ਹੋਰ ਵੀ ਕਿਸੇ ਕਿਸਮ ਦਾ ਭਿੰਨ ਭੇਦ ਮਿਟਾਉਣ ਦੀ ਖ਼ਾਤਰ ਇਕ ਮਈ ਦੇ ਅਸੂਲ 'ਤੇ ਲੱਕ ਬੱਧਾ ਹੋਇਆ ਹੈ ਤੇ ਅਸੀਂ ਸਦਾ ਹੀ ਆਤਮਾ ਪਰਮਾਤਮਾ ਦੇ ਰੋਣੇ ਰੋਣ ਵਾਲੇ ਅੱਜ ਵੀ ਅਸੀਂ ਇਸ ਗੱਲ 'ਤੇ ਜ਼ੋਰ ਨਾਲ ਬਹਿਸ ਕਰਕੇ ਕਿ ਕੀ ਅਛੂਤਾਂ ਨੂੰ ਜਨੇਊ ਦੇ ਦਿੱਤਾ ਜਾਵੇਗਾ, ਕੀ ਉਹ ਵੇਦ ਸ਼ਾਸਤਰ ਪੜ੍ਹਨ ਦੇ ਹੱਕਦਾਰ ਹਨ ਕਿ ਨਹੀਂ! ਅਸੀਂ ਨਾ ਮਨਜ਼ੂਰ ਕਰ ਦਿੰਦੇ ਹਾਂ ਅਤੇ ਸਾਨੂੰ ਸ਼ਿਕਾਇਤ ਇਹ ਹੈ ਕਿ ਦੂਜੇ ਮੁਲਕਾਂ ਵਿਚ ਸਾਡੇ ਨਾਲ ਸਲੂਕ ਚੰਗਾ ਨਹੀਂ ਹੁੰਦਾ। ਗੋਰੋਸ਼ਾਹੀ ਵਿਚ ਸਾਨੂੰ ਗੋਰੇ ਦੇ ਬਰਾਬਰ ਨਹੀਂ ਸਮਝਿਆ ਜਾਂਦਾ ਹੈ ਸਾਨੂੰ ਇਹ ਸ਼ਿਕਾਇਤ ਕਰਨ ਦਾ ਹੱਕ ਹੀ ਕੀ ਹੈ?
ਸਿੰਧ ਦੇ ਇਕ ਮੁਸਲਮਾਨ ਸੱਜਨ ਮਿ. ਨੂਰ ਮੁਹੰਮਦ ਮੈਂਬਰ ਬੰਬਈ ਕੌਂਸਲ ਨੇ ਇਸ ਮਾਮਲੇ 'ਤੇ 1926 ਵਿਚ ਖੂਬ ਕਿਹਾ ਸੀ-
"If the Hindu Society refuses to allow other human beings, fellow creatures so that to attend public schools, and if....the president of local board representing so many lakhs of people in this house refuses to allow his fellows and brothers the elementary human right of having water to drink, what right have they to ask for more rights from the bureaucracy? Before we accuse people coming from other lands, we should see how we ourselves behave toward our own people....How can we ask for greater political rights when we ourselves deny elementary rights of human beings."
ਉਹ ਕਹਿੰਦੇ ਹਨ ਕਿ ਜਦੋਂ ਤੁਸੀਂ ਇਕ ਇਸਨਾਨ ਨੂੰ ਪੀਣ ਵਾਸਤੇ ਪਾਣੀ ਦੇਣ ਤੋਂ ਇਨਕਾਰੀ ਹੋ, ਜਾਂ ਜਦੋਂ ਤੁਸੀਂ ਉਹਨਾਂ ਨੂੰ ਮਦਰਸੇ ਵਿਚ ਪੜ੍ਹਨ ਵੀ ਨਹੀਂ ਦੇਦੇਂ, ਤਾਂ ਤੁਹਾਡਾ ਕੀ ਹੱਕ ਹੈ ਕਿ ਆਪਣੇ ਵਾਸਤੇ ਹੋਰ ਹਕੂਕ ਮੰਗੋ? ਜਦ ਤੁਸੀਂ ਇਕ ਇਨਸਾਨ ਦੇ ਸਾਧਾਰਣ ਅਧਿਕਾਰ ਦੇਣ ਤੋਂ ਵੀ ਇਨਕਾਰੀ ਹੋ, ਤਾਂ ਤੁਸੀਂ ਹੋਰ ਪੁਲੀਟੀਕਲ ਹੱਕ ਮੰਗਣ ਦੇ ਅਧਿਕਾਰੀ ਕਿਥੋਂ ਬਣ ਗਏ? ਗੱਲ ਬੜੀ ਸੱਚੀ ਹੈ, ਪਰ ਇਹ ਚੂੰਕਿ ਇਕ ਮੁਸਲਮਾਨ ਨੇ ਕਹੀ ਹੈ, ਇਸ ਵਾਸਤੇ ਹਿੰਦੂ ਕਹਿਣ ਲੱਗ ਪੈਂਦੇ ਹਨ, ਦੇਖੋ ਜੀ, ਉਹ ਉਨ੍ਹਾਂ ਅਛੂਤਾਂ ਨੂੰ ਮੁਸਲਮਾਨ ਬਣਾ ਕੇ ਆਪਣੇ ਵਿਚ ਰਲਾਉਣਾ ਚਾਹੁੰਦੇ ਹਨ। ਉਨ੍ਹਾਂ ਤੇ ਸਾਫ਼ ਮੰਨ ਲਿਆ ਹੈ ਕਿ ਜਦੋਂ ਤੁਸੀਂ ਉਨ੍ਹਾਂ ਨੂੰ ਇਸ ਤਰ੍ਹਾਂ ਪਸ਼ੂਆਂ ਨਾਲੋਂ ਵੀ ਗਿਆ ਗੁਜ਼ਰਿਆ ਸਮਝੋਗੇ ਤੇ ਉਹ ਜ਼ਰੂਰ ਹੀ ਦੂਜਿਆਂ ਮਜ਼੍ਹਬਾਂ ਵਿਚ ਜਾ ਸ਼ਾਮਿਲ ਹੋਣਗੇ। ਜਿਨ੍ਹਾਂ ਵਿਚ ਕਿ ਉਨ੍ਹਾਂ ਨੂੰ ਵਧੇਰੇ ਅਧਿਕਾਰ ਮਿਲਣਗੇ, ਜਿਥੇ ਕਿ ਉਨ੍ਹਾਂ ਨਾਲ ਆਦਮੀਆਂ ਵਾਲਾ ਸਲੂਕ ਕੀਤਾ ਜਾਵੇਗਾ। ਫੇਰ ਇਹ ਕਹਿਣਾ ਕਿ ਦੇਖੋ ਜੀ ਈਸਾਈ ਤੇ ਮੁਸਲਮਾਨ ਹਿੰਦੂ ਕੌਮ ਨੂੰ ਨੁਕਸਾਨ ਪਹੁੰਚਾ ਰਹੇ ਹਨ, ਫਜ਼ੂਲ ਹੋਵੇਗਾ।
ਕਿੱਡੀ ਸੱਚੀ ਗੱਲ ਹੈ ਪਰ ਇਹ ਸੁਣ ਕੇ ਸਾਰੇ ਤੜਪ ਉਠਦੇ ਹਨ। ਖ਼ੈਰ! ਠੀਕ ਇਸੇ ਗੱਲ ਦਾ ਫ਼ਿਕਰ ਹਿੰਦੂਆਂ ਨੂੰ ਵੀ ਪਿਆ। ਸਨਾਤਨੀ ਪੰਡਿਤ ਵੀ ਕੁਝ ਕੁ ਇਸ ਮਸਲੇ 'ਤੇ ਸੋਚਣ ਲੱਗੇ। ਵਿਚ ਵਿਚ ਬੜੇ “ਯੁੱਗ ਪਲਟਾਊ” ਕਹਾਉਣ ਵਾਲੇ ਵੀ ਸ਼ਾਮਿਲ ਹੋਏ। ਪਟਨਾ ਹਿੰਦੂ ਮਹਾਂ ਸਭਾ ਹੋਈ। ਲਾਲਾ ਲਾਜਪਤ ਰਾਏ, ਜਿਹੜੇ ਕਿ ਅਛੂਤਾਂ ਦੇ ਬੜੇ ਪੁਰਾਣੇ ਹਾਮੀ ਚਲੇ ਆਉਂਦੇ ਹਨ, ਪ੍ਰਧਾਨ ਸਨ। ਬੜੀ ਬਹਿਸ ਛਿੜੀ, ਗਰਮਾ-ਗਰਮ ਝੜਪਾਂ ਹੋਈਆਂ, ਮਾਮਲਾ ਇਹ ਦਰਪੇਸ਼ ਸੀ, ਕਿ ਕੀ ਅਛੂਤਾਂ ਨੂੰ ਯਗੋ-ਪਵੀਤ (ਜਨੇਊ) ਪਾਉਣ ਦਾ ਹੱਕ ਹੈ? ਤੇ ਕੀ ਉਹਨਾਂ ਨੂੰ ਵੇਦ ਸ਼ਾਸਤਰ ਪੜ੍ਹਨ ਦਾ ਹੱਕ ਹੈ? ਬੜੇ ਬੜੇ Reformer (ਸਮਾਜ ਸੁਧਾਰਕ) ਗਰਮ ਹੋ ਪਏ, ਪਰ ਲਾਲਾ ਜੀ ਨੇ ਸਭ ਨੂੰ ਸਮਝਾ ਲਿਆ, ਤੇ ਇਹ ਦੋਵੇਂ ਗੱਲਾਂ ਮਨਜ਼ੂਰ ਕਰ ਕੇ ਹਿੰਦੂ
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/218