ਭਰੇ ਹੁੰਦੇ ਅਤੇ ਨਾਲ ਹੀ ਉਨ੍ਹਾਂ ਵਿਚ ਘਾਤਕ ਗੋਲੀਆਂ ਅਤੇ ਟੁਕੜੇ ਵੀ ਰੱਖੇ ਜਾਂਦੇ ਤਾਂ ਉਹ ਵਿਧਾਨ ਸਭਾ ਦੇ ਬਹੁਤੇ ਮੈਂਬਰਾਂ ਨੂੰ ਉਡਾਣ ਲਈ ਕਾਫੀ ਹੁੰਦੇ। ਇਹ ਹੀ ਨਹੀਂ ਜੋ ਅਸੀਂ ਚਾਹੁੰਦੇ ਤਾਂ ਉਨ੍ਹਾਂ ਨੂੰ ਸਰਕਾਰੀ ਪਾਸੇ ਵੱਲ ਵੀ ਸੁਟ ਸਕਦੇ ਸਾਂ ਜਿੱਥੇ ਕਿ ਕੁਝ ਉਘੇ ਵਿਅਕਤੀ ਵੀ ਬੈਠੇ ਹੋਏ ਸਨ।
ਅਤੇ ਅੰਤ ਵਿਚ, ਅਸੀਂ ਸਰ-ਜਾਨ ਸਾਈਮਨ ਨੂੰ ਵੀ ਨਿਸ਼ਾਨਾ ਬਣਾ ਸਕਦੇ ਸਾਂ ਜਿਸ ਦੇ ਅਭਾਗੇ ਕਮਿਸ਼ਨ ਨੂੰ ਸਾਰੇ ਜ਼ੁੰਮੇਵਾਰ ਲੋਕਾਂ ਨੇ ਘ੍ਰਿਣਾ ਕੀਤੀ ਸੀ ਅਤੇ ਜਿਹੜਾ ਉਸ ਵੇਲੇ ਪ੍ਰਧਾਨ ਦੀ ਗੈਲਰੀ ਵਿਚ ਬੈਠਾ ਸੀ ਪਰ ਇਹ ਸਭ ਸਾਡੇ ਇਰਾਦੇ ਤੋਂ ਬਾਹਰ ਦੀਆਂ ਗੱਲਾਂ ਸਨ ਅਤੇ ਬੰਬਾਂ ਨੇ ਉਸ ਤੋਂ ਵੱਧ ਕੁਝ ਨਹੀਂ ਕੀਤਾ ਜਿਸ ਲਈ ਕਿ ਉਨ੍ਹਾਂ ਨੂੰ ਤਿਆਰ ਕੀਤਾ ਗਿਆ ਸੀ। ਜੇ ਕੋਈ ਅਜੂਬਾ ਹੈ ਤਾਂ ਕੇਵਲ ਇਹੋ ਕਿ ਉਹ ਮਿਥੇ ਹੋਏ ਨਿਸ਼ਾਨੇ ਉਤੇ ਭਾਵ ਸੁਰੱਖਿਅਤ ਥਾਂ ਉਤੇ ਡਿੱਗੇ।
ਇਕ ਇਤਿਹਾਸਕ ਸ਼ਬਦ
ਫੇਰ ਅਸੀਂ ਜਾਣ ਬੁਝ ਕੇ ਆਪਣੇ ਆਪ ਨੂੰ ਆਪਣੇ ਕੀਤੇ ਕੰਮ ਦੀ ਸਜ਼ਾ ਭੁਗਤਣ ਲਈ ਇਸੇ ਕਰਕੇ ਪੇਸ਼ ਕੀਤਾ ਹੈ ਕਿ ਸਾਮਰਾਜਵਾਦੀ ਲੁਟੇਰਿਆਂ ਨੂੰ ਇਹ ਚਾਨਣਾ ਹੋ ਜਾਵੇ ਕਿ ਵਿਅਕਤੀਆਂ ਦਾ ਨਾਸ਼ ਕਰਕੇ ਉਹ ਵਿਚਾਰਾਂ ਨੂੰ ਨਹੀਂ ਮਾਰ ਸਕਦੇ। ਦੋ ਨਿਗੂਣੀਆਂ ਜਿੰਦਾ ਦਾ ਅੰਤ ਕਰਕੇ ਇਕ ਕੌਮ ਨੂੰ ਕੁਚਲਿਆ ਨਹੀਂ ਜਾ ਸਕਦਾ। ਅਸੀਂ ਇਸ ਇਤਿਹਾਸਕ ਸ਼ਬਦ ਉਤੇ ਜ਼ੋਰ ਦੇਣਾ ਚਾਹੁੰਦੇ ਸਾਂ ਕਿ ਪਛਾਣ ਪੱਤਰ (Letter-De-catcet) ਅਤੇ ਬੇਸਟਾਈਲ (Bastiles) ਦੀਆਂ ਜੇਲ੍ਹਾਂ ਵੀ ਫਰਾਂਸ ਦੀ ਇਨਕਲਾਬੀ ਲਹਿਰ ਨੂੰ ਕੁਚਲ ਨਾ ਸਕੀਆਂ। ਫ਼ਾਂਸੀ ਦੇ ਫੰਦੇ ਅਤੇ ਸਾਏਬੇਰੀਆ ਦੀਆਂ ਖਾਨਾਂ ਰੂਸੀ ਇਨਕਲਾਬ ਦੀ ਅੱਗ ਨੂੰ ਮੱਠਾ ਨਾ ਪਾ ਸਕੀਆਂ। ਖ਼ੂਨੀ ਐਤਵਾਰ ਤੇ ਕਾਲੇ ਅਤੇ ਟੇਨਜ਼ (ਇਕ ਜ਼ਾਲਮ ਫ਼ੌਜ ਜਿਹੜੀ ਕਿ ਬਹੁਤ ਅਤਿਆਚਾਰੀ ਸੀ) ਆਇਰਲੈਂਡ ਦੀ ਆਜ਼ਾਦੀ ਦੀ ਲਹਿਰ ਦਾ ਗਲਾ ਘੁੱਟਣ ਵਿਚ ਅਸਫਲ ਰਹੇ ਹਨ। ਤਾਂ ਕੀ ਵਿਸ਼ੇਸ਼ ਕਾਨੂੰਨ (Ordinance) ਅਤੇ ਸੁਰੱਖਿਆ ਬਿੱਲ ਭਾਰਤ ਵਿਚ ਆਜ਼ਾਦੀ ਦੀ ਜੋਤ ਬੁਝਾ ਸਕਣਗੇ? ਸਾਜ਼ਸ਼ਾਂ ਘੜਕੇ ਜਾਂ ਉਹਨਾਂ ਦਾ ਪਤਾ ਲਗਾ ਕੇ ਅਤੇ ਉਚੇ ਆਦਰਸ਼ਾਂ ਦਾ ਸੁਪਨਾ ਲੈਣ ਵਾਲੇ ਸਾਰੇ ਨੌਜਵਾਨਾਂ ਨੂੰ ਜੇਲ੍ਹ ਵਿਚ ਡੱਕ ਕੇ ਇਨਕਲਾਬ ਦੀ ਤੋਰ ਨੂੰ ਠੱਲ੍ਹਿਆ ਨਹੀਂ ਜਾ ਸਕਦਾ। ਪਰ ਵੇਲੇ ਸਿਰ ਦਿੱਤੀ ਚੇਤਾਵਨੀ ਨਾਲ, ਜੇ ਅਣਸੁਣੀ ਨਾ ਕੀਤੀ ਜਾਵੇ, ਤਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਅਤੇ ਕਈ ਸੰਕਟਾਂ ਤੋਂ ਬਚਾ ਹੋ ਸਕਦਾ ਹੈ। ਸਾਵਧਾਨ ਕਰਨ ਦਾ ਇਹ ਕੰਮ ਅਸਾਂ ਆਪਣੇ ਜੁੰਮੇ ਲਿਆ ਸੀ ਅਤੇ ਸਾਡਾ ਕਰਤੱਵ ਹੋ ਗਿਆ ਹੈ।
ਕਰਾਂਤੀ ਕੀ ਹੈ?
ਹੇਠਲੀ ਕਚਹਿਰੀ ਵਿਚ ਸਾਥੋਂ ਪੁਛਿਆ ਗਿਆ ਸੀ ਕਿ ਸਾਡਾ ਇਨਕਲਾਬ ਤੋਂ ਹੀ ਭਾਵ ਹੈ, ਇਸ ਸਵਾਲ ਦੇ ਜਵਾਬ ਵਿਚ ਮੈਂ ਆਖਾਂਗਾ ਕਿ ਇਨਕਲਾਬ ਵਾਸਤੇ ਖ਼ੂਨੀ ਲੜਾਈਆਂ ਜ਼ਰੂਰੀ ਨਹੀਂ ਹਨ ਅਤੇ ਨਾ ਹੀ ਇਸ ਵਿਚ ਨਿੱਜੀ ਬਦਲੇ ਲਈ ਕੋਈ ਥਾਂ ਹੈ। ਇਹ ਬੰਬ ਅਤੇ ਪਿਸਤੌਲ ਦਾ ਫਿਰਕਾ ਨਹੀਂ। ਇਨਕਲਾਬ ਤੋਂ ਸਾਡਾ ਮਤਲਬ ਹੈ ਕਿ ਨੰਗੇ ਅਨਿਆਂ ਉੱਤੇ ਟਿਕਿਆ ਹੋਇਆ ਮੌਜੂਦਾ ਢਾਂਚਾ ਜ਼ਰੂਰ ਬਦਲਣਾ ਚਾਹੀਦਾ ਹੈ।
ਮਜ਼ਦੂਰ ਭਾਵੇਂ ਸੰਸਾਰ ਦਾ ਸਭ ਤੋਂ ਜ਼ਰੂਰੀ ਅੰਗ ਹਨ ਫਿਰ ਵੀ ਲੁਟੇਰੇ ਉਨ੍ਹਾਂ ਦੀ ਖ਼ੂਨ ਪਸੀਨੇ ਦੀ ਕਮਾਈ ਨੂੰ ਹੜੱਪ ਜਾਂਦੇ ਹਨ ਅਤੇ ਉਨ੍ਹਾਂ ਨੂੰ ਉਹਨਾਂ ਦੇ ਬੁਨਿਆਦੀ ਅਧਿਕਾਰਾਂ ਤੋਂ ਵਾਂਝਿਆਂ ਰੱਖਦੇ ਹਨ। ਦੂਜਿਆਂ ਲਈ ਅੰਨ ਪੈਦਾ ਕਰਨ ਵਾਲਾ ਕਿਸਾਨ ਆਪਣੇ ਪਰਿਵਾਰ ਸਮੇਤ ਦਾਣੇ
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/257