ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ.pdf/258

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਲਾਂਕਿ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਕੋਲੋਂ ਵੱਡੇ ਆਦਰਸ਼ ਸਾਡੇ ਪੁਰਾਣੇ ਰਿਸ਼ੀ ਹੋ ਚੁੱਕੇ ਹਨ।” ਉਹੋ ਯਕੀਨ ਕਰਦੇ ਹਨ ਕਿ ਸਾਡਾ ਦੇਸ਼ ਇਕ ਵੇਰੀ ਤੇ ਤਰੱਕੀ ਦੀ ਹੱਦ ਤੀਕ ਜਾ ਪੁੱਜਾ ਸੀ ਅਤੇ ਅੱਜ ਸਾਨੂੰ ਅਗਾਂਹ ਕਿਧਰੇ ਜਾਣ ਦੀ ਲੋੜ ਨਹੀਂ ਬਲਕਿ ਪਿਛਾਂਹ ਮੁੜਨ ਦੀ ਲੋੜ ਹੈ।
ਆਪ ਇਕ ਕਵੀ ਹਨ। ਕਵੀਤਵ ਆਪ ਦੇ ਖ਼ਿਆਲਾਂ ਵਿਚ ਹਰ ਥਾਂ ਨਜ਼ਰ ਆਉਂਦਾ ਹੈ। ਨਾਲ ਹੀ ਮਜ਼੍ਹਬ ਦੇ ਬੜੇ ਦਿਲਦਾਦੇ ਹਨ। ਆਪ ‘ਸ਼ਕਤੀ’ ਮਜ਼੍ਹਬ ਚਲਾਉਣਾ ਚਾਹੁੰਦੇ ਹਨ। ਆਪ ਕਹਿੰਦੇ ਹਨ ਕਿ (our urgent need Shakti) ਯਾਨੀ ਸਾਨੂੰ ਵੇਲੇ ‘ਸ਼ਕਤੀ’ ਦੀ ਲੋੜ ਹੈ। ਉਹ ‘ਸ਼ਕਤੀ’ ਲਫ਼ਜ਼ ਦੇ ਮਾਨੇ ਕੇਵਲ ਤਾਕਤ ਵਾਸਤੇ ਇਸਤੇਮਾਲ ਨਹੀਂ ਕਰਦੇ ਪ੍ਰੰਤੂ ਉਨ੍ਹਾਂ ਨੂੰ ਇਸ ਲਫ਼ਜ਼ ਦੇ ਨਾਲ ਇਕ ਤਰ੍ਹਾਂ ਦੀ ਦੇਵੀ ਦਾ ਇਕ ਖੁਸ਼ ਈਸ਼ਵਰੀ ਕ੍ਰਿਪਾਲਤਾ ਦਾ ਵਿਸ਼ਵਾਸ ਹੈ। ਉਹ ਇਕ ਬੜੇ ਭਾਵੁਕ ਕਵੀ ਵਾਂਗੂੰ ਕਹਿੰਦੇ ਹਨ:
For in solitude have communicated her writ, our admired Mother Bharat Mate. And my aching head has heard voices syaing.... “the day of freedom is not for off"....Sometimes indeed a strange feeling visits me and I say to myself-Holy, holy is Hindustan. For still is she under the protection of her mighty Rishis and their beauty is around us, but we behold it not.
ਯਾਨੀ ਕਿਉਂਕਿ ਮੈਂ ਇਕਾਂਤ ਵਿਚ ਆਪਣੀ ਭਾਰਤ ਮਾਤਾ ਦੀ ਆਵਾਜ਼ ਸੁਣੀ ਹੈ। ਮੇਰੇ ਦੁਖੇ ਹੋਏ ਦਿਲ ਨੇ ਕਈ ਵਾਰੀ ਇਹ ਆਵਾਜ਼ ਸੁਣੀ ਹੈ ਕਿ ਆਜ਼ਾਦੀ ਦਾ ਦਿਨ ਦੂਰ ਨਹੀਂ।
ਕਦੀ-ਕਦੀ ਬੜੀ ਅਜੀਬ ਰੋਂ ਮੇਰੇ ਦਿਲ ਵਿਚ ਆਉਂਦੀ ਹੈ ਅਤੇ ਮੈਂ ਕਹਿ ਉੱਠਦਾ ਹਾਂ, “ਪਾਕ ਅਤੇ ਪਵਿੱਤਰ ਹੈ ਸਾਡਾ ਹਿੰਦੁਸਤਾਨ ਕਿਉਂਕਿ ਪੁਰਾਣੇ ਰਿਸ਼ੀ ਉਸ ਦੀ ਰੱਖਿਆ ਕਰ ਰਹੇ ਹਨ ਅਤੇ ਉਨ੍ਹਾਂ ਦੀ ਖੂਬਸੂਰਤੀ ਹਿੰਦੁਸਤਾਨ ਦੇ ਪਾਸ ਹੈ। ਪਰੰਤੂ ਅਸੀਂ ਉਸ ਨੂੰ ਦੇਖ ਨਹੀਂ ਸਕਦੇ।”
ਇਹ ਕਵੀ ਦਾ ਪ੍ਰਲਾਪ ਹੈ, ਉਹ ਪਾਗਲਾਂ ਜਾਂ ਮਸਤਾਨਿਆਂ ਵਾਂਗੂੰ ਕਹਿੰਦੇ ਰਹਿੰਦੇ ਹਨ, “ਸਾਡੀ ਮਾਤਾ ਬੜੀ ਵੱਡੀ ਹੈ, ਬੜੀ ਤਾਕਤਵਰ ਹੈ। ਉਸ ਨੂੰ ਹਾਰ ਦੇਣ ਵਾਲਾ ਕੌਣ ਜੰਮਿਆ ਹੈ।” ਏਸ ਤਰ੍ਹਾਂ ਕੇਵਲ ਭਾਵੁਕਤਾ ਦੀਆਂ ਗੱਲਾਂ ਕਰਦੇ ਹੋਏ ਇਕ ਥਾਂ ਕਹਿ ਜਾਂਦੇ ਹਨ:
"Our National Movement must become a purifying mass movement, if it is to fulfil its destiny without falling into class war, one of the dangers of Bolshevism."

ਯਾਨੀ ਸਾਨੂੰ ਆਪਣੀ ਕੌਮੀ ਤਹਿਰੀਕ ਨੂੰ ਅਵਾਮ ਦੇ ਸੁਧਾਰ ਦੀ ਤਹਿਰੀਕ ਬਣਾ ਦੇਣਾ ਚਾਹੀਦਾ ਹੈ, ਤਦੇ ਵੀ ਅਸੀਂ ਬੋਸ਼ਿਵੇਜ਼ਮ ਦੇ ਖ਼ਤਰਿਆਂ 'ਚੋਂ ਵੱਡੇ ਖ਼ਤਰੇ, ਲੋਕਾਂ ਦੀ ਆਪੋ ਵਿਚ ਦੀ ਜੰਗ ਤੋਂ ਬਚ ਸਕਾਂਗੇ। ਉਹ ਇੰਨਾ ਕਹਿ ਕੇ ਹੀ ਗ਼ਰੀਬਾਂ ਕੋਲ ਜਾਵੋ, ਪਿੰਡਾਂ ਨੂੰ ਜਾਵੋ, ਉਨ੍ਹਾਂ ਨੂੰ ਦਵਾ-ਦਾਰੂ ਮੁਫ਼ਤ ਵੰਡੋ, ਸਮਝਦੇ ਹਨ ਕਿ ਸਾਡਾ ਪ੍ਰੋਗਰਾਮ ਪੂਰਾ ਹੋ ਗਿਆ ਹੈ। ਉਹ ਛਾਯਾਵਾਦੀ ਕਵੀ ਹਨ। ਉਨ੍ਹਾਂ ਦੀ ਕਵਿਤਾ ਦਾ ਕੋਈ ਖਾਸ ਅਰਥ ਤੇ ਨਹੀਂ ਨਿਕਲ ਸਕਦਾ, ਪਰ ਕੇਵਲ ਦਿਲ ਦਾ ਜੋਸ਼ ਵਧਾਇਆ ਜਾ ਸਕਦਾ ਹੈ। ਬਸ ਪੁਰਾਣੀ ਸੱਭਿਅਤਾ ਦੇ ਰੌਲੇ ਦੇ ਸਿਵਾਏ ਉਨ੍ਹਾਂ ਪਾਸ ਹੋਰ ਕੋਈ ਪ੍ਰੋਗਰਾਮ ਨਹੀਂ। ਨੌਜਵਾਨਾਂ ਦੇ ਦਿਮਾਗ਼ ਨੂੰ ਉਹ ਕੁਝ ਨਹੀਂ ਦਿੰਦੇ, ਕੇਵਲ ਦਿਲ ਨੂੰ ਹੀ ਭਾਵੁਕਤਾ ਨਾਲ ਭਰਨਾ ਚਾਹੁੰਦੇ ਹਨ। ਉਨ੍ਹਾਂ ਦਾ ਵੀ ਨੌਜਵਾਨਾਂ ਵਿਚ ਬੜਾ ਅਸਰ ਹੈ ਅਤੇ ਪੈਦਾ ਹੋ ਰਿਹਾ ਹੈ। ਉਨ੍ਹਾਂ ਦੇ ਦਕਿਆਨੂਸੀ ਅਤੇ ਥੋੜ੍ਹੇ ਜਿਹੇ ਖ਼ਿਆਲਾਤ ਇਹੋ ਹੀ ਹਨ, ਜੋ ਕਿ ਅਸੀਂ ਉੱਪਰ ਦੱਸੇ ਹਨ। ਇਨ੍ਹਾਂ ਦੇ ਖ਼ਿਆਲਾਤ ਦਾ ਰਾਜਸੀ

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/242