ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/254

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਵਾਹਰ ਲਾਲ ਨਹਿਰੂ ਹੋਰਾਂ ਦੇ ਖ਼ਿਆਲਾਤ 'ਤੇ ਰੂਸ ਦਾ ਬੜਾ ਭਾਰੀ ਅਸਰ ਹੋਇਆ, ਜਿਨ੍ਹਾਂ ਨੇ ਕਿ ਰੂਸ ਤੋਂ ਮੁੜ ਕੇ ਆਉਣ ਦੇ ਬਾਅਦ ਇਨ੍ਹਾਂ ਖ਼ਿਆਲਾਂ ਦਾ ਪ੍ਰਚਾਰ ਸ਼ੁਰੂ ਕੀਤਾ। ਉਨ੍ਹਾਂ ਦੀ ਨੀਯਤ 'ਤੇ ਕੋਈ ਸ਼ੱਕ ਨਹੀਂ, ਉਹ ਵਿਦੇਸ਼ੀ ਅਸਰ ਜਾਂ ਚੁੱਕ ਵਿਚ ਆ ਕੇ ਇਹ ਗੱਲਾਂ ਨਹੀਂ ਕਹਿ ਰਹੇ ਸਗੋਂ ਨੇਕ ਨੀਯਤੀ ਨਾਲ ਹੀ ਇਹ ਪ੍ਰਚਾਰ ਕਰ ਰਹੇ ਹਨ। ਪਰ ਜਿਹੜੇ ਵਿਚਾਰੇ ਕੋਈ ਮੁਲਕੋਂ ਬਾਹਰ ਜਾ ਹੀ ਨਹੀਂ ਸਕੇ, ਉਹ ਬਾਹਰੂ ਚੁੱਕ ਵਿਚ ਆਏ ਹੋਏ ਹਨ। ਖ਼ੂਬ! ਖ਼ੂਬ! ਗੱਲ ਇਹ ਹੈ ਕਿ ਜਵਾਹਰ ਲਾਲ ਨਹਿਰੂ ਹੋਰਾਂ ਦੀ ਪੁਜ਼ੀਸ਼ਨ ਹੋ ਗਈ ਹੈ ਬਹੁਤ ਵੱਡੀ। ਉਨ੍ਹਾਂ ਦਾ ਨਾਮ ਕਾਂਗਰਸ ਦੀ ਪ੍ਰਧਾਨਗੀ ਵਾਸਤੇ ਪੇਸ਼ ਹੋ ਰਿਹਾ ਹੈ ਅਤੇ ਇਹ ਉਮੀਦ ਵੀ ਹੈ ਕਿ ਜਲਦੀ ਹੀ ਉਹ ਪ੍ਰਧਾਨ ਬਣ ਵੀ ਜਾਣਗੇ। ਉਨ੍ਹਾਂ ਦੇ ਵਿਰੁੱਧ ਜੀ ਆਈਆਂ ਗੱਲਾਂ ਲਿਖਣ ਨਾਲ ਇੱਟ ਦਾ ਜਵਾਬ ਪੱਥਰ ਤੋਂ ਮਿਲਣ ਦਾ ਡਰ ਹੁੰਦਾ ਹੈ ਅਤੇ ਗੁੰਮਨਾਮ ਜਿਹੇ ਨੌਜਵਾਨਾਂ ਦੇ ਵਿਰੁੱਧ ਜੋ ਮਰਜ਼ੀ ਕਹੀ ਜਾਵੋ। ਕੌਣ ਪੁੱਛਦਾ? ਨੌਜਵਾਨਾਂ ਨੂੰ ਮੁਸੀਬਤ ਵਿਚ ਫਸਾਉਣ ਦੇ ਇਸ ਯਤਨ ਨੂੰ ਅਸੀਂ ਕੀ ਕਹੀਏ। ਲਾਲਾ ਜੀ ਨੂੰ ਸ਼ੋਭਾ ਨਹੀਂ ਦਿੰਦਾ। ਖ਼ੈਰ! ਜੋ ਉਨ੍ਹਾਂ ਦੀ ਮਰਜ਼ੀ ਹੋਵੇ, ਉਹ ਕਹਿਣ। ਹੁਣ ਅਸੀਂ ਉਨ੍ਹਾਂ ਦੀਆਂ ਕੁਝ ਗੱਲਾਂ ਦਾ ਜਵਾਬ ਦੇਣਾ ਚਾਹੁੰਦੇ ਹਾਂ।

ਅਸੀਂ ਸਭ ਤੋਂ ਪਹਿਲਾਂ ਦੱਸਣਾ ਚਾਹੁੰਦੇ ਹਾਂ ਕਿ ਇਨ੍ਹਾਂ ਗੱਲਾਂ ਦੇ ਪ੍ਰਚਾਰ ਵਾਸਤੇ ਕੋਈ ਵਿਦੇਸ਼ੀ ਗੁੰਮਰਾਹ ਨਹੀਂ ਕਰ ਰਿਹਾ। ਨੌਜਵਾਨ ਕਿਸੇ ਦੀ ਚੁੱਕ ਵਿਚ ਆ ਕੇ ਇਹ ਗੱਲਾਂ ਨਹੀਂ ਕਹਿ ਰਹੇ ਬਲਕਿ ਹੁਣ ਇਥੋਂ ਹੀ ਇਸ ਤਰ੍ਹਾਂ ਮਹਿਸੂਸ ਕਰਨ ਲੱਗ ਪਏ ਹਨ। ਲਾਲਾ ਜੀ ਵੱਡੇ ਆਦਮੀ ਹਨ। ਫਸਟ ਕਲਾਸ ਜਾਂ ਦੂਜੇ ਦਰਜੇ ਵਿਚ ਸਫ਼ਰ ਕਰਦੇ ਹਨ। ਉਨ੍ਹਾਂ ਨੂੰ ਕੀ ਪਤਾ ਕਿ ਤੀਜੇ ਦਰਜੇ ਵਿਚ ਕੌਣ ਸਫ਼ਰ ਕਰ ਰਹੇ ਹਨ। ਉਨ੍ਹਾਂ ਨੂੰ ਕੀ ਪਤਾ ਥਰਡ ਕਲਾਸ ਦੇ ਮੁਸਾਫ਼ਰ ਖਾਨਿਆਂ ਵਿਚ ਕੌਣ ਪਿਆ ਠੇਡੇ ਖਾਂਦਾ ਹੈ? ਉਹ ਮੋਟਰ ਵਿਚ ਬੈਠਿਆਂ ਆਪਣੇ ਹਮਜੋਲੀਆਂ ਨਾਲ ਹੱਸਦਿਆਂ ਖੇਡਦਿਆਂ ਹਜ਼ਾਰਾਂ ਪਿੰਡਾਂ ਕੋਲੋਂ ਦੀ ਲੰਘ ਜਾਂਦੇ ਹਨ। ਉਨ੍ਹਾਂ ਨੂੰ ਕੀ ਪਤਾ ਹਜ਼ਾਰਾਂ ਆਦਮੀਆਂ ਨਾਲ ਕੀ ਪਿਆ ਵਰਤਦਾ ਹੈ? ਕੀ ਅੱਜ ਅਸੀਂ (Unhappy India) ਅਨਹੈਪੀ ਇੰਡੀਆ ਜੈਸੀ ਕਿਤਾਬ ਦੇ ਲੇਖਕ ਨੂੰ ਹਿੰਦੁਸਤਾਨ ਦੇ ਕਰੋੜਾਂ ਭੁੱਖੇ ਮਰਨ ਵਾਲਿਆਂ ਦੀ ਦਸ਼ਾ ਦੱਸਣ ਬੈਠੀਏ? ਕੀ ਅੱਜ ਉਨ੍ਹਾਂ ਕਰੋੜਾਂ ਮਨੁੱਖਾਂ ਨੂੰ ਵੇਖ ਕੇ, ਜੋ ਸਵੇਰ ਤੋਂ ਸ਼ਾਮ ਤੀਕ ਲਹੂ-ਪਸੀਨਾ ਇਕ ਕਰਕੇ ਪੇਟ ਵੀ ਨਹੀਂ ਭਰ ਸਕਦੇ। ਇਹ ਲੋੜ ਬਾਕੀ ਰਹਿ ਜਾਂਦੀ ਹੈ ਕਿ ਕੋਈ ਬਾਹਰੋਂ ਆ ਕੇ ਸਾਨੂੰ ਕਹੇ ਕਿ ਇਨ੍ਹਾਂ ਦੇ ਪੇਟ ਭਰਨ ਦਾ ਕੋਈ ਇਲਾਜ ਕਰੋ? ਕੀ ਜਦੋਂ ਅਸੀਂ ਪਿੰਡਾਂ ਵਿਚ ਗਰਮੀ, ਸਰਦੀ, ਮੀਂਹ, ਧੁੱਪ, ਲੋ ਅਤੇ ਕੋਰੇ ਵਿਚ ਰਾਤ-ਦਿਨ ਜੱਟਾਂ ਨੂੰ ਕੰਮ ਕਰਦਿਆਂ ਵੇਖਦੇ ਹਾਂ ਅਤੇ ਪਿਛੋਂ ਉਨ੍ਹਾਂ ਦੀ ਹਾਲਾਤ ਵਿਚ ਦੇਖਦੇ ਹਾਂ ਕਿ ਵਿਚਾਰੇ ਸੁੱਕੀ ਜਿਹੀ ਰੋਟੀ ਖਾ ਕੇ ਗੁਜ਼ਾਰਾ ਕਰ ਰਹੇ ਹਨ ਅਤੇ ਕਰਜ਼ੇ ਹੇਠ ਦੱਬੇ ਹੋਏ ਹਨ। ਤਦੋਂ ਕੀ ਅਸੀਂ ਤੜਫ ਨਹੀਂ ਉੱਠਦੇ। ਕੀ ਉਦੋਂ ਹੀ ਸਾਡੇ ਦਿਲਾਂ ਵਿਚ ਅੱਗ ਨਹੀਂ ਲੱਗ ਉੱਠਦੀ? ਕੀ ਸਾਨੂੰ ਕਿਸੇ ਹੋਰ ਆਦਮੀ ਦੀ ਲੋੜ ਪੈਂਦੀ ਹੈ, ਜੋ ਸਾਨੂੰ ਇਹ ਦੱਸੇ ਕੀ ਇਸ ਨਿਜ਼ਾਮ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ? ਜਦ ਅਸੀਂ ਨਿੱਤ ਦੇਖਦੇ ਹਾਂ ਕਿ ਮਿਹਨਤ ਕਰਨ ਵਾਲੇ ਭੁੱਖੇ ਮਰਦੇ ਹਨ, ਅਤੇ ਵਿਹਲੇ ਬੈਠ ਕੇ ਖਾਣ ਵਾਲੇ ਮੌਜਾਂ ਪਏ ਮਾਣਦੇ ਹਨ, ਤਾਂ ਕਿ ਅਸੀਂ ਇਸ ਆਰਥਿਕ ਅਤੇ ਸਮਾਜਿਕ ਨਿਜ਼ਾਮ ਦੀਆਂ ਖਰਾਬੀਆਂ ਅਨੁਭਵ ਨਹੀਂ ਕਰ ਸਕਦੇ। ਜਦੋਂ ਅਸੀਂ ਇਹ ਦੇਖਦੇ ਹਾਂ ਕਿ ਦਿਨੋ-ਦਿਨ ਜੁਰਮ ਵਧ ਰਹੇ ਹਨ, ਲੋਕਾਂ ਦੀ ਹਾਲਤ ਦਿਨੋ-ਦਿਨ ਖ਼ਰਾਬ ਤੋਂ ਖ਼ਰਾਬ ਹੁੰਦੀ ਚਲੀ ਜਾਂਦੀ ਹੈ, ਤਦੋਂ ਕੀ ਸਾਨੂੰ ਬਾਹਰਲੇ ਉਪਦੇਸ਼ਕਾਂ ਦੀ ਲੋੜ ਪੈਂਦੀ ਹੈ, ਜੋ ਸਾਨੂੰ ਇਹ ਆ ਕੇ ਸਮਝਾਉਣ ਕਿ ਇਕ ਯੁੱਗ-ਗਰਦੀ ਜਾਂ ਇਨਕਲਾਬ ਦੀ ਲੋੜ ਹੈ। ਕਰੋੜਾਂ ਆਦਮੀਆਂ ਨੂੰ ਜਿਨ੍ਹਾਂ ਨੂੰ ਅਸੀਂ ਅਛੂਤ ਕਹਿ ਕੇ ਪਰ੍ਹੇ ਸੁੱਟਿਆ ਹੋਇਆ ਹੈ, ਉਨ੍ਹਾਂ ਦੀ ਦਰਦਨਾਕ ਹਾਲਤ ਦੇਖ ਕੇ, ਕੀ ਗੁੱਸਾ ਨਹੀਂ ਆਉਂਦਾ ਕਿ ਕਰੋੜਾਂ ਆਦਮੀ ਦੁਨੀਆ ਦੀ ਕਿਤਨੀ ਤਰੱਕੀ ਕਰ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/238