ਸਕਦੇ ਸਨ। ਕਿਤਨੀ ਸੇਵਾ ਕਰ ਸਕਦੇ ਸਨ ਅਤੇ ਅੱਜ ਸਾਡਾ ਭਾਰ ਬਣੇ ਹੋਏ ਹਨ। ਕੀ ਉਨ੍ਹਾਂ ਦੀ ਹਾਲਤ ਸੁਧਾਰਨ ਵਾਸਤੇ ਉਨ੍ਹਾਂ ਨੂੰ ਪੂਰਨ ਰੂਪ ਦੇ ਮਨੁੱਖ ਬਣਾਉਣ ਦੇ ਵਾਸਤੇ ਕੇਵਲ ਉਨ੍ਹਾਂ ਨੂੰ ਖੂਹਾਂ 'ਤੇ ਚੜ੍ਹਾਉਣ ਲਈ ਹੀ ਐਜੀਟੇਸ਼ਨ ਕਰਨ ਦੀ ਲੋੜ ਹੈ? ਕੀ ਉਨ੍ਹਾਂ ਨੂੰ ਅਜਿਹੀ ਹਾਲਤ ਵਿਚ ਲਿਆਉਣ ਦੀ ਲੋੜ ਨਹੀਂ ਕਿ ਉਹ ਵੀ ਸਾਡੇ ਵਾਂਗੂੰ ਹੀ ਕਮਾ ਅਤੇ ਖਾ ਸਕਣ? ਤੇ ਇਸ ਵਾਸਤੇ ਕੀ ਸਮਾਜਿਕ ਅਤੇ ਆਰਥਿਕ ਨਿਯਮ ਵਿਚ ਯੁੱਗ-ਗਰਦੀ ਦੀ ਲੋੜ ਨਹੀਂ? ਕੀ ਪੰਜਾਬ ਜਾਂ ਹਿੰਦੁਸਤਾਨ ਦੇ ਨੌਜਵਾਨਾਂ ਵਿਚ ਖ਼ੁਦ ਮਹਿਸੂਸ ਕਰਨ ਦੀ ਕੋਈ ਤਾਕਤ ਬਾਕੀ ਨਹੀਂ ਰਹੀ? ਕੀ ਉਨ੍ਹਾਂ ਦੇ ਸੀਨੇ ਅੰਦਰ ਦਿਲ ਨਹੀਂ? ਕੀ ਉਹ ਦਿਲ ਇਨਸਾਨ ਦੀ ਹਮਦਰਦੀ ਦੇ ਭਰੇ ਹੋਏ ਨਹੀਂ? ਫੇਰ ਕਿਉਂ ਕਿਹਾ ਜਾਂਦਾ ਹੈ ਕਿ ਬਾਹਰਲਿਆਂ ਨੇ ਆ ਕੇ ਚੁੱਕ ਦਿੱਤੀ ਹੈ, ਹਾਂ! ਅਸੀਂ ਮੰਨਣ ਨੂੰ ਸਾਫ਼ ਤਿਆਰ ਹਾਂ ਕਿ ਰੂਸੀ ਇਨਕਲਾਬ ਨੇ ਦੁਨੀਆ ਦੇ ਸਾਹਮਣੇ ਬਿਲਕੁਲ ਨਵੀਆਂ ਗੱਲਾਂ ਰੱਖੀਆਂ ਹਨ। ਅਸੀਂ ਕਹਿੰਦੇ ਹਾਂ ਕਿ ਜਿਨ੍ਹਾਂ ਗੱਲਾਂ ਦਾ ਇਲਾਜ ਸ਼ਾਇਦ ਹਾਲੇ ਅਸੀਂ ਖ਼ੁਦ ਨਾ ਸੋਚ ਸਕਦੇ, ਉਹ ਰੂਸੀ ਵਿਦਵਾਨਾਂ ਨੇ ਸਾਰੀ-ਸਾਰੀ ਉਮਰ ਮੁਸੀਬਤ ਵਿਚ ਕੱਟ ਕੇ ਤਿਲ-ਤਿਲ ਕੇ ਜ਼ਿੰਦਗੀ ਗੁਜ਼ਾਰਦਿਆਂ ਹੋਇਆਂ ਸੋਚ ਕੇ ਦੁਨੀਆ ਅੱਗੇ ਰੱਖਿਆ ਹੈ। ਕੀ ਉਸ ਦਾ ਲਾਭ ਨਹੀਂ ਉਠਾਉਣਾ ਚਾਹੀਦਾ? ਕੀ ਉਨ੍ਹਾਂ ਦੇ ਵਿਚਾਰਾਂ ਨਾਲ ਵਿਚਾਰ ਮਿਲਣਾ ਹੀ ਚੁੱਕ ਵਿਚ ਆਉਣਾ ਹੈ। ਤਾਂ ਕੀ ਲਾਲਾ ਜੀ ਨੂੰ ਮੇਜਿੰਨੀ ਨੇ ਗੁੰਮਰਾਹ ਕਰਕੇ ਦੇਸ਼ ਸੇਵਾ ਲਈ ਅੱਗੇ ਵਧਾਇਆ ਹੋਇਆ ਹੈ?
ਸਵਾਲ ਇਹ ਹੈ ਕਿ ਅੱਜਕਲ੍ਹ 1928 ਵਿਚ ਕੀ ਦੁਨੀਆ ਨੂੰ ਫਰਾਂਸੀਸੀ ਇਨਕਲਾਬ ਤੋਂ ਸਬਕ ਸਿੱਖਣਾ ਅਤੇ ਉਸ ਨੂੰ ਆਪਣਾ ਆਦਰਸ਼ ਬਣਾਉਣਾ ਚਾਹੀਦਾ ਹੈ? ਜਾਂ ਅੱਜ ਨਵੇਂ ਹਾਲਾਤ ਵਿਚ ਨਵੇਂ ਖ਼ਿਆਲਾਤ ਭਰੇ ਰੂਸੀ ਇਨਕਲਾਬ ਨੂੰ? ਕੀ ਲਾਲਾ ਜੀ ਦਾ ਇਹ ਮਨਸ਼ਾ ਹੈ ਕਿ ਹੁਣ ਤੇ ਅੰਗਰੇਜ਼ੀ ਹਕੂਮਤ ਦੇ ਵਿਰੁੱਧ ਹੀ ਇਨਕਲਾਬ ਕੀਤਾ ਜਾਵੇ ਅਤੇ ਤਾਕਤ ਅਮੀਰਾਂ ਦੇ ਹੱਥ ਦਿੱਤੀ ਜਾਵੇ ਅਤੇ ਕਰੋੜਾਂ ਆਦਮੀ ਇਸੇ ਤਰ੍ਹਾਂ! ਨਹੀਂ! ਨਹੀਂ! ਏਸ ਤੋਂ ਵੱਧ ਕੇ ਭੈੜੀ ਹਾਲਤ ਵਿਚ ਪਏ ਮਰਨ ਅਤੇ ਫੇਰ ਹੋਰ ਸੈਂਕੜੇ ਸਾਲਾਂ ਦੇ ਖ਼ੂਨ ਖ਼ਰਾਬੇ ਬਾਅਦ ਮੁੜ ਏਸ ਰਾਹ 'ਤੇ ਆਈਏ ਅਤੇ ਫੇਰ ਅਸੀਂ ਆਪਣੇ ਸਰਮਾਏਦਾਰਾਂ ਵਿਰੁੱਧ ਮੁੜ ਕੇ ਇਨਕਲਾਬ ਕਰੀਏ? ਇਹ ਅੱਵਲ ਦਰਜੇ ਦੀ ਬੇਵਕੂਫ਼ੀ ਹੋਵੇਗੀ।
ਲਾਲਾ ਜੀ ਨੇ ਇਕ ਦੋ ਵਾਰ ਦਾਸ (ਸੀ.ਆਰ. ਦਾਸ) ਦੇ ਲਫ਼ਜ਼ ਸੁਣ ਸੁਣਾ ਕੇ ਪਿੰਡਾਂ ਦੀ ਜਥੇਬੰਦੀ ਦੀ ਆਵਾਜ਼ ਜ਼ਰਾ ਕੁ ਚੁੱਕੀ ਸੀ। ਲਾਲਾ ਜੀ ਨੂੰ ਤਾਂ ਪਿੰਡਾਂ ਵਿਚ ਜਾਣ ਦੀ ਫੁਰਸਤ ਹੀ ਨਹੀਂ। ਉਹ ਕੀ ਜਾਨਣ ਲੋਕਾਂ ਦੇ ਖ਼ਿਆਲਾਤ ਕਿਵੇਂ ਹਨ? ਲੋਕੀਂ ਸਾਫ ਆਖਦੇ ਹਨ ਕਿ ਸਾਨੂੰ ਇਨਕਲਾਬ ਦਾ ਕੀ ਫਾਇਦਾ। ਇਸੇ ਤਰ੍ਹਾਂ ਮਰ ਪਿਟ ਕੇ ਉਦੋਂ ਵੀ ਦੋ ਹੀ ਟਿੱਕੀਆਂ ਜੁੜਨੀਆਂ ਹਨ, ਉਦੋਂ ਵੀ ਨੰਬਰਦਾਰ, ਤਹਿਸੀਲਦਾਰ ਅਤੇ ਠਾਣੇਦਾਰ ਨੇ ਇਸੇ ਤਰ੍ਹਾਂ ਜ਼ੁਲਮ ਕਰਨੇ ਹਨ। ਇਸੇ ਤਰ੍ਹਾਂ ਸਾਥੋਂ ਮੁਆਮਲੇ ਵਸੂਲ ਕੀਤੇ ਜਾਣੇ ਹਨ, ਅਸੀਂ ਹੁਣ ਦੀ ਰੋਟੀ ਵੀ ਕਿਉਂ ਗਵਾਈਏ? ਕਿਸ ਵਾਸਤੇ ਆਪਣੇ ਪਿਆਰੇ ਲੋਕਾਂ ਨੂੰ ਮੁਸੀਬਤ ਵਿਚ ਕਿਉਂ ਫਸਾਈਏ? ਉਨ੍ਹਾਂ ਨੂੰ ਕੀ ਦਸੀਏ? ਜੋਸ਼ੀਲੇ ਲੈਕਚਰ ਦੇ ਕੇ ਤੁਹਾਡੇ ਵੱਡੇ ਇਉਂ ਸਨ, ਇਉਂ ਸਨ। ਮਰਨ ਵਾਸਤੇ ਤਿਆਰ ਕੀਤੇ ਜਾਣ।
ਅੱਵਲ ਤੇ ਹੁੰਦੇ ਨਹੀਂ, ਜੇ ਹੋ ਵੀ ਜਾਣ ਤੇ ਕੀ ਇਹ ਧੋਖਾ ਦੇਣਾ ਨਾ ਹੋਵੇਗਾ? ਅੱਛਾ! ਫਰਜ਼ ਕਰੋ ਕਿ ਇਥੇ ਇਨਕਲਾਬ ਹੋ ਜਾਵੇ। ਫੇਰ ਲਾਲਾ ਜੀ ਦੇ ਖ਼ਿਆਲ ਵਿਚ ਕਿਸ ਨੂੰ ਰਾਜ ਕਾਜ ਸੰਭਾਲਿਆ ਜਾਵੇਗਾ? ਕੀ ਮਹਾਰਾਜ ਬਰਦਵਾਨ ਜਾਂ ਮਹਾਰਾਜਾ ਪਟਿਆਲਾ ਨੂੰ? ਜਾਂ ਕੀ ਪੂੰਜੀਦਾਰਾਂ ਦੀ ਜਮਾਇਤ ਨੂੰ? ਕੀ ਅੱਜ ਅਮਰੀਕਾ ਅਤੇ ਫਰਾਂਸ ਦੇ ਕਿਰਤੀ ਕਰੋੜਾਂ ਦੀ ਤਾਦਾਦ ਵਿਚ ਭੁੱਖੇ ਨਹੀਂ ਮਰ ਰਹੇ? ਅਸੀਂ ਜਾਣਬੁਝ ਕੇ ਖ਼ੂਹ ਵਿਚ ਕਿਉਂ ਪਈਏ?
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/239