕਰ ਰਹੇ ਹਨ। ਅਸੀਂ ਤਾਂ ਇਹ ਸਮਝਦੇ ਹਾਂ ਕਿ ਇਹ ਲੋਕ ਵੀ ਸ਼੍ਰੇਣੀ-ਰੁਚੀ ਦੇ ਸਾਏ ਹੇਠ ਹੀ ਆਪਣਾ ਕੰਮ ਕਰਦੇ ਹਨ। ਦ੍ਰਿਸ਼ਟਾਂਤ ਵਜੋਂ ਪੰਜਾਬ ਦੇ ਆਰੀਆ ਸਮਾਜ ਨੂੰ ਹੀ ਲੈ ਲਓ।

ਉਹ (ਸਵਾਮੀ ਦਇਆ ਨੰਦ ਦੀ ਯਾਦਗਾਰ) ਇਕ ਐਸੇ ਕਾਲਜ ਤੋਂ ਕਰਨੀ ਚਾਹੁੰਦੇ ਹਨ ਜੋ ਕਿ ਪੰਜਾਬ ਦੀ ਸਰਕਾਰੀ ਯੂਨੀਵਰਸਿਟੀ ਦੇ ਨਾਲ ਮਿਲਣ ਵਾਲਾ ਹੋਵੇ। ਕਿੱਡਾ ਹਨ੍ਹੇਰ ਹੈ! ਕਿਥੇ ਸਵਾਮੀ ਦਇਆ ਨੰਦ ਦਾ ਆਦਰਸ਼, ਕਿਥੇ ਸਰਕਾਰੀ ਯੂਨੀਵਰਸਿਟੀ ਅਤੇ ਇਸ ਦੇ ਕਾਲਜ। ਪਰ ਛੇਕੜ ਇਹ ਹੋਇਆ ਕਿਉਂ? ਇਸ ਦੀ ਵਜ੍ਹਾ ਸਾਫ਼ ਹੈ। ਇਸ ਦੇ ਉਪਾਸਕਾਂ ਵਿਚ ਅਧਿਕਤਰ ਵਕੀਲ ਤੇ ਗਰੈਜੂਏਟ ਆਦਿ ਵਿਚਲੇ ਦਰਜੇ ਦੇ ਲੋਕ ਹੀ ਸਨ। ਜੇ ਕਿਤੇ ਸੰਸਕ੍ਰਿਤ ਪੜ੍ਹੇ ਪੰਡਤਾਂ ਦੇ ਸਾਹਮਣੇ ਸਵਾਮੀ ਦਇਆ ਨੰਦ ਦੀ ਯਾਦਗਾਰ ਕਾਇਮ ਕਰਨ ਦਾ ਸਵਾਲ ਆਉਂਦਾ ਤਾਂ ਉਹ ਬਿਲਕੁਲ ਹੋਰ ਚੀਜ਼ ਹੀ ਕਾਇਮ ਕਰਦੇ। ਜੇ ਕਿਤੇ ਸਵਾਮੀ ਦਇਆ ਨੰਦ ਦੇ ਪੁਰਾਤਨ ਉਪਾਸਕਾਂ ਵਿਚ ਕਿਸਾਨਾਂ ਦੀ ਬਹੁਗਿਣਤੀ ਹੁੰਦੀ ਤਾਂ ਉਨ੍ਹਾਂ ਲੋਕਾਂ ਨੇ ਵੀ ਕਾਲਜ ਕਾਇਮ ਨਾ ਕੀਤਾ ਹੁੰਦਾ। ਇਨ੍ਹਾਂ ਦੇ ਖ਼ਿਆਲ ਵਿਚ ਕਿਸੇ ਹੋਰ ਪ੍ਰਕਾਰ ਦੀ ਯਾਦਗਾਰ ਹੀ ਚੰਗੀ ਲਾਭਵੰਦ ਹੁੰਦੀ। ਸਮਾਜ ਦੇ ਵਿੱਦਿਅਕ ਅੱਡੇ ਕੇਵਲ ਇਸੇ ਕਰਕੇ ਕਾਇਮ ਹੋਏ ਕਿ ਵਿਚਲੇ ਦਰਜੇ ਦੇ ਲੋਕਾਂ ਦੇ ਬਾਲ ਬੱਚੇ ਚੰਗੀ ਤਰ੍ਹਾਂ ਕਮਾ ਸਕਣ। ਇਹੋ ਸ਼੍ਰੇਣੀ-ਰੁਚੀ ਕੰਮ ਕਰ ਰਹੀ ਹੈ। ਦੱਖਣ ਦੇ ਦੇਸ਼-ਭਗਤਾਂ ਨੇ ਵਿੱਦਿਆ ਲਈ ਬਹੁਤ ਕੁਰਬਾਨੀਆਂ ਕੀਤੀਆਂ, ਪਰ ਕਿਨ੍ਹਾਂ ਦੀ ਵਿੱਦਿਆ ਲਈ? ਫਰਗੋਸ਼ਨ ਕਾਲਜ ਨੇ ਹਜ਼ਾਰਾਂ ਵਿਚਲੇ ਦਰਜੇ ਦੇ ਨੌਜਵਾਨਾਂ ਨੂੰ ਵਿੱਦਿਆ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/215