ਹਿੰਦੋਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਦਾ ਮੈਨੀਫੈਸਟੋ ਵੰਡਿਆ। ਸੀ.ਆਈ.ਡੀ. ਨੇ ਇਹ ਪਰਚਾ ਫੜ ਲਿਆ ਸੀ ਅਤੇ ਉਹਨਾਂ ਦੇ ਕਾਗਜ਼ਾਂ ਵਿਚੋਂ ਪ੍ਰਾਪਤ ਹੋਇਆ ਹੈ। 1929 ਦਸੰਬਰ, ਬਾਅਦ ਵਿਚ ਪਹਿਲੀ ਵਾਰ ਪੰਜਾਬੀ ਵਿਚ ਸਾਂਝਾ ਕੀਤਾ ਜਾ ਰਿਹਾ ਹੈ। ਇਹ ਰੀਪਬਲੀਕਨ ਪ੍ਰੈਸ, ਅਰਹਵਨ, ਭਾਰਤ ਤੋਂ ਪ੍ਰਕਾਸ਼ਿਤ ਦੀ ਲਾਇਨ ਦਿੱਤੀ ਗਈ ਸੀ।
-ਸੰਪਾਦਕ]
‘ਖ਼ੁਰਾਕ ਜਿਸ ਉੱਤੇ ਆਜ਼ਾਦੀ ਦਾ ਨਾਜ਼ੁਕ ਬੂਟਾ ਪਲਦਾ ਹੈ, ਉਹ ਹੈ ਸ਼ਹੀਦਾਂ ਦਾ ਖ਼ੂਨ।' ਦਹਾਕਿਆਂ ਤੋਂ ਭਾਰਤੀ ਆਜ਼ਾਦੀ ਦੇ ਬੂਟੇ ਦਾ ਜੀਵਨ ਖ਼ੂਨ ਇਨਕਲਾਬੀ ਹੀ ਪਾਉਂਦੇ ਆਏ ਹਨ। ਬਹੁਤ ਘੱਟ ਲੋਕ ਹਨ ਜੋ ਉਨ੍ਹਾਂ ਦੇ ਮਨਾਂ ਵਿਚ ਪਾਲੇ ਆਦਰਸ਼ਾਂ ਦੀ ਉੱਚਤਾ ਅਤੇ ਮਹਾਨ ਕੁਰਬਾਨੀਆਂ ਉੱਤੇ ਕਿੰਤੂ ਕਰਨ ਪਰ ਉਨ੍ਹਾਂ ਦੀ ਕਾਰਵਾਈ ਗੁਪਤ ਹੋਣ ਕਰਕੇ ਉਨ੍ਹਾਂ ਦੇ ਮੌਜੂਦਾ ਇਰਾਦਿਆਂ ਅਤੇ ਪਾਲਿਸੀ ਬਾਰੇ ਦੇਸ਼ ਵਾਸੀ ਅੰਧੇਰੇ ਵਿਚ ਹਨ। ਇਸ ਕਰਕੇ ਹਿੰਦੋਸਤਾਨ ਸੋਸ਼ਲਿਸਟ ਰੀਪਬਲੀਕਨ ਐਸੋਸੀਏਸ਼ਨ ਨੇ ਇਹ ਮਨੋਰਥ ਪੱਤਰ ਜਾਰੀ ਕਰਨਾ ਜ਼ਰੂਰੀ ਸਮਝਿਆ ਹੈ।
ਵਿਦੇਸ਼ੀਆਂ ਦੀ ਗੁਲਾਮੀ ਤੋਂ ਦੇਸ਼ ਭਾਰਤ ਨੂੰ ਮੁਕਤ ਕਰਨ ਲਈ, ਇਹ ਐਸੋਸੀਏਸ਼ਨ, ਹਥਿਆਰਬੰਦ ਸੰਗਠਨ ਰਾਹੀਂ ਭਾਰਤ ਵਿਚ ਇਨਕਲਾਬ ਲਈ ਦ੍ਰਿੜ੍ਹ ਸੰਕਲਪ ਹੈ। ਗੁਲਾਮ ਰੱਖੇ ਲੋਕਾਂ ਵੱਲੋਂ ਖੁੱਲ੍ਹੇ ਤੌਰ 'ਤੇ ਬਗ਼ਾਵਤ ਦੇ ਪਹਿਲਾਂ ਗੁਪਤ ਪ੍ਰਾਪੇਗੰਡਾ ਤੇ ਗੁਪਤ ਤਿਆਰੀਆਂ ਹੋਣੀਆਂ ਜ਼ਰੂਰੀ ਹਨ। ਜਦ ਦੇਸ਼ ਇਨਕਲਾਬ ਦੀ ਉਸ ਫ਼ੌਜ ਵਿਚ ਆ ਜਾਂਦਾ ਹੈ ਤਾਂ ਵਿਦੇਸ਼ੀ ਸਰਕਾਰ ਲਈ ਉਸ ਨੂੰ ਰੋਕਣਾ ਮੁਸ਼ਕਲ ਹੋ ਜਾਂਦਾ ਹੈ। ਉਹ ਕੁਝ ਦੇਰ ਅੜ ਸਕਦੀ ਹੈ, ਪਰ ਉਸ ਦੀ ਕਿਸਮਤ ਸਦਾ ਲਈ ਠੱਪ ਹੋ ਚੁੱਕੀ ਹੁੰਦੀ ਹੈ। ਇਨਸਾਨੀ ਸੁਭਾਅ, ਭਰਮਾਂ ਅਤੇ ਖੜੋਤ ਚਾਹੁਣ ਵਾਲਾ ਹੋਣ ਕਰਕੇ, ਇਨਕਲਾਬ ਤੋਂ ਇਕ ਤਰ੍ਹਾਂ ਦਾ ਡਰ ਇਜ਼ਹਾਰ ਕਰਦੀ ਹੈ। ਸਮਾਜਿਕ ਤਬਦੀਲੀ ਸਦਾ ਤਾਕਤ ਅਤੇ ਖ਼ਾਸ ਸਹੂਲਤਾਂ ਮਾਨਣ ਵਾਲਿਆਂ ਲਈ ਡਰ ਪੈਦਾ ਕਰਦਾ ਹੈ। ਇਨਕਲਾਬ ਇਕ ਅਜਿਹਾ ਕ੍ਰਿਸ਼ਮਾ ਹੈ ਜਿਸ ਨੂੰ ਕੁਦਰਤ ਪਿਆਰ ਕਰਦੀ ਹੈ ਅਤੇ ਜਿਸ ਦੇ ਬਗ਼ੈਰ ਕੋਈ ਉੱਨਤੀ ਨਹੀਂ ਹੋ ਸਕਦੀ, ਨਾ ਕੁਦਰਤ ਵਿਚ ਤੇ ਨਾ ਹੀ ਇਨਸਾਨੀ ਕਾਰੋਬਾਰ ਵਿਚ। (ਇਨਕਲਾਬ ਯਕੀਨੀ ਅਣ ਸੋਚੀ ਸਮਝੀ, ਕਤਲਾਂ ਅਤੇ ਸਾੜ ਫ਼ੁਕ ਦੀ ਦਰਿੰਦਾ ਮੁਹਿੰਮ ਨਹੀਂ, ਤੇ ਨਾ ਹੀ ਚੰਦ ਬੰਬ ਇਥੇ ਉਥੇ ਸੁੱਟਣ ਅਤੇ ਗੋਲੀਆਂ ਚਲਾਉਣਾ ਹੈ; ਅਤੇ ਨਾ ਹੀ ਇਹ ਸਭਿਆਚਾਰ ਦੇ ਸਾਰੇ ਨਿਸ਼ਾਨ ਮਿਟਾਉਣ ਅਤੇ ਸਮੇਂ ਤੋਂ ਮੰਨੇ ਪ੍ਰਮੰਨੇ ਇਨਸਾਫ਼ ਅਤੇ ਬਰਾਬਰੀ ਦੇ ਅਸੂਲ ਤਬਾਹ ਕਰਨਾ ਹੈ ਇਨਕਲਾਬ ਕੋਈ ਮਾਯੂਸੀ ਤੋਂ ਪੈਦਾ ਹੋਇਆ ਫ਼ਲਸਫ਼ਾ ਵੀ ਨਹੀਂ ਤੇ ਨਾ ਹੀ ਸਿਰਲੱਥਾਂ ਦਾ ਕੋਈ ਸਿਧਾਂਤ ਹੈ। ਇਨਕਲਾਬ ਰੱਬ ਵਿਰੋਧੀ ਹੋ ਸਕਦਾ ਹੈ, ਪਰ ਮਨੁੱਖ ਵਿਰੋਧੀ ਨਹੀਂ। ਇਹ ਇਕ ਪੁਖਤਾ ਤੇ ਜ਼ਿੰਦਾ ਤਾਕਤ ਹੈ। ਇਜ਼ਹਾਰ, ਜੋ ਨਵੇਂ ਤੇ ਪੁਰਾਣੇ ਦੀ, ਜੀਵਨ ਤੇ ਜ਼ਿੰਦਾ ਮੌਤ, ਰੌਸ਼ਨੀ ਅਤੇ ਅੰਧੇਰੇ ਦੀ ਅੰਤਰੀਵੀ ਟੱਕਰ ਦਾ ਇਜ਼ਹਾਰ ਹੈ। ਕੋਈ ਇਤਫ਼ਾਕ ਨਹੀਂ ਹੈ, ਨਾ ਕੋਈ ਸੰਗੀਤਮਈ ਇਕਸਾਰਤਾ ਹੈ ਅਤੇ ਨਾ ਹੀ ਕੋਈ ਤਾਲ ਹੈ ਜੋ ਕਿ ਇਨਕਲਾਬ ਬਗ਼ੈਰ ਆਈ ਹੋਏ। ‘ਗੋਲਿਆਂ ਦਾ ਰਾਗ' ਜਿਸ ਬਾਰੇ ਕਵੀ ਗਾਉਂਦੇ ਆਏ ਹਨ, ਅਸਲੀਅਤ ਰਹਿਤ ਹੋ ਜਾਵੇਗਾ ਅਗਰ ਇਨਕਲਾਬ ਨੂੰ ਖਲਾਅ ਵਿਚੋਂ ਖ਼ਤਮ ਕਰ ਦਿੱਤਾ ਜਾਵੇ। ਇਨਕਲਾਬ ਇਕ ਨਿਯਮ ਹੈ। ਇਨਕਲਾਬ ਇਕ ਆਦੇਸ਼ ਹੈ ਅਤੇ ਇਨਕਲਾਬ ਸੱਚ ਹੈ।
ਸਾਡੀ ਕੌਮ ਦੇ ਨੌਜਵਾਨਾਂ ਨੇ ਇਸ ਸਚਾਈ ਨੂੰ ਪਛਾਣ ਲਿਆ ਹੈ। ਉਨ੍ਹਾਂ ਨੇ ਬਹੁਤ ਔਖੇ ਹੋ ਕੇ ਇਹ ਸਬਕ ਸਿੱਖਿਆ ਹੈ ਕਿ ਇਨਕਲਾਬ ਬਿਨਾਂ, ਹਫੜਾ-ਦਫੜੀ, ਕਾਨੂੰਨੀ ਗੁੰਡਾਗਰਦੀ ਅਤੇ ਨਫ਼ਰਤ, ਜੋ ਅੱਜਕਲ ਸਾਰੇ ਪਾਸੇ ਫੈਲੇ ਹੋਏ ਹਨ, ਦੇ ਥਾਂ ਤਰਤੀਬ, ਕਾਨੂੰਨ ਪ੍ਰਸਤੀ ਅਤੇ
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ/266